ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਮੋਦੀ ਨੇ ਬਿਜਲੀ ਖੇਤਰ ਦੀ ਸਮੀਖਿਆ ਲਈ ਇੱਕ ਬੈਠਕ ਆਯੋਜਿਤ ਕੀਤੀ
Posted On:
01 MAY 2020 5:52PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਜਲੀ ਖੇਤਰ ਦੀ ਇੱਕ ਵਿਸਤ੍ਰਿਤ ਬੈਠਕ ਲਈ ਤੇ ਕੋਵਿਡ–19 ਦੇ ਅਸਰ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਖੇਤਰ ਦੀ ਸਥਿਰਤਾ, ਸਹਿਣਸ਼ੀਲਤਾ ਤੇ ਕਾਰਜਕੁਸ਼ਲਤਾ ਵਧਾਉਣ ਲਈ ਲੰਮੇ ਸਮੇਂ ਦੇ ਵਿਭਿੰਨ ਸੁਧਾਰਾਂ ਬਾਰੇ ਵੀ ਚਰਚਾ ਕੀਤੀ।
ਇਸ ਬੈਠਕ ਵਿੱਚ ਕਾਰੋਬਾਰ ਕਰਨਾ ਸੁਖਾਲਾ ਬਣਾਉਣ, ਅਖੁੱਟ ਊਰਜਾ ਸਰੋਤਾਂ ਦਾ ਪਾਸਾਰ ਕਰਨ, ਕੋਲੇ ਦੀ ਸਪਲਾਈ ਵਿੱਚ ਲਚਕਤਾ; ਜਨਤਕ–ਨਿਜੀ ਭਾਈਵਾਲੀਆਂ ਦੀ ਭੂਮਿਕਾ; ਅਤੇ ਬਿਜਲੀ ਖੇਤਰ ਵਿੱਚ ਨਿਵੇਸ਼ ਵਧਾਉਣ ਨਾਲ ਸਬੰਧਿਤ ਉਪਾਵਾਂ ਬਾਰੇ ਚਰਚਾ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਬਿਜਲੀ ਖੇਤਰ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਨਿਜੀ ਨਿਵੇਸ਼ਾਂ ਨੂੰ ਖਿੱਚਣ ਲਈ ਇਕਰਾਰਨਾਮਿਆਂ (ਕੰਟਰੈਕਟਸ) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਵਿਚਾਰ–ਚਰਚਾ ਹੋਈ।
ਉਨ੍ਹਾਂ ਖਪਤਕਾਰ ਉੱਤੇ ਧਿਆਨ ਕੇਂਦ੍ਰਿਤ ਕਰਨ ਉੱਤੇ ਜ਼ੋਰ ਦਿੰਦਿਆਂ ਸਾਰੇ ਖਪਤਕਾਰਾਂ ਨੂੰ ਮਿਆਰੀ ਤੇ ਭਰੋਸੇਯੋਗ ਢੰਗ ਨਾਲ 24X7 ਬਿਜਲੀ ਸਪਲਾਈ ਕਰਨ ਦੇ ਟੀਚੇ ਹਿਤ ਕੰਮ ਕਰਨ ਦੀ ਹਿਦਾਇਤ ਕੀਤੀ। ਦਰਾਂ ਨੂੰ ਤਰਕਪੂਰਨ ਬਣਾਉਣ ਅਤੇ ਸੋਧੇ ਸ਼ਾਸਨ ਦੇ ਨਾਲ–ਨਾਲ ਸਬਸਿਡੀਜ਼ ਸਮੇਂ–ਸਿਰ ਜਾਰੀ ਕਰਨ ਸਮੇਤ ਬਿਜਲੀ–ਵੰਡ ਕੰਪਨੀਆਂ ਦੀ ਵਿਵਹਾਰਕਤਾ ਵਿੱਚ ਸੁਧਾਰ ਲਿਆਉਣ ਵਾਸਤੇ ਉਪਾਵਾਂ ਬਾਰੇ ਵੀ ਚਰਚਾ ਹੋਈ।
ਇਸ ਬੈਠਕ ਵਿੱਚ ਗ੍ਰਹਿ ਮੰਤਰੀ, ਵਿੱਤ ਮੰਤਰੀ, ਬਿਜਲੀ ਰਾਜ ਮੰਤਰੀ, ਹੁਨਰ ਤੇ ਐੱਨਆਰਈ ਅਤੇ ਵਿੱਤ ਰਾਜ ਮੰਤਰੀ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
****
ਵੀਆਰਆਰਕੇ/ਏਕੇ
(Release ID: 1620135)
Visitor Counter : 180
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam