ਰੇਲ ਮੰਤਰਾਲਾ
ਕੋਵਿਡ ਲਈ ਰੇਲਵੇ ਐਮਰਜੈਂਸੀ ਸੈੱਲ ਰੋਜ਼ਾਨਾ ਲਗਭਗ 13,000 ਪੁੱਛਗਿੱਛ,ਬੇਨਤੀਆਂ ਅਤੇ ਸੁਝਾਵਾਂ ਦਾ ਜਵਾਬ ਦੇ ਰਿਹਾ ਹੈ
ਜਨਤਾ ਤੋਂ ਪ੍ਰਾਪਤ ਸੁਝਾਵਾਂ ਨੂੰ ਸ਼ਾਮਲ ਕਰਦੇ ਹੋਏ ਰੇਲਵੇ ਮਹੱਤਵਪੂਰਨ ਵਸਤਾਂ ਵੰਡ ਰਿਹਾ ਹੈ
ਸੁਝਾਵਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਫਲੀਟ-ਫੁਟਿਡ (Fleet-footed) ਪ੍ਰਤੀਕਿਰਿਆ ਲਈ ਰੇਲਵੇ ਦੀ ਪ੍ਰਸ਼ੰਸਾ ਹੋ ਰਹੀ ਹੈ
ਭਾਰਤੀ ਰੇਲਵੇ ਕੋਵਿਡ-19 ਦੇ ਕਾਰਨ ਲੌਕਡਾਊਨ ਦੀ ਮਿਆਦ ਦੌਰਾਨ ਯਾਤਰੀਆਂ ਅਤੇ ਸਾਰੇ ਕਮਰਸ਼ੀਅਲ ਗਾਹਕਾਂ ਦੀਆਂ ਸੁਵਿਧਾਵਾਂ ਦਾ ਧਿਆਨ ਰੱਖਣ ਅਤੇ ਅਤੇ ਰਾਸ਼ਟਰੀ ਸਪਲਾਈ ਚੇਨ ਬਣਾਈ ਰੱਖਣਾ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਉਪਾਅ ਕਰ ਰਿਹਾ ਹੈ
Posted On:
27 APR 2020 2:30PM by PIB Chandigarh
ਯਾਤਰੀਆਂ ਦੀਆਂ ਮੁਸੀਬਤਾਂ ਨੂੰ ਦੂਰ ਕਰਨ ਲਈ ਕੀਤੀ ਗਈ ਪਹਿਲ,ਸਮੁੱਚੇ ਦੇਸ਼ ਵਿੱਚ ਮਾਲ,ਪਾਰਸਲ ਅਤੇ ਦਵਾਈਆਂ ਦੀ ਸਪਲਾਈ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਜਿਹੇ ਰੇਲਵੇ ਦੇ ਯਤਨਾਂ ਨੂੰ ਵਿਆਪਕ ਪੱਧਰ 'ਤੇ ਸਮਾਜ ਦੇ ਸਾਰੇ ਵਰਗਾਂ ਤੋਂ ਪ੍ਰਸ਼ੰਸਾ ਮਿਲ ਰਹੀ ਹੈ।
ਭਾਰਤੀ ਰੇਲਵੇ ਨੇ ਯਾਤਰੀਆਂ ਅਤੇ ਸਾਰੇ ਵਪਾਰਕ ਗਾਹਕਾਂ ਦਾ ਧਿਆਨ ਰੱਖਿਆ ਜਾਵੇ ਅਤੇ ਰਾਸ਼ਟਰੀ ਸਪਲਾਈ ਚੇਨ ਚਲਦੀ ਰਹਿਣ ਲਈ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਉਪਾਅ ਕੀਤੇ ਹਨ।।ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਲਈ, ਭਾਰਤੀ ਰੇਲਵੇ ਨੇ ਲੌਕਡਾਊਨ 1 ਅਤੇ 2 ਦੇ ਦੌਰਾਨ ਰੇਲ ਗੱਡੀਆਂ ਦਾ ਸੰਚਾਲਨ ਬੰਦ ਕਰ ਦਿੱਤਾ। ਹਾਲਾਂਕਿ ਇਸ ਦੇ ਬਾਵਜੂਦ ਆਮ ਜਨਤਾ ਨਾਲ ਰੇਲਵੇ ਦਾ ਨਾਤਾ ਟੁੱਟਿਆ ਨਹੀਂ ਹੈ ਅਤੇ ਆਪਣੀਆਂ ਸਪਲਾਈ ਸੇਵਾਵਾਂ ਜ਼ਰੀਏ ਜਨ-ਜਨ ਨਾਲ ਜੁੜਿਆ ਹੋਇਆ ਹੈ। ਲੌਕਡਾਊਨ ਦੇ ਨਾਲ, ਇਹ ਮਹਿਸੂਸ ਕੀਤਾ ਗਿਆ ਕਿ ਰੇਲਵੇ ਦੇ ਪਾਸ ਅਜਿਹੀ ਕੋਈ ਵਿਵਸਥਾ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਲੋਕਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਸੁਣ ਸਕੇ ਅਤੇ ਉਨ੍ਹਾਂ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਸਕੇ।ਇਸ ਨੂੰ ਧਿਆਨ ਰੱਖਦੇ ਹੋਏ ਅਲੱਗ ਤੋਂ ਕੋਵਿਡ ਲਈ ਇੱਕ ਰੇਲਵੇ ਐਮਰਜੈਂਸੀ ਸੈੱਲ ਸਥਾਪਿਤ ਕੀਤਾ ਗਿਆ ਹੈ।
ਕੋਵਿਡ ਦੇ ਲਈ ਰੇਲਵੇ ਐਮਰਜੈਂਸੀ ਸੈੱਲ ਇੱਕ ਵਿਆਪਕ ਰਾਸ਼ਟਰੀ ਵਿਆਪੀ ਇਕਾਈ ਹੈ ਜਿਸ ਵਿੱਚ ਰੇਲਵੇ ਬੋਰਡ ਤੋਂ ਲੈ ਕੇ ਡਵੀਜ਼ਨਾਂ ਤੱਕ ਲਗਭਗ 400 ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ।ਲੌਕਡਾਊਨ ਦੇ ਦੌਰਾਨ ਸੈੱਲ ਨੇ ਪੰਜ ਸੰਚਾਰ ਅਤੇ ਪ੍ਰਤੀਕਿਰਿਆ ਪਲੇਟਫਾਰਮਾਂ- ਹੈਲਪਲਾਈਨ 139 ਅਤੇ 138, ਸ਼ੋਸਲ ਮੀਡੀਆ (ਵਿਸ਼ੇਸ ਰੂਪ ਨਾਲ ਟਵਿੱਟਰ), ਈਮੇਲ (railmadad@rb.railnet.gov.in) ਅਤੇ ਸੀਪੀਜੀਆਰਏਐੱਮਐੱਸ (CPGRAMS) ਦੇ ਨਾਲ ਹਰ ਰੋਜ਼ ਲਗਭਗ 13,000 ਪੁੱਛਗਿੱਛ, ਬੇਨਤੀਆਂ ਅਤੇ ਸੁਝਾਵਾਂ ਦਾ ਜਵਾਬ ਦੇ ਰਿਹਾ ਹੈ। 90% ਤੋਂ ਜ਼ਿਆਦਾ ਪੁਛਗਿੱਛ ਦਾ ਟੈਲੀਫੋਨ 'ਤੇ ਜ਼ਿਆਦਾਤਰ ਕਾਲਰ ਦੀ ਸਥਾਨਕ ਭਾਸ਼ਾ ਵਿੱਚ ਸਿੱਧੇ ਜਵਾਬ ਦਿੱਤਾ ਗਿਆ।ਕੋਵਿਡ ਦੇ ਲਈ 24 ਘੰਟੇ ਕੰਮ ਕਰਨ ਵਾਲੇ ਇਸ ਐਮਰਜੈਂਸੀ ਸੈੱਲ ਦੇ ਕਾਰਣ ਭਾਰਤੀ ਰੇਲਵੇ ਜਨ ਮਾਨਵ ਦੀਆ ਸਮੱਸਿਆਵਾਂ ਨੂੰ ਸਮਝਣ ਦੇ ਲਈ ਜ਼ਮੀਨੀ ਪੱਧਰ ਨਾਲ ਜੁੜਿਆ ਹੋਇਆ ਹੈ।ਜਿਸ ਦੇ ਕਾਰਣ ਰੇਲਵੇ ਦੇ ਗਾਹਕਾਂ ਅਤੇ ਆਮ ਜਨਤਾ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ ਤੇਜ਼ ਜਵਾਬ ਦੀ ਪ੍ਰਕਿਰਿਆ ਸ਼ੁਰੁ ਹੋਈ। ਇਸ ਦੀ ਜਲਦ ਪ੍ਰਕਿਰਿਆ ਦੇ ਲਈ ਰੇਲਵੇ ਨੇ ਪਸ਼ੰਸਾ ਪ੍ਰਾਪਤ ਕਰ ਰਿਹਾ ਹੈ।
ਰੇਲ ਮਦਦ ਹੈਲਪਲਾਈਨ 139 ਨੇ ਆਪਣੀ ਆਈਵੀਆਰਐੱਸ (IVRS) ਸਹੂਲਤ ਰਾਹੀ ਪੁੱਛੇ ਗਏ ਪ੍ਰਸ਼ਨਾਂ ਤੋਂ ਇਲਾਵਾ ਲੌਕਡਾਊਨ ਦੇ ਪਹਿਲੇ ਚਾਰ ਹਫਤਿਆਂ ਵਿੱਚ ਸਿੱਧੇ ਸੰਵਾਦ ਦੇ ਅਧਾਰ 'ਤੇ 2,30,00 ਪ੍ਰਸ਼ਨਾਂ ਦੇ ਜਵਾਬ ਦਿੱਤ ਗਏੇ।ਜਦੋਂ ਕਿ 138 ਅਤੇ 139 'ਤੇ ਰੇਲ ਸੇਵਾਵਾਂ ਦੇ ਸ਼ੁਰੂ ਹੋਣ ਅਤੇ ਟਿਕਟ ਵਾਪਸੀ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ (ਜੋ ਦੋਵੇਂ ਨੰਬਰ ਖੁਦ ਜਨਤਾ ਦੁਆਰਾ ਦਿੱਤੀ ਗਈ ਫੀਡਬੈਕ ਦੇ ਅਧਾਰ 'ਤੇ ਸ਼ੁਰੂ ਕੀਤੇ ਗਏ ਸਨ) ਸ਼ੋਸਲ ਮੀਡੀਆ ਇਸ ਮੁਸ਼ਕਿਲ ਸਮੇਂ ਵਿੱਚ ਰੇਲਵੇ ਦੇ ਇਨ੍ਹਾਂ ਯਤਨਾਂ ਅਤੇ ਸੁਝਾਵਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ।
ਇਸ ਮਿਆਦ ਦੇ ਦੌਰਾਨ ਹੈਲਪਲਾਈਨ 138 'ਤੇ 1,10,000 ਕਾਲਾਂ ਆਈਆਂ ਸਨ ਜੋ ਕਿ ਜੀਯੋ-ਫੈਂਸਿਡ (geo-fenced) ਹੈ ਅਰਥਾਤ ਅਜਿਹੀ ਕੋਈ ਵੀ ਕਾਲ ਨਜ਼ਦੀਕੀ ਰੇਲਵੇ ਮੰਡਲ ਕੰਟਰੋਲ ਦਫਤਰ ਖੇਤਰ ਵਿੱਚ ਆਉਂਦੀ ਹੈ (ਰੇਲਵੇ ਦੇ ਕਰਮਚਾਰੀ ਚੌਵੀ ਘੰਟੇ ਚਲਣ ਵਾਲੀ ਹੈਲਪਲਾਈਨ ਸੇਵਾ ਦੇ ਜਰੀਏ ਅਜਿਹੀ ਕਾਲ ਦਾ ਜਵਾਬ ਕਾਲ ਕਰਨ ਵਾਲੇ ਦੀ ਵਿਅਕਤੀ ਦੀ ਭਾਸ਼ਾ ਵਿੱਚ ਹੀ ਦਿੱਤਾ ਜਾਂਦਾ ਹੈ)। ਕੰਟਰੋਲ ਰੂਮ ਵਿੱਚ ਅਜਿਹੇ ਅਧਿਕਾਰੀਆਂ ਦੀ ਤੈਨਾਤੀ ਕੀਤੀ ਗਈ ਹੈ ਜਿਹੜੇ ਸਥਾਨਕ ਭਾਸ਼ਾਵਾਂ ਤੋਂ ਭਲੀ-ਭਾਂਤ ਵਾਕਿਫ ਹੁੰਦੇ ਹਨ। ਇਸ ਵਿਵਸਥਾ ਨਾਲ ਰੇਲਵੇ ਦੇ ਗਾਹਕਾਂ ਦੇ ਲਈ ਸੂਚਨਾ ਦੇ ਪ੍ਰਵਾਹ ਨੂੰ ਗਤੀ ਮਿਲਦੀ ਹੈ।
ਲੌਕਡਾਊਨ ਦੀ ਮਿਆਦ ਦੇ ਦੌਰਾਨ ਪਾਰਸਲ ਰਾਹੀਂ ਮੈਡੀਕਲ ਸਪਲਾਈ,ਮੈਡੀਕਲ ਉਪਕਰਣ ਅਤੇ ਭੋਜਨ ਵਰਗੀਆਂ ਜ਼ਰੂਰੀ ਵਸਤਾਂ ਦੀ ਤੇਜ਼ੀ ਨਾਲ ਜਨਤਕ ਢੋਆ-ਢੁਆਈ ਕਰਨ ਦੀ ਜ਼ਰੁਰਤ ਵੀ ਮਹਿਸੁਸ ਕੀਤੀ ਗਈ। ਇੱਕ ਵਾਰ ਫੇਰ ਰੇਲਵੇ ਨੇ ਤੇਜ਼ੀ ਨਾਲ ਕੰਮ ਕੀਤਾ। ਇਸ ਨੇ ਜੀਵਨ ਬਚਾਉਣ ਵਾਲੀਆਂ ਦਵਾਈਆਂ ਵਰਗੀਆਂ ਜ਼ਰੂਰੀ ਵਸਤਾਂ ਦੀ ਸਮੇਂ ਸਿਰ ਸਪੁਰਦਗੀ ਦੇ ਲਈ ਸਮਾਂ-ਸਾਰਣੀ ਪਾਰਸਲ ਰੇਲ ਗੱਡੀਆਂ ਦੀ ਸ਼ੁਰੂਆਤ ਕੀਤੀ। ਪਾਰਸਲ ਵਿਸ਼ੇਸ ਦਾ ਉਪਯੋਗ ਕਰਕੇ ਵੱਖ-ਵੱਖ ਪੁਆਇੰਟਾਂ 'ਤੇ ਆਰਐੱਮਐੱਸ (RMS) ਅਤੇ ਹੋਰ ਖੇਪਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਕਦਮ ਦੀ ਕਾਰੋਬਾਰੀਆਂ ਅਤੇ ਲੋਕਾਂ ਦੁਆਰਾ ਸਰਾਹਨਾ ਕੀਤੀ ਗਈ।ਇੱਕ ਵਪਾਰੀ ਜਿਸ ਨੂੰ ਬੰਗਲੌਰ ਡਿਵੀਜ਼ਨ ਵੱਲੋਂ ਗਡਚਿਰੌਲੀ ਤੋਂ ਬੰਗਲੌਰ ਚਾਵਲ ਲਿਜਾਣ ਵਿੱਚ ਸਹਾਇਤਾ ਕੀਤੀ ਗਈ ਅਤੇ ਦੁਬਾਰਾ ਦਿੱਲੀ ਡਿਵੀਜ਼ਨ ਨੇ ਦਿੱਲੀ ਤੋਂ ਚਾਵਲ ਦੀ ਪੈਕਿੰਗ ਸਮੱਗਰੀ ਨੂੰ ਲੋਡ ਕਰਨ ਵਿੱਚ ਮਦਦ ਕੀਤੀ,ਨੇ ਪ੍ਰਤੀਕਿਰਿਆ ਦਿੱਤੀ : ਸਰ ਮੈਂ ਰੇਲਵੇ ਮੰਤਰਾਲੇ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।ਧੰਨਵਾਦ।'
ਰੇਲਵੇ ਨੇ ਜਿੱਥੇ ਵੀ ਸੰਭਵ ਹੋਇਆ,ਜਨਤਾ ਤੋਂ ਪ੍ਰਾਪਤ ਸੁਝਾਵਾਂ ਨੂੰ ਰੀਅਲ-ਟਾਈਮ ਅਧਾਰ 'ਤੇ ਸ਼ਾਮਲ ਕੀਤਾ।ਉਦਾਹਰਣ ਦੇ ਤੌਰ 'ਤੇ ਯਸ਼ਵੰਤਪੁਰ (ਬੰਗਲੌਰ) ਤੋਂ ਗੁਵਾਹਾਟੀ ਤੱਕ ਪੂਰਬੀ ਕੋਸਟ ਰੇਲਵੇ ਦੁਆਰਾ ਇੱਕ ਪਾਰਸਲ ਵਿਸ਼ੇਸ ਰੇਲ ਗੱਡੀ ਯੋਜਨਾ ਬਣਾਈ ਗਈ ਸੀ।ਹਾਲਾਂਕਿ ਇਸ ਦਾ ਵਿਸ਼ਾਖਾਪਟਨਮ ਵਿੱਚ ਯੋਜਨਾਬੱਧ ਠਹਿਰਾਅ ਨਹੀਂ ਸੀ,ਲੇਕਿਨ ਟਵਿੱਟਰ 'ਤੇ ਇੱਕ ਸੁਝਾਅ ਮਿਲਣ ਤੋਂ ਬਾਅਦ ਰੇਲ ਗੱਡੀ ਦਾ ਵਿਸ਼ਾਖਾਪਟਨਮ ਵਿੱਚ ਠਹਿਰਾਅ ਸੁਨਿਸ਼ਚਿਤ ਕੀਤਾ ਗਿਆ।
ਰੇਲਵੇ ਨੇ ਲੌਕਡਾਊਨ ਦੇ ਮਿਆਦ ਵਿੱਚ ਜੀਵਨ ਰੱਖਿਅਕ ਦਵਾਈਆਂ ਦੀ ਢੋਆ-ਢੁਆਈ ਕਰਕੇ ਉਨ੍ਹਾਂ ਲੋਕਾਂ ਤੱਕ ਦਵਾਈਆਂ ਪਹੁੰਚਾਈਆਂ ਜੋ ਸਭ ਕੁਝ ਬੰਦ ਹੋਣ ਕਾਰਨ ਖਰੀਦਣ ਤੋਂ ਅਸਮਰੱਥ ਸਨ। ਇੱਕ ਕੈਨੇਡਾ ਅਧਾਰਿਤ ਐੱਨਆਰਆਈ, ਜੋ ਇਸ ਵੇਲੇ ਲੁਧਿਆਣੇ ਵਿੱਚ ਹੈ, ਨੇ ਨਾਗਪੁਰ ਤੋਂ ਲੁਧਿਆਣੇ ਤੱਕ ਆਪਣੀਆਂ ਲੋੜੀਂਦੀਆਂ ਦਵਾਈਆਂ ਲਈ ਤਾਲਮੇਲ ਅਤੇ ਸਪੁਰਦਗੀ ਨੂੰ ਯਕੀਨੀ ਬਣਾਉਣ ਵਿੱਚ ਰੇਲਵੇ ਦੀ ਸਰਾਹਨਾ ਕੀਤੀ ਹੈ। ਰੇਲਵੇ ਇਹ ਕੰਮ ਉਸ ਸਮੇਂ ਕੀਤਾ ਜਦੋਂ ਦੋਵਾਂ ਸਟੇਸ਼ਨਾਂ ਵਿੱਚਕਾਰ ਕੋਈ ਸਿੱਧੀ ਕੋਈ ਰੇਲ ਸੇਵਾ ਨਹੀਂ ਹੈ। ਇਸ ਤਰ੍ਹਾਂ ਪੱਛਮੀ ਰੇਲਵੇ ਨੇ ਜ਼ਰੂਰੀ ਦਵਾਈਆਂ ਅਹਿਮਦਾਬਾਦ ਤੋਂ ਰਤਲਾਮ ਪਹੁੰਚਾ ਦਿੱਤੀਆਂ ਜਿਹੜੀਆਂ ਜਿਗਰ ਦੇ ਟਰਾਂਸਪਲਾਂਟ ਤੋਂ ਬਾਅਦ ਇੱਕ ਬੱਚੇ ਲਈ ਤੁਰੰਤ ਜ਼ਰੂਰੀ ਸਨ। ਬੱਚੇ ਨੇ ਟਵਿੱਟਰ 'ਤੇ ਇੱਕ ਹੱਥ ਲਿਖਤ ਪ੍ਰਸ਼ੰਸਾ ਪੱਤਰ ਵਿੱਚ ਲਿਖਿਆ ਹੈ : 'ਮੈਨੂੰ ਖੁਸ਼ੀ ਹੈ ਕਿ ਭਾਰਤੀ ਰੇਲਵੇ ਕੋਲ ਇਸ ਮੁਸ਼ਕਿਲ ਦੇ ਸਮੇਂ ਵਿੱਚ ਆਪਣੇ ਨਾਗਰਿਕਾਂ ਲਈ ਸਾਰੀਆਂ ਸੁਵਿਧਾਵਾਂ ਹਨ- ਭਾਰਤੀ ਰੇਲਵੇ ਸਭ ਤੋਂ ਉੱਤਮ ਹੈ।' ਉਤਰ ਪੱਛਮੀ ਰੇਲਵੇ ਨੇ ਸਵਲੀਨਤਾ ਤੋਂ ਪੀੜਤ ਅਤੇ ਖਾਣੇ ਦੀ ਗੰਭੀਰ ਐਲਰਜੀ ਤੋਂ ਪੀੜਤ ਬੱਚੇ ਲਈ 20 ਲੀਟਰ ਊਠਣੀ ਦਾ ਦੁੱਧ ਪਹੁੰਚਾਉਣ ਲਈ ਜੋਧਪੁਰ ਵਿੱਚ ਪਹਿਲਾਂ ਤੋਂ ਨਿਰਧਾਰਤ ਠਹਿਰਾਅ ਤੋਂ ਅਲੱਗ ਰੁੱਕ ਕੇ ਦੁੱਧ ਦੇ ਕੰਨਟੇਨਰ ਚੁੱਕੇ ਅਤੇ ਮੁੰਬਈ ਪਹੁੰਚਾਇਆ ।ਇਸ ਦੇ ਲਈ, ਇੱਕ ਸ਼ੁਭਚਿੰਤਕ ਨੇ ਰੇਲਵੇ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਲਿਖਿਆ : 'ਇਹ ਦੇਖਣ ਲਈ ਹੈਰਾਨੀਜਨਕ ਹੈ ਕਿ ਚੀਜ਼ਾਂ ਨੂੰ ਸਹਿਜਤਾ ਨਾਲ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਜਿੱਥੇ ਚਾਹ, ਉੱਥੇ ਰਾਹ।' (‘Amazing to see how to simply make things happen. Where there is a will, things are made to happen.’)
****
ਡੀਜੇਐੱਨ/ਐੱਮਕੇਵੀ
(Release ID: 1618848)
Visitor Counter : 212
Read this release in:
Malayalam
,
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Kannada