ਗ੍ਰਹਿ ਮੰਤਰਾਲਾ

‘ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰ’ ਲਈ ਨਾਮਜ਼ਦਗੀਆਂ ਭਰਨ ਦੀ ਅੰਤਿਮ ਮਿਤੀ 30 ਜੂਨ, 2020 ਤੱਕ ਵਧਾਈ ਗਈ

Posted On: 04 MAY 2020 10:00AM by PIB Chandigarh

ਭਾਰਤ ਸਰਕਾਰ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੁਲਾਰਾ ਦੇਣ ਵਿੱਚ ਜ਼ਿਕਰਯੋਗ ਯੋਗਦਾਨ ਦੇ ਲਈ ਸਰਦਾਰ ਵੱਲਭਭਾਈ ਪਟੇਲ ਦੇ ਨਾਮ ਤੇ ਸਰਬਉੱਚ ਨਾਗਰਿਕ ਪੁਰਸਕਾਰ ਦੇ ਰੂਪ ਵਿੱਚ ਸਰਦਾਰ ਪਟੇਲ ਰਾਸ਼ਟਰੀ ਏਕਤਾ ਪੁਰਸਕਾਰਦੀ ਸ਼ੁਰੂਆਤ ਕੀਤੀ ਹੈ।

 

ਇਸ ਪੁਰਸਕਾਰ ਦੇ ਜ਼ਰੀਏ ਇਸ ਖੇਤਰ ਵਿੱਚ ਵਿਭਿੰਨ ਵਿਅਕਤੀਆਂ ਜਾਂ ਸੰਸਥਾਨਾਂ ਜਾਂ ਸੰਗਠਨਾਂ ਦੁਆਰਾ ਕੀਤੇ ਗਏ ਜ਼ਿਕਰਯੋਗ ਅਤੇ ਪ੍ਰੇਰਕ ਯੋਗਦਾਨ ਨੂੰ ਸਰਾਹਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਪੁਰਸਕਾਰ ਮਜ਼ਬੂਤ ਅਤੇ ਸੰਯੁਕਤ ਭਾਰਤ ਦੇ ਮੁੱਲ(ਕੀਮਤ) ਤੇ ਵਿਸ਼ੇਸ਼ ਬਲ ਦਿੰਦਾ ਹੈ।

 

ਇਸ ਸਬੰਧ ਵਿੱਚ ਇੱਕ ਅਧਿਸੂਚਨਾ 20 ਸਤੰਬਰ, 2019 ਨੂੰ ਜਾਰੀ ਕੀਤੀ ਗਈ ਸੀ, ਜਿਸ ਦੇ ਤਹਿਤ ਪੁਰਸਕਾਰ ਲਈ ਨਾਮਜ਼ਦਗੀਆਂ / ਸਿਫਾਰਸ਼ਾਂ  ਸੱਦੀਆਂ ਗਈਆਂ ਸਨਇਸ ਪੁਰਸਕਾਰ ਨਾਲ ਸਬੰਧਿਤ ਵੇਰਵਾ www.nationalunityawards.mha.gov.in  ’ਤੇ ਉਪਲੱਬਧ ਹੈ।

 

ਉਪਰੋਕਤ ਪੋਰਟਲ ਦੇ ਜ਼ਰੀਏ ਨਾਮਜ਼ਦਗੀਆਂ ਔਨਲਾਈਨ ਸੱਦਣ ਦੀ ਅੰਤਿਮ ਮਿਤੀ ਨੂੰ 30 ਜੂਨ, 2020 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

 

 

*****

 

ਵੀਜੀ/ਐੱਸਐੱਨਸੀ/ਵੀਐੱਮ



(Release ID: 1620958) Visitor Counter : 130