ਰੇਲ ਮੰਤਰਾਲਾ

ਰੇਲਵੇ ਮੰਤਰੀ ਨੇ ਮਾਲ ਢੁਆਈ ਸਬੰਧੀ ਸੰਚਾਲਨ ਵਿੱਚ ਬਦਲਾਓ ਲਿਆਉਣ ਦੇ ਲਈ ਲੌਜਿਸਟਿਕਸ ਉਦਯੋਗ ਦੇ ਚੋਟੀ ਦੇ ਵਪਾਰੀਆਂ ਦੇ ਨਾਲ ਲੰਬੀ ਮੀਟਿੰਗ ਕੀਤੀ

ਲੌਜਿਸਟਿਕਸ ਦੀ ਲਾਗਤ ਨੂੰ ਘੱਟ ਕਰਨ ਦੇ ਲਈ ਹੱਲ ਨਵੀਨਤਾਕਾਰੀ (ਇਨੋਵੇਟਿਵ) ਅਤੇ ਲਾਭਦਾਇਕ ਹੋਣੇ ਚਾਹੀਦੇ ਹਨ : ਸ਼੍ਰੀ ਪੀਯੂਸ਼ ਗੋਇਲ

Posted On: 01 MAY 2020 5:20PM by PIB Chandigarh

ਕੇਂਦਰੀ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਰੇਲਵੇ ਦੇ ਮਾਲ ਢੁਆਈ ਸਬੰਧੀ ਸੰਚਾਲਨ ਵਿੱਚ ਬਦਲਾਓ ਲਿਆਉਣ ਦੇ ਸੰਭਾਵਿਤ ਤਰੀਕਿਆਂ ਅਤੇ ਸਾਧਨਾਂ 'ਤੇ ਵਿਚਾਰ ਕਰਨ ਦੇ ਲਈ ਅੱਜ ਲੌਜਿਸਟਿਕਸ ਉਦਯੋਗ ਨਾਲ ਜੁੜੇ ਪ੍ਰਮੁੱਖ ਵਿਅਕਤੀਆਂ/ਹਿਤਧਾਰਕਾਂ ਦੀ ਮੀਟਿੰਗ ਬੁਲਾਈ। ਇਹ ਮੀਟਿੰਗ ਲਗਭਗ ਤਿੰਨ ਘੰਟੇ ਤੱਕ ਚਲੀ, ਜਿਸ ਵਿੱਚ ਮਾਲ ਢੁਆਈ ਸੰਚਾਲਨਾਂ ਨੂੰ ਜ਼ਿਆਦਾ ਕੁਸ਼ਲ਼,ਲਾਭਕਾਰੀ ਬਣਾਉਣ ਦੀ ਦਿਸ਼ਾ ਵਿੱਚ ਸੰਭਾਵਿਤ ਨੀਤੀਗਤ ਦਖਲਅੰਦਾਜ਼ੀ 'ਤੇ ਉਦਯੋਗ ਜਗਤ ਦੇ ਵੱਲੋਂ ਵਿਆਪਕ ਸੁਝਾਅ ਪ੍ਰਾਪਤ ਹੋਏ।

 

ਕੋਵਿਡ-19 ਸੰਕਟ ਦੇ ਦੌਰਾਨ ਰੇਲਵੇ ਦੇ ਵੱਲੋਂ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ 'ਤੇ ਰੌਸ਼ਨੀ ਪਾਉਂਦੇ ਹੋਏ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਰੇਲਵੇ ਕੋਵਿਡ ਸੰਕਟ ਨੂੰ ਬਹੁਤ ਚਿੰਤਾ ਅਤੇ ਹਮਦਰਦੀ ਨਾਲ ਦੇਖਦਾ ਹੈ ਅਤੇ ਇਸ ਮਿਆਦ ਦੇ ਦੌਰਾਨ ਰੇਲਵੇ ਨੇ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਢੁਆਈ ਕਰਕੇ ਦੇਸ਼ ਦੇ ਲਈ ਜੀਵਨ ਰੇਖਾ ਦਾ ਕੰਮ ਕੀਤਾ ਹੈ। ਸ਼੍ਰੀ ਗੋਇਲ ਨੇ ਕਿਹਾ, "ਇੰਨਾ ਹੀ ਨਹੀਂ, ਇਸ ਦੌਰਾਨ ਅਸੀਂ ਕਾਫੀ ਅਰਸੇ ਤੋਂ ਬਕਾਇਆ ਪਏ ਆਪਣੇ ਕਾਰਜਾਂ ਜਿਸ ਤਰ੍ਹਾਂ- ਮੁੱਖ ਲਾਈਨਾਂ ਤੱਕ ਕਨੈਕਟੀਵਿਟੀ ਵਧਾਉਣਾ, ਕਾਫੀ ਅਰਸੇ ਤੋਂ ਬਕਾਇਆ ਰੱਖ-ਰੱਖਾਓ ਕਾਰਜਾਂ ਨੁੰ ਪੂਰਾ ਕਰਨਾ, ਨੁਕਸਾਨ ਗ੍ਰਸਤ ਪੁੱਲਾਂ ਨੁੰ ਢਾਹੁਣਾ/ਮੁਰੰਮਤ ਕਰਨਾ ਅਤੇ ਸਾਡੀਆਂ ਮੌਜੂਦਾ ਬੁਨਿਆਦੀ ਸੁਵਿਧਾਵਾਂ ਵਿੱਚ ਸੁਧਾਰ ਕਰਨਾ-ਨੂੰ ਪੂਰਾ ਕਰਨ ਵਿੱਚ ਇਸ ਸਮੇਂ ਦਾ ਉਪਯੋਗ ਕੀਤਾ।"

ਰੇਲ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਇਸ ਦੇ ਨਾਲ ਹੀ ਅਸੀਂ ਮਾਲ ਢੁਆਈ ਅਤੇ ਲੌਜਿਸਟਿਕ ਕਾਰੋਬਾਰ ਦੁਆਰਾ ਪ੍ਰਸਤੁਤ ਜ਼ਬਰਦਸਤ ਅਵਸਰ ਨੂੰ ਵੀ ਸਵੀਕਾਰ ਕੀਤਾ ਹੈ ਅਤੇ ਨੇੜ ਭਵਿੱਖ ਵਿੱਚ ਆਪਣੀਆਂ ਸੇਵਾਵਾਂ ਦੇ ਸੁਧਾਰ ਦੇ ਲਈ ਅਸੀਂ ਕਈ ਉਪਾਵਾਂ ਦੀ ਯੋਜਨਾ ਬਣਾਈ ਹੈ।

 

ਮੀਟਿੰਗ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਹੋਰ ਪ੍ਰਮੁੱਖ ਅਧਿਕਾਰੀਆਂ ਦੇ ਨਾਲ ਲੌਜਿਸਟਿਕਸ ਉਦਯੋਗ ਦੇ ਚੋਟੀ ਦੇ ਵਪਾਰੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਕਈ ਰਚਨਾਤਮਕ ਸੁਝਾਅ ਪ੍ਰਾਪਤ ਹੋਏ, ਜਿਨਾਂ ਵਿੱਚ ਸੁਨਿਸ਼ਚਿਤ ਸਮਾਂਬੱਧ ਡਿਲਿਵਰੀ ਮਾਡਲ ਦੇ ਵੱਲ ਰੁੱਖ ਕਰਨਾ,ਸਾਂਝੇਦਾਰਾਂ ਨੂੰ ਕਿਸੀ ਤਰ੍ਹਾਂ ਦਾ ਬੀਮਾ ਤੰਤਰ ਪ੍ਰਦਾਨ ਕਰਨਾ,ਮਾਲ ਭਾੜਾ ਦਰਾਂ ਨੂੰ ਤਰਕਸੰਗਤ ਬਣਾਉਣਾ ਅਤੇ ਲੌਜਿਸਟਿਕਸ ਲਾਗਤਾਂ ਨੂੰ ਜ਼ਿਆਦਾ ਉਚਿਤ ਬਣਾਉਣਾ, ਪੜਾਅਵਾਰ ਤਰੀਕੇ ਨਾਲ ਟਰਮੀਨਲਾਂ ਨਾਲ ਹੀ ਨਾਲ ਬੰਦਰਗਾਹਾਂ 'ਤੇ ਲੋਡਿੰਗ/ਅਨਲੋਡਿੰਗ ਦੀ ਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਆਦਿ ਸੰਭਵ ਹੈ।

 

ਉਦਯੋਗ ਜਗਤ ਦੇ ਸੁਝਾਵਾਂ ਦਾ ਸਵਾਗਤ ਕਰਦੇ ਹੋਏ ਰੇਲ ਮੰਤਰੀ ਨੇ ਕਿਹਾ ਕਿ ਨਵੀਨਤਾ (ਇਨੋਵੇਸ਼ਨ) ਮਹੱਤਵਪੂਰਨ ਹੈ ਅਤੇ ਲੌਜਿਸਟਿਕਸ ਲਾਗਤ ਨੂੰ ਘਟਾਉਣ ਲਈ ਦੇ ਲਈ ਹੱਲਾਂ ਨੂੰ ਲਾਭਕਾਰੀ ਬਣਾਉਣ ਦੀ ਜ਼ਰੂਰਤ ਹੈ। ਸ਼੍ਰੀ ਗੋਇਲ ਨੇ ਕਿਹਾ, "ਮਾਲ ਢੁਆਈ ਦੇ ਸੰਚਾਲਨ ਵਿੱਚ ਬਦਲਾਓ ਲਿਆਉਣ ਅਤੇ ਕੁੱਲ ਮਾਲ-ਭਾੜਾਂ ਆਵਾਗਵਨ ਨੂੰ ਦੋਗੁਣਾ ਕਰਕੇ 2.5 ਬਿਲੀਅਨ ਟਨ ਤੱਕ ਪਹੁੰਚਾਉਣ ਦੇ ਟੀਚੇ ਨੁੰ ਹਾਸਲ ਕਰਨ ਵਿੱਚ ਮਦਦ ਕਰਨ ਦੇ ਲਈ ਸਾਨੂੰ ਸ਼ੁਰੂ ਤੋਂ ਅੰਤ ਤੱਕ  ਨਾਨ ਸਟਾਪ ਤੇਜ਼ ਟ੍ਰੇਨਾਂ , ਬਿਹਤਰ ਸਿਗਨਲਿੰਗ ਪ੍ਰਣਾਲੀ, ਕਾਰਗੋ ਟ੍ਰੇਨਾਂ ਲਈ ਬਿਹਤਰ ਸਾਰਣੀ ਤੇ ਟਾਈਮ ਟੇਬਲ ਅਤੇ ਬਿਹਤਰ ਵਿੱਤ ਵਿਕਲਪ ਦੀ ਜ਼ਰੂਰਤ ਹੈ।"

 

                                                                         ***

ਡੀਜੇਐੱਨ/ਐੱਮਕੇਵੀ


(Release ID: 1620273) Visitor Counter : 195