ਰੱਖਿਆ ਮੰਤਰਾਲਾ

ਕੋਰੋਨਾ ਜੋਧਿਆਂ ਨੂੰ ਭਾਰਤ ਸਲਾਮ ਕਰੇਗਾ

Posted On: 02 MAY 2020 6:09PM by PIB Chandigarh

ਕਰੋਨਾ ਜੋਧਿਆਂ ਦੀ ਸਹਾਇਤਾ ਨਾਲ ਭਾਰਤ ਕੋਰੋਨਾ ਵਾਇਰਸ ਦੇ ਖ਼ਿਲਾਫ਼ ਸਫ਼ਲਤਾਪੂਰਵਕ ਲੜਾਈ ਕਰ ਰਿਹਾ ਹੈ। ਭਾਰਤੀ ਵਾਯੂ ਸੈਨਾ (ਆਈਏਐੱਫ਼) ਅੰਤਰਰਾਸ਼ਟਰੀ ਅਤੇ ਘਰੇਲੂ ਪੱਧਰ ਤੇ ਵਿਅਕਤੀਆਂ ਅਤੇ ਸਮੱਗਰੀ ਦੀ ਸਪਲਾਈ ਵਿੱਚ ਸਹਾਇਤਾ ਦੇ ਕੇ ਕੋਰੋਨਾ ਦੀ ਰੋਕਥਾਮ ਦੀ ਦਿਸ਼ਾ ਵਿੱਚ ਹੋ ਰਹੇ ਦੇਸ਼ ਦੇ ਯਤਨਾਂ ਵਿੱਚ ਯੋਗਦਾਨ ਪਾ ਰਹੀ ਹੈ। 600 ਟਨ ਤੋਂ ਜ਼ਿਆਦਾ ਮੈਡੀਕਲ ਸਮਾਨ ਦੀ ਸਪਲਾਈ ਅਤੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਅਤੇ ਕੋਵਿਡ ਟੈਸਟ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਦੇ ਲਈ ਉਪਕਰਣਾਂ ਆਦਿ ਨੂੰ ਹਵਾਈ ਮਾਧਿਅਮ ਨਾਲ ਪਹੁੰਚਾਇਆ ਗਿਆ ਹੈ ਭਾਰਤੀ ਵਾਯੂ ਸੈਨਾ ਦੇ ਕਰਮਚਾਰੀ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਅੱਗੇ ਵੀ ਯੋਗਦਾਨ ਦਿੰਦੇ ਰਹਿਣਗੇ। ਭਾਰਤ ਦੇ ਸਾਰੇ ਕੋਰੋਨਾ ਜੋਧਿਆਂ ਦੇ ਪ੍ਰਤੀ ਧੰਨਵਾਦ ਵਿਅਕਤ ਕਰਨ ਲਈ ਭਾਰਤੀ ਵਾਯੂ ਸੈਨਾ ਆਪਣੀਆਂ ਸਹਾਇਕ ਸੇਵਾਵਾਂ ਦੇ ਨਾਲ ਭਾਰਤ ਦੇ ਇਨ੍ਹਾਂ ਬਹਾਦਰ ਜੋਧਿਆਂ ਨੂੰ ਆਪਣੇ ਵਿਲੱਖਣ ਢੰਗ ਨਾਲ ਸਲਾਮ ਕਰਨ ਦੀ ਯੋਜਨਾ ਬਣਾ ਰਹੀ ਹੈ। ਬਹਾਦਰ ਕੋਵਿਡ ਜੋਧਿਆਂ ਨੂੰ ਸਲਾਮ ਕਰਨ ਲਈ ਭਾਰਤੀ ਹਵਾਈ ਸੈਨਾ ਨੇ ਆਪਣੇ ਜਹਾਜ਼ਾਂ ਦਾ ਫਲਾਈ ਪਾਸਟ (ਜਹਾਜ਼ਾਂ ਦੀ ਪਰੇਡ) ਕਰਨ ਦੀ ਯੋਜਨਾ ਬਣਾਈ ਹੈ ਇਹ ਅਜਿਹੇ ਜੋਧਾ ਨੇ ਜਿਹੜੇ ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਬੇਮਿਸਾਲ ਸਮੇਂ ਦੌਰਾਨ ਅਣਥੱਕ ਅਤੇ ਨਿਰਸਵਾਰਥ ਕੰਮ ਕਰ ਰਹੇ ਹਨ।

 

ਭਾਰਤੀ ਹਵਾਈ ਸੈਨਾ ਨੇ 03 ਮਈ 2020 ਨੂੰ ਦਿੱਲੀ ਅਤੇ ਐੱਨਸੀਆਰ ਖੇਤਰ ਵਿੱਚ ਆਪਣੇ ਕਈ ਜਹਾਜ਼ਾਂ ਨਾਲ ਫਲਾਈ ਪਾਸਟ ਕਰਨ ਦੀ ਯੋਜਨਾ ਹੈ। ਇਸ ਉਡਾਣ ਦੀ ਗਤੀਵਿਧੀ ਵਿੱਚ ਭਾਰਤੀ ਵਾਯੂ ਸੈਨਾ ਦੀ ਸਿਖਲਾਈ ਗਤੀਵਿਧੀ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਵਿੱਚ ਅਜਿਹੇ ਟਰਾਂਸਪੋਰਟ ਜਹਾਜ਼ ਅਤੇ ਹੈਲੀਕੌਪਟਰ ਸ਼ਾਮਲ ਹੋਣਗੇ, ਜੋ ਕੋਵਿਡ - 19 ਨਾਲ ਸਬੰਧਿਤ ਸਪਲਾਈ ਵਿੱਚ ਵਰਤੇ ਜਾਂਦੇ ਹਨ।

 

ਕੋਰੋਨਾ ਜੋਧਿਆਂ ਦੇ ਲਈ ਇਹ ਹਵਾਈ ਸਲਾਮੀ ਦਿੱਲੀ ਦੇ ਅਸਮਾਨ ਤੇ ਸਵੇਰੇ 10-10:30 ਵਜੇ ਦੇ ਦਰਮਿਆਨ ਦੇਣ ਦੀ ਯੋਜਨਾ ਹੈ। ਲੜਾਕੂ ਜਹਾਜ ਸੰਯੋਜਕ ਰਾਜਪਥ ਅਤੇ ਦਿੱਲੀ ਦੇ ਉੱਪਰ ਉਡਾਨ ਭਰੇਗਾ, ਜਿਸਨੂੰ ਦਿੱਲੀ ਦੇ ਨਾਗਰਿਕ ਛੱਤਾਂ ਤੋਂ ਦੇਖ ਸਕਣਗੇ ਇਸ ਪਰੇਡ ਵਿੱਚ ਸੁਖੋਈ – 30 ਐੱਮਕੇਆਈ, ਮਿਗ - 29 ਅਤੇ ਜਾਗੁਆਰ ਜਿਹੇ ਜਹਾਜ਼ ਸ਼ਾਮਲ ਹੋਣਗੇ ਇਸ ਤੋਂ ਇਲਾਵਾ, ਸੀ - 130 ਟਰਾਂਸਪੋਰਟ ਜਹਾਜ਼ ਵੀ ਲੜਾਕੂ ਜਹਾਜ਼ਾਂ ਦੀ ਤਰ੍ਹਾਂ ਹੀ ਦਿੱਲੀ ਅਤੇ ਐੱਨਸੀਆਰ ਖੇਤਰ ਵਿੱਚ ਪ੍ਰਦਰਸ਼ਨ ਕਰਨਗੇ ਖ਼ਾਸ ਤੌਰ ਤੇ ਜਹਾਜ਼ ਹਵਾਈ ਸੁਰੱਖਿਆ ਖਾਸਕਰ ਪੰਛੀਆਂ ਸਬੰਧਿਤ ਗਤੀਵਿਧੀਆਂ ਨੂੰ ਧਿਆਨ ਵਿੱਚ ਰਖਦੇ ਹੋਏ ਤਕਰੀਬਨ 500 ਮੀਟਰ ਤੋਂ ਲੈ ਕੇ 1000 ਮੀਟਰ ਦੀ ਉਚਾਈ ਤੱਕ ਉਡਾਣ ਭਰਨਗੇ।

 

ਇਸ ਤੋਂ ਇਲਾਵਾ, ਹੈਲੀਕੌਪਟਰਾਂ ਦੁਆਰਾ ਸਵੇਰੇ 9:00 ਵਜੇ ਪੁਲਿਸ ਵਾਰ ਮੈਮੋਰੀਅਲ ਅਤੇ ਇਸ ਤੋਂ ਬਾਅਦ ਕੋਵਿਡ - 19 ਦੇ ਮਰੀਜ਼ਾਂ ਨੂੰ ਰਾਹਤ ਦੇਣ ਵਿੱਚ ਲੱਗੇ ਹੋਏ ਦਿੱਲੀ ਦੇ ਹਸਪਤਾਲਾਂ ਉੱਤੇ 10 ਤੋਂ 10:30 ਦੇ ਵਿੱਚ ਫੁੱਲ-ਪੱਤੀਆਂ ਵਰਸਾਈਆਂ ਜਾਣਗੀਆਂ। ਹਸਪਤਾਲਾਂ ਦੀ ਸੂਚੀ ਵਿੱਚ ਆਲਐੱਮਐੱਸ, ਦੀਨ ਦਿਆਲ ਉਪਾਧਿਆਏ ਹਸਪਤਾਲ, ਜੀਟੀਬੀ ਹਸਪਤਾਲ, ਲੋਕਨਾਇਕ ਹਸਪਤਾਲ, ਰਾਮ ਮਨੋਹਰ ਲੋਹੀਆ ਹਸਪਤਾਲ, ਸਫ਼ਦਰਜੰਗ ਹਸਪਤਾਲ, ਸ਼੍ਰੀ ਗੰਗਾ ਰਾਮ ਹਸਪਤਾਲ, ਬਾਬਾ ਸਾਹਿਬ ਅੰਬੇਦਕਰ ਹਸਪਤਾਲ, ਮੈਕਸ ਸਾਕੇਤ, ਰੋਹਿਨੀ ਹਸਪਤਾਲ, ਅਪੋਲੋ ਇੰਦਰਪ੍ਰਸਥ ਹਸਪਤਾਲ ਅਤੇ ਆਰਮੀ ਹਾਸਪਿਟਲ ਰਿਸਰਚ ਐਂਡ ਰੈਫਰਲ ਸ਼ਾਮਲ ਹਨ।

 

***

ਆਈਐੱਨ / ਬੀਐੱਸਕੇ



(Release ID: 1620497) Visitor Counter : 163