PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 30 APR 2020 6:20PM by PIB Chandigarh

 

https://static.pib.gov.in/WriteReadData/userfiles/image/image0027VDC.pnghttps://static.pib.gov.in/WriteReadData/userfiles/image/image001NBU3.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ ਕੁੱਲ 8,324 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਕੁੱਲ ਸਿਹਤਯਾਬੀ ਦਰ 25.19% ਹੋ ਗਈ ਹੈ। ਪੁਸ਼ਟੀ ਹੋਏ ਕੇਸਾਂ ਦੀ ਕੁੱਲ ਗਿਣਤੀ ਹੁਣ 33,050 ਹੈ। ਕੱਲ੍ਹ ਤੋਂ ਕੋਵਿਡ 19 ਦੇ ਪੁਸ਼ਟੀ ਹੋਏ ਨਵੇਂ ਕੇਸਾਂ ਵਿੱਚ 1,718 ਦਾ ਵਾਧਾ ਹੋਇਆ ਹੈ।
  • ਸਿਹਤ ਮੰਤਰੀ ਨੇ ਰਾਜਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਸਾਰੀਆਂ ਸਿਹਤ ਸੁਵਿਧਾਵਾਂ, ਖਾਸ ਤੌਰ ਉੱਤੇ ਨਿਜੀ ਖੇਤਰ ਦੀਆਂ, ਖੁੱਲ੍ਹੀਆਂ ਹੋਣ ਤੇ ਕੰਮ ਕਰਦੀਆਂ ਹੋਣ ਅਤੇ ਅਹਿਮ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਹੋਣ
  • ਪ੍ਰਧਾਨ ਮੰਤਰੀ ਨੇ ਭਾਰਤ ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀਆਂ ਰਣਨੀਤੀਆਂ ਉੱਤੇ ਚਰਚਾ ਕਰਨ ਲਈ ਅਹਿਮ ਮੀਟਿੰਗ ਕੀਤੀ
  • ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਨਾਲ ਲੜਨ ਲਈ ਨਵੇਂ ਦਿਸ਼ਾ-ਨਿਰਦੇਸ਼ 4 ਮਈ ਤੋਂ ਲਾਗੂ ਹੋਣਗੇ, ਜਿਨ੍ਹਾਂ ਨਾਲ ਕਈ ਜ਼ਿਲ੍ਹਿਆਂ ਨੂੰ ਕਾਫ਼ੀ ਰਾਹਤ ਮਿਲੇਗੀ।
  • ਯੂਜੀਸੀ ਨੇ ਕੋਵਿਡ19 ਤੇ ਫਿਰ ਲੌਕਡਾਊਨ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਲਈ ਪ੍ਰੀਖਿਆਵਾਂ ਤੇ ਅਕਾਦਮਿਕ ਕੈਲੰਡਰ ਬਾਰੇ ਦਿਸ਼ਾਨਿਰਦੇਸ਼ ਜਾਰੀ ਕੀਤੇ।
  • ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਵੀ ਸਰਕਾਰ ਖੇਤੀਬਾੜੀ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ ਕੁੱਲ 8,324 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਕੁੱਲ ਸਿਹਤਯਾਬੀ ਦਰ 25.19% ਹੋ ਗਈ ਹੈ। ਪੁਸ਼ਟੀ ਹੋਏ ਕੇਸਾਂ ਦੀ ਕੁੱਲ ਗਿਣਤੀ ਹੁਣ 33,050 ਹੈ। ਕੱਲ੍ਹ ਤੋਂ ਕੋਵਿਡ 19 ਦੇ ਪੁਸ਼ਟੀ ਹੋਏ ਨਵੇਂ ਕੇਸਾਂ ਵਿੱਚ 1,718 ਦਾ ਵਾਧਾ ਹੋਇਆ ਹੈ। ਸਮੁੱਚੇ ਦੇਸ਼ ਵਿੱਚ ਡਬਲਿੰਗ ਦਰ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਵੇਲੇ ਰਾਸ਼ਟਰੀ ਔਸਤ 11 ਦਿਨ ਹੈ, ਜਦ ਕਿ ਲੌਕਡਾਊਨ ਤੋਂ ਪਹਿਲਾਂ ਇਹ 3.4 ਦਿਨ ਸੀ।ਹੁਣ ਤੱਕ ਦੀਆਂ ਮੌਤਾਂ ਦਾ ਮੁੱਲਾਂਕਣ ਕਰਦਿਆਂ, ਇਹ ਵੇਖਿਆ ਗਿਆ ਹੈ ਕਿ ਕੇਸ ਮੌਤ ਦਰ 3.2% ਹੈ; ਜਿਸ ਵਿੱਚੋਂ 65% ਮਰਦ ਤੇ 35% ਔਰਤਾਂ ਹਨ। ਡਾ. ਹਰਸ਼ ਵਰਧਨ ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨੂੰ ਚਿੱਠੀ ਲਿਖ ਕੇ ਥੈਲਾਸੀਮੀਆ, ਹੀਮੋਫ਼ੀਲੀਆ ਤੇ ਸਿਕਲ ਸੈੱਲ ਅਨੀਮੀਆ ਜਿਹੇ ਖੂਨ ਦੇ ਵਿਗਾੜਾਂ ਤੋਂ ਪੀੜਤ ਲੋਕਾਂ ਲਈ ਖੂਨ ਦਾਨ ਤੇ ਟ੍ਰਾਂਸਫ਼ਿਊਜ਼ਨ ਸੇਵਾਵਾਂ ਯਕੀਨੀ ਤੇ ਬੇਰੋਕ ਬਣਾਉਣ ਲਈ ਕਿਹਾ ਹੈ। ਰਾਜਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਸਾਰੀਆਂ ਸਿਹਤ ਸੁਵਿਧਾਵਾਂ, ਖਾਸ ਤੌਰ ਉੱਤੇ ਨਿਜੀ ਖੇਤਰ ਦੀਆਂ, ਖੁੱਲ੍ਹੀਆਂ ਹੋਣ ਤੇ ਕੰਮ ਕਰਦੀਆਂ ਹੋਣ ਅਤੇ ਅਹਿਮ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਹੋਣ

https://pib.gov.in/PressReleseDetail.aspx?PRID=1619609

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀਆਂ ਰਣਨੀਤੀਆਂ ਉੱਤੇ ਚਰਚਾ ਕਰਨ ਲਈ ਅਹਿਮ ਮੀਟਿੰਗ ਕੀਤੀ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵਿੱਚ ਹੋਰ ਜ਼ਿਆਦਾ ਵਿਦੇਸ਼ੀ ਨਿਵੇਸ਼ ਖਿੱਚਣ ਦੇ ਨਾਲਨਾਲ ਘਰੇਲੂ ਨਿਵੇਸ਼ ਨੂੰ ਹੁਲਾਰਾ ਦੇਣ ਲਈ ਵਿਭਿੰਨ ਰਣਨੀਤੀਆਂ ਉੱਤੇ ਚਰਚਾ ਕਰਨ ਵਾਸਤੇ ਇੱਕ ਵਿਆਪਕ ਮੀਟਿੰਗ ਕੀਤੀ, ਤਾਂ ਜੋ ਕੋਵਿਡ–19 ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਪ੍ਰਦਾਨ ਕੀਤੀ ਜਾ ਸਕੇ। ਇਸ ਦੌਰਾਨ ਇਹ ਚਰਚਾ ਕੀਤੀ ਗਈ ਕਿ ਦੇਸ਼ ਚ ਮੌਜੂਦਾ ਉਦਯੋਗਿਕ ਭੂਮੀ / ਪਲਾਟ / ਇਸਟੇਟ ਵਿੱਚ ਕਈ ਹੋਰ ਸਮੁੱਚੀ ਮਨਜ਼ੂਰੀਪ੍ਰਾਪਤ ਤੁਰੰਤ ਲਾਗੂ ਹੋਣ ਵਾਲੇ ਬੁਨਿਆਦੀ ਢਾਂਚੇਨੂੰ ਹੁਲਾਰਾ ਦੇਣ ਤੇ ਜ਼ਰੂਰੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਯੋਜਨਾ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਹਿਦਾਇਤ ਕੀਤੀ ਕਿ ਨਿਵੇਸ਼ਕਾਂ ਦਾ ਮਾਰਗਦਰਸ਼ਨ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਉੱਤੇ ਗ਼ੌਰ ਕਰਨ ਤੇ ਸਮਾਂਬੱਧ ਤਰੀਕੇ ਨਾਲ ਸਾਰੀਆਂ ਜ਼ਰੂਰੀ ਕੇਂਦਰੀ ਅਤੇ ਰਾਜ ਮਨਜ਼ੂਰੀਆਂ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਹੋਰ ਵੀ ਵੱਧ ਸਰਗਰਮ ਦ੍ਰਿਸ਼ਟੀਕੋਣ ਅਪਣਾਉਣ ਹਿਤ ਠੋਸ ਕਦਮ ਚੁੱਕਣੇ ਚਾਹੀਦੇ ਹਨ।

https://pib.gov.in/PressReleseDetail.aspx?PRID=1619593

 

ਗ੍ਰਹਿ ਮੰਤਰਾਲੇ ਨੇ ਅੱਜ ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਸਥਿਤੀ 'ਤੇ ਇੱਕ ਵਿਆਪਕ ਸਮੀਖਿਆ ਬੈਠਕ ਕੀਤੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਸਥਿਤੀ 'ਤੇ ਇੱਕ ਵਿਆਪਕ ਸਮੀਖਿਆ ਬੈਠਕ ਕੀਤੀ। ਸਮੀਖਿਆ ਵਿੱਚ ਪਾਇਆ ਗਿਆ ਕਿ ਹੁਣ ਤੱਕ ਲੌਕਡਾਊਨ ਕਾਰਨ ਸਥਿਤੀ ਵਿੱਚ ਜ਼ਬਰਦਸਤ ਲਾਭ ਅਤੇ ਸੁਧਾਰ ਹੋਇਆ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਲੌਕਡਾਊਨ ਦੇ ਕਮਾਏ ਲਾਭਾਂ ਨੂੰ ਬਚਾਇਆ ਜਾ ਸਕੇ, 3 ਮਈ ਤੱਕ ਲੌਕਡਾਊਨ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਜ਼ਰੂਰੀ ਹੈ। ਕੋਵਿਡ-19 ਨਾਲ ਲੜਨ ਲਈ ਨਵੇਂ ਦਿਸ਼ਾ-ਨਿਰਦੇਸ਼ 4 ਮਈ ਤੋਂ ਲਾਗੂ ਹੋਣਗੇ, ਜਿਨ੍ਹਾਂ ਨਾਲ ਕਈ ਜ਼ਿਲ੍ਹਿਆਂ ਨੂੰ ਕਾਫ਼ੀ ਰਾਹਤ ਮਿਲੇਗੀ। ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1619425

 

ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਿਵਲ ਸੁਸਾਇਟੀ ਸੰਗਠਨਾਂ / ਗ਼ੈਰਸਰਕਾਰੀ ਸੰਗਠਨਾਂ ਨਾਲ ਗੱਲਬਾਤ ਕੀਤੀ

ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਤਰਫ਼ੋਂ ਉਨ੍ਹਾਂ 92,000 ਤੋਂ ਵੱਧ ਗ਼ੈਰਸਰਕਾਰੀ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਨਿਸ਼ਕਾਮ ਕਾਰਜ ਲਈ ਧੰਨਵਾਦ ਕੀਤਾ ਜਿਹੜੇ ਸਮਾਜ ਦੇ ਵਿਭਿੰਨ ਵਰਗਾਂ ਨੂੰ ਭੋਜਨ ਤੇ ਹੋਰ ਜ਼ਰੂਰਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਸੰਗਠਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੋਵਿਡ–19 ਦੇ ਪ੍ਰਬੰਧ ਵਿੱਚ ਇਸ ਨੂੰ ਬੇਹੱਦ ਅਹਿਮ ਕਰਾਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸੰਸਥਾਨਾਂ ਦੇ ਅਜਿਹੇ ਕਾਰਜਾਂ ਤੋਂ ਹੋਰ ਲੋਕ ਵੀ ਪ੍ਰੇਰਿਤ ਹੁੰਦੇ ਹਨ ਤੇ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਂਦੇ ਹਨ।

https://pib.gov.in/PressReleseDetail.aspx?PRID=1619601

ਕੋਵਿਡ–19 ਤੇ ਫਿਰ ਲੌਕਡਾਊਨ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਲਈ ਪ੍ਰੀਖਿਆਵਾਂ ਤੇ ਅਕਾਦਮਿਕ ਕੈਲੰਡਰ ਬਾਰੇ ਦਿਸ਼ਾਨਿਰਦੇਸ਼; ਕੇਂਦਰੀ ਮਾਨਵ ਸੰਸਾਧਨ ਮੰਤਰੀ ਦੀ ਮੌਜੂਦਗੀ ਚ ਦਿਸ਼ਾਨਿਰਦੇਸ਼ ਜਾਰੀ

ਯੂਜੀਸੀ ਵੱਲੋਂ ਜਾਰੀ ਦਿਸ਼ਾਨਿਰਦੇਸ਼ਾਂ ਵਿੱਚ ਮੁੱਖ ਸਿਫ਼ਾਰਸ਼ਾਂ ਨਿਮਨਲਿਖਤ ਹਨ

1. ਇੰਟਰਮੀਡੀਏਟ ਸਮੈਸਟਰ ਵਿਦਿਆਰਥੀ: ਨੂੰ ਮੌਜੂਦਾ ਅਤੇ ਪਿਛਲੇ ਸਮੈਸਟਰ ਦੇ ਅੰਦਰੂਨੀ ਮੁੱਲਾਂਕਣ ਦੇ ਅਧਾਰ ਉੱਤੇ ਗ੍ਰੇਡ ਦਿੱਤੇ ਜਾਣਗੇ। ਜਿਹੜੇ ਰਾਜਾਂ ਵਿੱਚ ਕੋਵਿਡ–19 ਦੀ ਸਥਿਤੀ ਠੀਕ ਭਾਵ ਆਮ ਵਰਗੀ ਹੈ, ਉੱਥੇ ਪ੍ਰੀਖਿਆਵਾਂ ਜੁਲਾਈ ਦੇ ਮਹੀਨੇ ਹੋਣਗੀਆਂ।

2. ਟਰਮੀਨਲ ਸਮੈਸਟਰ ਵਿਦਿਆਰਥੀ: ਪ੍ਰੀਖਿਆਵਾਂ ਜੁਲਾਈ ਮਹੀਨੇ ਹੋਣਗੀਆਂ।

3. ਹਰੇਕ ਯੂਨੀਵਰਸਿਟੀ ਵਿੱਚ ਇੱਕ. ਕੋਵਿਡ–19 ਸੈੱਲ ਕਾਇਮ ਕੀਤਾ ਜਾਵੇਗਾ, ਜਿਸ ਕੋਲ ਵਿਦਿਆਰਥੀਆਂ ਦੇ ਅਕਾਦਮਿਕ ਕੈਲੰਡਰ ਤੇ ਪ੍ਰੀਖਿਆਵਾਂ ਨਾਲ ਸਬੰਧਿਤ ਮਸਲੇ ਹੱਲ ਕਰਨ ਦੇ ਹੱਕ ਹੋਣਗੇ।

4. ਤੇਜ਼ ਰਫ਼ਤਾਰ ਨਾਲ ਫ਼ੈਸਲਾ ਲੈਣ ਲਈ ਯੂਜੀਸੀ ਵਿੱਚ ਇੱਕ ਕੋਵਿਡ–19 ਸੈੱਲ ਕਾਇਮ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1619368

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਰਮਿਆਨ ਫ਼ੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ਼ ਹਸੀਨਾ ਨਾਲ ਅੱਜ ਫ਼ੋਨ ਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਦੇ ਚਲਦਿਆਂ ਖੇਤਰੀ ਸਥਿਤੀ ਬਾਰੇ ਵਿਚਾਰਵਟਾਂਦਰਾ ਕੀਤਾ ਤੇ ਆਪੋਆਪਣੇ ਦੇਸ਼ ਵਿੱਚ ਇਸ ਦੇ ਪ੍ਰਭਾਵ ਘਟਾਉਣ ਲਈ ਚੁੱਕੇ ਕਦਮਾਂ ਬਾਰੇ ਇੱਕਦੂਜੇ ਨੂੰ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਇਸ ਖੇਤਰ ਵਿੱਚ ਕੋਵਿਡ–19 ਦਾ ਮੁਕਾਬਲਾ ਕਰਨ ਦੇ ਯਤਨਾਂ ਚ ਤਾਲਮੇਲ ਦੀ ਅਗਵਾਈ ਸੰਭਾਲਣ ਅਤੇ ਬੰਗਲਾਦੇਸ਼ ਨੂੰ ਸਹਾਇਤਾ ਸਪਲਾਈ ਕਰਨ ਲਈ, ਮੈਡੀਕਲ ਸਪਲਾਈਜ਼ ਤੇ ਸਮਰੱਥਾ ਨਿਰਮਾਣ ਦੋਵੇਂ ਮੱਦਾਂ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਧੰਨਵਾਦ ਕੀਤਾ।

https://pib.gov.in/PressReleseDetail.aspx?PRID=1619371

 

ਪ੍ਰਧਾਨ ਮੰਤਰੀ ਅਤੇ ਮਿਆਂਮਾਰ ਦੀ ਸਟੇਟ ਕਾਉਂਸਲਰ ਡਾਅ ਆਂਗ ਸਾਨ ਸੂ ਕੀ (Daw Aung San Suu Kyi) ਦਰਮਿਆਨ ਟੈਲੀਫੋਨ ʻਤੇ ਗੱਲਬਾਤ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 30 ਅਪ੍ਰੈਲ,2020 ਨੂੰ ਮਿਆਂਮਾਰ ਦੀ ਸਟੇਟ ਕਾਉਂਸਲਰ ਡਾਅ ਆਂਗ ਸਾਨ ਸੂ ਕੀ (Daw Aung San Suu Kyi) ਨਾਲ ਟੈਲੀਫ਼ੋਨ ʻਤੇ ਗੱਲਬਾਤ ਕੀਤੀ ਨੇਤਾਵਾਂ ਨੇ ਘਰੇਲੂ ਅਤੇ ਖੇਤਰੀ ਸੰਦਰਭਾਂ ਵਿੱਚ, ਵਧ ਰਹੇ ਕੋਵਿਡ-19 ਦੇ ਪਰਿਦ੍ਰਿਸ਼ ਬਾਰੇ ਚਰਚਾ ਕੀਤੀ ਅਤੇ ਮਹਾਮਾਰੀ ਦੇ ਫੈਲਾਅ ʻਤੇ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਇੱਕ ਦੂਜੇ ਨੂੰ ਅੱਪਡੇਟ ਕੀਤਾ। ਭਾਰਤ ਦੀ ਗੁਆਂਢ ਪਹਿਲਾਂ ਨੀਤੀ ਦੇ ਮਹੱਤਵਪੂਰਨ ਥੰਮ੍ਹ ਵਜੋਂ ਮਿਆਂਮਾਰ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਦੇ ਸਿਹਤ ਸਬੰਧੀ ਅਤੇ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਮਿਆਂਮਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦੀ ਤਤਪਰਤਾ ਦਰਸਾਈ।

https://pib.gov.in/PressReleseDetail.aspx?PRID=1619556

ਡੀਪੀਆਈਆਈਟੀ ਕੰਟਰੋਲ ਰੂਮ ਉਦਯੋਗ ਅਤੇ ਵਪਾਰ ਦੇ ਮੁੱਦਿਆਂ ਦੀ ਨਿਗਰਾਨੀ ਕਰਨ ਅਤੇ ਲੌਕਡਾਊਨ ਅਵਧੀ ਦੌਰਾਨ ਵੱਖ-ਵੱਖ ਹਿਤਧਾਰਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ;

ਵਣਜ ਅਤੇ ਉਦਯੋਗ ਮੰਤਰਾਲੇ ਦੇ ਤਹਿਤ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ (ਡੀਪੀਆਈਆਈਟੀ) ਨੇ ਉਦਯੋਗ ਅਤੇ ਵਪਾਰ ਦੇ ਮੁੱਦਿਆਂ 'ਤੇ ਨਜ਼ਰ ਰੱਖਣ ਅਤੇ ਸਬੰਧਿਤ ਰਾਜ ਸਰਕਾਰ,ਜ਼ਿਲ੍ਹਾ ਅਤੇ ਪੁਲਿਸ ਅਥਾਰਿਟੀਆਂ ਅਤੇ ਹੋਰ ਸਬੰਧਿਤ ਏਜੰਸੀਆਂ ਨਾਲ ਵਿਚਾਰ ਕਰਨ ਲਈ 26.3.2020 ਤੋਂ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਸੀ89% ਪ੍ਰਸ਼ਨਾਂ ਦਾ ਨਿਰਾਕਰਨ/ ਨਿਪਟਾਰਾ ਕਰ ਦਿੱਤਾ ਗਿਆ ਹੈ; ਮੰਤਰੀ, ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਦੁਆਰਾ ਨਿਯਮਿਤ ਨਿਗਰਾਨੀ ਅਤੇ ਸਮੀਖਿਆ ਨੇ ਤੇਜ਼ ਨਿਪਟਾਰੇ ਵਿੱਚ ਸਹਾਇਤਾ ਕੀਤੀ ਹੈ; ਟੈਲੀਫੋਨ ਨੰਬਰ 01123062487 ਅਤੇ ਈਮੇਲ controlroom-dpiit[at]gov[dot]in ਹੈ

https://pib.gov.in/PressReleseDetail.aspx?PRID=1619521

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਵੀ ਸਰਕਾਰ ਖੇਤੀਬਾੜੀ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ

ਖੇਤੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਨੇ ਲੌਕਡਾਊਨ ਦੌਰਾਨ ਵੀ ਖੇਤੀਬਾੜੀ ਅਤੇ ਖੇਤੀ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਟੇ ਵਜੋਂ ਦੇਸ਼ ਭਰ ਵਿੱਚ ਖਾਧ ਅਨਾਜ ਅਤੇ ਦਾਲ਼ਾਂ ਦੀ ਕੋਈ ਘਾਟ ਨਹੀਂ ਹੈ, ਜਦੋਂਕਿ ਸਰਕਾਰ ਨੇ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਵੀ ਯਕੀਨੀ ਬਣਾਈ ਹੈ।

https://pib.gov.in/PressReleseDetail.aspx?PRID=1619391

 

https://static.pib.gov.in/WriteReadData/userfiles/image/image001G7O1.jpg

 

ਕੋਵਿਡ - 19 ਖ਼ਿਲਾਫ਼ ਲੜਾਈ ਦਾ ਸਮਰਥਨ ਕਰਨ ਵਾਸਤੇ ਜ਼ਰੂਰੀ ਅਤੇ ਮੈਡੀਕਲ ਸਪਲਾਈ ਦੀ ਡਿਲਿਵਰੀ ਸੁਨਿਸ਼ਚਿਤ ਕਰਨ ਲਈ ਲਾਈਫ਼ਲਾਈਨ ਉਡਾਨ ਦੀਆਂ 411 ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 411 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 237 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 4,04,224 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕਰਕੇ ਪੂਰੇ ਦੇਸ਼ ਵਿੱਚ ਲਗਭਗ 776.73 ਟਨ ਦੀ ਜ਼ਰੂਰੀ ਅਤੇ ਮੈਡੀਕਲ ਖੇਪ ਵੰਡੀ ਹੈ 28 ਅਪ੍ਰੈਲ 2020 ਨੂੰ  ਕੁੱਲ 28.05 ਟਨ ਦੀ ਖੇਪ ਢੋਈ ਗਈ ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਜ਼ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ 28 ਅਪ੍ਰੈਲ 2020 ਤੱਕ ਪਵਨ ਹੰਸ ਨੇ 7,257 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.0 ਟਨ ਸਮੱਗਰੀ ਢੋਈ ਹੈ ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ

https://pib.gov.in/PressReleseDetail.aspx?PRID=1619383

 

ਦੇਸ਼ ਵਿੱਚ ਤਕਰੀਬਨ 8 ਕਰੋੜ ਮੋਬਾਈਲ ਫ਼ੋਨ ਤੱਕ ਪਹੁੰਚਿਆ ਆਰੋਗਯ ਸੇਤੂ ਐਪ

ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇਲੈਕਟ੍ਰੌਨਿਕਸ ਉਦਯੋਗ ਨੂੰ ਮੁਸੀਬਤ ਤੋਂ ਪੈਦਾ ਹੋ ਰਹੇ ਨਵੇਂ ਮੌਕਿਆਂ ਦੀ ਖੋਜ ਕਰਨ ਅਤੇ ਦੇਸ਼ ਨੂੰ ਇਲੈਕਟ੍ਰੌਨਿਕਸ ਨਿਰਮਾਣ ਦਾ ਵਿਸ਼ਵਵਿਆਪੀ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਕਿਹਾ ਇਲੈਕਟ੍ਰੌਨਿਕਸ ਉਦਯੋਗ ਦੇ ਸੰਗਠਨਾਂ, ਚੈਂਬਰਾਂ ਅਤੇ ਪ੍ਰਮੁੱਖ ਉਦਯੋਗਪਤੀਆਂ ਦੇ ਨਾਲ ਇੱਕ ਮੁਲਾਕਾਤ ਦੌਰਾਨ, ਉਨ੍ਹਾਂ ਨੇ ਵਿਸ਼ਵਵਿਆਪੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਸੈਕਟਰ ਨੂੰ ਮਜ਼ਬੂਤ ਕਰਨ ਲਈ ਵਰਤਮਾਨ ਮੌਕਿਆਂ ਅਤੇ ਮੰਤਰਾਲੇ ਦੁਆਰਾ ਨੋਟੀਫਾਈ ਕੀਤੀਆਂ ਯੋਜਨਾਵਾਂ ਦਾ ਲਾਭ ਲੈਣ ਦੀ ਬੇਨਤੀ ਕੀਤੀ ਉਨ੍ਹਾਂ ਨੇ ਮੈਡੀਕਲ ਇਲੈਕਟ੍ਰੌਨਿਕਸ ਉਦਯੋਗ ਦੀ ਭੂਮਿਕਾ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਾਲਾਤਾਂ ਨੂੰ ਪੂਰੀ ਤਰ੍ਹਾਂ ਬਦਲ ਦੇਣ ਵਾਲਾ ਸਮਾਂ ਹੈ

https://pib.gov.in/PressReleseDetail.aspx?PRID=1619393

 

ਸ਼੍ਰੀ ਗਡਕਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਬਾਰੇ ਸਕੀਮਾਂ ਦੇ ਬੈਂਕ,ਵਿਚਾਰਾਂ, ਨਵੀਨਤਾ (ਇਨੋਵੇਸ਼ਨ) ਅਤੇ ਖੋਜ ਪੋਰਟਲ ਦੀ ਸ਼ੁਰੂਆਤ ਕੀਤੀ

ਪੋਰਟਲ (http://ideas.msme.gov.in/)  ਕੇਂਦਰੀ,ਰਾਜ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀਆਂ ਸਾਰੀਆਂ ਸਕੀਮਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਵਿੱਚ ਇਸ ਸੈਕਟਰ ਦੇ ਵਿਚਾਰਾਂ, ਨਵੀਨਤਾਵਾਂ (ਇਨੋਵੇਸ਼ਨਾਂ) ਅਤੇ ਖੋਜਾਂ ਨੂੰ ਅੱਪਲੋਡ ਕਰਨ ਦਾ ਪ੍ਰਬੰਧ ਹੈ। ਪੋਰਟਲ ਵਿੱਚ ਵਿਚਾਰਾਂ ਦੇ ਜਨ ਸਮੂਹ ਸਰੋਤ ਨੂੰ ਨਾ ਸਿਰਫ ਵਧਾਉਣ ਹੈ, ਬਲਕਿ ਵਿਚਾਰਾਂ ਦਾ ਮੁੱਲਾਂਕਣ ਅਤੇ ਜਨ ਸਮੂਹ ਸਰੋਤ ਦੁਆਰਾ ਵਿਚਾਰਾਂ ਦੀ ਵਿਲੱਖਣ ਵਿਸ਼ੇਸਤਾ ਵੀ ਹੈ।ਇਹ ਉੱਦਮ ਪੂੰਜੀ,ਵਿਦੇਸ਼ੀ ਸਹਿਯੋਗ ਆਦਿ ਦੀ ਆਮਦ ਨੂੰ ਵੀ ਅਸਾਨ ਬਣਾ ਸਕਦਾ ਹੈ।

https://pib.gov.in/PressReleseDetail.aspx?PRID=1619559

 

ਭਾਰਤੀ ਰੇਲਵੇ ਨੇ ਮੁਫਤ ਭੋਜਨ ਵੰਡਣ 'ਚ ਅੱਜ ਤਿੰਨ ਮਿਲੀਅਨ ਦਾ ਅੰਕੜਾ ਪਾਰ ਕੀਤਾ

ਕੋਵਿਡ-19 ਕਾਰਨ ਲੱਗੇ ਲੌਕਡਾਊਨ ਦੌਰਾਨ ਦੇਸ਼ ਭਰ 'ਚ ਲਗਭਗ 300 ਥਾਵਾਂ 'ਤੇ ਵੰਡਿਆ ਭੋਜਨ ਭਾਰਤੀ ਰੇਲਵੇ ਸੰਗਠਨਾਂ ਨੇ ਪੱਕਿਆ ਹੋਇਆ ਗਰਮ ਭੋਜਨ ਦੇਣ ਲਈ ਬਣਾਈਆਂ ਟੀਮਾਂ, ਰੋਜ਼ਾਨਾ ਹਜ਼ਾਰਾਂ ਲੋਕਾਂ ਲਈ ਬਣੇ ਉਮੀਦ

https://pib.gov.in/PressReleseDetail.aspx?PRID=1619574

 

ਵਾਹਨ ਉਦਯੋਗ ਦੇ ਦਿੱਗਜਾਂ ਨੇ ਕੋਵਿਡ ਦੀ ਰੋਕਥਾਮ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕੀਤੀ

ਕੇਂਦਰੀ ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਭਾਰਤ ਦੇ ਵਾਹਨ ਉਦਯੋਗ ਸੈਕਟਰ ਤੇ ਕੋਵਿਡ 19 ਦੇ ਸੰਭਾਵਿਤ ਪ੍ਰਭਾਵ ਨੂੰ ਸਮਝਣ ਲਈ ਅੱਜ ਭਾਰਤੀ ਵਾਹਨ ਉਦਯੋਗ ਦੇ ਕੁਝ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦੇ ਸਮੂਹ ਨਾਲ ਬੈਠਕ ਕੀਤੀ ਅਤੇ ਇਸ ਪ੍ਰਭਾਵ ਨੂੰ ਘੱਟ ਕਰਨ ਲਈ ਸੰਭਾਵਿਤ ਨੀਤੀਗਤ ਕਦਮਾਂ ਬਾਰੇ ਉਦਯੋਗ ਤੋਂ ਮਿਲੇ ਸੁਝਾਵਾਂ ਨੂੰ ਸੁਣਿਆ।

https://pib.gov.in/PressReleseDetail.aspx?PRID=1619578

 

ਘਰ ਖਰੀਦਦਾਰਾਂ ਅਤੇ ਰੀਅਲ ਇਸਟੇਟ ਉਦਯੋਗ ਦੇ ਸਾਰੇ ਹਿਤਧਾਰਕਾਂ ਦੇ ਹਿਤ ਸੁਰੱਖਿਅਤ ਰੱਖਣ ਲਈ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਜਲਦੀ ਹੀ ਖ਼ਾਸ ਉਪਾਵਾਂ ਬਾਰੇ ਅਡਵਾਈਜ਼ਰੀ (ਸਲਾਹ)ਜਾਰੀ ਕਰੇਗਾ:ਹਰਦੀਪ ਸਿੰਘ ਪੁਰੀ

ਰੀਅਲ ਇਸਟੇਟ (ਨਿਯਮ ਅਤੇ ਵਿਕਾਸ) ਐਕਟ, 2016 (ਰੇਰਾ) ਦੀਆਂ ਧਾਰਾਵਾਂ ਤਹਿਤ ਗਠਿਤ ਕੇਂਦਰੀ ਸਲਾਹਕਾਰ ਪਰਿਸ਼ਦ (ਸੀਏਸੀ) ਦੀ ਇੱਕ ਅਤਿ ਜ਼ਰੂਰੀ ਬੈਠਕ ਅੱਜ ਸ਼੍ਰੀ ਹਰਦੀਪ ਸਿੰਘ ਪੁਰੀ,ਰਾਜ ਮੰਤਰੀ(ਸੁਤੰਤਰ ਚਾਰਜ) ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਪ੍ਰਧਾਨਗੀ ਹੇਠ ਵੈਬਨਾਰ(webnar) ਦੇ ਰਾਹੀਂ ਕੀਤੀ ਗਈ।ਇਸ ਦੌਰਾਨ ਮਹਾਮਾਰੀ ਕੋਵਿਡ 19 (ਕੋਰੋਨਾ ਵਾਇਰਸ) ਅਤੇ ਇਸ ਦੇ ਨਤੀਜੇ ਵਜੋਂ ਦੇਸ਼ ਵਿਆਪੀ ਲੌਕਡਾਊਨ ਨਾਲ ਰੀਅਲ ਇਸਟੇਟ ਸੈਕਟਰ ਤੇ ਪ੍ਰਭਾਵ ਦੀ ਚਰਚਾ ਕੀਤੀ ਗਈ ਅਤੇ ਰੇਰਾ ਦੇ ਨਿਯਮਾਂ ਤਹਿਤ ਇਸ ਨੂੰ 'ਅਚਨਚੇਤੀ ਘਟਨਾ' ਮੰਨਣ `ਤੇ ਗੱਲਬਾਤ ਹੋਈ।ਬੈਠਕ ਵਿੱਚ ਸ਼੍ਰੀ ਅਮਿਤਾਭ ਕਾਂਤ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੀਤੀ ਆਯੋਗ,ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਸ਼੍ਰੀ ਏ ਕੇ ਮਹਿੰਦੀਰੱਤਾ ਸਕੱਤਰ ਕਾਨੂੰਨੀ ਮਾਮਲੇ ਵਿਭਾਗ, ਕਈ ਰਾਜਾਂ ਦੇ ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀਆਂ ਦੇ ਪ੍ਰਮੁੱਖ ਸਕੱਤਰ ਅਤੇ ਚੇਅਰਪਰਸਨ, ਘਰ ਖਰੀਦਦਾਰਾਂ ਦੇ ਨੁਮਾਇੰਦੇ, ਰੀਅਲ ਇਸਟੇਟ ਡਿਵੈਲਪਰ,ਰੀਅਲ ਇਸਟੇਟ ਏਜੰਟ,ਅਪਾਰਟ ਓਨਰਜ ਐਸੋਸੀਏਸ਼ਨ,ਕ੍ਰੇਡਾਈ,ਐੱਨਏਆਰਈਡੀਸੀਓ,ਵਿੱਤੀ ਸੰਸਥਾਨ ਅਤੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ।

https://pib.gov.in/PressReleseDetail.aspx?PRID=1619359

 

ਜਨਔਸ਼ਧੀ ਕੇਂਦਰਾਂ ਤੱਕ ਪਹੁੰਚਣ ਲਈ 325000 ਤੋਂ ਜ਼ਿਆਦਾ ਲੋਕ ਜਨਔਸ਼ਧੀ ਸੁਗਮਮੋਬਾਈਲ ਐਪ ਦੀ ਵਰਤੋਂ ਕਰ ਰਹੇ ਹਨ

ਕੋਵਿਡ-19 ਸੰਕਟ ਕਾਰਨ ਰਾਸ਼ਟਰਵਿਆਪੀ ਲੌਕਡਾਊਨ ਦੌਰਾਨ ਜਨਔਸ਼ਧੀ ਸੁਗਮ ਮੋਬਾਈਲ ਐਪ, ਲੋਕਾਂ ਨੂੰ ਆਪਣੇ ਨਜ਼ਦੀਕੀ ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ (ਪੀਐੱਮਜੇਏਕੇ) ਦਾ ਪਤਾ ਲਗਾਉਣ ਅਤੇ ਕਿਫਾਇਤੀ ਜੈਨੇਰਿਕ ਦਵਾਈ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਕਰ ਰਿਹਾ ਹੈ। ਦੇਸ਼ ਵਿੱਚ 325000 ਤੋਂ ਜ਼ਿਆਦਾ ਲੋਕ ਜਨਔਸ਼ਧੀ ਸੁਗਮ ਮੋਬਾਈਲ ਐਪ ਦੀ ਵਰਤੋਂ ਕਰ ਰਹੇ ਹਨ।

https://pib.gov.in/PressReleseDetail.aspx?PRID=1619495

https://static.pib.gov.in/WriteReadData/userfiles/image/IMG-20200429-WA00367VX1.jpg

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਕਸ਼ਮੀਰ,ਲੱਦਾਖ ਅਤੇ ਉੱਤਰ ਪੂਰਬੀ ਖੇਤਰ ਵਿੱਚ ਕੋਵਿਡ ਸਥਿਤੀ ਬਾਰੇ ਸਾਬਕਾ ਆਰਮੀ ਜਨਰਲਾਂ ਅਤੇ ਏਅਰ ਮਾਰਸ਼ਲਾਂ ਨਾਲ ਇੱਕ ਵੀਡੀਓ ਕਾਨਫਰੰਸ ਮੀਟਿੰਗ ਕੀਤੀ

https://pib.gov.in/PressReleseDetail.aspx?PRID=1619328

 


ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਨੇ ਰਾਜਾਂ ਨੂੰ ਰੋਜ਼ਗਾਰ ਪੈਦਾ ਕਰਨ, ਗ੍ਰਾਮੀਣ ਮਕਾਨ ਉਸਾਰੀ, ਢਾਂਚਾ ਵਿਕਾਸ ਅਤੇ ਗ੍ਰਾਮੀਣ ਰੋਜ਼ਗਾਰ ਨਾਲ ਸਬੰਧਿਤ ਸਕੀਮਾਂ ਨੂੰ ਸਾਰੇ ਇਹਤਿਹਾਤਾਂ ਨੂੰ ਧਿਆਨ ਵਿੱਚ ਰੱਖ ਕੇ ਸਰਗਰਮੀ ਨਾਲ ਲਾਗੂ ਕਰਨ

ਰਾਜਾਂ ਦੇ ਗ੍ਰਾਮੀਣ ਵਿਕਾਸ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਜ਼ੋਰ ਦਿੱਤਾ ਕਿ ਮਨਰੇਗਾ ਤਹਿਤ ਪੂਰਾ ਧਿਆਨ ਪਾਣੀ ਦੀ ਸੰਭਾਲ਼,ਜ਼ਮੀਨੀ ਪਾਣੀ ਦੇ ਰੀਚਾਰਜ ਅਤੇ ਸਿੰਜਾਈ ਦੇ ਕੰਮ ਉੱਤੇ ਕੇਂਦ੍ਰਿਤ ਹੋਵੇ, ਪੀਐੱਮਜੀਐੱਸਵਾਈ ਤਹਿਤ ਪ੍ਰਵਾਨਿਤ ਸੜਕ ਪ੍ਰੋਜੈਕਟਾਂ ਦਾ ਕੰਮ ਤੇਜ਼ੀ ਨਾਲ ਅਲਾਟ ਕਰਨ ਅਤੇ ਲਟਕ ਰਹੇ ਸੜਕ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਉੱਤੇ ਕੇਂਦ੍ਰਿਤ ਹੋਣਾ ਚਾਹੀਦੈਮੰਤਰੀ ਨੇ ਸੂਚਿਤ ਕੀਤਾ ਕਿ ਪੀਐੱਮਏਵਾਈ (ਜੀ) ਤਹਿਤ 2.21 ਕਰੋੜ ਮਕਾਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਜਿਨ੍ਹਾਂ ਵਿੱਚੋਂ 1.86 ਕਰੋੜ ਮਕਾਨ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ

https://pib.gov.in/PressReleseDetail.aspx?PRID=1619389

 

ਭਾਰਤ ਭਰ ਵਿੱਚ ਸੀਐੱਸਆਈਆਰ ਲੈਬਾਰਟਰੀਆਂ ਆਪਣੇ ਸਬੰਧਿਤ ਖੇਤਰਾਂ ਅਤੇ ਇਸ ਤੋਂ ਵੀ ਅੱਗੇ ਖੁਰਾਕ, ਸੈਨੀਟਾਈਜ਼ਰਸ, ਮਾਸਕ ਆਦਿ ਪ੍ਰਦਾਨ ਕਰਕੇ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ

ਸੀਐੱਸਆਈਆਰ-ਸੀਐੱਫਟੀਆਰਆਈ, ਮੈਸੂਰ, ਸੀਐੱਸਆਈਆਰ-ਆਈਐੱਚਬੀਟੀ ਪਾਲਮਪੁਰ, ਸੀਐੱਸਆਈਆਰ-ਆਈਐੱਮਐੱਮਟੀ, ਭੁਵਨੇਸ਼ਵਰ, ਸੀਐੱਸਆਈਆਰ-ਸੀਆਈਐੱਮਐੱਫਆਰ, ਧਨਬਾਦ ਅਤੇ ਸੀਐੱਸਆਈਆਰ-ਆਈਆਈਪੀ ਦੇਹਰਾਦੂਨ ਜਿਹੀਆਂ ਸੀਐੱਸਆਈਆਰ ਲੈਬਾਰਟਰੀਆਂ ਨੇ ਕੋਵਿਡ-19 ਮਹਾਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ, ਮਰੀਜ਼ਾਂ, ਸਿਹਤ ਵਰਕਰਾਂ, ਪੁਲਿਸ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਤਿਆਰ ਭੋਜਨ ਮੁਹੱਈਆ ਕਰਵਾਇਆ

https://pib.gov.in/PressReleseDetail.aspx?PRID=1619541

 

ਸਮਾਰਟ ਸਿਟੀ ਆਗਰਾ ਜੀਆਈਐੱਸ ਡੈਸ਼ਬੋਰਡ (GIS DASHBOARD) ਦੀ ਵਰਤੋਂ ਕਰਕੇ ਕੋਵਿਡ-19 ਹੌਟ-ਸਪੌਟਸ ਦੀ

https://pib.gov.in/PressReleseDetail.aspx?PRID=1619520

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

           ਚੰਡੀਗੜ੍ਹ - ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕੋਰੋਨਾ ਪ੍ਰਭਾਵਤ ਵਿਅਕਤੀਆਂ ਦੇ ਵਧ ਰਹੇ ਮਾਮਲਿਆਂ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਹਿਦਾਇਤ ਜਾਰੀ ਕੀਤੀ ਹੈ ਕਿ ਪ੍ਰਭਾਵਤ ਖੇਤਰਾਂ, ਜਿਵੇਂ ਕਿ ਬਾਪੂਧਾਮ ਕਾਲੋਨੀ, ਸੈਕਟਰ 30 ਅਤੇ ਕੱਚੀ ਕਾਲੋਨੀ ਵਿੱਚ ਸਕ੍ਰੀਨਿੰਗ ਅਤੇ ਟੈਸਟਿੰਗ ਤੇਜ਼ ਕੀਤੀ ਜਾਵੇ। ਬਾਪੂਧਾਮ ਕਾਲੋਨੀ ਵਿੱਚ ਪ੍ਰਭਾਵਤ ਖੇਤਰਾਂ ਦਾ ਪ੍ਰਸਾਰ ਕਰਕੇ 2,500 ਹੋਰ ਲੋਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਕਿ ਕੋਰੋਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।

 

•           ਪੰਜਾਬ - ਮੁੱਖ ਮੰਤਰੀ ਨੇ ਮਈ 3 ਤੋਂ ਬਾਅਦ ਦੋ ਹੋਰ ਹਫਤਿਆਂ ਲਈ ਰਾਜ ਵਿੱਚ ਕਰਫਿਊ ਵਧਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਗ਼ੈਰ-ਰੈੱਡ ਜ਼ੋਨ ਖੇਤਰਾਂ ਵਿੱਚ ਕਰਫਿਊ ਸੀਮਿਤ ਤੌਰ ਤੇ ਚੁੱਕਿਆ ਜਾਵੇਗਾ ਪਰ ਨਾਲ ਹੀ ਕੋਵਿਡ-19 ਸੁਰੱਖਿਆ ਪ੍ਰੋਟੋਕੋਲਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਦੁਕਾਨਾਂ, ਦੁਕਾਨਦਾਰਾਂ ਅਤੇ ਉੱਥੇ ਕੰਮ ਕਰਦੇ ਕਰਮਚਾਰੀਆਂ ਦੀ ਸਫਾਈ ਅਤੇ ਸਵੱਛਤਾ ਨੂੰ ਕਾਇਮ ਰੱਖਣ ਲਈ ਤਾਜ਼ਾ ਸਲਾਹ ਜਾਰੀ ਕੀਤੀ ਹੈ। ਇਸ ਤਰ੍ਹਾਂ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਨਾਲ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜ਼ਰ, ਜਿਸ ਦਾ ਜ਼ਿਕਰ ਸਬੰਧਿਤ ਦੁਕਾਨਾਂ ਲਈ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿੱਚ ਕੀਤਾ ਗਿਆ ਹੈ, ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

 

•           ਹਰਿਆਣਾ - ਵਿੱਤ ਵਿਭਾਗ ਨੇ ਅਪ੍ਰੈਲ ਦੇ ਮਹੀਨੇ ਦੀਆਂ ਤਨਖਾਹਾਂ ਰੋਕਣ ਬਾਰੇ ਕੋਈ ਸਰਕੁੱਲਰ ਜਾਰੀ ਨਹੀਂ ਕੀਤਾ। ਇਹ ਸਪਸ਼ਟੀਕਰਨ ਹਰਿਆਣਾ ਸਰਕਾਰ ਨੇ ਸੋਸ਼ਲ ਮੀਡੀਆ ਉੱਤੇ ਘੁੰਮ ਰਹੀ ਇਕ ਜਾਲ੍ਹੀ ਖਬਰ ਦੇ ਸੰਬੰਧ ਵਿੱਚ ਜਾਰੀ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ  ਸਮੇਂ ਵਿੱਚ ਰਾਜ ਸਰਕਾਰ ਖਾਲੀ ਅਸਾਮੀਆਂ ਲਈ ਸਰਕਾਰੀ ਭਰਤੀਆਂ ਜਾਰੀ ਰੱਖਣ ਲਈ ਪ੍ਰਤੀਬੱਧ ਹੈ। ਉਨ੍ਹਾਂ ਸਪਸ਼ਟ ਕੀਤਾ ਕਿ 12,500 ਅਸਾਮੀਆਂ ਦੀ ਭਰਤੀ ਦਾ ਅਮਲ ਚਲ ਰਿਹਾ ਹੈ, ਲਿਖਤ ਪ੍ਰੀਖਿਆ ਹੋ ਚੁੱਕੀ ਹੈ ਅਤੇ ਇਸ ਦੇ ਨਤੀਜੇ ਦਾ ਐਲਾਨ ਲੌਕਡਾਊਨ ਤੋਂ ਬਾਅਦ ਕੀਤਾ ਜਾਵੇਗਾ।

 

•           ਹਿਮਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਕਿਹਾ ਹੈ ਕਿ ਰਾਜ ਸਰਕਾਰ ਉਦਯੋਗਾਂ ਨੂੰ ਸਹੀ ਢੰਗ ਨਾਲ ਚਲਦਾ ਰੱਖਣ ਲਈ ਉਦਯੋਗਪਤੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ। ਇਸ ਤੋਂ ਇਲਾਵਾ ਕੱਚਾ ਸਮਾਨ ਸਪਲਾਈ ਕਰਨ ਦਾ ਵੀ ਉਨ੍ਹਾਂ ਨੇ ਭਰੋਸਾ ਦਿਵਾਇਆ। ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਬੇਨਤੀ ਕੀਤੀ ਕਿ ਉਹ ਫੈਕਟਰੀਆਂ ਵਿੱਚ ਸਮਾਜਿਕ ਦੂਰੀ ਪ੍ਰਭਾਵੀ ਢੰਗ ਨਾਲ ਕਾਇਮ ਰੱਖਣ। ਕੇਂਦਰ ਸਰਕਾਰ ਨੇ ਅਪ੍ਰੈਲ, 2020 ਵਿੱਚ ਰਾਜ ਸਰਕਾਰ ਨੂੰ 1899 ਕਰੋਡ਼ ਰੁਪਏ ਜਾਰੀ ਕੀਤੇ ਸਨ ਜਿਸ ਵਿੱਚ ਰੈਵੀਨਿਊ ਡਿਫਿਸਿਟ ਗਰਾਂਟ, ਜੀਐੱਸਟੀ ਡੈਫਿਸਿਟ ਕੰਪੈਨਸੇਸ਼ਨ, ਕੇਂਦਰੀ ਟੈਕਸਾਂ ਵਿੱਚ ਹਿਮਾਚਲ ਦਾ ਹਿੱਸਾ, ਮਨਰੇਗਾ ਰਕਮ, ਐਨਐਚਐਮ ਪ੍ਰੋਗਰਾਮ, ਤਬਾਹੀ ਸਹਾਇਤਾ ਰਕਮ ਅਤੇ ਈਏਪੀ ਸ਼ਾਮਲ ਹਨ। ਕੋਵਿਡ-19 ਮਹਾਮਾਰੀ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਰਾਜਾਂ ਦੇ ਢੰਗ ਤਰੀਕਿਆਂ ਦੀ ਹੱਦ 60 ਫੀਸਦੀ ਤੱਕ ਵਧਾ ਦਿੱਤੀ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।

 

•           ਕੇਰਲ - ਕੁਝ ਪਾਜ਼ਿਟਿਵ ਕੇਸ ਮਿਲਣ ਤੋਂ ਬਾਅਦ 3 ਹਸਪਤਾਲਾਂ, ਜਿਨ੍ਹਾਂ ਨੂੰ ਕਿ ਤਿਰੁਵੰਥਪੁਰਮ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ, ਦੇ ਮੈਡੀਕਲ ਸਟਾਫ ਵਿਰੁੱਧ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਪਲੱਕਡ਼ ਵਿੱਚ 5 ਵਿਅਕਤੀ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤੇ ਗਏ ਹਨ। ਕੋਵਿਡ-19 ਕਾਰਨ ਖਾਡ਼ੀ ਵਿੱਚ ਕੇਰਲ ਦੇ 4 ਹੋਰ ਵਿਅਕਤੀਆਂ, 2 ਦੀ ਕੁਵੈਤ ਅਤੇ ਅਬੂਧਾਬੀ ਵਿੱਚ ਮੌਤ ਹੋਈ। ਰਾਜਪਾਲ ਨੇ ਇਕ ਆਰਡੀਨੈਂਸ ਉੱਤੇ ਦਸਤਖਤ ਕੀਤੇ ਹਨ ਜਿਸ ਵਿੱਚ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅੱਗੇ ਪਾਉਣ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਅਤੇ ਪੁਲਿਸ ਫੋਰਸ ਨੂੰ ਤਨਖਾਹ ਦਿੱਤੀ ਜਾਵੇਗੀ। ਕੱਲ੍ਹ ਤੱਕ ਕੁੱਲ ਕੇਸ (495), ਸਰਗਰਮ ਕੇਸ (123), ਡਿਸਚਾਰਜ ਕੀਤੇ (369), ਕੁੱਲ ਮੌਤਾਂ (4)

 

•           ਤਮਿਲ ਨਾਡੂ - ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਟਾਣੂਨਾਸ਼ਕ ਡਿਊਟੀ ਉੱਤੇ ਲੱਗੇ ਫਾਇਰ ਬ੍ਰਿਗੇ਼ਡ ਦੇ 3 ਵਿਅਕਤੀਆਂ ਦਾ ਟੈਸਟ ਪਾਜ਼ਿਟਿਵ ਆਇਆ। ਇਕ ਸਰਕਾਰੀ ਡਾਕਟਰ ਵਿਲੂਪੁਰਮ ਪਿੰਡ ਦੇ ਹੌਟਸਪੌਟ ਤੋਂ ਗ੍ਰੀਨ ਜ਼ੋਨ ਕ੍ਰਿਸ਼ਨਾਪੁਰੀ ਵਿੱਚ ਚਲਾ ਗਿਆ ਸੀ ਅਤੇ ਵਾਪਸੀ ਤੇ ਉਹ ਪਾਜ਼ਿਟਿਵ ਪਾਇਆ ਗਿਆ। ਉਸ ਦੇ ਵਿਲੂਪੁਰਮ ਅਤੇ ਕ੍ਰਿਸ਼ਨਗਿਰੀ ਦੇ ਠਹਿਰਨ ਦੇ ਟਿਕਾਣਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਰਾਜ ਵਿੱਚ ਮੁੱਖ ਸਕੱਤਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟਾਸਕ ਫੋਰਸ ਕਾਇਮ ਕੀਤੀ ਗਈ ਹੈ ਤਾਕਿ ਕੋਵਿਡ-19 ਤੋਂ ਬਾਅਦ ਵਿਦੇਸ਼ੀ ਉਦਯੋਗਾਂ ਨੂੰ ਆਕਰਸ਼ਤ ਕੀਤਾ ਜਾ ਸਕੇ। ਕੱਲ੍ਹ ਤੱਕ ਕੁੱਲ ਕੇਸ (2162), ਸਰਗਰਮ (922), ਮੌਤਾਂ (27), ਡਿਸਚਾਰਜ (1210), ਚੇਨਈ ਵਿੱਚ ਸਭ ਤੋਂ ਵੱਧ (768) ਕੇਸ।

 

•           ਕਰਨਾਟਕ - ਅੱਜ 22 ਨਵੇਂ ਕੇਸਾਂ ਦੀ ਤਸਦੀਕ ਹੋਈ। ਬੇਲਗਾਵੀ (14), ਬੰਗਲੌਰ (3), ਵਿਜੇਪੁਰਾ (3) ਅਤੇ 1-1 ਦੇਵਨਗਿਰੀ, ਦਕਸ਼ਿਨ ਕੰਨੜ੍ਹ ਅਤੇ ਟੁਮਕੁਰ ਵਿੱਚ ਹਨ। ਕੁੱਲ ਕੇਸ (557), ਕੁੱਲ ਮੌਤਾਂ (21)  ਅਤੇ 223 ਨੂੰ ਡਿਸਚਾਰਜ ਕਰ ਦਿੱਤਾ ਗਿਆ। ਰਾਜ ਦੇ ਮੰਤਰੀ ਮੰਡਲ ਨੇ 3 ਮਈ ਨੂੰ ਕੁਝ ਛੋਟਾਂ ਦੇਣ ਸੰਬੰਧੀ ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ ਚੱਲਣ ਦਾ ਫੈਸਲਾ ਕੀਤਾ ਅਤੇ ਰਾਜ ਵਿੱਚ 3 ਮਈ ਤੋਂ ਬਾਅਦ ਸਾਰੀਆਂ ਉਦਯੋਗਿਕ ਸਰਗਰਮੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ।

 

•           ਆਂਧਰ ਪ੍ਰਦੇਸ਼ - 21.55 ਲੱਖ ਪਰਿਵਾਰਾਂ ਨੇ ਮੁਫਤ ਰਾਸ਼ਨ ਹਾਸਲ ਕੀਤਾ। ਟੀਟੀਡੀ ਕੇਂਦਰ ਅਤੇ ਰਾਜ ਸਰਕਾਰਾਂ ਨੇ ਲੌਕਡਾਊਨ ਸਮੇਂ ਤੋਂ ਬਾਅਦ ਸ਼ਰਧਾਲੂਆਂ ਨੂੰ ਦਰਸ਼ਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ। 71 ਨਵੇਂ ਕੇਸ ਸਾਹਮਣੇ ਆਏ, 34 ਮਰੀਜ਼ ਡਿਸਚਾਰਜ ਹੋਏ ਅਤੇ ਪਿਛਲੇ 24 ਘੰਟਿਆਂ ਵਿੱਚ 6497 ਸੈਂਪਲ ਲਏ ਗਏ। ਕੁੱਲ ਕੇਸ ਵਧ ਕੇ 1403 ਹੋਏ, ਸਰਗਰਮ (1051), ਠੀਕ ਹੋਏ (321), ਮੌਤਾਂ (31)ਟੈਸਟਾਂ ਦੀ ਗਿਣਤੀ ਵਧਣ ਨਾਲ ਕੇਸਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ। ਪਾਜ਼ਿਟਿਵ ਕੇਸਾਂ ਵਿੱਚ ਅੱਗੇ ਚਲ ਰਹੇ ਜ਼ਿਲ੍ਹੇ ਹਨ - ਕੁਰਨੂਲ (386),ਗੁੰਟੂਰ (287), ਕ੍ਰਿਸ਼ਨਾ (246), ਨੈਲੋਰ (84) ਅਤੇ ਚਿਤੂਰ (80)

 

•           ਤੇਲੰਗਾਨਾ - ਲੌਕਡਾਊਨ ਕਾਰਨ ਟਰਾਂਸਪੋਰਟ ਖੇਤਰ ਦਾ ਸੰਕਟ ਤੇਲੰਗਾਨਾ  ਅਤੇ ਹੈਦਰਾਬਾਦ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਪ੍ਰਭਾਵਿਤ ਕਰੇਗਾ। ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫਆਰ), ਹੈਦਰਾਬਾਦ ਅਤੇ ਈਐਸਆਈਸੀ, ਹਸਪਤਾਲ ਅਤੇ ਮੈਡੀਕਲ ਕਾਲਜਹੈਦਰਾਬਾਦ ਨੇ ਇਕ ਐਮਓਯੂ ਉੱਤੇ ਦਸਤਖਤ ਕੀਤੇ ਜਿਸ ਦਾ ਉਦੇਸ਼ ਰੈਪਿਡ ਟੈਸਟ ਕਿੱਟਸ ਵਿਕਸਤ ਕਰਨਾ ਹੈ। ਪੁਡੂਚੇਰੀ ਨੇ ਤੇਲੰਗਾਨਾ ਤੋਂ 2 ਲੱਖ ਪੀਪੀਈ ਕਿੱਟਾਂ ਦੀ ਮੰਗ ਕੀਤੀ ਹੈ। ਕੱਲ੍ਹ ਤੱਕ ਕੁੱਲ ਕੇਸ (1016), ਸਰਗਰਮ ਕੇਸ (582), ਠੀਕ ਹੋਏ (409), ਮੌਤਾਂ (25)

 

•           ਅਰੁਣਾਚਲ ਪ੍ਰਦੇਸ਼ - ਦੂਜੇ ਜ਼ਿਲ੍ਹਿਆਂ ਦੇ 300 ਅਰੁਣਾਚਲ ਵਾਸੀ ਜੋ ਕਿ ਈਟਾਨਗਰ ਵਿੱਚ ਫਸੇ ਹੋਏ ਸਨ, ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਸਾਰੇ ਪ੍ਰੋਟੋਕੋਲ ਮੁਕੰਮਲ ਕਰਨ ਤੋਂ ਬਾਅਦ ਉਹ ਬੱਸਾਂ ਰਾਹੀਂ ਘਰਾਂ ਨੂੰ ਵਾਪਸ ਚਲ ਪਏ ਹਨ।

 

•           ਅਸਾਮ - ਸਿਹਤ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਅਸਾਮ ਦੇ ਬੁੰਗਾਈਗਾਓਂ ਜ਼ਿਲ੍ਹੇ ਵਿੱਚ 4 ਹੋਰ ਕੇਸ ਮਿਲੇ ਹਨ। ਇਸ ਤਰ੍ਹਾਂ ਕੋਵਿਡ-19 ਦੇ ਕੁੱਲ ਕੇਸ 41 ਤੇ ਪਹੁੰਚ ਗਏ ਹਨ।

 

•           ਮੇਘਾਲਿਆ - 2 ਹੋਰ ਪਾਜ਼ਿਟਿਵ ਕੇਸਾਂ ਦਾ ਇਲਾਜ ਸਿਵਲ ਹਸਪਤਾਲ ਸ਼ਿਲਾਂਗ ਵਿੱਚ ਚੱਲ ਰਿਹਾ ਸੀ, ਉਨ੍ਹਾਂ ਦਾ ਟੈਸਟ ਹੁਣ ਨੈਗੇਟਿਵ ਆ ਗਿਆ ਹੈ। 24 ਘੰਟੇ ਬਾਅਦ ਮੁਡ਼ ਟੈਸਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੈਗੇਟਿਵ ਪਾਏ ਜਾਣ ਤੇ ਡਿਸਚਾਰਜ ਕੀਤਾ ਜਾਵੇਗਾ।

 

•           ਮਣੀਪੁਰ - ਮੁੱਖ ਮੰਤਰੀ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਜਿਸ ਵਿੱਚ ਕੁਆਰੰਟੀਨ ਸੈਂਟਰਾਂ ਅਤੇ ਹੋਰ ਸੁਵਿਧਾਵਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਬਾਹਰੋਂ ਆਉਣ ਵਾਲੇ ਮਣੀਪੁਰੀ ਲੋਕਾਂ ਦੀ ਸੰਭਾਵਤ ਵਾਪਸੀ ਨੂੰ ਵੇਖਦੇ ਹੋਏ ਲਿਆ ਗਿਆ।

 

•           ਮਿਜ਼ੋਰਮ - 92201 ਕਿਸਾਨਾਂ ਨੇ ਪੀਐੱਮ-ਕਿਸਾਨ ਸਕੀਮ ਲੈਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ 66108 ਲੋਕ ਲੌਕਡਾਊਨ ਦੌਰਾਨ ਵਿਸ਼ੇਸ਼ ਮਾਲੀ ਸਹਾਇਤਾ ਦੇ ਹੱਕਦਾਰ ਹਨ।

 

•           ਨਾਗਾਲੈਂਡ - ਕੋਹਿਮਾ ਵਿੱਚ 10ਵੀਂ ਅਤੇ 12ਵੀਂ ਕਲਾਸ ਦੇ ਇਮਤਿਹਾਨ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅੱਗੇ ਪਾਏ ਜਾ ਰਹੇ ਹਨ। ਨਤੀਜਿਆਂ ਦਾ ਐਲਾਨ ਮਈ ਦੇ ਅੰਤ ਤੱਕ ਆਉਣ ਦੀ ਆਸ ਹੈ।

 

•           ਸਿੱਕਮ - ਮੁੱਖ ਸਕੱਤਰ ਨੇ ਰਾਜ ਪੱਧਰ ਦੀ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਰਾਜ ਸਰਕਾਰ ਦੀ ਕਾਰਜਯੋਜਨਾ ਨੂੰ ਕੇਂਦਰੀ ਗ੍ਰਿਹ ਮੰਤਰਾਲਾ ਦੁਆਰਾ ਜਾਰੀ ਨਵੀਆਂ ਹਿਦਾਇਤਾਂ ਅਨੁਸਾਰ ਚਲਾਉਣ ਦਾ ਫੈਸਲਾ ਕੀਤਾ ਗਿਆ।

 

•           ਤ੍ਰਿਪੁਰਾ - ਮੁੱਖ ਮੰਤਰੀ ਨੇ ਅਗਰਤਲਾ ਨਗਰ ਨਿਗਮ ਦਾ ਮੁੱਖ ਮੰਤਰੀ ਸਹਾਇਤਾ ਫੰਡ ਵਿੱਚ ਪੈਸਾ ਦਾਨ ਕਰਨ ਲਈ ਧੰਨਵਾਦ ਕੀਤਾ ਅਤੇ ਕੋਵਿਡ-19 ਮਹਾਮਾਰੀ ਦੌਰਾਨ ਰਾਜ ਵਿੱਚ ਸਫਾਈ ਰੱਖਣ ਲਈ ਉਨ੍ਹਾਂ ਦੁਆਰਾ ਨਿਭਾਈਆਂ ਗਈਆਂ ਸੇਵਾਵਾਂ ਲਈ ਵੀ ਧੰਨਵਾਦ ਕੀਤਾ ਗਿਆ।

 

•           ਮਹਾਰਾਸ਼ਟਰ - 597 ਨਵੇਂ ਕੇਸ ਸਾਹਮਣੇ ਆਉਣ ਨਾਲ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 9915 ਉੱਤੇ ਪਹੁੰਚ ਗਈ ਹੈ। ਕੁੱਲ ਠੀਕ ਹੋਏ (1539) ਜਦਕਿ (432) ਮੌਤਾਂ ਹੋਈਆਂ। ਮੁੰਬਈ ਵਿੱਚ ਕੁੱਲ 3096 ਕੇਸ ਰਿਪੋਰਟ ਹੋਏ। ਨਾਸਿਕ ਜ਼ਿਲ੍ਹੇ ਵਿੱਚ ਮਾਲੇਗਾਓਂ ਕੋਵਿਡ-19 ਦੇ ਨਵੇਂ ਹੌਟਸਪੌਟ ਵਜੋਂ ਸਾਹਮਣੇ ਆਇਆ ਹੈ।

 

•           ਗੁਜਰਾਤ - 308 ਨਵੇਂ ਕੇਸ ਆਉਣ ਨਲਾ ਪਾਜ਼ਿਟਿਵ ਕੇਸਾਂ ਦੀ ਗਿਣਤੀ ਗੁਜਰਾਤ ਵਿੱਚ 4082 ਤੇ ਪਹੁੰਚ ਗਈ ਹੈ। ਹੁਣ ਤੱਕ 527 ਲੋਕ ਠੀਕ ਹੋਏ ਹਨ ਅਤੇ 18 ਹੋਰ ਮੌਤਾਂ ਹੋਈਆਂ ਹਨ ਜਿਸ ਨਾਲ ਮੌਤਾਂ ਦੀ ਗਿਣਤੀ 197 ਤੇ ਪਹੁੰਚ ਗਈ ਹੈ। ਕੇਂਦਰ ਦੁਆਰਾ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਰਾਜਾਂ ਵਿੱਚ ਵਾਪਸ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਗੁਜਰਾਤ ਵਿੱਚ ਫਸੇ ਹੋਏ ਲੱਖਾਂ ਲੋਕ ਆਪਣੇ ਜੱਦੀ ਰਾਜਾਂ ਵਿੱਚ ਪਰਤਣ ਦੀ ਤਿਆਰੀ ਕਰ ਰਹੇ ਹਨ।

 

•           ਰਾਜਸਥਾਨ - ਰਾਜ ਵਿੱਚ 86 ਨਵੇਂ ਕੇਸ ਆਉਣ ਨਾਲ ਕੋਵਿਡ-19 ਦੇ ਕੁੱਲ ਮਰੀਜ਼ 2524 ਹੋ ਗਏ ਹਨ। ਰਾਜ ਵਿੱਚ ਕੁੱਲ 57 ਮੌਤਾਂ ਇਸ ਵਾਇਰਸ ਕਾਰਨ ਹੋਈਆਂ ਹਨ। 827 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਕੋਰੋਨਾ ਸੰਕਟ ਦੌਰਾਨ ਜੋਧਪੁਰ ਜ਼ਿਲ੍ਹੇ ਵਿੱਚ ਦਿਆਲਤਾ ਦਾ ਇੱਕ ਕੇਸ ਸਾਹਮਣੇ ਆਇਆ ਹੈ ਜਦਕਿ ਉਮੀਦਨਗਰ ਪਿੰਡ ਦੇ ਰਾਮਨਿਵਾਸ ਮਾਂਡਾ ਨੇ ਆਪਣੇ ਜੀਵਨ ਭਰ ਦੀ ਬੱਚਤ ਦੇ 50 ਲੱਖ ਰੁਪਏ ਗਰੀਬਾਂ ਅਤੇ ਭੁੱਖੇ ਲੋਕਾਂ ਨੂੰ ਖਾਣਾ ਖੁਆਉਣ ਲਈ ਦਾਨ ਕਰ ਦਿੱਤੇ ਹਨ। ਉਸ ਨੇ 83 ਗ੍ਰਾਮ ਪੰਚਾਇਤਾਂ ਦੇ 8500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਪ੍ਰਦਾਨ ਕੀਤੀਆਂ ਹਨ।

 

•           ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 2561 ਤੇ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 461 ਲੋਕ ਠੀਕ ਹੋ ਗਏ ਹਨ ਪਰ 129 ਦੀ ਮੌਤ ਹੋ ਗਈ ਹੈ।

 

•           ਛੱਤੀਸਗੜ੍ਹ - ਅੱਜ ਦੀ ਤਰੀਕ ਤੱਕ ਰਾਜ ਵਿੱਚ 4 ਸਰਗਰਮ ਕੇਸ ਸਨ। ਹੁਣ ਤੱਕ ਸਾਹਮਣੇ ਆਏ 38 ਕੇਸਾਂ ਵਿੱਚੋਂ 34 ਠੀਕ ਹੋ ਗਏ ਹਨ।

 

•           ਗੋਆ - ਗੋਆ ਵਿੱਚ ਕੁੱਲ 7 ਕੇਸ ਸਾਹਮਣੇ ਆਏ ਸਨ ਪਰ ਇਸ ਵੇਲੇ ਕੋਵਿਡ-19 ਦਾ ਕੋਈ ਵੀ ਕੇਸ ਮੌਜੂਦ ਨਹੀਂ।

 

********

 

ਵਾਈਬੀ
 


(Release ID: 1619864) Visitor Counter : 201