ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ਵਿੱਚ 9 ਵੀਂ ਅਤੇ 10 ਵੀਂ ਕਲਾਸ ਲਈ ਨਵਾਂ ਵਿੱਦਿਅਕ ਕੈਲੰਡਰ ਜਾਰੀ ਕੀਤਾ

11ਵੀਂ ਅਤੇ 12ਵੀਂ ਕਲਾਸ ਅਤੇ ਵਿਸ਼ਿਆਂ ਦੇ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਬਹੁਤ ਜਲਦੀ ਜਾਰੀ ਕੀਤਾ ਜਾਵੇਗਾ - ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’

Posted On: 02 MAY 2020 6:39PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘‘ਨਿਸ਼ੰਕ’’ ਨੇ ਅੱਜ ਨਵੀਂ ਦਿੱਲੀ ਵਿੱਚ ਸੈਕੰਡਰੀ ਪੜਾਅ (ਲਾਸ 9ਵੀਂ ਅਤੇ 10ਵੀਂ) ਦੇ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਨੂੰ ਜਾਰੀ ਕੀਤਾ

 

ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਉਹ ਕੈਲੰਡਰ ਅਧਿਆਪਕਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਹੈ ਕਿ ਉਹ ਕਿਸ ਤਰ੍ਹਾਂ ਅਲੱਗ ਤਰ੍ਹਾਂ ਦੇ ਤਕਨੀਕੀ ਸਾਧਨਾਂ ਅਤੇ ਸੋਸ਼ਲ ਮੀਡੀਆ ਉਪਕਰਣਾਂ ਦੀ ਵਰਤੋਂ ਕਰਕੇ, ਘਰ ਤੇ ਹੀ ਬੱਚਿਆਂ ਨੂੰ ਉਨ੍ਹਾਂ ਦੇ ਮਨੋਰੰਜਨ ਭਰੇ ਤਰੀਕਿਆਂ ਦੀ ਮਦਦ ਨਾਲ ਦਿਲਚਸਪ ਢੰਗ ਨਾਲ ਸਿੱਖਿਆ ਦੇ ਸਕਣ ਹਾਲਾਂਕਿ, ਇਸ ਵਿੱਚ ਉਪਕਰਨਾਂ ਦੇ ਅਲੱਗ-ਅਲੱਗ ਪੱਧਰਾਂ - ਮੋਬਾਈਲ, ਰੇਡੀਓ, ਟੈਲੀਵਿਜ਼ਨ, ਐੱਸਐੱਮਐੱਸ ਅਤੇ ਵੱਖ-ਵੱਖ ਸੋਸ਼ਲ ਮੀਡੀਆ ਦੀ ਪਹੁੰਚ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ

 

ਸ੍ਰੀ ਪੋਖਰਿਯਾਲ ਨੇ ਅੱਗੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਮੋਬਾਈਲ ਵਿੱਚ ਇੰਟਰਨੈੱਟ ਦੀ ਸਹੂਲਤ ਨਾ ਹੋਵੇ ਅਤੇ ਅਸੀਂ ਸੋਸ਼ਲ ਮੀਡੀਆ ਉਪਕਰਣ ਜਿਵੇਂ ਕਿ - ਵਟਸਐਪ, ਫੇਸਬੁੱਕ, ਟਵਿੱਟਰ, ਗੂਗਲ, ਆਦਿ ਦੀ ਵਰਤੋਂ ਨਾ ਕਰ ਸਕੀਏ ਇਸ ਲਈ ਇਹ ਕੈਲੰਡਰ ਇਸ ਗੱਲ ਦੇ ਦਿਸ਼ਾ ਨਿਰਦੇਸ਼ ਦਿੰਦਾ ਹੈ ਕਿ ਅਧਿਆਪਕ, ਵਿਦਿਆਰਥੀਆਂ ਦਾ ਮਾਰਗਦਰਸ਼ਨ ਮੋਬਾਇਲ ਤੇ ਐੱਸਐੱਮਐੱਸ ਰਾਹੀਂ ਜਾਂ ਫ਼ੋਨ ਕਾਲ ਰਾਹੀਂ ਕਰ ਸਕਦੇ ਹਨ ਇਸ ਕੈਲੰਡਰ ਨੂੰ ਲਾਗੂ ਕਰਨ ਲਈ ਮੁੱਖ ਪੱਧਰ ਤੇ ਮਾਪਿਆਂ ਤੋਂ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ

ਉਨ੍ਹਾਂ ਨੇ ਕਿਹਾ ਕਿ ਜਲਦ ਹੀ ਬਾਕੀ ਕਲਾਸਾਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਅਤੇ ਸਾਰੇ ਵਿਸ਼ੇ ਇਸ ਕੈਲੰਡਰ ਵਿੱਚ ਸ਼ਾਮਿਲ ਹੋਣਗੇ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਕੈਲੰਡਰ ਅਪਾਹਿਜ ਬੱਚਿਆਂ ਸਮੇਤ ਸਾਰੇ ਬੱਚਿਆਂ ਦੇ ਸਿੱਖਣ ਦੀ ਜ਼ਰੂਰਤ ਦਾ ਧਿਆਨ ਰੱਖੇਗਾ ਆਡੀਓ ਕਿਤਾਬਾਂ, ਰੇਡੀਓ ਪ੍ਰੋਗਰਾਮਾਂ, ਅਤੇ ਵੀਡੀਓ ਪ੍ਰੋਗਰਾਮਾਂ ਲਈ ਲਿੰਕ ਸ਼ਾਮਲ ਕੀਤੇ ਜਾਣਗੇ

 

ਸ੍ਰੀ ਪੋਖਰਿਯਾਲ ਨੇ ਚਾਨਣਾ ਪਾਇਆ ਕਿ ਇਸ ਕੈਲੰਡਰ ਵਿੱਚ ਹਫਤਾਵਾਰ ਯੋਜਨਾ ਦਿੱਤੀ ਗਈ ਹੈ ਅਤੇ ਇਸ ਵਿੱਚ ਪਾਠਕ੍ਰਮ ਅਤੇ ਪਾਠ-ਪੁਸਤਕ ਦੇ ਅਧਿਆਇ ਜਾਂ ਵਿਸ਼ੇ ਨਾਲ ਸਬੰਧਿਤ ਦਿਲਚਸਪ ਅਤੇ ਚੁਣੌਤੀ ਭਰੀਆਂ ਗਤੀਵਿਧੀਆਂ ਸ਼ਾਮਲ ਹਨ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਨ੍ਹਾਂ ਗਤੀਵਿਧੀਆਂ ਦੀ ਮੈਪਿੰਗ ਸਿੱਖਣ ਦੇ ਨਤੀਜਿਆਂ ਨਾਲ ਕੀਤੀ ਗਈ ਹੈ ਸਿੱਖਣ ਦੇ ਨਤੀਜਿਆਂ ਦੀ ਸਹਾਇਤਾ ਨਾਲ ਨਾ ਸਿਰਫ਼ ਅਧਿਆਪਕ ਅਤੇ ਮਾਪੇ ਬੱਚਿਆਂ ਦੇ ਸਿੱਖਣ ਦੀ ਹੋਈ ਪ੍ਰਗਤੀ ਨੂੰ ਦੇਖ ਸਕਣਗੇ ਬਲਕਿ ਉਹ ਪਾਠ ਪੁਸਤਕਾਂ ਤੋਂ ਪਰ੍ਹੇ ਜਾ ਕੇ ਬੱਚਿਆਂ ਨੂੰ ਸਿੱਖਣ ਦੇ ਲਈ ਪ੍ਰੇਰਿਤ ਕਰ ਸਕਣਗੇ

 

ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਤਜ਼ਰਬੇ ਅਧਾਰਿਤ ਸਿਖਲਾਈ ਦੇ ਲਈ ਯੋਗ ਸਮੇਤ ਸਾਹਿਤ ਕਲਾ ਸਿੱਖਿਆ ਅਤੇ ਸਰੀਰਕ ਸਿੱਖਿਆ ਨਾਲ ਸਬੰਧਿਤ ਗਤੀਵਿਧੀਆਂ ਵੀ ਦਿੱਤੀਆਂ ਗਈਆਂ ਹਨ ਇਸ ਕੈਲੰਡਰ ਵਿੱਚ ਕਲਾਸਵਾਰ ਅਤੇ ਵਿਸ਼ੇ ਖੇਤਰ ਗਤੀਵਿਧੀਆਂ ਸਾਰਣੀ ਦੇ ਰੂਪ ਵਿੱਚ ਸ਼ਾਮਿਲ ਹਨ ਤਨਾਓ ਅਤੇ ਚਿੰਤਾ ਨੂੰ ਦੂਰ ਕਰਨ ਦੇ ਤਰੀਕੇ ਵੀ ਸੁਝਾਏ ਗਏ ਹਨ ਇਸ ਕੈਲੰਡਰ ਵਿੱਚ 4 ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਹਿੰਦੀ, ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਈ-ਪਾਠਸ਼ਾਲਾ, ਐੱਨਆਰਓਆਰ ਅਤੇ ਦਿਕਸ਼ਾ ਪੋਰਟਲ ਉੱਤੇ ਅਧਿਆਇ ਅਨੁਸਾਰ ਦਿੱਤੀ ਗਈ ਈ-ਸਮੱਗਰੀ ਦੇ ਲਿੰਕ ਵੀ ਸ਼ਾਮਲ ਕੀਤੇ ਗਏ ਹਨ

 

ਇਹ ਸਾਰੀਆਂ ਗਤੀਵਿਧੀਆਂ ਸੁਝਾਅ ਵਾਲੀਆਂ ਹਨ, ਨਾ ਕਿ ਉਦੇਸ਼ ਵਾਲੀਆਂ ਅਤੇ ਇਸ ਵਿੱਚ ਕ੍ਰਮ ਦੀ ਵੀ ਕੋਈ ਸੀਮਾ ਨਹੀਂ ਹੈ ਅਧਿਆਪਕ ਅਤੇ ਮਾਪੇ ਕ੍ਰਮ ਦਾ ਧਿਆਨ ਦਿੱਤੇ ਬਿਨਾ ਵਿਦਿਆਰਥੀ ਦੀ ਦਿਲਚਸਪੀ ਵਾਲੀਆਂ ਗਤੀਵਿਧੀਆਂ ਨੂੰ ਚੁਣ ਸਕਦੇ ਹਨ

 

ਐੱਨਸੀਈਆਰਟੀ ਨੇ ਟੀਵੀ ਚੈਨਲ ਸਵੈਮ ਪ੍ਰਭਾ (ਕਿਸ਼ੋਰ ਮੰਚ) (ਮੁਫ਼ਤ ਡੀਟੀਐੱਚ ਚੈਨਲ #128, ਡਿਸ਼ ਟੀਵੀ ਚੈਨਲ # 950, ਸਨਡਾਇਰੈਕਟ # 793, ਜੀਓ ਟੀਵੀ, ਟਾਟਾ ਸਕਾਈ # 756, ਏਅਰਟੈਲ ਚੈਨਲ # 440, ਵੀਡੀਓਕਾਨ ਚੈਨਲ # 477), ਕਿਸ਼ੋਰ ਮੰਚ ਐਪ (ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ) ਅਤੇ ਯੂਟਿਊਬ ਲਾਈਵ (ਐੱਨਸੀਈਆਰਟੀ ਅਧਿਕਾਰਤ ਚੈਨਲ) ਦੇ ਮਾਧਿਅਮ ਦੁਆਰਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਨਾਲ ਲਾਇਵ ਇੰਟ੍ਰੇਕਟਿਵ ਸੈਸ਼ਨਾਂ ਦੀ ਸ਼ੁਰੂਆਤ ਕੀਤੀ ਹੈ ਸੋਮਵਾਰ ਤੋਂ ਸ਼ਨੀਵਾਰ ਇਨ੍ਹਾਂ ਸ਼ੈਸ਼ਨਾਂ ਦਾ ਪ੍ਰਸਾਰਣ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪ੍ਰਾਇਮਰੀ ਕਲਾਸਾਂ ਲਈ ਅਤੇ ਇਹ ਸੈਸ਼ਨ ਉੱਚ ਪ੍ਰਾਇਮਰੀ ਕਲਾਸਾਂ ਲਈ ਦੁਪਹਿਰ 2:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਸੈਕੰਡਰੀ ਪੱਧਰ ਦੇ ਲਈ ਰੋਜ਼ਾਨਾ ਸਵੇਰੇ 9:00 ਵਜੇ ਤੋਂ 11:00 ਵਜੇ ਤੱਕ ਕੀਤਾ ਜਾਵੇਗਾ ਦਰਸ਼ਕਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ, ਇਹਨਾਂ ਲਾਈਵ ਸੈਸ਼ਨਾਂ ਵਿੱਚ ਵਿਸ਼ਿਆਂ ਦੇ ਸਿਖਾਉਣ ਦੇ ਨਾਲ-ਨਾਲ ਵਿਵਹਾਰਿਕ ਗਤੀਵਿਧੀਆਂ ਵੀ ਦਿਖਾਈਆਂ ਜਾ ਰਹੀਆਂ ਹਨ ਇਸ ਕੈਲੰਡਰ ਦਾ ਪ੍ਰਸਾਰ ਐੱਸਸੀਈਆਰਟੀ/ ਐੱਸਆਈਈ, ਰਾਜਾਂ ਦੇ ਸਿੱਖਿਆ ਡਾਇਰੈਕਟੋਰੇਟ, ਕੇਂਦਰੀ ਵਿਦਿਆਲਿਆ ਸੰਗਠਨ, ਨਵੋਦਿਆ ਵਿਦਿਆਲਿਆ ਸੰਮਤੀ ਅਤੇ ਸੀਬੀਐੱਸਈ, ਰਾਜ ਸਕੂਲ ਸਿੱਖਿਆ ਬੋਰਡ, ਆਦਿ ਦੇ ਨਾਲ ਵੀਡਿਓ ਕਾਨਫ਼ਰੰਸ ਕਰਨ ਦੁਆਰਾ ਵੀ ਕੀਤਾ ਜਾਵੇਗਾ

 

ਉਨ੍ਹਾਂ ਨੇ ਕਿਹਾ ਕਿ ਇਹ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਪ੍ਰਿੰਸੀਪਲਾਂ ਅਤੇ ਮਾਪਿਆਂ ਨੂੰ ਤਾਕਤ ਦੇਵੇਗਾ, ਔਨਲਾਈਨ ਸਾਧਨਾਂ ਦੀ ਵਰਤੋਂ ਘਰ-ਘਰ ਵਿੱਚ ਸਕੂਲੀ ਸਿੱਖਿਆ ਦੁਆਰਾ ਬੱਚਿਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਵਧਾਉਣ ਵਿੱਚ ਕਰਦੇ ਹੋਏ ਕੋਵਿਡ - 19 ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਕਾਰਾਤਮਕ ਤਰੀਕਿਆਂ ਨੂੰ ਤਲਾਸ਼ੇਗਾ

 

ਕੋਵਿਡ - 19 ਦੇ ਕਾਰਨ ਲੌਕਡਾਉਨ ਦੀ ਸਥਿਤੀ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਬੱਚੇ ਘਰ ਵਿੱਚ, ਦਿਲਚਸਪ ਢੰਗ ਨਾਲ ਅਰਥਪੂਰਣ ਸ਼ਾਮਲ ਹੋ ਸਕਣ, ਇਸੇ ਉਦੇਸ਼ ਦੇ ਨਾਲ ਮਾਨਵ ਸੰਸਾਧਨਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਨਸੀਈਆਰਟੀ ਦੁਆਰਾ ਇਹ ਕੈਲੰਡਰ ਬਣਾਇਆ ਗਿਆ ਹੈ ਪ੍ਰਾਇਮਰੀ ਪੱਧਰ (ਕਲਾਸ 1 ਤੋਂ V) ਅਤੇ ਉੱਚ ਪ੍ਰਾਇਮਰੀ ਪੱਧਰ (ਕਲਾਸਾਂ VI ਤੋਂ VIII) ਦੇ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਮਾਣਯੋਗ ਮਾਨਵ ਸੰਸਾਧਨਵਿਕਾਸ ਮੰਤਰੀ ਦੁਆਰਾ ਅਪ੍ਰੈਲ 2020 ਵਿੱਚ ਜਾਰੀ ਕੀਤਾ ਗਿਆ ਸੀ

9ਵੀਂ ਅਤੇ 10ਵੀਂ ਕਲਾਸ ਦੇ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਅੰਗਰੇਜ਼ੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ: Click here to see the alternative academic calendar for 9th and 10th in English :

 

9ਵੀਂ ਅਤੇ 10ਵੀਂ ਕਲਾਸ ਦੇ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ: Click here to see the alternative academic calendar for 9th and 10th in Hindi:

 

 

*****

 

ਐੱਨਬੀ / ਏਕੇਜੇ / ਏਕੇ



(Release ID: 1620557) Visitor Counter : 113