ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਨੇ ਕੋਵਿਡ ਜੋਧਿਆਂ ਨੂੰ ਇਸ ਮਹਾਮਾਰੀ ਨਾਲ ਲੜਨ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਅਤੇ ਬਲੀਦਾਨ ਲਈ ਉਨ੍ਹਾਂ ਨੂੰ ਨਮਨ ਕੀਤਾ

Posted On: 03 MAY 2020 3:08PM by PIB Chandigarh

ਕੇਂਦਰੀ ਗ੍ਰਹਿ ਮੰਤਰੀਸ਼੍ਰੀ ਅਮਿਤ ਸ਼ਾਹ ਨੇ ਅੱਜ ਕੋਵਿਡ ਜੋਧਿਆਂ ਨੂੰ ਕੋਵਿਡ-19 ਮਹਾਮਾਰੀ ਨਾਲ ਲੜਨ ਵਿੱਚ ਉਨ੍ਹਾਂ  ਦੇ  ਬੇਮਿਸਾਲ ਯੋਗਦਾਨ ਅਤੇ ਬਲੀਦਾਨ ਲਈ ਉਨ੍ਹਾਂ ਨੂੰ ਨਮਨ ਕੀਤਾ।

 

ਸ਼੍ਰੀ ਸ਼ਾਹ ਨੇ ਇੱਕ ਟਵੀਟ ਵਿੱਚ ਕਿਹਾ,  "ਭਾਰਤ ਆਪਣੇ ਵੀਰ ਕੋਰੋਨਾ ਜੋਧਿਆਂ ਨੂੰ ਸਲਾਮ ਕਰਦਾ ਹੈ।  ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੋਦੀ ਸਰਕਾਰ ਅਤੇ ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ।  ਦੇਸ਼ ਨੂੰ ਕੋਰੋਨਾ ਤੋਂ ਮੁਕਤ ਕਰਕੇ ਅਸੀਂ ਚੁਣੌਤੀਆਂ ਨੂੰ ਅਵਸਰ ਵਿੱਚ ਬਦਲਣਾ ਹੈ ਅਤੇ ਇੱਕ ਤੰਦਰੁਸਤਸਮ੍ਰਿੱਧ (ਖੁਸ਼ਹਾਲ) ਅਤੇ ਮਜ਼ਬੂਤ ਭਾਰਤ ਬਣਾ ਕੇ ਵਿਸ਼ਵ ਵਿੱਚ ਇੱਕ ਉਦਾਹਰਨ ਪੇਸ਼ ਕਰਨੀ ਹੈ।  ਜੈ ਹਿੰਦ!

 

https://twitter.com/AmitShah/status/1256841946011627522

 

ਅੱਜ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਕੋਵਿਡ ਜੋਧਿਆਂ ਨੂੰ ਕਈ ਤਰੀਕਿਆਂ ਨਾਲ ਸਨਮਾਨਿਤ ਕੀਤਾ ਗਿਆਜਿਸ ਦੀ ਪ੍ਰਸ਼ੰਸਾ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ,  “ਭਾਰਤੀ ਹਥਿਆਰਬੰਦ ਬਲਾਂ ਦੁਆਰਾ ਦੇਸ਼ ਨੂੰ ਕੋਰੋਨਾ ਤੋਂ ਮੁਕਤ ਕਰਨ ਲਈ ਦਿਨ ਰਾਤ ਇੱਕ ਕਰਨ ਵਾਲੇ ਡਾਕਟਰਾਂਪੁਲਿਸ ਅਰਧ ਸੈਨਿਕ ਬਲਾਂ ਅਤੇ ਹੋਰ ਜੋਧਿਆਂ ਦਾ ਵਿਭਿੰਨ ਤਰੀਕਿਆਂ ਨਾਲ ਸਨਮਾਨ ਕਰਨ ਦੇ ਦ੍ਰਿਸ਼ ਦਿਲ ਨੂੰ ਛੂਹ ਲੈਣ ਵਾਲੇ ਹਨ।  ਇਨ੍ਹਾਂ ਜੋਧਿਆਂ ਨੇ ਜਿਸ ਬਹਾਦਰੀ ਨਾਲ ਕੋਰੋਨਾ ਖ਼ਿਲਾਫ਼ ਲੜਾਈ ਲੜੀ ਹੈ ਉਹ ਨਿਸ਼ਚਿਤ ਰੂਪ ਤੋਂ ਸਨਮਾਨਯੋਗ ਹੈ।

 

https://twitter.com/AmitShah/status/1256841122468425728

 

ਭਾਰਤ ਦੀਆਂ ਤਿੰਨੋਂ ਸੈਨਾਵਾਂ ਨੇ ਕੋਰੋਨਾ ਸੰਕ੍ਰਮਣ ਨਾਲ ਲੜਨ ਵਾਲੇ ਬਹਾਦਰ ਜਵਾਨਾਂ ਨੂੰ ਅੱਜ ਰਾਸ਼ਟਰੀ ਪੁਲਿਸ ਸਮਾਰਕ ਤੇ ਪੁਸ਼ਪਾਂਜਲੀ ਅਰਪਿਤ ਕੀਤੀ।  ਇਸ ਤੇ ਸ਼੍ਰੀ ਸ਼ਾਹ ਨੇ ਆਪਣੇ ਟਵੀਟ ਵਿੱਚ ਕਿਹਾ,  “ਭਾਰਤ ਜਿਸ ਬਹਾਦਰੀ ਨਾਲ ਕੋਰੋਨਾ ਖ਼ਿਲਾਫ਼ ਲੜ ਰਿਹਾ ਹੈ ਉਹ ਸਚਮੁਚ ਪ੍ਰਸ਼ੰਸਾਯੋਗ ਹੈ। ਅੱਜ ਤਿੰਨਾਂ ਸੈਨਾਵਾਂ ਨੇ ਕੋਰੋਨਾ ਸੰਕ੍ਰਮਣ ਖ਼ਿਲਾਫ਼ ਲੜਨ ਵਾਲੇ ਬਹਾਦਰ ਜਵਾਨਾਂ ਨੂੰ ਰਾਸ਼ਟਰੀ ਪੁਲਿਸ ਸਮਾਰਕ ਤੇ ਪੁਸ਼ਪਾਂਜਲੀ ਅਰਪਿਤ ਕੀਤੀ।  ਇਸ ਕਠਿਨ ਸਮੇਂ ਵਿੱਚ ਪੂਰਾ ਦੇਸ਼ ਆਪਣੇ ਵੀਰ ਜਵਾਨਾਂ ਅਤੇ ਉਨ੍ਹਾਂ  ਦੇ ਪਰਿਵਾਰਾਂ  ਨਾਲ ਖੜ੍ਹਾ ਹੈ।

 

https://twitter.com/AmitShah/status/1256840550428205063

 

*****

ਵੀਜੀ/ਐੱਸਐੱਨਸੀ/ਵੀਐੱਮ
 



(Release ID: 1620696) Visitor Counter : 211