ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਕੋਵਿਡ – 19 ਲੌਕਡਾਊਨ ਦੌਰਾਨ ਲਾਈਫ਼ਲਾਈਨ ਉਡਾਨ ਦੇ ਤਹਿਤ ਦੇਸ਼ ਭਰ ਵਿੱਚ 684 ਟਨ ਤੋਂ ਵੱਧ ਜ਼ਰੂਰੀ ਅਤੇ ਮੈਡੀਕਲ ਖੇਪ ਪਹੁੰਚਾਈ

Posted On: 26 APR 2020 7:32PM by PIB Chandigarh

ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ  ਦੁਆਰਾ ਚਲਾਇਆ ਜਾ ਰਿਹਾ ਹੈ ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ 383 ਫਲਾਈਟਾਂ ਦਾ ਸੰਚਾਲਨ ਕੀਤਾ ਗਿਆ ਹੈ ਇਨ੍ਹਾਂ ਵਿੱਚੋਂ 223 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ ਅੱਜ ਤੱਕ ਲਗਭਗ 684.08 ਟਨ ਦੀ ਖੇਪ ਪਹੁੰਚਾਈ ਗਈ ਹੈ ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 3,76,952 ਕਿਲੋਮੀਟਰ ਦਾ ਹਵਾਈ ਸਫ਼ਰ ਪੂਰਾ ਕਰ ਲਿਆ ਹੈ

ਪਵਨ ਹੰਸ ਨੇ 25 ਅਪ੍ਰੈਲ 2020 ਤੱਕ 1.99 ਟਨ ਖੇਪ ਢੋਈ, ਅਤੇ 8585 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਹਿਮ ਮੈਡੀਕਲ ਖੇਪ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਸ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ

ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਇਹ ਸਹਿਯੋਗ ਕੀਤਾ ਹੈ

ਘਰੇਲੂ ਕਾਰਗੋ ਅਪਰੇਟਰ ਸਪਾਈਸਜੈੱਟ, ਬਲੂ ਡਾਰਟ ਅਤੇ ਇੰਡੀਗੋ ਵਪਾਰਕ ਆਧਾਰ ਤੇ ਕਾਰਗੋ ਉਡਾਨਾਂ ਚਲਾ ਰਹੇ ਹਨ ਸਪਾਈਸਜੈੱਟ ਨੇ 24 ਮਾਰਚ ਤੋਂ 25 ਅਪ੍ਰੈਲ 2020 ਦੇ ਦੌਰਾਨ 579 ਖੇਪ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 10,12,586 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 4246 ਟਨ ਖੇਪ ਢੋਈ ਗਈ ਇਨ੍ਹਾਂ ਵਿੱਚੋਂ 208 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ ਬਲੂ ਡਾਰਟ ਨੇ 25 ਮਾਰਚ ਤੋਂ 25 ਅਪ੍ਰੈਲ 2020 ਦੇ ਦੌਰਾਨ 2,19,978 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 207 ਘਰੇਲੂ ਖੇਪ ਉਡਾਨਾਂ ਦਾ ਸੰਚਾਲਨ ਕੀਤਾ ਅਤੇ 3399 ਟਨ ਮਾਲ ਢੋਇਆ ਇਹਨਾਂ ਵਿੱਚੋਂ 9 ਅੰਤਰਰਾਸ਼ਟਰੀ ਖੇਪ ਉਡਾਨਾਂ ਸਨ ਇੰਡੀਗੋ ਨੇ 3 ਤੋਂ 25 ਅਪ੍ਰੈਲ 2020 ਦੇ ਦੌਰਾਨ 48 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 72,222 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 167 ਟਨ ਮਾਲ ਢੋਇਆ, ਇਸ ਵਿੱਚ 15 ਅੰਤਰਰਾਸ਼ਟਰੀ ਉਡਾਨਾਂ ਸ਼ਾਮਲ ਸਨ ਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ ਵਿਸਤਾਰਾ ਨੇ 19 ਤੋਂ 25 ਅਪ੍ਰੈਲ 2020 ਦੇ ਦੌਰਾਨ 12 ਖੇਪ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 16,952 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 84 ਟਨ ਮਾਲ ਢੋਇਆ

ਅੰਤਰ ਰਾਸ਼ਟਰੀ ਖੇਤਰ ਵਿੱਚ ਫਾਰਮਾਸਿਉਟੀਕਲ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਖੇਪ ਦੀ ਢੋਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀ ਗਈ ਹੈ 25 ਅਪ੍ਰੈਲ 2020 ਨੂੰ ਏਅਰ ਇੰਡੀਆ ਦੁਆਰਾ ਲਿਆਂਦੀ ਗਈ ਮੈਡੀਕਲ ਖੇਪ ਦੀ ਕੁੱਲ ਮਾਤਰਾ 554 ਟਨ ਹੈ

ਉਪਰੋਕਤ ਤੋਂ ਇਲਾਵਾ, ਬਲੂ ਡਾਰਟ ਨੇ 14 ਅਪ੍ਰੈਲ ਤੋਂ 25 ਅਪ੍ਰੈਲ 2020 ਤੱਕ ਗੁਆਂਗਜ਼ੂ ਤੋਂ 90 ਟਨ ਮੈਡੀਕਲ ਸਪਲਾਈ ਢੋਈ ਹੈ ਬਲੂ ਡਾਰਟ ਨੇ 25 ਅਪ੍ਰੈਲ 2020 ਨੂੰ ਸ਼ੰਘਾਈ ਤੋਂ 5 ਟਨ ਮੈਡੀਕਲ ਖੇਪ ਵੀ ਢੋਈ ਹੈ ਸਪਾਈਸਜੈੱਟ ਨੇ 25 ਅਪ੍ਰੈਲ 2020 ਨੂੰ ਸ਼ੰਘਾਈ ਤੋਂ 124 ਟਨ ਮੈਡੀਕਲ ਖੇਪ ਵੀ ਢੋਈ ਹੈ ਅਤੇ 25 ਅਪ੍ਰੈਲ 2020 ਤੱਕ ਹੌਂਗ ਕੌਂਗ ਅਤੇ ਸਿੰਗਾਪੁਰ ਤੋਂ 13 ਟਨ ਮੈਡੀਕਲ ਸਪਲਾਈ ਢੋਈ

****

ਆਰਜੇ / ਐੱਨਜੀ


(Release ID: 1618529)