ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਮਾਰਟ ਸਿਟੀ ਆਗਰਾ ਜੀਆਈਐੱਸ ਡੈਸ਼ਬੋਰਡ (GIS dashboard) ਦੀ ਵਰਤੋਂ ਕਰਕੇ ਕੋਵਿਡ-19 ਹੌਟ-ਸਪੌਟਸ ਦੀ ਨਿਗਰਾਨੀ ਕਰ ਰਿਹਾ

Posted On: 30 APR 2020 1:58PM by PIB Chandigarh

ਸਮਾਰਟ ਸਿਟੀ ਆਗਰਾ ਨੇ ਇੱਕ ਜੀਆਈਐੱਸ ਡੈਸ਼ਬੋਰਡ ਬਣਾਇਆ ਹੈ ਜੋ ਵੱਖ-ਵੱਖ ਹੌਟਸਪੌਟਸ, ਹੀਟ ਮੈਪ ਪਾਜ਼ਿਟਿਵ ਕੇਸਾਂ, ਸਿਹਤਯਾਬ ਹੋਏ ਕੇਸਾਂ ਆਦਿ ਨੂੰ ਪ੍ਰਦਰਸ਼ਿਤ ਕਰੇਗਾ। ਰੋਜ਼ਾਨਾ ਦੇ ਅਧਾਰ 'ਤੇ ਅੱਪਡੇਟ ਕੀਤੇ ਜਾਂਦੇ ਡੈਸ਼ਬੋਰਡ ਨੂੰ ਇਸ ਲਿੰਕ ਤੇ ਜਾ ਕੇ ਦੇਖਿਆ ਜਾ ਸਕਦਾ ਹੈ http://covid.sgligis.com/agra

 

 

ਇਸ ਡੈਸ਼ਬੋਰਡ ਨੂੰ ਆਈਜੀਆਈਐੱਸ (IGiS) ਪਲੈਟਫਾਰਮ 'ਤੇ ਵਿਕਸਿਤ ਕੀਤਾ ਗਿਆ ਹੈ ਜੋ ਕਿ ਇੱਕ ਸਵਦੇਸ਼ੀ ਤਕਨੀਕ ਹੈ ਜੋ ਜੀਆਈਐੱਸ ਇਮੇਜ਼ ਪ੍ਰੋਸੈੱਸਿੰਗ, ਫੋਟੋਗ੍ਰਾਫੀ ਅਤੇ ਕੈਡ (ਸੀਏਡੀ-CAD) ਨੂੰ ਇਕੱਠੇ ਇੱਕ ਪਲੈਟਫਾਰਮ 'ਤੇ ਲਿਆਉਂਦਾ ਹੈ ਜੋ ਖੇਤੀਬਾੜੀ, ਰੱਖਿਆ, ਵਣ ਪ੍ਰਣਾਲੀ, ਆਪਦਾ ਪ੍ਰਬੰਧਨ, ਭੂਮੀ ਸੂਚਨਾ, ਮਾਇਨਿੰਗ,ਪਾਵਰ,ਸਮਾਰਟ ਸਿਟੀ,ਅਰਬਨ ਪਲੈਨਿੰਗ, ਸੁਵਿਧਾਵਾਂ ਅਤੇ ਸਥਾਨ ਅਧਾਰਿਤ ਸੇਵਾ ਜਿਹੇ ਉਦਯੋਗਾਂ ਦੇ ਬਹੁਤ ਸਾਰੇ ਸਮਾਧਾਨ ਪ੍ਰਦਾਨ ਕਰ ਸਕਦਾ ਹੈ।

 

ਡੈਸ਼ਬੋਰਡ ਦੀਆਂ ਕੁਝ ਵਿਸ਼ੇਸਤਾਵਾਂ ਹੇਠਾਂ ਦਰਸਾਈਆਂ ਗਈਆਂ ਹਨ :

ਹੀਟ ਮੈਪਿੰਗ, ਮਿਤੀ-ਵਾਰ ਅਤੇ ਜ਼ੋਨ-ਵਾਰ ਵਿਸ਼ਲੇਸ਼ਣ, ਇਨਫੈਕਸ਼ਨ/ਰਿਕਵਰੀ ਰੁਝਾਨ

                                                 

      ****

ਆਰਜੇ/ਐੱਨਜੀ(Release ID: 1619587) Visitor Counter : 110