ਰੇਲ ਮੰਤਰਾਲਾ

ਲੌਕਡਾਊਨ ਦੇ ਦੌਰਾਨ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਵਾਰ ਢੁਆਈ ਪ੍ਰਾਈਵੇਟ ਅਨਾਜ (PFG) ਢੁਆਈ ਵਿੱਚ ਵੱਡਾ ਵਾਧਾ

25 ਮਾਰਚ ਤੋਂ 28 ਅਪਰੈਲ ਤੱਕ ਲੌਕਡਾਊਨ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਪ੍ਰਾਈਵੇਟ ਅਨਾਜ ਦੇ 7.75 ਲੱਖ ਟਨ (303 ਰੇਕ) ਤੋਂ ਜ਼ਿਆਦਾ ਦੀ ਢੁਆਈ ਕੀਤੀ ਗਈ ਜਦਕਿ ਪਿਛਲ਼ੇ ਸਾਲ ਦੀ ਇਸੇ ਮਿਆਦ ਵਿੱਚ 6.62 ਲੱਖ ਟਨ (243 ਰੇਕ) ਦੀ ਢੁਆਈ ਕੀਤੀ ਗਈ

ਭਾਰਤੀ ਰੇਲਵੇ ਅਨਾਜ ਵਰਗੇ ਖੇਤੀਬਾੜੀ ਉਤਪਾਦਾਂ ਦੀ ਸਮੇਂ ਸਿਰ ਚੁਕਾਈ ਅਤੇ ਉਨ੍ਹਾਂ ਦੀ ਬੇਰੋਕ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ

Posted On: 29 APR 2020 5:51PM by PIB Chandigarh

ਭਾਰਤੀ ਰੇਲਵੇ ਨੇ ਕੋਵਿਡ-19 ਦੇ ਕਾਰਨ ਰਾਸ਼ਟਰ ਵਿਆਪੀ ਲੌਕਡਾਊਨ ਦੇ ਦੌਰਾਨ ਆਪਣੀ ਮਾਲ ਅਤੇ ਪਾਰਸਲ ਸੇਵਾਵਾਂ ਜ਼ਰੀਏ ਦੇਸ਼ ਭਰ ਵਿੱਚ ਅਨਾਜ ਵਰਗੀਆਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦਾ ਯਤਨ ਜਾਰੀ ਰੱਖਿਆ ਹੋਇਆ ਹੈ।

ਸਾਰੇ ਘਰਾਂ ਤੱਕ ਜ਼ਰੂਰੀ ਖੁਰਾਕੀ ਚੀਜ਼ਾਂ ਦੀ ਸਪਲਾਈ ਜਾਰੀ ਰੱਖਣ ਦੇ ਲਈ 25 ਮਾਰਚ ਤੋਂ 28 ਅਪਰੈਲ ਤੱਕ ਲੌਕਡਾਊਨ ਦੀ ਮਿਆਦ ਦੇ ਦੌਰਾਨ, ਭਾਰਤੀ ਰੇਲਵੇ ਨੇ ਦੇਸ਼ ਭਰ ਵਿੱਚ ਪ੍ਰਾਈਵੇਟ ਅਨਾਜ ਦੇ 7.75 ਲੱਖ ਟਨ (303 ਰੇਕ) ਤੋਂ ਜ਼ਿਆਦਾ ਦੀ ਢੁਆਈ  ਕੀਤੀ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਲਗਭਗ 6.62 ਲੱਖ ਟਨ (243 ਰੇਕ) ਮਾਲ ਦੀ ਢੁਆਈ  ਕੀਤੀ ਗਈ ਸੀ।ਪ੍ਰਾਈਵੇਟ ਅਨਾਜ ਦੀ ਲੋਡਿੰਗ ਦੇ ਮਾਮਲੇ ਵਿੱਚ ਆਂਧਰ ਪ੍ਰਦੇਸ਼,ਬਿਹਾਰ,ਮੱਧ ਪ੍ਰਦੇਸ਼,ਰਾਜਸਥਾਨ ਅਤੇ ਤਮਿਲ ਨਾਡੂ ਮੋਹਰੀ ਰਾਜ ਰਹੇ।

ਭਾਰਤੀ ਰੇਲਵੇ ਦੇਸ਼ ਵਿਆਪੀ ਲੌਕਡਾਊਨ ਦੇ ਦੌਰਾਨ ਅਨਾਜ ਵਰਗੇ ਖੇਤੀਬਾੜੀ ਉਤਪਾਦਾਂ ਨੂੰ ਸਮੇਂ ਸਿਰ ਚੁੱਕਣ ਅਤੇ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ। ਲੌਕਡਾਊਨ ਮਿਆਦ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਇਨ੍ਹਾਂ ਜ਼ਰੂਰੀ ਵਸਤਾਂ ਨੂੰ ਲਦਾਈ, ਢੁਆਈ  ਅਤੇ ਲੁਹਾਈ ਵਾਲੇ ਕੰਮ ਪੂਰੇ ਜ਼ੋਰ ਨਾਲ ਕਰ ਰਿਹਾ ਹੈ।

ਭਾਰਤੀ ਰੇਲਵੇ ਨੇ ਫਲਾਂ,ਸਬਜ਼ੀਆਂ,ਦੁੱਧ ਅਤੇ ਡੇਆਰੀ ਉਤਪਾਦਾਂ ਜਿਹੀਆਂ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਅਤੇ ਖੇਤੀਬਾੜੀ ਲਈ ਬੀਜ ਭੇਜਣ ਵਾਸਤੇ ਪਾਰਸਲ ਸਪੈਸ਼ਲ ਟ੍ਰੇਨਾਂ ਲਈ ਅਲੱਗ ਮਾਰਗਾਂ ਦੀ ਪਛਾਣ ਕੀਤੀ ਹੈ। ਅਜਿਹੀਆਂ ਟ੍ਰੇਨਾਂ ,ਉਨ੍ਹਾਂ ਮਾਰਗਾਂ 'ਤੇ ਵੀ ਚਲਾਈਆਂ ਜਾ ਰਹੀਆਂ ਹਨ ਜਿੱਥੇ ਮੰਗ ਘੱਟ ਹੈ ਤਾਕਿ ਦੇਸ਼ ਦਾ ਕੋਈ ਵੀ ਹਿੱਸਾ ਇਨ੍ਹਾਂ ਨਾਲ ਜੁੜੇ ਬਿਨਾ ਨਾ ਰਹਿ ਸਕੇ। ਸਾਰੇ ਸੰਭਾਵਿਤ ਸਥਾਨਾਂ 'ਤੇ ਅਜਿਹੀਆਂ ਟ੍ਰੇਨਾਂ ਦਾ ਠਹਿਰਾਅ ਸੁਨਿਸ਼ਚਿਤ ਕੀਤਾ ਗਿਆ ਤਾਕਿ ਪਾਰਸਲਾਂ ਦੀ ਵੱਧ ਤੋਂ ਵੱਧ ਸੰਭਵ ਨਿਕਾਸੀ ਹੋ ਸਕੇ।

 

                                                          ****

ਡੀਜੇਐੱਨ/ਐੱਮਕੇਵੀ


(Release ID: 1619458) Visitor Counter : 199