ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੇ ‘ਕੋਰੋਨਾ ਜੋਧਿਆਂ ਨੂੰ ਸਲਾਮ ਕਰਨ ਦੇ’ ਭਾਵ ਦੀ ਸ਼ਲਾਘਾ ਕੀਤੀ

Posted On: 03 MAY 2020 7:33PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਹਥਿਆਰਬੰਦ ਬਲਾਂ ਦੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੇ ਥਲ, ਜਲ ਅਤੇ ਵਾਯੂ ਵਿੱਚ ਸੈਨਾ ਦੁਆਰਾ ਕੀਤੀਆਂ ਸੈਂਕੜੇ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਇਹ ਗਤੀਵਿਧੀਆਂ ਕੋਰੋਨਾ ਜੋਧਿਆਂ ਨੂੰ ਸਲਾਮ ਕਰਨ ਲਈ ਕੀਤੀਆਂ ਗਈਆਂ ਸਨ ਜਿਹੜੇ ਵਿਸ਼ਾਣੂ ਨੂੰ ਫੈਲਣ ਤੋਂ ਰੋਕਣ ਲਈ ਦ੍ਰਿੜ੍ਹਤਾ ਨਾਲ ਲੜ ਰਹੇ ਹਨ

 

ਉਨ੍ਹਾਂ ਕਿਹਾ, “ਹਥਿਆਰਬੰਦ ਬਲਾਂ ਨੇ ਅੱਜ ਮਹਾਮਾਰੀ ਵਿਰੁੱਧ ਲੜ ਰਹੇ ਕੋਰੋਨਾ ਜੋਧਿਆਂ ਦਾ ਧੰਨਵਾਦ ਕਰਨ ਲਈ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਇਹ ਮੋਹਰੀ ਕਤਾਰ ਦੇ ਯੋਧੇ ਕੋਵਿਡ -19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਮਨੋਬਲ ਨੂੰ ਮਜ਼ਬੂਤ ਕਰਨ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ

 

ਭਾਰਤੀ ਵਾਯੂ ਸੈਨਾ, ਨੇਵੀ ਅਤੇ ਕੋਸਟ ਗਾਰਡ ਦੇ ਹੈਲੀਕੌਪਟਰਾਂ ਦੁਆਰਾ ਹਵਾਈ ਪਥ ਅਤੇ ਹਸਪਤਾਲਾਂ ਉੱਪਰ ਫੁੱਲ-ਪੱਤੀਆਂ ਵਰਸਾਉਣ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੋਵਿਡ - 19 ਦੁਆਰਾ ਆਈਆਂ ਚੁਣੌਤੀਆਂ ਨੂੰ ਕਾਬੂ ਕਰਨ ਵਿੱਚ ਦੇਸ਼ ਦੇ ਸੰਕਲਪ ਅਤੇ ਏਕਤਾ ਨੂੰ ਸਲਾਮ ਕੀਤਾ ਹੈ

 

ਸ਼੍ਰੀ ਰਾਜਨਾਥ ਸਿੰਘ ਨੇ ਮੈਡੀਕਲ ਪੇਸ਼ੇਵਰਾਂ, ਪੁਲਿਸ ਅਤੇ ਹੋਰਨਾਂ ਮੋਰਚੇ ਦੇ ਜੋਧਿਆਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਹਥਿਆਰਬੰਦ ਬਲਾਂ ਦੁਆਰਾ ਅਨੇਕਾਂ ਪ੍ਰਦਰਸ਼ਨਾਂ ਰਾਹੀਂ ਉਨ੍ਹਾਂ ਦੀਆਂ ਖ਼ਾਸ ਪਹਿਲਕਦਮੀਆਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਚੁਣੌਤੀ ਭਰੇ ਸਮੇਂ ਵਿੱਚ ਸਮੁੱਚਾ ਦੇਸ਼ ਇੱਕਮੁੱਠ ਰਿਹਾ ਹੈ

 

ਇਹ ਕੋਰੋਨਾ ਜੋਧਿਆਂ, ਜਿਨ੍ਹਾਂ ਵਿੱਚ ਡਾਕਟਰ, ਨਰਸਾਂ, ਸਫਾਈ ਅਤੇ ਸੈਨੀਟੇਸ਼ਨ ਸਟਾਫ਼, ਪੁਲਿਸ ਕਰਮਚਾਰੀ, ਮੀਡੀਆ ਅਤੇ ਕਈ ਹੋਰ ਜ਼ਰੂਰੀ ਸੇਵਾਵਾਂ ਅਤੇ ਸਪਲਾਈਆਂ ਦੀ ਸੰਭਾਲ ਵਿੱਚ ਲੱਗੇ ਹੋਏ ਹਨ, ਇਨ੍ਹਾਂ ਨੇ ਕੋਵਿਡ 19 ਦੇ ਫੈਲਣ ਨੂੰ ਰੋਕਣ ਲਈ ਕੌਮੀ ਯਤਨ ਵਿੱਚ ਦ੍ਰਿੜ੍ਹਤਾ ਨਾਲ ਯੋਗਦਾਨ ਪਾਇਆ ਹੈ ਇਹ ਯੋਧੇ ਹਰ ਰੋਜ਼ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਰਹੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੁਨਿਆਦੀ ਸਹੂਲਤਾਂ ਜਿਵੇਂ ਬਿਜਲੀ ਅਤੇ ਪਾਣੀ ਹਰ ਕਿਸੇ ਨੂੰ ਪਹੁੰਚਾਇਆ ਜਾਵੇ, ਗਲੀਆਂ ਸਾਫ਼ ਹੋਣ, ਖਾਣ ਪੀਣ ਦੀਆਂ ਮੁੱਢਲੀਆਂ ਚੀਜ਼ਾਂ ਉਪਲਬਧ ਹੋਣ, ਕਿਸੇ ਵੀ ਮਰੀਜ਼ ਨੂੰ ਇਲਾਜ ਤੋਂ ਬਿਨ੍ਹਾ ਮੋੜਿਆ ਨਾ ਜਾਵੇ, ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਿਆ ਜਾਵੇ ਅਤੇ ਵਿਦੇਸ਼ਾਂ ਵਿੱਚ ਫ਼ਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇ

 

ਹਥਿਆਰਬੰਦ ਬਲਾਂ ਨੇ ਅੱਜ ਵਿਲੱਖਣ ਫੌਜੀ ਢੰਗ ਨਾਲ ਭਾਰਤ ਦੇ ਕੋਰੋਨਾ ਜੋਧਿਆਂ ਨੂੰ ਅਮੀਰ ਸ਼ਰਧਾਂਜਲੀ ਦਿੱਤੀ ਸ੍ਰੀਨਗਰ ਤੋਂ ਤਿਰੂਵਨੰਤਪੁਰਮ ਤੱਕ ਅਤੇ ਡਿਬਰੂਗੜ ਤੋਂ ਕੱਛ ਤੱਕ, ਸੈਨਾ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪੁਲਿਸ ਯਾਦਗਾਰਾਂ ਤੇ ਫੁੱਲ ਵਰਸਾਏ, ਸਿਹਤ ਪੇਸ਼ੇਵਰਾਂ ਅਤੇ ਆਪਾਤਕਾਲੀਨ ਸਪਲਾਈ ਦੇਣ ਵਾਲੇ ਕਾਮਿਆਂ ਦਾ ਸਨਮਾਨ ਕੀਤਾ ਦੇਸ਼ ਭਰ ਵਿੱਚ ਸਥਾਨਕ ਫੌਜ ਦੀਆਂ ਟੁਕੜੀਆਂ ਦੁਆਰਾ ਸਾਰੇ ਸੂਬਿਆਂ ਵਿੱਚ ਸੈਂਕੜੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਸੀ ਇਸ ਤੋਂ ਇਲਾਵਾ, ਫ਼ੌਜੀ ਟੀਮਾਂ ਦੁਆਰਾ ਵੱਡੀ ਜਾਂ ਛੋਟੀ ਗਿਣਤੀ ਵਿੱਚ ਫੌਜੀ ਬੈਂਡਾਂ ਨਾਲ ਦੇਸ਼-ਭਗਤੀ ਦੀਆਂ ਧੁਨਾਂ ਨੂੰ ਕੋਰੋਨਾ ਦੇ ਖ਼ਿਲਾਫ਼ ਦੇਸ਼ ਦੇ ਮੋਹਰੀ ਜੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਸੀ

 

ਦਿੱਲੀ, ਕੋਲਕਾਤਾ, ਚੇਨਈ, ਬੰਗਲੁਰੂ, ਭੋਪਾਲ, ਆਗਰਾ, ਅੰਮ੍ਰਿਤਸਰ, ਬੈਲਗਾਮ, ਰਾਣੀਖੇਤ ਪਿਥੌੜਗੜ, ਵੱਡੇ ਅਤੇ ਛੋਟੇ ਕਸਬਿਆਂ ਵਿੱਚ ਫੌਜ, ਨੇਵੀ ਅਤੇ ਭਾਰਤੀ ਵਾਯੂ ਸੈਨਾ (ਆਈਏਐੱਫ਼) ਅਤੇ ਕੋਸਟ ਗਾਰਡ (ਆਈਸੀਜੀ) ਨੇ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ ਗਤੀਵਿਧੀਆਂ ਦੀ ਸ਼ੁਰੂਆਤ ਸਥਾਨਕ ਪੁਲਿਸ ਯਾਦਗਾਰਾਂ ਤੇ ਫੁੱਲ ਵਰਸਾਉਣ ਨਾਲ ਹੋਈ, ਜੋ ਇੱਕ ਬੇਮਿਸਾਲ ਸਮਾਗਮ ਹੈ ਅਤੇ ਫੌਜ ਨੂੰ ਉਨ੍ਹਾਂ ਦੇ ਵਰਦੀਧਾਰੀ ਭਰਾਵਾਂ ਦੇ ਨੇੜੇ ਲਿਆਉਂਦਾ ਹੈ ਪੂਰੇ ਦੇਸ਼ ਅਤੇ ਸਾਰੇ ਦੇਸ਼ ਵਾਸੀਆਂ ਨੇ ਇਸ ਸ਼ਾਨਦਾਰ ਸਲਾਮੀ ਦਾ ਆਨੰਦ ਲਿਆ ਅਤੇ ਸੋਸ਼ਲ ਮੀਡੀਆ ਤੇ ਹਥਿਆਰਬੰਦ ਬਲਾਂ ਨੂੰ ਸ਼ੁਭ ਕਾਮਨਾਵਾਂ ਅਤੇ ਪਿਆਰ ਦਿੱਤਾ

 

ਹਥਿਆਰਬੰਦ ਬਲਾਂ ਨੇ ਕਈ ਹੋਰ ਸਮਾਗਮਾਂ ਜਿਵੇਂ ਕਿ ਭਾਰਤੀ ਹਵਾਈ ਫੌਜ (ਆਈਏਐੱਫ਼) ਦੇ ਲੜਾਕੂ ਅਤੇ ਟ੍ਰਾਂਸਪੋਰਟ ਜਹਾਜ਼ਾਂ ਦੁਆਰਾ ਪੂਰੇ ਦੇਸ਼ ਵਿੱਚ ਫਲਾਈ ਪਾਸਟ ਦਾ ਆਯੋਜਨ ਕੀਤਾ ਆਈਏਐੱਫ਼, ਭਾਰਤੀ ਨੇਵੀ ਅਤੇ ਕੋਸਟ ਗਾਰਡ (ਆਈਸੀਜੀ) ਦੇ ਹੈਲੀਕੌਪਟਰਾਂ ਨੇ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਤੇ ਫੁੱਲ ਵਰਸਾਏ ਫੌਜ ਅਤੇ ਆਈਏਐੱਫ਼ ਬੈਂਡਾਂ ਨੇ ਕੋਵਿਡ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਕੋਰੋਨਾ ਜੋਧਿਆਂ ਦਾ ਧੰਨਵਾਦ ਕਰਨ ਲਈ ਇਜ਼ਹਾਰ ਵਿੱਚ ਧੁਨਾਂ ਵਜਾਈਆਂ

 

ਇਸ ਪਰੇਡ ਵਿੱਚ ਸੁਖੋਈ – 30 ਐੱਮਕੇਆਈ, ਮਿਗ - 29 ਅਤੇ ਜਾਗੁਆਰ ਜਿਹੇ ਲੜਾਕੂ ਜਹਾਜ਼ਾਂ ਨੇ ਸੰਯੋਜਕ ਰਾਜਪਥ ਅਤੇ ਦਿੱਲੀ ਦੇ ਉੱਪਰ ਉਡਾਨ ਭਰੀ, ਜਿਸਨੂੰ ਦਿੱਲੀ ਦੇ ਨਾਗਰਿਕ ਛੱਤਾਂ ਤੋਂ ਦੇਖ ਸਕੇ ਇਸ ਤੋਂ ਇਲਾਵਾ, ਸੀ – 130 ਜੇ ਹਰਕੂਲੀਜ਼ ਟਰਾਂਸਪੋਰਟ ਜਹਾਜ਼ ਵੀ ਐੱਨਸੀਆਰ ਖੇਤਰ ਵਿੱਚ ਉਡਾਣ ਭਰੀ

 

ਨੇਵੀ ਅਤੇ ਆਈਸੀਜੀ ਸਮੁੰਦਰੀ ਜਹਾਜ਼ਾਂ ਨੇ ਕੁਝ ਚੁਣੀਆਂ ਥਾਵਾਂ ਤੇ ਕਿਨਾਰੇ ਨੇੜੇ ਫੋਰਮੇਸ਼ਨ ਬਣਾਏ ਸਨ ਸਮੁੰਦਰੀ ਜਹਾਜ਼ਾਂ ਨੂੰ ਅੱਜ ਰਾਤ ਨੂੰ ਦੇਸ਼ ਦੇ ਸਮੁੱਚੇ ਤੱਟਵਰਤੀ ਖੇਤਰਾਂ ਤੇ 25 ਥਾਵਾਂ ਉੱਤੇ ਪ੍ਰਕਾਸ਼ਮਾਨ ਕੀਤਾ ਜਾਵੇਗਾ, ਜਿਸ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ ਅਤੇ ਮਿਨਿਕੌਏ ਟਾਪੂਆਂ ਵਰਗੇ ਦੂਰ-ਦੁਰਾਡੇ ਵਾਲੇ ਟਾਪੂਆਂ ਦੀਆਂ ਥਾਵਾਂ ਸ਼ਾਮਲ ਹਨ

 

*****

 

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1620802) Visitor Counter : 183