ਟੈਕਸਟਾਈਲ ਮੰਤਰਾਲਾ

ਮਹਾਰਾਸ਼ਟਰ ਵਿੱਚ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਉੱਤੇ 34 ਸੈਂਟਰਾਂ ਉੱਤੇ ਕਪਾਹ ਦੀ ਖਰੀਦ ਜਾਰੀ, ਕੁੱਲ 36500 ਕੁਇੰਟਲ ਕਪਾਹ, ਜੋ ਕਿ 6900 ਗੰਢਾਂ ਦੇ ਬਰਾਬਰ ਬਣਦੀ ਹੈ, ਲੌਕਡਾਊਨ ਦੌਰਾਨ ਖਰੀਦੀ ਗਈ ਗਈ

ਮਹਾਰਾਸ਼ਟਰ ਵਿੱਚ ਪੈਦਾ ਹੋਈ ਕਪਾਹ ਵਿੱਚੋਂ 77.40 % ਮੰਡੀਆਂ ਵਿੱਚ ਆ ਕੇ 25 ਮਾਰਚ 2020 ਤੱਕ ਖਰੀਦੀ ਜਾ ਚੁੱਕੀ ਹੈ, ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ (ਸੀਸੀਆਈ) ਨੇ 91.90 ਲੱਖ ਕੁਇੰਟਲ ਕਪਾਹ, ਜੋ ਕਿ 18.66 ਲੱਖ ਗੰਢਾਂ ਦੇ ਬਰਾਬਰ ਬਣਦੀ ਹੈ, ਅਤੇ ਜਿਸ ਦੀ ਕੁੱਲ ਕੀਮਤ 4995 ਕਰੋੜ ਰੁਪਏ ਬਣਦੀ ਹੈ, ਕਿਸਾਨਾਂ ਤੋਂ ਖਰੀਦੀ

ਕਿਸਾਨਾਂ ਨੂੰ ਪਹਿਲਾਂ ਖਰੀਦੀ ਗਈ ਕਪਾਹ ਦੇ ਬਕਾਇਆਂ ਦੇ ਭੁਗਤਾਨ ਲਈ ਕਦਮ ਚੁੱਕੇ ਗਏ ਹਨ, ਕੁੱਲ ਬਕਾਇਆ ਰਕਮ ਵਿੱਚੋਂ 4995 ਕਰੋੜ ਰੁਪਏ ਪਹਿਲਾਂ ਹੀ ਕਿਸਾਨਾਂ ਕੋਲ ਪੁੱਜ ਗਏ ਹਨ

Posted On: 04 MAY 2020 12:59PM by PIB Chandigarh

ਕੁਝ ਮੀਡੀਆ ਰਿਪੋਰਟਾਂ ਅਨੁਸਾਰ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਉਪਜ ਮਾਰਕਿਟ ਕਮੇਟੀ (ਏਪੀਐੱਮਸੀ) ਵਿੱਚ ਕਪਾਹ ਵੇਚਣ ਵਿੱਚ ਮੁਸ਼ਕਿਲ ਆ ਰਹੀ ਹੈ

 

ਕੱਪੜਾ ਮੰਤਰਾਲਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ (ਸੀਸੀਆਈ) ਆਪਣੇ ਏਜੰਟ ਮਹਾਰਾਸ਼ਟਰ ਸਟੇਟ ਕਾਟਨ ਗਰੋਅਰਜ਼ ਮਾਰਕੀਟਿੰਗ ਫੈਡਰੇਸ਼ਨ ਲਿਮਿਟਿਡ ਨਾਲ ਪੂਰੀ ਤਰ੍ਹਾਂ ਖਰੀਦ ਅਤੇ ਭਾਰਤ ਸਰਕਾਰ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)  ਅਪ੍ਰੇਸ਼ਨ ਨੂੰ ਮਹਾਰਾਸ਼ਟਰ ਰਾਜ ਵਿੱਚ ਲਾਗੂ ਕਰਨ ਲਈ ਤਿਆਰ ਹੈ

 

ਮਹਾਰਾਸ਼ਟਰ ਵਿੱਚ ਕਪਾਹ ਵਸੂਲੀ ਦਾ ਕੰਮ ਅਕਤੂਬਰ, 2019 ਤੋਂ ਸ਼ੁਰੂ ਹੋਇਆ ਸੀ 25 ਮਾਰਚ, 2020 ਨੂੰ ਕਾਟਨ ਕਾਰਪੋਰੇਸ਼ਨ ਆਵ੍ ਇੰਡੀਆ (ਸੀਸੀਆਈ) ਨੇ 91.90 ਲੱਖ ਕੁਇੰਟਲ ਕਪਾਹ, ਜੋ ਕਿ 18.66 ਲੱਖ ਗੰਢਾਂ ਦੇ ਬਰਾਬਰ ਬਣਦੀ ਹੈ ਅਤੇ ਜਿਸ ਦੀ ਕੀਮਤ 4995 ਕਰੋੜ ਰੁਪਏ ਹੈ, ਮਹਾਰਾਸ਼ਟਰ ਵਿੱਚ 83 ਕੇਂਦਰਾਂ ਰਾਹੀਂ ਕਿਸਾਨਾਂ ਤੋਂ ਖਰੀਦ ਲਈ ਸੀ

 

25 ਮਾਰਚ, 2020 ਤੱਕ ਕੁੱਲ ਪੈਦਾ ਹੋਈ ਕਪਾਹ ਦਾ 77.40 % ਮੰਡੀਆਂ ਵਿੱਚ ਆ ਚੁੱਕਾ ਸੀ ਅਤੇ ਸੀਸੀਆਈ ਅਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚਿਆ ਜਾ ਚੁੱਕਿਆ ਸੀ ਲੌਕਡਾਊਨ ਸਮੇਂ 22.60 % ਕਪਾਹ ਅਜੇ ਮੰਡੀਆਂ ਵਿੱਚ ਆਉਣੀ ਸੀ ਇਸ ਬਕਾਇਆ ਕਪਾਹ ਵਿੱਚੋਂ ਅੰਦਾਜ਼ਾ ਸੀ ਕਿ 40 ਤੋਂ 50 % ਕਪਾਹ, ਜਿਸ ਦੀ ਕੀਮਤ 2100 ਕਰੋੜ ਰੁਪਏ ਦੇ ਕਰੀਬ ਸੀ, ਉਹ ਐੱਫਏਕਿਊ ਗਰੇਡ ਦੀ ਸੀ ਅਤੇ ਕਾਸ਼ਤਕਾਰ ਇਸ ਨੂੰ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)  ਦੀ ਦਰ ਉੱਤੇ ਵੇਚਣਾ ਚਾਹੁੰਦੇ ਸਨ ਕਿਉਂਕਿ ਵਪਾਰੀ ਮਹਾਂਮਾਰੀ ਦੀ ਸਥਿਤੀ ਕਾਰਣ ਵਧੀਆ ਭਾਅ ਨਹੀਂ ਦੇਣਾ ਚਾਹੁੰਦੇ ਸਨ

 

ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਅਪ੍ਰੇਸ਼ਨ ਜਾਰੀ ਹਨ ਅਤੇ ਸੀਸੀਆਈ ਦੁਆਰਾ ਇਸ ਵੇਲੇ 34 ਕੇਂਦਰਾਂ ਉੱਤੇ ਖਰੀਦ ਕੀਤੀ ਜਾ ਰਹੀ ਹੈ ਅਤੇ ਹੁਣ 36,500 ਕੁਇੰਟਲ ਕਪਾਹ, ਜਿਸ ਦੀਆਂ 6900 ਗੰਢਾਂ ਬਣਦੀਆਂ ਹਨ, ਮਹਾਰਾਸ਼ਟਰ ਵਿੱਚ ਖਰੀਦੀਆਂ ਜਾ ਚੁੱਕੀਆਂ ਹਨ

 

ਇਹ ਖਰੀਦ ਰਾਜ ਖੇਤੀਬਾੜੀ ਉਪਜ ਮਾਰਕਿਟ ਕਮੇਟੀ (ਏਪੀਐੱਮਸੀ) ਦੁਆਰਾ ਰੈਗੂਲੇਟ ਕੀਤੀ ਜਾਂਦੀ ਹੈ ਅਤੇ 27 ਕੇਂਦਰ ਰੈੱਡ ਜ਼ੋਨ ਤਹਿਤ ਆਉਂਦੇ ਹਨ ਜਿੱਥੇ ਕਿ 3 ਮਈ, 2020 ਤੋਂ ਇਸ ਦੀ ਖਰੀਦ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ ਬਾਕੀ 22 ਸੈਂਟਰਾਂ ਵਿੱਚ ਰਾਜ ਸਰਕਾਰ ਕੋਲ ਸੀਸੀਆਈ ਦੁਆਰਾ ਪਹੁੰਚ ਕੀਤੀ ਗਈ ਹੈ ਕਿ ਉਸ ਨੂੰ ਕਿਸਾਨਾਂ ਨੂੰ ਪਾਸ ਜਾਂ ਟੋਕਨ ਜਾਰੀ ਕੀਤੇ ਜਾਣ ਤਾਕਿ ਉਹ ਕਪਾਹ ਮੰਡੀਆਂ ਵਿੱਚ ਲਿਆ ਸਕਣ ਇਸ ਮਾਮਲੇ ਵਿੱਚ ਕੱਪੜਾ ਮੰਤਰਾਲੇ ਦੁਆਰਾ ਰੋਜ਼ਾਨਾ ਸਟੇਟਸ ਰਿਪੋਰਟ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਸੀਸੀਆਈ ਦੁਆਰਾ  ਮਹਾਰਾਸ਼ਟਰ ਸਰਕਾਰ ਦੇ ਅਧਿਕਾਰੀਆਂ ਨਾਲ ਤਾਲਮੇਲ ਵੱਖ-ਵੱਖ ਸਮੇਂ ‘ਤੇ ਆਯੋਜਿਤ ਹੋਣ ਵਾਲੀਆਂ ਕਾਨਫਰੰਸਾਂ ਰਾਹੀਂ ਰੱਖਿਆ ਜਾ ਰਿਹਾ ਹੈ ਕੱਪੜਾ ਮੰਤਰਾਲਾ ਨੇ ਮਹਾਰਾਸ਼ਟਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਖੇਤੀਬਾੜੀ ਉਪਜ ਮਾਰਕਿਟ ਕਮੇਟੀ (ਏਪੀਐੱਮਸੀ) ਵਿੱਚ ਢੁਕਵੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਕਪਾਹ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਪਹੁੰਚ ਸਹੂਲਤ ਮਿਲ ਸਕੇ ਅਤੇ ਉਨ੍ਹਾਂ ਨੂੰ ਕਾਹਲੀ ਵਿੱਚ ਕਪਾਹ ਨਾ ਵੇਚਣੀ ਪਵੇ

 

ਸੀਸੀਆਈ ਦੁਆਰਾ ਖਰੀਦੀ ਗਈ ਕਪਾਹ ਦੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਭੁਗਤਾਨ ਕਰਵਾਉਣ ਲਈ ਕਦਮ ਚੁੱਕੇ ਜਾ ਰਹੇ ਹਨ 4995 ਕਰੋੜ ਰੁਪਏ ਦੀ ਕੁੱਲ ਖਰੀਦੀ ਗਈ ਕਪਾਹ ਵਿੱਚੋਂ 4987 ਕਰੋੜ ਰੁਪਏ ਦਾ ਭੁਗਤਾਨ ਕਿਸਾਨਾਂ ਤੱਕ ਪਹੁੰਚ ਚੁੱਕਾ ਹੈ

 

*****

 

ਐੱਸਜੀ/ਐੱਸਬੀ(Release ID: 1620959) Visitor Counter : 225