ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਬਾਰੇ ਅੱਪਡੇਟ
Posted On:
28 APR 2020 6:32PM by PIB Chandigarh
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਬਾਇਓ–ਟੈਕਨੋਲੋਜੀ ਵਿਭਾਗ ਅਤੇ ਇਸ ਦੀਆਂ 18 ਖੁਦਮੁਖ਼ਤਿਆਰ ਇਕਾਈਆਂ ਤੇ ਜਨਤਕ ਖੇਤਰ ਦੇ ਅਦਾਰਿਆਂ (ਪੀਐੱਸਯੂ) ਦੇ ਡਾਇਰੈਕਟਰਜ਼ / ਮੁਖੀਆਂ ਵੱਲੋਂ ਕੀਤੇ ਖੋਜ–ਕਾਰਜ ਦੀ ਸਮੀਖਿਆ ਕੀਤੀ। ਉਹ ‘ਮੇਕ ਇਨ ਇੰਡੀਆ’ ਤਹਿਤ ਕੋਵਿਡ–19 ਲਈ ਐਂਟੀਬਾਡੀ ਡਿਟੈਕਸ਼ਨ ਕਿਟਸ, ਰੀਅਲ–ਟਾਈਮ ਪੀਸੀਆਰ ਆਧਾਰਤ ਡਿਟੈਕਸ਼ਨ ਕਿਟਸ ਤੇ ਵੈਕਸੀਨਾਂ ਦੇ ਵਿਕਾਸ ਦਾ ਕੰਮ ਤੇਜ਼ ਕਰਨ ਦੀ ਹਦਾਇਤ ਦੇ ਚੁੱਕੇ ਹਨ।
ਕੇਂਦਰੀ ਸਿਹਤ ਮੰਤਰੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਦੇ ਲੈਫ਼ਟੀਨੈਂਟ ਜਨਰਲ ਸ਼੍ਰੀ ਅਨਿਲ ਬੈਜਲ, ਦਿੱਲੀ ਦੇ ਸਿਹਤ ਮੰਤਰੀ ਸ਼੍ਰੀ ਸਤਯੇਂਦਰ ਜੈਨ, ਐੱਮਸੀਡੀ (MCD) ਦੇ ਕਮਿਸ਼ਨਰਾਂ, ਦਿੱਲੀ ਦੇ ਸਾਰੇ ਜ਼ਿਲ੍ਹਿਆਂ ਦੇ ਡੀਐੱਮਜ਼ (DMs) ਅਤੇ ਡੀਸੀਪੀਜ਼ (DCPs) ਅਤੇ ਕੇਂਦਰ / ਰਾਜ ਤੇ ਜ਼ਿਲ੍ਹਾ ਚੌਕਸੀ ਅਧਿਕਾਰੀਆਂ ਤੇ ਸਰਕਾਰੀ ਹਸਪਤਾਲਾਂ ਦੇ ਮੁਖੀਆਂ ਨਾਲ ਮਿਲ ਕੇ ਦਿੱਲੀ ਵਿੱਚ ਕੋਵਿਡ–19 ਉੱਤੇ ਚੌਕਸੀ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਵੀ ਲਿਆ। ਓਐੱਸਡੀ (OSD) (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਸ਼੍ਰੀ ਰਾਜੇਸ਼ ਭੂਸ਼ਨ, ਡੀਜੀਐੱਚਐੱਸ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ) ਡਾ. ਰਾਜੀਵ ਗਰਗ ਅਤੇ ਐੱਨਸੀਡੀਸੀ ਦੇ ਡਾਇਰੈਕਟਰ ਡਾ. ਐੱਸਕੇ ਸਿੰਘ ਵੀ ਇਸ ਸਮੀਖਿਆ ਮੀਟਿੰਗ ਦੌਰਾਨ ਮੌਜੂਦ ਸਨ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਬਹੁਤ ਮਾਮੂਲੀ / ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਦੇ ਰੋਗੀਆਂ ਲਈ ਘਰਾਂ ਵਿੱਚ ਆਈਸੋਲੇਸ਼ਨ (ਏਕਾਂਤਵਾਸ) ਬਾਰੇ ਦਿਸ਼ਾ–ਨਿਰਦੇਸ਼ ਵੀ ਜਾਰੀ ਕੀਤੇ। ਜਿਹੜੇ ਰੋਗੀਆਂ ਕੋਲ ਖੁਦ ਨੂੰ ਏਕਾਂਤਵਾਸ ਵਿੱਚ ਰੱਖਣ ਲਈ ਆਪਣੇ ਘਰਾਂ ਅੰਦਰ ਹੀ ਲੋੜੀਂਦੀ ਸੁਵਿਧਾ ਮੌਜੂਦ ਹੈ, ਉਨ੍ਹਾਂ ਨੂੰ ਘਰਾਂ ਅੰਦਰ ਹੀ ਆਈਸੋਲੇਸ਼ਨ ਵਿੱਚ ਰੱਖਣ ਦਾ ਵਿਕਲਪ ਹੋਵੇਗਾ। ਇਹ ਦਿਸ਼ਾ–ਨਿਰਦੇਸ਼ 7 ਅਪ੍ਰੈਲ, 2020 ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੋਵਿਡ–19 ਦੇ ਸ਼ੱਕੀ / ਪੁਸ਼ਟੀ ਹੋੲ ਕੇਸ ਦੇ ਵਾਜਬ ਪ੍ਰਬੰਧ ਬਾਰੇ ਹਦਾਇਤਾਂ ਤੋਂ ਇਲਾਵਾ ਹਨ। ਇਹ ਦਿਸ਼ਾ–ਨਿਰਦੇਸ਼ ਇੱਥੇ ਉਪਲਬਧ ਹਨ ਤੇ ਇਨ੍ਹਾਂ ਤੱਕ ਇਸ ਲਿੰਕ ਉੱਤੇ ਪਹੁੰਚਿਆ ਜਾ ਸਕਦਾ ਹੈ https://www.mohfw.gov.in/pdf/GuidelinesforHomeIsolationofverymildpresymptomaticCOVID19cases.pdf.
ਕੋਵਿਡ–19 ਲਈ ਪਲਾਜ਼ਮਾ ਥੈਰਾਪੀ ਬਾਰੇ ਆਈਸੀਐੱਮਆਰ (ICMR) ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਇਸ ਵੇਲੇ ਕੋਵਿਡ–19 ਲਈ ਪਲਾਜ਼ਮਾ ਥੈਰਾਪਾ ਸਮੇਤ ਕੋਈ ਵੀ ਪ੍ਰਵਾਨਿਤ ਥੈਰਾਪੀਜ਼ ਨਹੀਂ ਹਨ। ਇਹ ਅਜਿਹੀਆਂ ਬਹੁਤ ਸਾਰੀਆਂ ਥੈਰਾਪੀਜ਼ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਹਾਲੇ ਪਰੀਖਣ ਕੀਤੇ ਜਾ ਰਹੇ ਹਨ। ਉਂਝ, ਹਾਲੇ ਤੱਕ ਇਸ ਦੇ ਇਲਾਜ ਵਿੱਚ ਮਦਦ ਦਾ ਕੋਈ ਸਬੂਤ ਨਹੀਂ ਹੈ। ਆਈਸੀਐੱਮਆਰ (ICMR) ਨੇ ਇਸ ਥੈਰਾਪੀ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨ ਲਈ ਇੱਕ ਰਾਸ਼ਟਰੀ ਅਧਿਐਨ ਵੀ ਸ਼ੁਰੂ ਕੀਤਾ ਹੈ। ਪਰ ਹਾਲੇ ਇਹ ਸਪਸ਼ਟ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਤੱਕ ਆਈਸੀਐੱਮਆਰ (ICMR) ਆਪਣਾ ਅਧਿਐਨ ਮੁਕੰਮਲ ਨਹੀਂ ਕਰ ਲੈਂਦੀ ਤੇ ਕੋਈ ਮਜ਼ਬੂਤ ਵਿਗਿਆਨਕ ਪ੍ਰਮਾਣ ਉਪਲਬਧ ਨਹੀਂ ਹੋ ਜਾਂਦਾ, ਤਦ ਤੱਕ ਇਸ ਨੂੰ ਖੋਜ ਤੇ ਪਰੀਖਣ ਮੰਤਵਾਂ ਤੋਂ ਇਲਾਵਾ ਹੋਰ ਕਿਸੇ ਉਦੇਸ਼ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦਰਅਸਲ, ਪਲਾਜ਼ਮਾ ਥੈਰਾਪੀ ਦੀ ਵਰਤੋਂ ਨਾਲ ਜੀਵਨ ਨੂੰ ਕੁਝ ਖ਼ਤਰੇ ’ਚ ਪਾ ਕੇ ਰੱਖ ਦੇਣ ਵਾਲੀਆਂ ਗੁੰਝਲਾਂ ਪੈਦਾ ਹੋ ਸਕਦੀਆਂ ਹਨ। ਆਈਸੀਐੱਮਆਰ (ICMR) ਨੇ ਅਧਿਐਨ ਮੰਤਵਾਂ ਤੋਂ ਬਾਹਰ ਪਲਾਜ਼ਮਾ ਥੈਰਾਪੀ ਦੀ ਵਰਤੋਂ ਬਾਰੇ ਪਹਿਲਾਂ ਹੀ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹੋਏ ਹਨ।
ਅੱਜ, ਦੇਸ਼ ਦੇ 17 ਜ਼ਿਲ੍ਹੇ ਅਜਿਹੇ ਹਨ, ਜਿੱਥੇ ਪਹਿਲਾਂ ਕੇਸ ਸਾਹਮਣੇ ਆਏ ਸਨ, ਪਰ ਹੁਣ ਪਿਛਲੇ 28 ਦਿਨਾਂ ਤੋਂ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ। ਇਨ੍ਹਾਂ ਜ਼ਿਲ੍ਹਿਆਂ ਦੀ ਗਿਣਤੀ 1 ਹੋਰ ਵਧ ਗਈ ਹੈ (ਦੋ ਨਵੇਂ ਜ਼ਿਲ੍ਹੇ ਜੋੜੇ ਗਏ ਹਨ, ਜਦ ਕਿ ਕੱਲ੍ਹ ਤੋਂ ਇੱਕ ਨੂੰ ਪਿਛਲੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਹੈ)। ਇਸ ਸੂਚੀ ਵਿੱਚ ਜੋੜੇ ਗਏ ਜ਼ਿਲ੍ਹੇ ਕਲਿਮਪੌਂਗ (ਪੱਛਮ ਬੰਗਾਲ) ਅਤੇ ਵਾਇਨਾਡ (ਕੇਰਲ) ਹਨ। ਜਿਹੜਾ ਜ਼ਿਲ੍ਹਾ ਇਸ ਸੂਚੀ ਵਿੱਚੋਂ ਹਟਾਇਆ ਗਿਆ ਹੈ, ,ਉਹ ਲੱਖੀਸਰਾਏ (ਬਿਹਾਰ) ਹੈ।
ਹੁਣ ਤੱਕ 23.3% ਦੀ ਸਿਹਤਯਾਬੀ ਦਰ ਨਾਲ 6,868 ਵਿਅਕਤੀ ਠੀਕ ਹੋ ਚੁੱਕੇ ਹਨ। ਭਾਰਤ ਵਿੱਚ ਹੁਣ ਤੱਕ ਕੋਵਿਡ–19 ਦੇ ਕੁੱਲ 29,435 ਵਿਅਕਤੀਆਂ ਦੇ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1619040)
Visitor Counter : 212
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam