ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਦੇਸ਼ ਵਿੱਚ ਜ਼ਰੂਰੀ ਅਤੇ ਮੈਡੀਕਲ ਸਪਲਾਈ ਦੀ ਡਿਲਿਵਰੀ ਸੁਨਿਸ਼ਚਿਤ ਕਰਨ ਲਈ ਲਾਈਫ਼ਲਾਈਨ ਉਡਾਨ ਦੀਆਂ 403 ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ

Posted On: 28 APR 2020 4:03PM by PIB Chandigarh

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਤਹਿਤ 403 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 235 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਲਾਈਫ਼ਲਾਈਨ ਉਡਾਨ ਸੇਵਾ ਨੇ 27 ਅਪ੍ਰੈਲ 2020 ਤੱਕ ਕੁੱਲ 3,97,632 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕਰਕੇ ਪੂਰੇ ਦੇਸ਼ ਵਿੱਚ ਲਗਭਗ 748.68 ਟਨ ਦੀ ਜ਼ਰੂਰੀ ਅਤੇ ਮੈਡੀਕਲ ਸਪਲਾਈ ਡਿਲਿਵਰ ਕੀਤੀ ਹੈ ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ

ਪ੍ਰਾਈਵੇਟ ਅਪਰੇਟਰ ਸਪਾਈਸਜੈੱਟ, ਬਲੂ ਡਾਰਟ, ਇੰਡੀਗੋ ਅਤੇ ਵਿਸਤਾਰਾ ਕਮਰਸ਼ੀਅਲ ਅਧਾਰ ਤੇ ਕਾਰਗੋ ਉਡਾਨਾਂ ਚਲਾ ਰਹੇ ਹਨ ਸਪਾਈਸਜੈੱਟ ਨੇ 27 ਅਪ੍ਰੈਲ 2020 ਤੱਕ 633 ਖੇਪ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 11,09,028 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 4637 ਟਨ ਖੇਪ ਢੋਈ ਗਈ ਇਨ੍ਹਾਂ ਵਿੱਚੋਂ 228 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ ਬਲੂ ਡਾਰਟ ਨੇ 27 ਅਪ੍ਰੈਲ 2020 ਤੱਕ 2,38,928 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 219 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਅਤੇ 3636 ਟਨ ਮਾਲ ਢੋਇਆ ਇਨ੍ਹਾਂ ਵਿੱਚੋਂ 10 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ ਇੰਡੀਗੋ ਨੇ 27 ਅਪ੍ਰੈਲ 2020 ਤੱਕ 50 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 77,996 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 185 ਟਨ ਦੀ ਖੇਪ ਢੋਈ, ਇਸ ਵਿੱਚ 17 ਅੰਤਰਰਾਸ਼ਟਰੀ ਉਡਾਨਾਂ ਸ਼ਾਮਲ ਸਨ ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ ਵਿਸਤਾਰਾ ਨੇ 27 ਅਪ੍ਰੈਲ 2020 ਤੱਕ 14 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 20,466 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 113 ਟਨ ਮਾਲ ਢੋਇਆ

ਅੰਤਰ ਰਾਸ਼ਟਰੀ ਖੇਤਰ ਵਿੱਚ, ਫਾਰਮਾਸਿਊਟੀਕਲ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਖੇਪ ਦੀ ਢੁਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀ ਗਈ ਹੈ ਏਅਰ ਇੰਡੀਆ ਦੁਆਰਾ ਲਿਆਂਦੀ ਗਈ ਮੈਡੀਕਲ ਖੇਪ ਦੀ ਕੁੱਲ ਮਾਤਰਾ 609 ਟਨ ਹੈ ਉਪਰੋਕਤ ਤੋਂ ਇਲਾਵਾ, ਬਲੂ ਡਾਰਟ ਨੇ 14 ਅਪ੍ਰੈਲ ਤੋਂ 27 ਅਪ੍ਰੈਲ 2020 ਤੱਕ ਗੁਆਂਗਜ਼ੂ ਤੋਂ 109 ਟਨ ਮੈਡੀਕਲ ਸਪਲਾਈ ਢੋਈ ਹੈ ਬਲੂ ਡਾਰਟ ਨੇ 25 ਅਪ੍ਰੈਲ 2020 ਨੂੰ ਸ਼ੰਘਾਈ ਤੋਂ 5 ਟਨ ਮੈਡੀਕਲ ਖੇਪ ਵੀ ਢੋਈ ਹੈ ਸਪਾਈਸਜੈੱਟ ਨੇ 27 ਅਪ੍ਰੈਲ 2020 ਤੱਕ ਸ਼ੰਘਾਈ ਤੋਂ 140 ਟਨ ਦੀ ਮੈਡੀਕਲ ਖੇਪ ਢੋਈ ਹੈ ਅਤੇ 25 ਅਪ੍ਰੈਲ 2020 ਤੱਕ ਹਾਂਗ ਕਾਂਗ ਅਤੇ ਸਿੰਗਾਪੁਰ ਤੋਂ 13 ਟਨ ਮੈਡੀਕਲ ਸਪਲਾਈ ਢੋਈ

 

****

ਆਰਜੇ/ਐੱਨਜੀ



(Release ID: 1619031) Visitor Counter : 142