ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਭੱਤੇ ਵਿੱਚ ਕੋਈ ਕਟੌਤੀ ਨਹੀਂ, ਪੀਆਈਬੀ ਫੈਕਟ ਚੈੱਕ ਨੇ ਝੂਠੀ ਖ਼ਬਰ ਦਾ ਪਰਦਾਫਾਸ਼ ਕੀਤਾ

Posted On: 27 APR 2020 9:22PM by PIB Chandigarh

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੀ ਫੈਕਟਚੈੱਕ ਯੂਨਿਟ ਨੇ ਅੱਜ ਇੱਕ ਟਵੀਟ ਵਿੱਚ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਭੱਤੇ ਵਿੱਚ ਕੋਈ ਕਟੌਤੀ ਨਹੀਂ ਕਰ ਰਹੀ ਹੈ। ਇਹ ਟਵੀਟ ਇੱਕ ਮੀਡੀਆ ਰਿਪੋਰਟ 'ਤੇ ਤੱਥਾਂ ਦੀ ਜਾਂਚ ਸੀ ਜਿਸ ਵਿੱਚ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਕੋਰੋਨਾਵਾਇਰਸ ਸੰਕਟ ਕਾਰਨ ਸਰਕਾਰ ਅਜਿਹੀ ਯੋਜਨਾ ਬਣਾ ਰਹੀ ਹੈ।

https://twitter.com/PIBFactCheck/status/1254721963945111552

ਇੱਕ ਹੋਰ ਪੋਸਟ ਵਿੱਚ, ਫੈਕਟ ਚੈੱਕ ਨੇ ਫੇਸਬੁੱਕ 'ਤੇ ਇੱਕ ਅਫਵਾਹ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਆਈਸੀਐੱਮਆਰ 'ਤੇ ਕਥਿਤ ਤੌਰ 'ਤੇ ਸਸਤੇ ਵਿਕਲਪ ਉਪਲਬਧ ਹੋਣ ਦੇ ਬਾਵਜੂਦ ਵਧੇਰੇ ਕੀਮਤ ਉੱਤੇ ਕੋਵਿਡ 19 ਟੈਸਟਿੰਗ ਕਿੱਟਾਂ ਖਰੀਦਣ ਦੇ ਦੋਸ਼ ਲਗਾਏ ਗਏ ਸਨ। ਆਈਸੀਐੱਮਆਰ ਨੇ ਸਪਸ਼ਟ ਕੀਤਾ ਹੈ ਕਿ ਉਸ ਪਾਸ ਕਿੱਟਾਂ ਲਈ ਨਿਸ਼ਚਿਤ ਰੇਟ ਬ੍ਰੈਕਟ ਹਨ ਅਤੇ ਕੋਈ ਵੀ ਕੰਪਨੀ ਇਨ੍ਹਾਂ ਤੋਂ ਵੀ ਘੱਟ ਰੇਟ 'ਤੇ ਕਿੱਟਾਂ ਪ੍ਰਦਾਨ ਕਰ ਸਕਦੀ ਹੈ।

https://twitter.com/PIBFactCheck/status/1254714069283508226

 

ਪਿਛੋਕੜ

ਸੋਸ਼ਲ ਮੀਡੀਆ ਤੇ ਫੇਕ ਨਿਊਜ਼ ਦੇ ਪ੍ਰਸਾਰ ਨੂੰ ਰੋਕਣ ਅਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਅਨੁਪਾਲਨ ਵਿੱਚ ਪੀਆਈਬੀ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀਆਂ ਅਫਵਾਹਾਂ ਨੂੰ ਉਜਾਗਰ ਕਰਨ ਲਈ ਇੱਕ ਸਪੈਸ਼ਲ ਯੂਨਿਟ ਦੀ ਸਥਾਪਨਾ ਕੀਤੀ ਹੈ। ਪੀਆਈਬੀਫੈਕਟਚੈੱਕਟਵਿੱਟਰ ਤੇ ਇੱਕ ਪ੍ਰਮਾਣਿਤ ਹੈਂਡਲ ਹੈ, ਜੋ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਟ੍ਰੈਂਡਿੰਗ ਸੰਦੇਸ਼ਾਂ ਦੀ ਨਿਗਰਾਨੀ ਕਰਦਾ ਹੈ ਅਤੇ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰਨ ਲਈ ਇਸ ਦੀ ਸਮੱਗਰੀ ਦੀ ਵਿਆਪਕ ਸਮੀਖਿਆ ਕਰਦਾ ਹੈ। ਇਸ ਦੇ ਇਲਾਵਾ ਟਵਿੱਟਰ ਤੇ ਪੀਆਈਬੀ_ਇੰਡੀਆ ਹੈਂਡਲ ਅਤੇ ਪੀਆਈਬੀ ਦੀਆਂ ਕਈ ਖੇਤਰੀ ਯੂਨਿਟਾਂ ਦੁਆਰਾ ਟਵਿੱਟਰ ਭਾਈਚਾਰੇ ਦੇ ਹਿਤ ਵਿੱਚ ਹੈਸ਼ਟੈਗ #ਪੀਆਈਬੀਫੈਕਟਚੈੱਕ ਦੇ ਨਾਲ ਕਿਸੇ ਵੀ ਜਾਣਕਾਰੀ ਦਾ ਸਰਕਾਰੀ ਅਤੇ ਪ੍ਰਮਾਣਿਕ ਵਰਜ਼ਨ ਪੋਸਟ ਕੀਤਾ ਜਾ ਰਿਹਾ ਹੈ।

ਕੋਈ ਵੀ ਵਿਅਕਤੀ ਕਿਸੇ ਵੀ ਸੋਸ਼ਲ ਮੀਡੀਆ ਸੰਦੇਸ਼ ਟੈਕਸਟ, ਆਡੀਓ ਅਤੇ ਵੀਡੀਓ ਆਦਿ ਦੀ ਸਚਾਈ ਪਰਖਣ ਲਈ ਪੀਆਈਬੀਫੈਕਟਚੈੱਕ ਨੂੰ ਭੇਜ ਸਕਦਾ ਹੈ। ਇਸ ਨੂੰ ਔਨਲਾਈਨ ਲਿੰਕ https://factcheck.pib.gov.in/ ‘ਤੇ ਜਾਂ ਵਟਸਐਪ ਨੰਬਰ +918799711259 ਜਾਂ ਈਮੇਲ pibfactcheck[at]gmail[dot]com ਕੀਤਾ ਜਾ ਸਕਦਾ ਹੈ। ਵਿਵਰਣ ਪੀਆਈਬੀ ਦੀ ਵੈੱਬਸਾਈਟ https://pib.gov.in ‘ਤੇ ਵੀ ਉਪਲੱਬਧ ਹਨ।

***

ਐੱਸਐੱਸ



(Release ID: 1618852) Visitor Counter : 135