ਗ੍ਰਹਿ ਮੰਤਰਾਲਾ

ਕੇਂਦਰ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਦੇਸ਼ ਵਿੱਚ ਪ੍ਰਵਾਸੀ ਮਜ਼ਦੂਰਾਂ ਸਹਿਤ ਫਸੇ ਹੋਏ ਲੋਕਾਂ ਦੇ ਅੰਤਰ-ਰਾਜੀ ਆਵਾਗਮਨ ਨੂੰ ਅਸਾਨ ਬਣਾਇਆ

Posted On: 29 APR 2020 6:25PM by PIB Chandigarh

ਕੋਵਿਡ – 19 ਖ਼ਿਲਾਫ਼ ਲੜਨ ਲਈ ਲਗਾਈਆਂ ਗਈਆਂ ਲੌਕਡਾਊਨ ਪਾਬੰਦੀਆਂ ਕਰਕੇ, ਦੇਸ਼ ਵਿੱਚ ਵਿਭਿੰਨ ਸਥਾਨਾਂ ’ਤੇ ਪ੍ਰਵਾਸੀ ਮਜ਼ਦੂਰ, ਤੀਰਥਯਾਤਰੀ, ਸੈਲਾਨੀ, ਵਿਦਿਆਰਥੀ ਅਤੇ ਹੋਰ ਵਿਅਕਤੀ ਫਸੇ ਹੋਏ ਹਨ। ਹੁਣ, ਕੇਂਦਰ ਨੇ ਸੜਕ ਰਾਹੀਂ ਇਨ੍ਹਾਂ ਫਸੇ ਹੋਏ ਲੋਕਾਂ ਦੇ ਆਵਾਗਮਨ ਦੀ ਆਗਿਆ ਦਿੱਤੀ ਹੈ। ਸਬੰਧਿਤ ਰਾਜਾਂ ਵੱਲੋਂ ਇੱਕ ਦੂਜੇ ਨਾਲ ਸਲਾਹ-ਮਸ਼ਵਰਾ ਕਰਨ ਅਤੇ ਆਪਸੀ ਤੌਰ ਤੇ ਸਹਿਮਤ ਹੋਣ ਦੇ ਬਾਅਦ ਉਨ੍ਹਾਂ ਨੂੰ ਇੱਕ ਤੋਂ ਦੂਜੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਰਮਿਆਨ ਆਵਾਗਮਨ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਣ ’ਤੇ, ਅਜਿਹੇ ਵਿਅਕਤੀਆਂ ਦਾ ਮੁੱਲਾਂਕਣ ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹੋਮ ਕੁਆਰੰਟੀਨ ਵਿੱਚ ਰੱਖਿਆ ਜਾਵੇ, ਜਦੋਂ ਤੱਕ ਕਿ ਮੁੱਲਾਂਕਣ ਲਈ ਵਿਅਕਤੀ ਨੂੰ ਸੰਸਥਾਗਤ ਕੁਆਰੰਟੀਨ ਵਿੱਚ ਰੱਖਣ ਦੀ ਜ਼ਰੂਰਤ ਨਾ ਹੋਵੇ। ਇਸ ਦੇ ਇਲਾਵਾ, ਸਮੇਂ-ਸਮੇਂ ’ਤੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾਵੇ

ਇਸ ਪ੍ਰਯੋਜਨ ਲਈ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅਜਿਹੇ ਵਿਅਕਤੀਆਂ ਨੂੰ ਆਰੋਗਯ ਸੇਤੂ ਐਪ ਦੀ ਵਰਤੋਂ ਕਰਨ ਲਈ ਪ੍ਰੋਤਸਾਹਿਤ ਕਰਨ ਜਿਸ ਜ਼ਰੀਏ ਉਨ੍ਹਾਂ ਦੀ ਸਿਹਤ ਸਥਿਤੀ ਦੀ ਨਿਗਰਾਨੀ ਰੱਖੀ ਜਾ ਸਕੇ ਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇ।

ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖਿਆ ਸਰਕਾਰੀ ਸੰਚਾਰ ਦੇਖਣ ਲਈ ਇੱਥੇ ਕਲਿੱਕ ਕਰੋ-

 

*****

ਵੀਜੀ/ਐੱਸਐੱਨਸੀ/ਵੀਐੱਮ



(Release ID: 1619372) Visitor Counter : 242