ਨੀਤੀ ਆਯੋਗ

ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ, ‘ਸਮਾਜਿਕ ਦੂਰੀ ਇਸ ਸਮੇਂ ਸਭ ਤੋਂ ਵੱਧ ਸ਼ਕਤੀਸ਼ਾਲੀ ਉਪਲੱਬਧ ਵੈਕਸੀਨ ਹੈ’

Posted On: 30 APR 2020 5:07PM by PIB Chandigarh

ਨੀਤੀ ਆਯੋਗ ਨੇ ਅੱਜ ਸਿਹਤ ਮੰਤਰੀ, ਡਾ. ਹਰਸ਼ ਵਰਧਨ ਅਤੇ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਨਾਗਰਿਕ ਸੰਗਠਨਾਂ ਨਾਲ ਇੱਕ ਗੱਲਬਾਤ ਦਾ ਲਾਈਵ ਸੈਸ਼ਨ ਆਯੋਜਿਤ ਕੀਤਾ। ਸੈਸ਼ਨ ਦਾ ਸੰਚਾਲਨ ਸੀਈਓ ਅਮਿਤਾਭ ਕਾਂਤ ਨੇ ਕੀਤਾ।

ਨੀਤੀ ਆਯੋਗ ਦੇ ਦਰਪਣ ਪੋਰਟਲ ਤੇ ਰਜਿਸਟਰਡ ਗ਼ੈਰ ਸਰਕਾਰੀ ਸੰਗਠਨਾਂ ਨੇ ਇਸ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ ਕੁਝ ਮੋਹਰੀ ਸੰਗਠਨਾਂ ਵਿੱਚ ਹਨ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਪ੍ਰਤੀਨਿਧੀ ਹਰੀ ਮੈਨਨ, ਹੈਲਪਏਜ਼ ਇੰਡੀਆ ਦੇ ਪ੍ਰਤੀਨਿਧੀ ਮੈਥਿਊ ਚੀਰੇਨ, ਟਾਟਾ ਟਰੱਸਟ ਦੇ ਪ੍ਰਤੀਨਿਧੀ ਐੱਚਐੱਸਡੀ ਸ੍ਰੀਨਿਵਾਸ, ਪੀਰਾਮਲ ਸਵਾਸਥਿਆ ਦੇ ਪ੍ਰਤੀਨਿਧੀ ਅਸ਼ਵਿਨ ਦੇਸ਼ਮੁਖ, ਸੀਵਾਈਐੱਸਡੀ ਦੇ ਪ੍ਰਤੀਨਿਧੀ ਜਗਨਨੰਦਾ, ਪਰਿਆਸ ਦੇ ਪ੍ਰਤੀਨਿਧੀ ਅਮੋਦ ਕੈਂਥ, ਰੈੱਡ ਕਰਾਸ ਦੇ ਪ੍ਰਤੀਨਿਧੀ ਯਾਹੀਆ ਅਲੀਬੀ, ਸੇਵਾ ਦੇ ਪ੍ਰਤੀਨਿਧੀ ਛਾਇਆ ਬਾਵਾਸਰ, ਮਨ ਦੇਸ਼ੀ ਫਾਊਂਡੇਸ਼ਨ ਦੇ ਪ੍ਰਤੀਨਿਧੀ ਪ੍ਰਭਾਤ ਸਿਨਹਾ, ਸੁਲਭ ਇੰਟਰਨੈਸ਼ਨਲ ਦੇ ਪ੍ਰਤੀਨਿਧੀ ਲਲਿਤ ਕੁਮਾਰ, ਲਾਲ ਪਾਥਲੈਬਜ਼ ਦੇ ਪ੍ਰਤੀਨਿਧੀ ਅਰਵਿੰਦ ਲਾਲ, ਪਬਲਿਕ ਹੈਲਥ ਫਾਊਂਡੇਸ਼ਨ ਆਵ੍ ਇੰਡੀਆ ਦੇ ਪ੍ਰਤੀਨਿਧੀ ਕੇ. ਸ੍ਰੀਨਾਥ ਰੈਡੀ, ਕੇਅਰ ਇੰਡੀਆ ਦੇ ਪ੍ਰਤੀਨਿਧੀ ਮਨੋਜ ਗੋਪਾਲ ਕ੍ਰਿਸ਼ਨਨ, ਵਰਕਿੰਗ ਵਿਮਨਸ ਫੋਰਮ ਦੇ ਪ੍ਰਤੀਨਿਧੀ ਨੰਦਿਨੀ ਅਜ਼ਾਦ ਅਤੇ ਅਕਸ਼ੈ ਪਾਤਰਾ ਦੇ ਪ੍ਰਤੀਨਿਧੀ ਵਿਜੈ ਸ਼ਰਮਾ ਮੌਜੂਦ ਸਨ।

ਐੱਨਜੀਓ/ਸੀਐੱਸਓ ਨੇ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਕੋਵਿਡ-19 ਮਰੀਜ਼ਾਂ ਅਤੇ ਫਰੰਟ ਲਾਈਨ ਵਰਕਰਾਂ ਪ੍ਰਤੀ ਕਲੰਕ ਵਾਲਾ ਵਤੀਰਾ ਅਤੇ ਭੇਦਭਾਵ ਦਾ ਟਾਕਰਾ ਕਰਨਾ, ਗ੍ਰਾਮੀਣ ਖੇਤਰਾਂ ਵਿੱਚ ਦਵਾਈਆਂ ਦੀ ਘਾਟ, ਈ-ਪਾਸ ਲਈ ਮਦਦ ਦੀ ਮੰਗ, ਜ਼ਿਆਦਾ ਪੀਪੀਈ ਅਤੇ ਐੱਨ95 ਮਾਸਕ ਦਾ ਪ੍ਰਾਵਧਾਨ, ਸੰਕਟ ਪ੍ਰਤੀ ਅੰਕੜਿਆਂ ਤੇ ਅਧਾਰਿਤ ਪ੍ਰਤੀਕਿਰਿਆ, ਪ੍ਰਵਾਸੀਆਂ ਦੀ ਦਾਅਵਿਆਂ ਤੱਕ ਪਹੁੰਚ ਅਤੇ ਡਿਜੀਟਲ ਭੁਗਤਾਨ ਨੂੰ ਅਸਾਨ ਬਣਾਉਣ ਵਿੱਚ ਮਦਦ, ਲੌਕਡਾਊਨ ਹਟਾਉਣ ਤੋਂ ਬਾਅਦ ਗ਼ੈਰ ਰਸਮੀ ਉੱਦਮੀਆਂ ਨੂੰ ਵਿੱਤੀ ਅਤੇ ਨੀਤੀ ਸਮਰਥਨ, ਦੇਸ਼ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਲਾਜ਼ਮੀ ਵਸਤੂਆਂ ਨੂੰ ਭੇਜਣਾ, ਗ੍ਰੀਨ ਜ਼ੋਨ ਵਿੱਚ ਆਮਦਨ ਸਿਰਜਣ ਦੇ ਪ੍ਰੋਗਰਾਮ ਸ਼ੁਰੂ ਕਰਨ ਦਾ ਪ੍ਰਸਤਾਵ, ਗ੍ਰਾਮੀਣ ਖੇਤਰਾਂ ਲਈ ਜ਼ਿਆਦਾ ਸਿਹਤ ਵਰਕਰ, ਵਰਚੂਅਲ ਕਰਿਨ ਨੂੰ ਗ੍ਰਾਮੀਣ ਖੇਤਰਾਂ ਵਿੱਚ ਪ੍ਰੋਤਸਾਹਨ ਦੇਣਾ, ਆਰਟੀ-ਪੀਸੀਆਰ ਟੈਸਟਾਂ ਦੀ ਪੂਲਿੰਗ, ਮੈਡੀਕਲ ਕਰਮਚਾਰੀਆਂ ਦਾ ਸਮਰੱਥਾ ਨਿਰਮਾਣ, ਕੁਆਰੰਟੀਨ ਅਤੇ ਇੰਟੈਸਿਵ ਸਿਹਤ ਸੰਭਾਲ ਨੂੰ ਅਪਗ੍ਰੇਡ ਕਰਨਾ ਅਤੇ ਹੋਰ ਲੋਕਾਂ ਵਿੱਚਕਾਰ ਜ਼ਿਆਦਾ ਵਿਕੇਂਦਰੀਕ੍ਰਿਤ ਸਮੁਦਾਇਕ ਨਿਗਰਾਨੀ ਤੰਤਰ ਅਤੇ ਸਮੁਦਾਇਕ ਪੋਸ਼ਣ ਕੇਂਦਰਾਂ ਦੀ ਲੋੜ ਹੈ।

ਕੋਵਿਡ-19 ਜੰਗ ਨਾਲ ਨਜਿੱਠਣ ਵਿੱਚ ਗ਼ੈਰ ਸਰਕਾਰੀ ਸੰਗਠਨਾਂ ਅਤੇ ਸੀਐੱਸਓ ਵੱਲੋਂ ਕੀਤੇ ਗਏ ਉੱਤਮ, ਨਿਰਸੁਆਰਥ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਸਿਹਤ ਮੰਤਰੀ ਨੇ ਲੌਕਡਾਊਨ ਵਿੱਚ ਉਨ੍ਹਾਂ ਨੂੰ ਆਪਣੀ ਸਹਾਇਤਾ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਰਤੀ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਡਾ. ਹਰਸ਼ ਵਰਧਨ ਨੇ ਜ਼ਿਕਰ ਕੀਤਾ ਕਿ ਭਾਰਤ ਨੇ ਚੀਨ ਵਿੱਚ ਨੋਵੇਲ ਕੋਰੋਨਾਵਾਇਰਸ ਦੇ ਪ੍ਰਕੋਪ ਬਾਰੇ ਜਾਣਨ ਦੇ ਦਿਨਾਂ ਵਿੱਚ ਤੁਰੰਤ ਸਰਗਰਮੀ ਨਾਲ ਕਦਮ ਚੁੱਕੇ ਹਨ। ਕੇਂਦਰ ਸਰਕਾਰ ਨੇ ਤੁਰੰਤ ਰਾਜਾਂ ਨੂੰ ਸਲਾਹ ਜਾਰੀ ਕੀਤੀ ਅਤੇ ਸਖ਼ਤ ਸਮੁਦਾਇਕ ਸਿਹਤ ਨਿਗਰਾਨੀ ਦੀ ਸ਼ੁਰੂਆਤ ਕੀਤੀ ਅਤੇ ਹਵਾਈ ਅੱਡਿਆਂ, ਸਰਹੱਦਾਂ ਅਤੇ ਨਾਲ ਹੀ ਬੰਦਰਗਾਹਾਂ ਤੇ ਥਰਮਲ ਸਕ੍ਰੀਨਿੰਗ ਸ਼ੁਰੂ ਕੀਤੀ।

ਉਨ੍ਹਾਂ ਨੇ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਅਤੇ ਫਰੰਟ ਲਾਈਨ ਵਰਕਰਾਂ ਜੋ ਇਸ ਯੁੱਧ ਨਾਲ ਨਜਿੱਠਣ ਵਿੱਚ ਲੱਗੇ ਹੋਏ ਹਨ, ਉਨ੍ਹਾਂ ਤੇ ਲਗਾਏ ਜਾ ਰਹੇ ਕਲੰਕ ਬਾਰੇ ਲੰਬੀ ਗੱਲਬਾਤ ਕੀਤੀ। ਸਰਕਾਰ ਨੇ ਹਾਲ ਹੀ ਵਿੱਚ ਕੋਵਿਡ-19 ਮਹਾਮਾਰੀ ਵਰਗੇ ਸਿਹਤ ਸੰਕਟਾਂ ਦੌਰਾਨ ਹਿੰਸਾ ਖਿਲਾਫ਼ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਮਹਾਮਾਰੀ ਰੋਗ ਕਾਨੂੰਨ ਵਿੱਚ ਸੋਧ ਕੀਤੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੀ ਮਦਦ ਨਾਲ ਸਭ ਕੁਝ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੇ ਐੱਨਜੀਓ ਅਤੇ ਸੀਐੱਸਓ ਦੀ ਮਦਦ ਮੰਗੀ ਹੈ ਤਾਂ ਕਿ ਇਸ ਬਿਮਾਰੀ ਸਬੰਧੀ ਕਲੰਕ ਦੇ ਖਤਰੇ ਨਾਲ ਲੜਿਆ ਜਾ ਸਕੇ। ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਹਿਜ ਢੰਗ ਨਾਲ ਏਕੀਕ੍ਰਿਤ ਕਰਨ ਵਿੱਚ ਵੀ ਉਨ੍ਹਾਂ ਦੀ ਮਦਦ ਮੰਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਘਰ ਵਾਪਸ ਚਲੇ ਜਾਂਦੇ ਹਨ ਤਾਂ ਕੁਝ ਵਿਰੋਧ ਹੋ ਸਕਦਾ ਹੈ, ਜਿੱਥੇ ਐੱਨਜੀਓ ਅੱਗੇ ਵੱਧ ਸਕਦੀਆਂ ਹਨ। ਇਹ ਲੋਕ ਸਮਾਜ ਦੀ ਉਨ੍ਹਾਂ ਨੂੰ ਪੁਨਰ ਸੰਗਠਿਤ ਕਰਨ ਲਈ ਮਦਦ ਦੀ ਮੰਗ ਕਰਨਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਗਈ ਹੈ।

ਉਨ੍ਹਾਂ ਨੇ ਜ਼ਿਲ੍ਹਿਆਂ ਦੇ ਵਰਗੀਕਰਣ ਤੇ ਵੀ ਗੱਲ ਕੀਤੀ, ਜਿਸ ਤਹਿਤ 129 ਜ਼ਿਲ੍ਹਿਆਂ ਨੂੰ ਹਾਟਸਪੌਟ ਵਜੋਂ ਪਛਾਣਿਆ ਗਿਆ ਹੈ, ਲਗਭਗ 297 ਗ਼ੈਰ-ਹੌਟਸਪੌਟ ਵਜੋਂ ਅਤੇ 300 ਤੋਂ ਵੱਧ ਅਣ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ, ‘ਸਾਡੇ ਕੋਲ ਤਿੰਨ ਸ਼੍ਰੇਣੀਆਂ ਹਨ- ਲਾਲ, ਸੰਤਰੀ ਅਤੇ ਹਰੀ। ਜੇਕਰ ਅਗਲੇ ਚੌਦਾਂ ਦਿਨਾਂ ਤੱਕ ਇਕ ਵੀ ਕੇਸ ਨਹੀਂ ਹੁੰਦਾ ਤਾਂ ਅਸੀਂ ਉਨ੍ਹਾਂ ਲਾਲ ਜ਼ੋਨਾਂ ਨੂੰ ਸੰਤਰੀ ਜ਼ੋਨ ਵਿੱਚ ਲੈ ਕੇ ਜਾਣ ਵਿੱਚ ਸਹਾਇਤਾ ਕਰ ਰਹੇ ਹਾਂ, ਇਸ ਤਰ੍ਹਾਂ ਹੀ ਸੰਤਰੀ ਨੂੰ ਅੱਗੇ ਹਰੇ ਜ਼ੋਨ ਵਿੱਚ ਲੈ ਕੇ ਜਾਇਆ ਜਾਵੇਗਾ। ਅਸੀਂ ਜਾਣਦੇ ਹਾਂ ਕਿ ਦੇਸ਼ ਵਿੱਚ ਸਾਡਾ ਦੁਸ਼ਮਣ ਕਿੱਥੇ ਹੈ ਅਤੇ ਅਸੀਂ ਜਾਣਦੇ ਹਾਂ ਕਿ ਇਸ ਦੁਸ਼ਮਣ ਨਾਲ ਕਿਵੇਂ ਪੇਸ਼ ਆਉਣਾ ਹੈ। ਆਪਣੀਆਂ ਸਾਰੀਆਂ ਤਾਕਤਾਂ ਦੀ ਵਰਤੋਂ ਕਰਦਿਆਂ, ਅਸੀਂ ਇਸ ਨੂੰ ਹਰਾਵਾਂਗੇ।

ਪੀਪੀਈਜ਼ ਅਤੇ ਮਾਸਕ ਬਾਰੇ ਉਨ੍ਹਾਂ ਨੇ ਕਿਹਾ, ’ਅਸੀਂ ਦੇਸ਼ ਵਿੱਚ 108 ਨਿਰਮਾਤਾਵਾਂ ਨੂੰ ਸਮਰੱਥ ਅਤੇ ਤਿਆਰ ਕੀਤਾ ਹੈ, ਜੋ ਹੁਣ ਹਰ ਰੋਜ਼ 1 ਲੱਖ ਤੋਂ ਵੱਧ ਪੀਪੀਈਜ਼ ਦਾ ਉਤਪਾਦਨ ਕਰ ਰਹੇ ਹਨ। ਐੱਨ 95 ਮਾਸਕ ਲਈ ਅਸੀਂ ਹੁਣ ਰੋਜ਼ਾਨਾ ਇੱਕ ਲੱਖ ਤੋਂ ਵੱਧ ਦਾ ਉਤਪਾਦਨ ਕਰ ਰਹੇ ਹਾਂ, ਇਨ੍ਹਾਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਢੁਕਵੀਂ ਹੈ ਅਤੇ ਅਸੀਂ ਇਸ ਨੂੰ ਰਾਜਾਂ ਵਿੱਚ ਵੰਡ ਰਹੇ ਹਾਂ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਯੁਸ਼ ਮੰਤਰਾਲੇ ਨੇ ਕੁਦਰਤੀ ਚੀਜ਼ਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ ਕਿਸੇ ਵਿਅਕਤੀ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰ ਸਕਦੇ ਹਨ।

ਸਾਰਿਆਂ ਨੂੰ ਆਰੋਗਯ ਸੇਤੂ ਐਪ ਨੂੰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੇ ਹੋਏ, ਮੰਤਰੀ ਨੇ ਕੋਵਿਡ -19 ਵਿਰੁੱਧ ਲੜਾਈ ਵਿੱਚ ਇਸ ਦੀ ਅਹਿਮ ਭੂਮਿਕਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਐਪਲੀਕੇਸ਼ਨ ਸਾਨੂੰ ਬਹੁਤ ਜ਼ਿਆਦਾ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ, ‘ਸਰਕਾਰ ਨੇ ਟਵਿੱਟਰ ਇੰਡੀਆ ਦੇ ਸਹਿਯੋਗ ਨਾਲ @CovidIndiaSeva ਦੀ ਸ਼ੁਰੂਆਤ ਕੀਤੀ ਹੈ, ਅਤੇ ਨਾਗਰਿਕ ਕਿਸੇ ਖਾਸ ਸਮੱਸਿਆ ਜਾਂ ਹੱਲ ਲਈ ਇਸ ਤੇ ਪਹੁੰਚ ਸਕਦੇ ਹਨ ਜਿਸ ਬਾਰੇ ਉਹ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੇ ਮੁੱਦਿਆਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਹੱਲ ਕਰਾਂਗੇ।

ਅਖੀਰ ਵਿੱਚ ਡਾ. ਹਰਸ਼ ਵਰਧਨ ਨੇ ਕਿਹਾ, ‘ਨਿਯਮਿਤ ਤੌਰ ਤੇ ਆਪਣੇ ਹੱਥ ਅਤੇ ਚਿਹਰੇ ਨੂੰ ਧੋਂਦੇ ਰਹੋ ਅਤੇ ਹਰ ਸਮੇਂ ਮਾਸਕ ਪਹਿਨਣਾ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਇਸ ਸੰਕ੍ਰਮਣ ਤੋਂ ਬਚਾਏਗਾ। ਇਹ ਸਧਾਰਨ ਜਿਹੀਆਂ ਸਾਵਧਾਨੀਆਂ ਹਨ। ਘਰ ਵਿੱਚ ਖਾਸਤੌਰ ਤੇ ਬਜ਼ੁਰਗਾਂ ਦੀ ਦੇਖਭਾਲ਼ ਕਰੋ, ਕਿਉਂਕਿ ਉਹ ਵਧੇਰੇ ਕਮਜ਼ੋਰ ਹਨ। ਘਰ ਵਿੱਚ ਰਹੋ, ਘਰੋਂ ਹੀ ਕੰਮ ਕਰੋ। ਜਦੋਂ ਤੱਕ ਸਾਨੂੰ ਇਸ ਦੀ ਕੋਈ ਵੈਕਸੀਨ ਨਹੀਂ ਮਿਲਦੀ, ਉਦੋਂ ਤੱਕ ਰਾਸ਼ਟਰ ਵਿਆਪੀ ਲੌਕਡਾਊਨ ਨਾਲ ਸਹਾਇਤਾ ਪ੍ਰਾਪਤ ਸਮਾਜਿਕ ਦੂਰੀ ਸਾਡੇ ਲਈ ਸਭ ਤੋਂ ਵੱਧ ਸ਼ਕਤੀਸ਼ਾਲੀ ਸਮਾਜਿਕ ਵੈਕਸੀਨ ਹੈ।

 

******

ਵੀਆਰਆਰਕੇ/ਕੇਪੀ



(Release ID: 1619686) Visitor Counter : 127