PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
03 MAY 2020 6:24PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਹੁਣ ਤੱਕ ਕੁੱਲ 10,632 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ, 682 ਮਰੀਜ਼ ਠੀਕ ਹੋੲ ਹਨ। ਇੰਝ ਸਾਡੀ ਸਿਹਤਯਾਬੀ ਦੀ ਕੁੱਲ ਦਰ 26.59% ਹੋ ਗਈ ਹੈ।
- ਹੁਣ ਪੁਸ਼ਟੀ ਹੋਏ ਕੁੱਲ ਮਾਮਲਿਆਂ ਦੀ ਗਿਣਤੀ 39,980 ਹੈ। ਕੱਲ੍ਹ ਤੋਂ ਭਾਰਤ ’ਚ ਪੁਸ਼ਟੀ ਹੋਏ 2,644 ਕੇਸਾਂ ਦਾ ਵਾਧਾ ਹੋਇਆ ਹੈ।
- ਵਿੱਤ ਮੰਤਰੀ ਅਤੇ ਅਧਿਕਾਰੀਆਂ ਨਾਲ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਕਿਸਾਨਾਂ ਦੀ ਸਹਾਇਤਾ ਕਰਨ, ਬੈਂਕ ਨਕਦੀ (ਤਰਲਤਾ) ਵਧਾਉਣ ਅਤੇ ਕ੍ਰੈਡਿਟ ਪ੍ਰਵਾਹ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਅਤੇ ਦਖਲਅੰਦਾਜ਼ੀਆਂ ’ਤੇ ਚਰਚਾ ਕੀਤੀ।
- ਰੇਲਵੇ ਨੇ ਸਪਸ਼ਟ ਕੀਤਾ ਕਿ ਉਹ ਸਿਰਫ਼ ਰਾਜ ਸਰਕਾਰਾਂ ਦੁਆਰਾ ਲਿਆਂਦੇ ਅਤੇ ਸੁਵਿਧਾ ਪ੍ਰਾਪਤ ਯਾਤਰੀਆਂ ਨੂੰ ਹੀ ਸਵੀਕਾਰ ਕਰ ਰਿਹਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ
ਹੁਣ ਤੱਕ ਕੁੱਲ 10,632 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ, 682 ਮਰੀਜ਼ ਠੀਕ ਹੋੲ ਹਨ। ਇੰਝ ਸਾਡੀ ਸਿਹਤਯਾਬੀ ਦੀ ਕੁੱਲ ਦਰ 26.59% ਹੋ ਗਈ ਹੈ। ਹੁਣ ਪੁਸ਼ਟੀ ਹੋਏ ਕੁੱਲ ਮਾਮਲਿਆਂ ਦੀ ਗਿਣਤੀ 39,980 ਹੈ। ਕੱਲ੍ਹ ਤੋਂ ਭਾਰਤ ’ਚ ਪੁਸ਼ਟੀ ਹੋਏ 2,644 ਕੇਸਾਂ ਦਾ ਵਾਧਾ ਹੋਇਆ ਹੈ। ਡਾ. ਹਰਸ਼ ਵਰਧਨ ਨੇ ਭਾਰਤ ਦੀ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਲੌਕਡਾਊਨ 3.0 ਦੀ ਅੱਗੇ ਵਧਾਈ ਮਿਆਦ ਦੀ ਇੰਨ੍ਹ–ਬਿੰਨ੍ਹ ਪਾਲਣਾ ਕਰਨ, ਤਾਂ ਜੋ ਇੰਝ ਕੋਵਿਡ–19 ਦੇ ਫੈਲਣ ਦੀ ਲੜੀ ਨੂੰ ਤੋੜਨ ਲਈ ਪ੍ਰਭਾਵਸ਼ਾਲੀ ਦਖ਼ਲ ਦਿੱਤਾ ਜਾ ਸਕੇ। ਉਨ੍ਹਾਂ ਦੇਸ਼ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ–19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਬਾਈਕਾਟ ਨਾ ਕਰਨ ਤੇ ਨਾ ਹੀ ਕੋਵਿਡ–19 ਦੀ ਜੰਗ ਜਿੱਤਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦਾਗ਼ੀ ਸਮਝਣ।
https://pib.gov.in/PressReleseDetail.aspx?PRID=1620536
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਾਸ ਲਈ ਵਿੱਤੀ ਖੇਤਰ, ਢਾਂਚਾਗਤ ਅਤੇ ਕਲਿਆਣਕਾਰੀ ਉਪਾਵਾਂ ’ਤੇ ਚਰਚਾ ਕਰਨ ਲਈ ਇੱਕ ਵਿਸਤ੍ਰਿਤ ਬੈਠਕ ਕੀਤੀ
ਪ੍ਰਧਾਨ ਮੰਤਰੀ ਨੇ ਮੌਜੂਦਾ ਸੰਦਰਭ ਵਿੱਚ ਵਿਕਾਸ ਅਤੇ ਕਲਿਆਣ ਲਈ ਵਿੱਤੀ ਖੇਤਰ ਵਿੱਚ ਦਖਲ ਦੇ ਨਾਲ-ਨਾਲ ਢਾਂਚਾਗਤ ਸੁਧਾਰਾਂ ਅਤੇ ਰਣਨੀਤੀਆਂ ’ਤੇ ਚਰਚਾ ਕਰਨ ਲਈ ਇੱਕ ਬੈਠਕ ਕੀਤੀ। ਵਿੱਤ ਮੰਤਰੀ ਅਤੇ ਅਧਿਕਾਰੀਆਂ ਨਾਲ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਕਿਸਾਨਾਂ ਦੀ ਸਹਾਇਤਾ ਕਰਨ, ਬੈਂਕ ਨਕਦੀ (ਤਰਲਤਾ) ਵਧਾਉਣ ਅਤੇ ਕ੍ਰੈਡਿਟ ਪ੍ਰਵਾਹ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਅਤੇ ਦਖਲਅੰਦਾਜ਼ੀਆਂ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਮੱਦੇਨਜ਼ਰ ਵਿੱਤੀ ਸਥਿਰਤਾ ਸੁਨਿਸ਼ਚਿਤ ਕਰਨ ਲਈ ਅਤੇ ਕਾਰੋਬਾਰਾਂ ਨੂੰ ਇਸ ਦੇ ਪ੍ਰਭਾਵਾਂ ਤੋਂ ਜਲਦੀ ਠੀਕ ਹੋਣ ਲਈ ਕੀਤੇ ਗਏ ਉਪਾਵਾਂ ’ਤੇ ਚਰਚਾ ਕੀਤੀ। ਵਰਕਰਾਂ ਅਤੇ ਆਮ ਲੋਕਾਂ ਦੀ ਭਲਾਈ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੋ ਕੋਵਿਡ-19 ਕਾਰਨ ਹੋਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਕਾਰੋਬਾਰਾਂ ਦੀ ਮਦਦ ਕਰਕੇ ਰੋਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਰੇਲਵੇ ਸਿਰਫ਼ ਰਾਜ ਸਰਕਾਰਾਂ ਦੁਆਰਾ ਲਿਆਂਦੇ ਅਤੇ ਸੁਵਿਧਾ ਪ੍ਰਾਪਤ ਯਾਤਰੀਆਂ ਨੂੰ ਹੀ ਸਵੀਕਾਰ ਕਰ ਰਿਹਾ ਹੈ
ਇਹ ਸਪਸ਼ਟ ਕੀਤਾ ਗਿਆ ਹੈ ਕਿ ਕੁਝ ਸਪੈਸ਼ਲ ਟ੍ਰੇਨਾਂ ਜੋ ਪਰਵਾਸੀ ਮਜ਼ਦੂਰਾਂ, ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਵਿਭਿੰਨ ਸਥਾਨਾਂ ’ਤੇ ਫਸੇ ਹੋਏ ਲੋਕਾਂ ਲਈ ਚਲਾਈਆਂ ਜਾ ਰਹੀਆਂ ਹਨ, ਉਹ ਸਿਰਫ਼ ਰਾਜ ਸਰਕਾਰਾਂ ਦੀ ਬੇਨਤੀ ’ਤੇ ਹੀ ਚਲਾਈਆਂ ਜਾ ਰਹੀਆਂ ਹਨ। ਬਾਕੀ ਸਾਰੀਆਂ ਯਾਤਰੀ ਟ੍ਰੇਨ ਸੇਵਾਵਾਂ ਮੁਲਤਵੀ ਹਨ। ਰੇਲਵੇ ਸਿਰਫ਼ ਰਾਜ ਸਰਕਾਰਾਂ ਦੁਆਰਾ ਲਿਆਂਦੇ ਅਤੇ ਸੁਵਿਧਾ ਪ੍ਰਾਪਤ ਯਾਤਰੀਆਂ ਨੂੰ ਹੀ ਸਵੀਕਾਰ ਕਰ ਰਿਹਾ ਹੈ।
ਡਾ. ਹਰਸ਼ ਵਰਧਨ ਨੇ ਕੋਵਿਡ–19 ਦੇ ਪ੍ਰਬੰਧਾਂ ਦੀ ਸਮੀਖਿਆ ਲਈ ਲੇਡੀ ਹਾਰਡਿੰਗ ਮੈਡੀਕਲ ਕਾਲਜ ਹਸਪਤਾਲ ਦਾ ਕੀਤਾ ਦੌਰਾ
ਕਖ਼ਵਿਡ–19 ਨਾਲ ਜੂਝ ਰਹੇ ਅਗਲੀ ਕਤਾਰ ਦੇ ਸਿਹਤ ਕਰਮਚਾਰੀਆਂ; ਜਿਵੇਂ ਨਰਸਾਂ, ਡਾਕਟਰਾਂ ਤੇ ਹੋਰ ਸਿਹਤ–ਸੰਭਾਲ ਮੁਲਾਜ਼ਮਾਂ ਦੀ ਸਹਿਣਸ਼ੀਲਤਾ, ਸਖ਼ਤ ਮਿਹਨਤ, ਸਮਰਪਣ ਤੇ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ ਦਰ ਸਥਿਰਤਾ ਨਾਲ ਵਧਦੀ ਜਾ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਵੱਧ ਤੋਂ ਵੱਧ ਮਰੀਜ਼ ਠੀਕ ਹੋ ਕੇ ਆਪੋ–ਆਪਣੇ ਘਰਾਂ ਨੂੰ ਪਰਤ ਰਹੇ ਹਨ। ਹੁਣ ਤੱਕ ਕੋਵਿਡ ਦੇ 10,000 ਮਰੀਜ਼ ਠੀਕ ਹੋ ਚੁੱਕੇ ਹਨ ਤੇ ਆਪਣੇ ਆਮ ਵਰਗੇ ਜੀਵਨ ਵਿੱਚ ਪਰਤ ਗਏ ਹਨ। ਹੋਰ ਹਸਪਤਾਲਾਂ ’ਚ ਦਾਖ਼ਲ ਬਹੁ–ਗਿਣਤੀ ਮਰੀਜ਼ ਵੀ ਹੁਣ ਸਿਹਤਯਾਬੀ ਦੇ ਮਾਰਗ ’ਤੇ ਹਨ। ਇਸ ਤੋਂ ਭਾਰਤ ’ਚ ਸਾਡੇ ਅਗਲੀ ਕਤਾਰ ਦੇ ਸਿਹਤ ਕਾਮਿਆਂ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਦੇਖਭਾਲ ਦੇ ਮਿਆਰ ਦਾ ਪਤਾ ਲੱਗਦਾ ਹੈ। ਮੈਂ ਉਨ੍ਹਾਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਅਜਿਹੇ ਸਮਿਆਂ ’ਚ ਤੁਹਾਡੀਆਂ ਸੇਵਾਵਾਂ ਲਈ ਦੇਸ਼ ਤੁਹਾਡਾ ਸ਼ੁਕਰਗੁਜ਼ਾਰ ਹੈ। ਪ੍ਰੀਖਿਆ ਦੀ ਇਸ ਘੜੀ ’ਚ ਸਾਡੇ ਸਿਹਤ–ਜੋਧਿਆਂ ਦੇ ਉਚੇਰੇ ਮਨੋਬਲ ਨੂੰ ਵੇਖ ਕੇ ਖੁਸ਼ੀ ਹੋ ਰਹੀ ਹੈ।’
https://pib.gov.in/PressReleseDetail.aspx?PRID=1620635
ਕੋਰੋਨਾ ਜੋਧਿਆਂ ਨੂੰ ਭਾਰਤ ਸਲਾਮ ਕਰੇਗਾ
ਕਰੋਨਾ ਜੋਧਿਆਂ ਦੀ ਸਹਾਇਤਾ ਨਾਲ ਭਾਰਤ ਕੋਰੋਨਾ ਵਾਇਰਸ ਦੇ ਖ਼ਿਲਾਫ਼ ਸਫ਼ਲਤਾਪੂਰਵਕ ਲੜਾਈ ਕਰ ਰਿਹਾ ਹੈ। ਭਾਰਤੀ ਵਾਯੂ ਸੈਨਾ (ਆਈਏਐੱਫ਼) ਅੰਤਰਰਾਸ਼ਟਰੀ ਅਤੇ ਘਰੇਲੂ ਪੱਧਰ ’ਤੇ ਵਿਅਕਤੀਆਂ ਅਤੇ ਸਮੱਗਰੀ ਦੀ ਸਪਲਾਈ ਵਿੱਚ ਸਹਾਇਤਾ ਦੇ ਕੇ ਕੋਰੋਨਾ ਦੀ ਰੋਕਥਾਮ ਦੀ ਦਿਸ਼ਾ ਵਿੱਚ ਹੋ ਰਹੇ ਦੇਸ਼ ਦੇ ਯਤਨਾਂ ਵਿੱਚ ਯੋਗਦਾਨ ਪਾ ਰਹੀ ਹੈ। 600 ਟਨ ਤੋਂ ਜ਼ਿਆਦਾ ਮੈਡੀਕਲ ਸਮਾਨ ਦੀ ਸਪਲਾਈ ਅਤੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਅਤੇ ਕੋਵਿਡ ਟੈਸਟ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਦੇ ਲਈ ਉਪਕਰਣਾਂ ਆਦਿ ਨੂੰ ਹਵਾਈ ਮਾਧਿਅਮ ਨਾਲ ਪਹੁੰਚਾਇਆ ਗਿਆ ਹੈ। ਭਾਰਤੀ ਵਾਯੂ ਸੈਨਾ ਦੇ ਕਰਮਚਾਰੀ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਅੱਗੇ ਵੀ ਯੋਗਦਾਨ ਦਿੰਦੇ ਰਹਿਣਗੇ। ਭਾਰਤ ਦੇ ਸਾਰੇ ਕੋਰੋਨਾ ਜੋਧਿਆਂ ਦੇ ਪ੍ਰਤੀ ਧੰਨਵਾਦ ਵਿਅਕਤ ਕਰਨ ਲਈ ਭਾਰਤੀ ਵਾਯੂ ਸੈਨਾ ਆਪਣੀਆਂ ਸਹਾਇਕ ਸੇਵਾਵਾਂ ਦੇ ਨਾਲ ਭਾਰਤ ਦੇ ਇਨ੍ਹਾਂ ਬਹਾਦਰ ਜੋਧਿਆਂ ਨੂੰ ਆਪਣੇ ਵਿਲੱਖਣ ਢੰਗ ਨਾਲ ਸਲਾਮ ਕਰਨ ਦੀ ਯੋਜਨਾ ਬਣਾ ਰਹੀ ਹੈ। ਬਹਾਦਰ ਕੋਵਿਡ ਜੋਧਿਆਂ ਨੂੰ ਸਲਾਮ ਕਰਨ ਲਈ ਭਾਰਤੀ ਹਵਾਈ ਸੈਨਾ ਨੇ ਆਪਣੇ ਜਹਾਜ਼ਾਂ ਦਾ ਫਲਾਈ ਪਾਸਟ (ਜਹਾਜ਼ਾਂ ਦੀ ਪਰੇਡ) ਕਰਨ ਦੀ ਯੋਜਨਾ ਬਣਾਈ ਹੈ। ਇਹ ਅਜਿਹੇ ਜੋਧਾ ਨੇ ਜਿਹੜੇ ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਬੇਮਿਸਾਲ ਸਮੇਂ ਦੌਰਾਨ ਅਣਥੱਕ ਅਤੇ ਨਿਰਸਵਾਰਥ ਕੰਮ ਕਰ ਰਹੇ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕੋਵਿਡ ਜੋਧਿਆਂ ਨੂੰ ਇਸ ਮਹਾਮਾਰੀ ਨਾਲ ਲੜਨ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਅਤੇ ਬਲੀਦਾਨ ਲਈ ਉਨ੍ਹਾਂ ਨੂੰ ਨਮਨ ਕੀਤਾ
ਸ਼੍ਰੀ ਸ਼ਾਹ ਨੇ ਇੱਕ ਟਵੀਟ ਵਿੱਚ ਕਿਹਾ, "ਭਾਰਤ ਆਪਣੇ ਵੀਰ ਕੋਰੋਨਾ ਜੋਧਿਆਂ ਨੂੰ ਸਲਾਮ ਕਰਦਾ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੋਦੀ ਸਰਕਾਰ ਅਤੇ ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ। ਦੇਸ਼ ਨੂੰ ਕੋਰੋਨਾ ਤੋਂ ਮੁਕਤ ਕਰਕੇ ਅਸੀਂ ਚੁਣੌਤੀਆਂ ਨੂੰ ਅਵਸਰ ਵਿੱਚ ਬਦਲਣਾ ਹੈ ਅਤੇ ਇੱਕ ਤੰਦਰੁਸਤ, ਸਮ੍ਰਿੱਧ (ਖੁਸ਼ਹਾਲ) ਅਤੇ ਮਜ਼ਬੂਤ ਭਾਰਤ ਬਣਾ ਕੇ ਵਿਸ਼ਵ ਵਿੱਚ ਇੱਕ ਉਦਾਹਰਨ ਪੇਸ਼ ਕਰਨੀ ਹੈ। ਜੈ ਹਿੰਦ!”
https://pib.gov.in/PressReleseDetail.aspx?PRID=1620591
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਵਿੱਚ 9 ਵੀਂ ਅਤੇ 10 ਵੀਂ ਕਲਾਸ ਲਈ ਨਵਾਂ ਵਿੱਦਿਅਕ ਕੈਲੰਡਰ ਜਾਰੀ ਕੀਤਾ
ਇਸ ਮੌਕੇ ’ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਉਹ ਕੈਲੰਡਰ ਅਧਿਆਪਕਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਹੈ ਕਿ ਉਹ ਕਿਸ ਤਰ੍ਹਾਂ ਅਲੱਗ ਤਰ੍ਹਾਂ ਦੇ ਤਕਨੀਕੀ ਸਾਧਨਾਂ ਅਤੇ ਸੋਸ਼ਲ ਮੀਡੀਆ ਉਪਕਰਣਾਂ ਦੀ ਵਰਤੋਂ ਕਰਕੇ, ਘਰ ’ਤੇ ਹੀ ਬੱਚਿਆਂ ਨੂੰ ਉਨ੍ਹਾਂ ਦੇ ਮਨੋਰੰਜਨ ਭਰੇ ਤਰੀਕਿਆਂ ਦੀ ਮਦਦ ਨਾਲ ਦਿਲਚਸਪ ਢੰਗ ਨਾਲ ਸਿੱਖਿਆ ਦੇ ਸਕਣ। ਹਾਲਾਂਕਿ, ਇਸ ਵਿੱਚ ਉਪਕਰਨਾਂ ਦੇ ਅਲੱਗ-ਅਲੱਗ ਪੱਧਰਾਂ - ਮੋਬਾਈਲ, ਰੇਡੀਓ, ਟੈਲੀਵਿਜ਼ਨ, ਐੱਸਐੱਮਐੱਸ ਅਤੇ ਵੱਖ-ਵੱਖ ਸੋਸ਼ਲ ਮੀਡੀਆ ਦੀ ਪਹੁੰਚ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਭਾਰਤ ਦੇ ਲੋਕਪਾਲ ਦੇ ਜੁਡੀਸ਼ਲ ਮੈਂਬਰ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਦਾ ਕੋਵਿਡ-19 ਨਾਲ ਜੂਝਦਿਆਂ ਦਿਹਾਂਤ
ਭਾਰਤ ਦੇ ਲੋਕਪਾਲ ਦੇ ਜੁਡੀਸ਼ਲ ਮੈਂਬਰ ਜਸਟਿਸ ਅਜੈ ਕੁਮਾਰ ਤ੍ਰਿਪਾਠੀ ਦਾ ਸ਼ਨੀਵਾਰ ਰਾਤ ਲਗਭਗ 8.45 ਵਜੇ ਦਿੱਲੀ ਦੇ ਏਮਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਸਨ ਤੇ 2 ਅਪ੍ਰੈਲ ਨੂੰ ਸਾਹ ਲੈਣ `ਚ ਪਰੇਸ਼ਾਨੀ ਆਉਣ `ਤੇ ਨੂੰ ਉਨ੍ਹਾਂ ਨੂੰ ਏਮਸ ਵਿੱਚ ਦਾਖਲ ਕਰਵਾਇਆ ਗਿਆ ਸੀ।
https://pib.gov.in/PressReleseDetail.aspx?PRID=1620631
ਕੋਵਿਡ-19 ਲੌਕਡਾਊਨ ਦੇ ਦੌਰਾਨ ਜਨਔਸ਼ਧੀ ਕੇਂਦਰਾਂ ਨੇ ਅਪ੍ਰੈਲ,2020 ਵਿੱਚ ਰਿਕਾਰਡ 52 ਕਰੋੜ ਰੁਪਏ ਦਾ ਵਿਕਰੀ ਟਰਨਓਵਰ ਪ੍ਰਾਪਤ ਕੀਤਾ
ਕੋਵਿਡ -19 ਲੌਕਡਾਊਨ ਕਾਰਨ ਖ਼ਰੀਦ ਅਤੇ ਲੌਜਿਸਟਿਕਸ ਵਿੱਚ ਮੁਸ਼ਕਿਲਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ- ਪੀਐੱਮਬੀਜੇਕੇਏ ਨੇ ਅਪ੍ਰੈਲ,2020 ਵਿੱਚ 52 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਕੀਤੀ, ਜੋ ਕਿ ਮਾਰਚ 2020 ਵਿੱਚ 42 ਕਰੋੜ ਰੁਪਏ ਸੀ। ਅਪ੍ਰੈਲ,2019 ਵਿੱਚ ਇਹ 17 ਕਰੋੜ ਰੁਪਏ ਸੀ।
https://pib.gov.in/PressReleseDetail.aspx?PRID=1620586
ਸਾਰੇ ਹਿਤਧਾਰਕਾਂ ਨੂੰ ਸੰਕਟ ਤੋਂ ਉੱਭਰਨ ਲਈ ਏਕੀਕ੍ਰਿਤ ਪਹੁੰਚ ਅਪਣਾਉਣੀ ਚਾਹੀਦੀ ਹੈ : ਸ਼੍ਰੀ ਨਿਤਿਨ ਗਡਕਰੀ
ਸ਼੍ਰੀ ਗਡਕਰੀ ਨੇ ਉਦਯੋਗ ਨੂੰ ਤਾਕੀਦ ਕੀਤਾ ਕਿ ਉਦਯੋਗਾਂ ਦੁਆਰਾ ਇਹ ਸੁਨਿਸ਼ਚਿਤ ਕੀਤੇ ਜਾਣ ਦੀ ਜ਼ਰੂਰਤ ਹੈ ਕਿ ਕੋਵਿਡ - 19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਰੋਕਥਾਮ ਸਬੰਧੀ ਉਪਾਅ ਕੀਤੇ ਜਾਣ। ਉਨ੍ਹਾਂ ਨੇ ਪੀਪੀਈ (ਮਾਸਕ , ਸੈਨੀਟਾਈਜਰ ਆਦਿ) ਦੀ ਵਰਤੋਂ ਉੱਤੇ ਜ਼ੋਰ ਦਿੱਤਾ ਅਤੇ ਬਿਜ਼ਨਸ ਪ੍ਰਚਾਲਨਾਂ ਦੌਰਾਨ ਸੋਸ਼ਲ ਡਿਸਟੈਂਸਿੰਗ ਨਿਯਮਾਂ ਦਾ ਪਾਲਨ ਕਰਨ ਦਾ ਸੁਝਾਅ ਦਿੱਤਾ। ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਘਰੇਲੂ ਉਤਪਾਦਨ ਨੂੰ ਵਿਦੇਸ਼ੀ ਆਯਾਤਾਂ ਦੀ ਜਗ੍ਹਾ ਲੈਣ ਲਈ ਨਿਰਯਾਤ ਵਾਧੇ ‘ਤੇ ਫੋਕਸ ਕੀਤੇ ਜਾਣ ਦੀ ਜ਼ਰੂਰਤ ਹੈ।
https://pib.gov.in/PressReleseDetail.aspx?PRID=1620609
ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮ ਦੀ ਵਰਤੋਂ ਮਾਲ ਵਾਹਕਾਂ ਅਤੇ ਖਾਲੀ ਟਰੱਕਾਂ ਦੇ ਡਰਾਈਵਰਾਂ ਅਤੇ ਟ੍ਰਾਂਸਪੋਰਟਰਾਂ ਦੀਆਂ ਸ਼ਿਕਾਇਤਾਂ/ਮੁੱਦਿਆਂ ਦਾ ਸਮਾਧਾਨ ਕਰਨ ਲਈ ਕੀਤੀ ਜਾਵੇਗੀ
ਲੌਕਡਾਊਨ ਦੌਰਾਨ ਦੇਸ਼ ਭਰ ਵਿੱਚ ਅੰਤਰ ਰਾਜੀ ਆਵਾਗਮਨ ਲਈ ਖਾਲੀ ਟਰੱਕਾਂ ਸਮੇਤ ਮਾਲ ਵਾਹਕਾਂ ਦੇ ਡਰਾਈਵਰਾਂ/ਟ੍ਰਾਂਸਪੋਰਟਰਾਂ ਦੀਆਂ ਸ਼ਿਕਾਇਤਾਂ/ਮੁੱਦਿਆਂ ਦਾ ਸਮਾਧਾਨ ਤੇਜ਼ੀ ਨਾਲ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲੇ ਦੇ ਕੰਟਰੋਲ ਰੂਮਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ, ਜਿੱਥੇ ਇਸ ਉਦੇਸ਼ ਦੀ ਪੂਰਤੀ ਲਈ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਅਧਿਕਾਰੀਆਂ ਨੂੰ ਵੀ ਤੈਨਾਤ ਕੀਤਾ ਜਾ ਰਿਹਾ ਹੈ। ਸਹਾਇਤਾ ਪ੍ਰਾਪਤ ਕਰਨ ਲਈ ਗ੍ਰਹਿ ਮੰਤਰਾਲੇ ਦੇ ਹੈਲਪਲਾਈਨ ਨੰਬਰ 1930 ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਦੇ ਹੈਲਪਲਾਈਨ ਨੰਬਰ 1033 ਦੀ ਵਰਤੋਂ ਕੀਤੀ ਜਾ ਸਕਦੀ ਹੈ।
https://pib.gov.in/PressReleseDetail.aspx?PRID=1620617
ਲਾਈਫ਼ਲਾਈਨ ਉਡਾਨ ਤਹਿਤ 430 ਫਲਾਈਟਾਂ ਸੰਚਾਲਿਤ
ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 430 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 252 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 795.86 ਟਨ ਦੀ ਖੇਪ ਵੰਡੀ ਗਈ ਹੈ। ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਦੀ ਤਾਰੀਖ਼ ਤੱਕ ਕੁੱਲ 4,21,790 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕੀਤਾ ਹੈ।ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕੌਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਸ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ। 2 ਮਈ 2020 ਤੱਕ ਪਵਨ ਹੰਸ ਨੇ 7,729 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.27 ਟਨ ਸਮੱਗਰੀ ਢੋਈ ਹੈ।
https://pib.gov.in/PressReleseDetail.aspx?PRID=1620621
ਕੋਵਿਡ-19 ਤੋਂ ਬਾਅਦ ਦੀ ਸਥਿਤੀ ਭਾਰਤ ਨੂੰ ਵਿਸ਼ਾਲ ਬਾਂਸ ਸੰਸਾਧਨਾਂ ਨਾਲ ਆਪਣੀ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਦਾ ਮੌਕਾ ਪ੍ਰਦਾਨ ਕਰੇਗੀ: ਡਾ. ਜਿਤੇਂਦਰ ਸਿੰਘ
ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ ਤੋਂ ਬਾਅਦ ਦੀ ਸਥਿਤੀ ਲਈ ਬਾਂਸ ਭਾਰਤ ਲਈ ਬਹੁਤ ਅਹਿਮ ਹੋ ਗਿਆ ਹੈ ਅਤੇ ਇਹ ਦੇਸ਼ ਨੂੰ ਇੱਕ ਮੌਕਾ ਪ੍ਰਦਾਨ ਕਰੇਗਾ ਕਿ ਉਹ ਬਾਂਸ ਦੇ ਸੰਸਾਧਨਾਂ ਨਾਲ ਭਾਰਤ ਨੂੰ ਇੱਕ ਆਰਥਿਕ ਤਾਕਤ ਵਜੋਂ ਉਭਾਰੇ।
https://pib.gov.in/PressReleseDetail.aspx?PRID=1620634
ਸਰਕਾਰ ਨੇ ਰਾਜਾਂ ਨੂੰ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਆਦਿਵਾਸੀਆਂ ਦੀ ਸਹਾਇਤਾ ਕਰਨ ਲਈ ਲਘੂ ਵਣ ਉਤਪਾਦਾਂ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਲਈ ਕਿਹਾ
ਆਦਿਵਾਸੀ ਮਾਮਲੇ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਅਤੇ ਇਹ ਵੀ ਧਿਆਨ ਵਿੱਚ ਰੱਖਦੇ ਹੋਏ ਕਿ ਹੁਣ ਲਘੂ ਵਣ ਉਤਪਾਦਾਂ (ਐੱਮਐੱਫਪੀ) ਨੂੰ ਇਕੱਠਾ ਕਰਨ ਦਾ ਇਹ ਪੀਕ ਸੀਜ਼ਨ ਹੈ, ਅਜਿਹੇ ਵਿੱਚ ਉਹ ਆਦਿਵਾਸੀਆਂ ਦੀ ਸਹਾਇਤਾ ਕਰਨ ਲਈ ਲਘੂ ਵਣ ਉਤਪਾਦਾਂ ਦੀ ਖਰੀਦ ਵਿੱਚ ਤੇਜ਼ੀ ਲਿਆਉਣ।
https://pib.gov.in/PressReleseDetail.aspx?PRID=1620612
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਕਰਮਚਾਰੀਆਂ ਨੇ ਪੀਐੱਮ ਕੇਅਰਸ ਫ਼ੰਡ ਵਿੱਚ 2.50 ਕਰੋੜ ਰੁਪਏ ਦਾ ਯੋਗਦਾਨ ਪਾਇਆ
ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ (ਐੱਨਐੱਮਸੀਜੀ) ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਸ (ਐੱਨਆਈਯੂਏ) ਨੇ "ਦਰਿਆਈ ਪ੍ਰਬੰਧਨ ਦਾ ਭਵਿੱਖ" ਵਿਸ਼ੇ ‘ਤੇ ਆਈਡੀਆਥੌਨ ਆਯੋਜਿਤ ਕੀਤਾ
ਜਲ ਸ਼ਕਤੀ ਮੰਤਰਾਲੇ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਸ (ਐੱਨਆਈਯੂਏ) ਤਹਿਤ ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ (ਐੱਨਐੱਮਸੀਜੀ) ਨੇ “ਨਦੀ ਪ੍ਰਬੰਧਨ ਦਾ ਭਵਿੱਖ” ਵਿਸ਼ੇ ‘ਤੇ ਇਕ ਆਈਡੀਆਥੌਨ ਦਾ ਆਯੋਜਨ ਕੀਤਾ ਤਾਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੋਵਿਡ-19 ਸੰਕਟ ਦਰਿਆ ਪ੍ਰਬੰਧਨ ਦੀਆਂ ਰਣਨੀਤੀਆਂ ਨੂੰ ਕਿਵੇਂ ਰੂਪ ਦੇ ਸਕਦਾ ਹੈ। ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਲਈ ਕੋਵਿਡ -19 ਸੰਕਟ ਨਾਲ ਨਜਿੱਠਣਾ ਇੱਕ ਚੁਣੌਤੀ ਹੈ ਜਿਸਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਕਈ ਤਰ੍ਹਾਂ ਦਾ ਲੌਕਡਾਊਨ ਵੇਖਿਆ ਗਿਆ ਹੈ। ਜਦੋਂ ਕਿ ਇਸ ਸੰਕਟ ਦੇ ਦੁਆਲੇ ਸਧਾਰਣ ਬਿਰਤਾਂਤ ਚਿੰਤਾ ਅਤੇ ਪ੍ਰੇਸ਼ਾਨੀ ਦਾ ਸਬੱਬ ਰਿਹਾ ਹੈ, ਸੰਕਟ ਨੇ ਕੁਝ ਸਕਾਰਾਤਮਕ ਘਟਨਾਕ੍ਰਮਾਂ ਨੂੰ ਵੀ ਅੱਗੇ ਵਧਾ ਦਿੱਤਾ ਹੈ।
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
• ਕੇਰਲ - ਹਥਿਆਰਬੰਦ ਫੋਰਸਾਂ ਨੇ ਕੋਵਿਡ ਵਾਰੀਅਰਸ ਨੂੰ ਤਿਰੁਵਨੰਤਪੁਰਮ ਅਤੇ ਕੋਚੀ ਵਿੱਚ ਸਲਾਮੀ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਰੇਲਵੇ ਅੱਜ ਤੋਂ ਕੇਰਲ ਤੋਂ 4 ਹੋਰ ਗੱਡੀਆਂ ਫਸੇ ਹੋਏ ਮਜ਼ਦੂਰਾਂ ਨੂੰ ਲਿਜਾਣ ਲਈ ਚਲਾਏਗੀ। ਇਹ ਗੱਡੀਆਂ ਥ੍ਰਿਸੂਰ, ਕੰਨੌਰ ਅਤੇ ਅਰਨਾਕੁੱਲਮ ਤੋਂ ਰਵਾਨਾ ਹੋਣਗੀਆਂ। ਇਸ ਦੌਰਾਨ 5 ਹੋਰ ਕੇਰਲ ਵਾਸੀਆਂ ਨੇ ਕੋਵਿਡ-19 ਕਾਰਨ ਅਮਰੀਕਾ ਅਤੇ ਖਾੜੀ ਦੇਸ਼ਾਂ ਵਿੱਚ ਆਪਣੀਆਂ ਜਾਨਾਂ ਗਵਾਈਆਂ। ਕੱਲ੍ਹ ਤੱਕ ਕੁੱਲ ਤਸਦੀਕਸ਼ੁਦਾ ਕੇਸ (499), ਸਰਗਰਮ ਕੇਸ (96), ਡਿਸਚਾਰਜ ਹੋਏ (400) ਅਤੇ ਮੌਤਾਂ (4)।
• ਤਮਿਲ ਨਾਡੂ - ਹਥਿਆਰਬੰਦ ਫੋਰਸਾਂ ਨੇ ਚੇਨਈ ਦੇ ਕੋਵਿ਼ਡ ਹਸਪਤਾਲਾਂ ਵਿੱਚ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕੀਤੀ। ਰਾਜ ਸਰਕਾਰ ਸੋਮਵਾਰ ਤੋਂ ਸਾਰੇ ਨਾਨ-ਕੰਟੇਨਮੈਂਟ ਇਲਾਕਿਆਂ ਵਿੱਚ ਲੌਕਡਾਊਨ ਤੋਂ ਰਾਹਤ ਦੇਵੇਗੀ ਅਤੇ ਆਰਥਿਕ ਸਰਗਰਮੀਆਂ ਫਿਰ ਸ਼ੁਰੂ ਹੋਣਗੀਆਂ। 25 ਵਿਅਕਤੀ ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਿਲ ਹਨ, ਵਿਲੁਪੁਰਮ ਪਿੰਡ ਵਿੱਚ ਕੋਰੋਨਾ-ਪਾਜ਼ਿਟਵ ਪਾਏ ਗਏ। ਜਿਪਮਰ, ਪੁਡੂਚੇਰੀ ਵਿੱਚ ਸਰਕਾਰੀ ਸਿਹਤ ਵਰਕਰਾਂ ਨੂੰ ਉਸ ਵੇਲੇ ਕੁਆਰੰਟੀਨ ਕਰਨਾ ਪਿਆ ਜਦੋਂ ਇੱਕ ਕੈਂਸਰ ਦਾ ਮਰੀਜ਼ ਕੋਵਿਡ-19 ਪਾਜ਼ਿਟਿਵ ਨਿਕਲ ਆਇਆ। ਤਮਿਲ ਨਾਡੂ ਵਿੱਚ ਕੱਲ੍ਹ ਤੱਕ ਕੁੱਲ ਕੇਸ (2756), ਸਰਗਰਮ ਕੇਸ (1384), ਮੌਤਾਂ (29), ਡਿਸਚਾਰਜ (1341)। ਚੇਨਈ ਤੋਂ ਸਭ ਤੋਂ ਵੱਧ 1257 ਕੇਸ ਮਿਲੇ।
• ਕਰਨਾਟਕ - ਅੱਜ 5 ਹੋਰ ਕੇਸ ਕਨਫਰਮ ਹੋਣ ਨਾਲ ਕੁੱਲ ਕੇਸ 606 ਹੋ ਗਏ। ਕਲਬੁਰਗੀ ਵਿੱਚ 3 ਅਤੇ ਬਗਲਕੋਟ ਵਿੱਚ (2) ਸਾਹਮਣੇ ਆਏ। ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ ਅਤੇ 282 ਲੋਕ ਠੀਕ ਹੋ ਕੇ ਡਿਸਚਾਰਜ ਕਰ ਦਿੱਤੇ ਗਏ ਹਨ। ਰਾਜ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਦੀ ਢੁਆਈ ਮੁਫਤ ਕਰ ਦਿੱਤੀ ਹੈ।
• ਆਂਧਰ ਪ੍ਰਦੇਸ਼ - ਰਾਜ ਸਰਕਾਰ ਨੇ ਰੈੱਡ ਜ਼ੋਨ ਵਿੱਚੋਂ ਹਰ ਪਰਿਵਾਰ ਦੇ ਇਕ ਮੈਂਬਰ ਦਾ ਕੋਵਿਡ-19 ਟੈਸਟ ਮੁਫਤ ਕਰਨ ਦਾ ਐਲਾਨ ਕੀਤਾ ਹੈ। ਅਜਿਹਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਕੀਤਾ ਗਿਆ ਹੈ। ਗੁੰਟੂਰ ਮੈਡੀਕਲ ਕਾਲਜ ਦੀ ਐਥਿਕਸ ਕਮੇਟੀ ਨੇ ਪਲਾਜ਼ਮਾ ਥੈਰੇਪੀ ਇਲਾਜ ਦੀ ਇਜਾਜ਼ਤ ਦੇ ਦਿੱਤੀ ਹੈ। ਕਮੇਟੀ ਆਪਣੀ ਰਿਪੋਰਟ ਆਈਸੀਐੱਮਆਰ ਨੂੰ ਉਸ ਦੇ ਹੁੰਗਾਰੇ ਲਈ ਭੇਜੇਗੀ। ਪਿਛਲੇ 24 ਘੰਟਿਆਂ ਵਿੱਚ 58 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 30 ਕੇਸ ਕੁਰਨੂਰ ਜ਼ਿਲ੍ਹੇ ਤੋਂ ਹਨ। ਕੁੱਲ ਪਾਜ਼ਿਟਿਵ ਕੇਸ (1583), ਐਕਟਿਵ ਕੇਸ (1062), ਡਿਸਚਾਰਜ ਕੀਤੇ (488), ਮੌਤਾਂ (33)। ਕੁੱਲ ਟੈਸਟ ਕੀਤੇ ਗਏ - 1,14,937, ਪਾਜ਼ਿਟਿਵ ਕੇਸ ਕੁਰਨੂਲ (466), ਗੁੰਟੂਰ (319) ਅਤੇ ਕ੍ਰਿਸ਼ਨਾ (266)।
• ਤੇਲੰਗਾਨਾ - ਰੱਖਿਆ ਬਲਾਂ ਦੁਆਰਾ ਫਰੰਟਲਾਈਨ ਵਾਰੀਅਰਸ ਦਾ ਧੰਨਵਾਦ ਕਰਦੇ ਹੋਏ ਇੰਡੀਅਨ ਏਅਰ ਫੋਰਸ ਦੇ ਹੈਲੀਕੌਪਟਰ ਨੇ ਗਾਂਧੀ ਹਸਪਤਾਲ ਵਿੱਚ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕੀਤੀ। ਚੌਗਿਰਦਾ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਵਾ ਅਤੇ ਪਾਣੀ ਦੀ ਕੁਆਲਟੀ ਵਿੱਚ ਜੋ ਲੌਕਡਾਊਨ ਦੌਰਾਨ ਹੈਦਰਾਬਾਦ ਵਿੱਚ ਸੁਧਾਰ ਵੇਖਿਆ ਗਿਆ ਹੈ, ਜੇ ਅਸੀਂ ਚੌਕਸ ਨਾ ਰਹੇ ਤਾਂ ਉਸ ਵਿੱਚ ਫਿਰ ਗੜਬੜ ਹੋ ਸਕਦੀ ਹੈ। ਉੱਤਰੀ ਭਾਰਤ ਤੋਂ ਪ੍ਰਵਾਸੀਆਂ ਨੂੰ ਖੁਰਾਕ ਅਤੇ ਜ਼ਰੂਰੀ ਵਸਤਾਂ ਲਈ ਕਈ ਮੀਲ ਚਲਣਾ ਪਿਆ। ਕੱਲ੍ਹ ਤੱਕ ਕੁੱਲ ਕੇਸ (1061), ਸਰਗਰਮ ਕੇਸ (533), ਠੀਕ ਹੋਏ (499) ਅਤੇ ਕੁੱਲ ਮੌਤਾਂ (29)।
• ਅਰੁਣਾਚਲ ਪ੍ਰਦੇਸ਼ - ਭਾਰਤੀ ਵਾਯੂ ਸੈਨਾ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਨਾਹਰਲਗੁਨ, ਅਰੁਣਾਚਲ ਪ੍ਰਦੇਸ਼ ਵਿੱਚ ਫਲਾਈ-ਪਾਸਟ ਆਯੋਜਿਤ ਕਰਕੇ ਫਰੰਟਲਾਈਨ ਵਰਕਰਾਂ ਦਾ ਧੰਨਵਾਦ ਕੀਤਾ।
• ਅਸਾਮ - ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਰਥਿਕ ਸਥਿਤੀ ਨਾਲ ਨਜਿੱਠਣ ਲਈ ਅਸਾਮ ਸਰਕਾਰ ਨੇ ਇਕ 8 ਮੈਂਬਰੀ ਟਾਸਕ ਫੋਰਸ ਕਾਇਮ ਕੀਤੀ ਹੈ ਤਾਕਿ ਅਰਥਵਿਵਸਥਾ ਵਿੱਚ ਸੁਧਾਰ ਬਾਰੇ ਚਰਚਾ ਹੋ ਸਕੇ।
• ਮਣੀਪੁਰ - ਐੱਫਸੀਆਈ ਨੇ 29,000 ਐੱਮਟੀ ਅਨਾਜ ਪੰਜਾਬ ਅਤੇ ਹਰਿਆਣਾ ਤੋਂ ਮਣੀਪੁਰ ਪਹੁੰਚਾਇਆ।
• ਮਿਜ਼ੋਰਮ - ਸਪਲਾਈ ਵਿਭਾਗ ਅਤੇ ਆਈਓਸੀ ਨੇ ਮਮੀਤ ਜ਼ਿਲ੍ਹੇ ਦੇ ਪਿੰਡਾਂ ਵਿੱਚ 324 ਪਰਿਵਾਰਾਂ ਨੂੰ ਗੈਸ ਸਿਲੰਡਰ ਰਾਜ ਵਿੱਚ ਲੌਕਡਾਊਨ ਦੌਰਾਨ ਮੁਹੱਈਆ ਕਰਵਾਏ।
• ਨਾਗਾਲੈਂਡ - ਨਾਗਾਲੈਂਡ ਵਿੱਚ ਮੋਕੋਕਚੁੰਗ ਸ਼ਹਿਰੀਆਂ ਨੇ "ਮਾਸਕ ਫਾਰ ਆਲ" ਮੁਹਿੰਮ ਤਹਿਤ 2 ਲੱਖ ਮਾਸਕ ਤਿਆਰ ਕੀਤੇ। ਇਸ ਸਕੀਮ ਦੀ ਸ਼ੁਰੂਆਤ ਕੋਵਿਡ-19 ਬਾਰੇ ਬਣੀ ਜ਼ਿਲ੍ਹਾ ਟਾਸਕ ਫੋਰਸ ਦੁਆਰਾ ਕੀਤੀ ਗਈ।
• ਤ੍ਰਿਪੁਰਾ - ਮੁੱਖ ਮੰਤਰੀ ਨੇ ਇਕ ਟਵੀਟ ਕਰਕੇ ਭਾਰਤੀ ਵਾਯੂ ਸੈਨਾ ਦੁਆਰਾ ਫਲਾਈ-ਪਾਸਟ ਆਯੋਜਿਤ ਕਰਨ ਅਤੇ ਫੁੱਲਾਂ ਦੀ ਵਰਖਾ ਕਰਨ ਨੂੰ ਵਾਯੂ ਸੈਨਾ ਦੀ ਇੱਕ ਵੱਡੀ ਪ੍ਰਾਪਤੀ ਕਰਾਰ ਦਿੱਤਾ।
• ਚੰਡੀਗੜ੍ਹ – ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੌਕਡਾਊਨ ਦਾ ਸਮਾਂ 2 ਹਫਤਿਆਂ ਲਈ ਭਾਵ 17 ਮਈ, 2020 ਤੱਕ ਵਧਾ ਦਿੱਤਾ ਗਿਆ ਹੈ। ਸ਼ਹਿਰ ਵਿੱਚ ਕਰਫਿਊ 3 ਮਈ ਦੀ ਰਾਤ ਤੋਂ ਖਤਮ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨ ਨੂੰ ਕੁਝ ਖੇਤਰਾਂ ਵਿੱਚ ਸੀਮਿਤ ਕਰ ਦਿੱਤਾ ਗਿਆ ਹੈ। ਕੰਟੇਨਮੈਂਟ ਖੇਤਰਾਂ ਵਿੱਚ ਆਉਣ ਵਾਲੇ ਸਾਰੇ ਇਲਾਕਿਆਂ ਦੀ ਪ੍ਰੋਟੋਕੋਲ ਅਨੁਸਾਰ ਵਿਸਤ੍ਰਿਤ ਸਕ੍ਰੀਨਿੰਗ ਅਤੇ ਟੈਸਟਿੰਗ ਹੋਵੇਗੀ।
• ਪੰਜਾਬ - ਪੰਜਾਬ ਦੇ ਗ੍ਰੀਨ ਅਤੇ ਔਰੈਂਜ ਜ਼ੋਨਾਂ ਵਿੱਚ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁਲ੍ਹੀਆਂ ਰਹਿਣਗੀਆਂ। ਰੈੱਡ ਅਤੇ ਕੰਟੇਨਮੈਂਟ ਜ਼ੋਨਾਂ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਕੋਵਿਡ-19 ਕਾਰਨ ਡਰਾਈਵਰਾਂ ਅਤੇ ਵਰਕਰਾਂ ਦੀ ਸਵੱਛਤਾ ਅਤੇ ਸਫਾਈ ਲਈ ਤਾਜ਼ਾ ਸਲਾਹ ਜਾਰੀ ਕੀਤੀ ਹੈ।
• ਹਰਿਆਣਾ - ਹਰਿਆਣਾ ਵਿੱਚ ਫਸੇ ਹੋਏ ਵਿਅਕਤੀਆਂ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਅੰਤਰਰਾਜੀ ਆਵਾਜਾਈ (ਅੰਦਰ ਅਤੇ ਬਾਹਰ ਜਾਣ) ਲਈ ਰਾਜ ਸਰਕਾਰ ਨੇ ਇਕ ਵੈੱਬ ਪੇਜ https://edisha.gov.in ਈ-ਫਾਰਮ ਭਰਨ ਲਈ ਸ਼ੁਰੂ ਕੀਤਾ ਹੈ। ਹਰਿਆਣਾ ਸਰਕਾਰ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ, ਜ਼ਿਲ੍ਹਾ ਐਲੀਮੈਂਟਰੀ ਐਜੂਕੇਸ਼ਨ ਅਫਸਰਾਂ, ਜ਼ਿਲ੍ਹਾ ਪ੍ਰੋਜੈਕਟ ਕੋ-ਆਰਡੀਨੇਟਰਾਂ, ਬਲਾਕ ਐਜੂਕੇਸ਼ਨ ਅਫਸਰਾਂ, ਬਲਾਕ ਐਲੀਮੈਂਟਰੀ ਅਫਸਰਾਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਕੋਵਿਡ-19 ਮਹਾਮਾਰੀ ਦੌਰਾਨ ਕਿਤਾਬਾਂ ਦੀ ਵੰਡ ਲਈ ਜਾਣਕਾਰੀ ਪ੍ਰਦਾਨ ਕਰਨ। ਦਿਸ਼ਾ-ਨਿਰਦੇਸ਼ ਸਾਰੇ ਐਜੂਕੇਸ਼ਨ ਅਫਸਰਾਂ, ਸਕੂਲ ਮੁੱਖੀਆਂ, ਇੰਚਾਰਜਾਂ ਅਤੇ ਐੱਸਐੱਮਸੀ ਪ੍ਰੈਜ਼ੀਡੈਂਟ ਅਤੇ ਮੈਂਬਰਾਂ ਨੂੰ ਜਾਰੀ ਕਰ ਦਿੱਤੇ ਗਏ ਹਨ।
• ਹਿਮਾਚਲ ਪ੍ਰਦੇਸ਼ - ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਸਾਰੇ ਰਾਜ ਵਿੱਚ ਕਰਫਿਊ ਜਾਰੀ ਰੱਖਿਆ ਜਾਵੇ ਪਰ ਕਰਫਿਊ ਵਿੱਚ ਜੋ ਇਸ ਵੇਲੇ 4 ਘੰਟਿਆਂ ਦੀ ਢਿੱਲ ਮਿਲਦੀ ਹੈ ਉਸ ਨੂੰ 4 ਮਈ ਤੋਂ 5 ਘੰਟੇ ਕੀਤਾ ਜਾ ਰਿਹਾ ਹੈ। ਰਾਜ ਵਿੱਚ ਅਰਥਵਿਵਸਥਾ ਦੀ ਬਹਾਲੀ ਤਹਿਤ ਸ਼ਹਿਰੀ ਆਬਾਦੀ ਨੂੰ ਮੁੱਖ ਮੰਤਰੀ ਸ਼ਹਿਰੀ ਰੋਜ਼ਗਾਰ ਗਾਰੰਟੀ ਯੋਜਨਾ ਤਹਿਤ ਘੱਟੋ ਘੱਟ 120 ਦਿਨਾਂ ਦਾ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ। ਇਸ ਲਈ ਜੇ ਜ਼ਰੂਰੀ ਹੋਇਆ ਤਾਂ ਮੁਹਾਰਤ ਵਧਾਉਣ ਲਈ ਉਨ੍ਹਾਂ ਨੂੰ ਲੋੜੀਂਦੀ ਟ੍ਰੇਨਿੰਗ ਦਿੱਤੀ ਜਾਵੇਗੀ।
• ਮਹਾਰਾਸ਼ਟਰ - ਮਹਾਰਾਸ਼ਟਰ ਵਿੱਚ 790 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਪਾਜ਼ਿਟਿਵ ਕੇਸਾਂ ਦੀ ਗਿਣਤੀ 12,296 ਹੋ ਗਈ। ਮੌਤਾਂ ਦੀ ਗਿਣਤੀ 521 ਹੈ ਜੋ ਕਿ ਦੇਸ਼ ਭਰ ਵਿੱਚ ਸਭ ਤੋਂ ਵੱਧ ਹੈ। ਇਸ ਦੇ ਮੁਕਾਬਲੇ ਮੁੰਬਈ ਵਿੱਚ 8,359 ਮਰੀਜ਼ ਹੋ ਗਏ ਅਤੇ ਮੌਤਾਂ ਦੀ ਗਿਣਤੀ 322 ਤੱਕ ਪਹੁੰਚ ਗਈ ਹੈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 27 ਮਰੀਜ਼ ਵਧਣ ਨਾਲ 360 ਤੇ ਪਹੁੰਚ ਗਈ ਹੈ। ਮਾਲੇਗਾਓਂ ਜ਼ਿਲ੍ਹੇ ਵਿੱਚ 324 ਕੇਸ ਸਾਹਮਣੇ ਆਏ। ਮੁੰਬਈ ਵਿੱਚ ਅੱਜ ਭਾਰਤੀ ਵਾਯੂ ਸੈਨਾ ਦੁਆਰਾ ਇਕ ਸ਼ਾਨਦਾਰ ਫਲਾਈ-ਪਾਸਟ ਆਯੋਜਿਤ ਕੀਤਾ ਗਿਆ ਜੋ ਕਿ ਕੋਵਿਡ-19 ਵਾਰੀਅਰਸ ਦੇ ਸਨਮਾਨ ਵਿੱਚ ਕੀਤਾ ਗਿਆ। ਇਹ ਫਲਾਈ-ਪਾਸਟ ਲੱਖਾਂ ਕੋਰੋਨਾ ਵਾਰੀਅਰਸ ਦਾ ਧੰਨਵਾਦ ਪ੍ਰਗਟ ਕਰਨ ਲਈ ਕੀਤਾ ਗਿਆ।
• ਗੁਜਰਾਤ - ਰਾਜ ਵਿੱਚ 333 ਨਵੇਂ ਕੇਸ ਆਉਣ ਨਾਲ ਕੁੱਲ ਗਿਣਤੀ 5,054 ਤੇ ਪਹੁੰਚ ਗਈ। ਰਾਜ ਵਿੱਚ 26 ਮੌਤਾਂ ਹੋਈਆਂ ਜੋ ਕਿ ਇਕ ਦਿਨ ਵਿੱਚ ਸਭ ਤੋਂ ਜ਼ਿਆਦਾ ਹਨ। ਅਹਿਮਦਾਬਾਦ ਵਿੱਚ 250 ਕੋਰੋਨਾ ਵਾਇਰਸ ਕੇਸ ਸਾਹਮਣੇ ਆਏ ਜਦਕਿ ਵਡੋਦਰਾ ਅਤੇ ਸੂਰਤ ਵਿੱਚ 17-17 ਕੇਸ ਸਾਹਮਣੇ ਆਏ।
• ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਵਿੱਚ 127 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਕੁੱਲ ਕੇਸ 2846 ਹੋ ਗਏ। ਰਾਜ ਵਿੱਚ ਅੱਜ ਇਨਫੈਕਟਿਡ ਕੇਸਾਂ ਦੀ ਗਿਣਤੀ ਵਿੱਚ 624 ਦਾ ਵਾਧਾ ਹੋਇਆ ਅਤੇ ਮੌਤਾਂ ਦੀ ਗਿਣਤੀ (151)।
• ਰਾਜਸਥਾਨ - ਰਾਜਸਥਾਨ ਵਿੱਚ ਕੁੱਲ 104 ਨਵੇਂ ਕੇਸ ਆਏ ਜਿਸ ਨਾਲ ਰਾਜ ਦੇ ਕੇਸਾਂ ਦੀ ਗਿਣਤੀ 2,770 ਤੇ ਪਹੁੰਚ ਗਈ। ਅੱਜ ਦੇ ਪ੍ਰਭਾਵਤ ਕੇਸਾਂ ਦੀ ਗਿਣਤੀ 1,121 ਰਹੀ, 65 ਦੀ ਮੌਤ ਹੋ ਗਈ ਹੈ।
• ਛੱਤੀਸਗੜ੍ਹ - ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਰਾਜ ਦੇ ਪੁਲਿਸ ਵਾਲਿਆਂ, ਸਥਾਨਕ ਅਫਸਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਵੈਲਫੇਅਰ ਪੈਕੇਜ ਦੀ ਭਲਾਈ ਸਕੀਮ ਤਹਿਤ ਲਿਆਂਦਾ ਜਾਵੇ।
********
ਵਾਈਬੀ
(Release ID: 1620805)
Visitor Counter : 218
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam