ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਮੌਜੂਦਾ ਹਾਲਾਤ ਅਤੇ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ

ਡਾ. ਹਰਸ਼ ਵਰਧਨ ਨੇ ਕੋਵਿਡ - 19 ਨਾਲ ਲੜਨ ਵਿੱਚ ਸਾਰੇ ਹਿਤਧਾਰਕਾਂ ਦੇ ਸਮੂਹਿਕ ਯਤਨਾਂ ਦੀ ਪ੍ਰਸ਼ੰਸਾ ਕੀਤੀ

Posted On: 25 APR 2020 3:09PM by PIB Chandigarh


ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ, ਦੀ ਪ੍ਰਧਾਨਗੀ ਹੇਠ ਅੱਜ ਇੱਥੇ ਨਿਰਮਾਣ ਭਵਨ ਵਿੱਚ ਕੋਵਿਡ-19 ‘ਤੇ ਉੱਚ ਪੱਧਰੀ ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ 13ਵੀਂ ਬੈਠਕ ਹੋਈ। ਇਸ ਬੈਠਕ 'ਚ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਪੁਰੀ, ਵਿਦੇਸ਼ ਮੰਤਰੀ  ਡਾ. ਸ. ਜੈਸ਼ੰਕਰ,  ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ, ਜਹਾਜ਼ਰਾਨੀ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮੰਡਵੀਆ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਵੀ ਮੌਜੂਦ ਸਨ। ਇਸ ਬੈਠਕ ਵਿੱਚ ਚੀਫ਼ ਆਵ੍ ਡਿਫੈਂਸ (ਸੀਡੀਐੱਸ) ਸ਼੍ਰੀ ਬਿਪਿਨ ਰਾਵਤ, ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕਾਂਤ ਅਤੇ ਅਧਿਕਾਰ ਸੰਪੰਨ ਸਮੂਹ -6 ਦੇ ਚੇਅਰਪਰਸਨ, ਸ਼੍ਰੀ ਅਮਿਤਾਭ ਕਾਂਤ, ਸਕੱਤਰ (ਵਾਤਾਵਰਣ,ਵਨ ਅਤੇ ਜਲਵਾਯੂ ਪਰਿਵਰਤਨ) ਅਤੇ ਅਧਿਕਾਰ ਸੰਪੰਨ ਸਮੂਹ -2 ਦੇ ਚੇਅਰਪਰਸਨ ਸ਼੍ਰੀ ਸੀਕੇ ਮਿਸ਼ਰਾ  ਸਕੱਤਰ (ਐੱਮਐੱਸਐੱਮਈ) ਅਤੇ ਅਧਿਕਾਰ ਸੰਪੰਨ ਸਮੂਹ-4 ਦੇ ਚੇਅਰਪਰਸਨ ਡਾ. ਅਰੁਣ ਕੁਮਾਰ ਪਾਂਡਾ,  ਅਤੇ ਅਧਿਕਾਰ ਸੰਪੰਨ  ਸਮੂਹ -3 ਦੇ ਚੇਅਰਮੈਨ  ਸ਼੍ਰੀ ਪੀਡੀ ਵਾਘੇਲਾ ਮੌਜੂਦ ਸਨ।
ਮੰਤਰੀਆਂ ਦੇ ਗਰੁੱਪ (ਜੀਓਐੱਮ) ਦੇ ਸਾਹਮਣੇ ਕੋਵਿਡ-19 ਦੀ ਪ੍ਰਤੀਕਿਰਿਆ ਅਤੇ ਪ੍ਰਬੰਧਨ ਦੇ ਨਾਲ ਹੀ ਦੇਸ਼ ਵਿੱਚ ਕੋਵਿਡ -19 ਦੀ ਸਥਿਤੀ ‘ਤੇ ਇੱਕ ਵਿਸਤ੍ਰਿਤ ਪੇਸਤੁਤੀ ਦਿੱਤੀ ਗਈ। ਜੀਓਐੱਮ ਨੇ ਕੋਵਿਡ-19 ਤੋਂ ਬਚਾਅ , ਨਿਯੰਤਰਨ ਅਤੇ ਪ੍ਰਬੰਧਨ ਲਈ ਕੇਂਦਰ ਅਤੇ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ  ਅੱਜ ਦੀ ਤਾਰੀਖ ਤੱਕ ਕੀਤੇ ਗਏ ਉਪਾਵਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਜੀਓਐੱਮ ਨੂੰ ਸੂਚਿਤ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਕੋਵਿਡ -19 ਨਾਲ ਲੜਨ ਲਈ ਉਨ੍ਹਾਂ ਦੀਆਂ ਸੰਭਾਵਿਤ ਯੋਜਨਾਵਾਂ ਦੀ ਪਾਲਣਾ ਕਰਨ ਅਤੇ ਉਨ੍ਹਆਂ ਨੂੰ ਹੋਰ ਦ੍ਰਿੜ੍ਹ ਬਣਾਉਣ ਲਈ ਕਿਹਾ ਗਿਆ ਹੈ। ਜੀਓਐੱਮ ਨੂੰ ਆਈਸੋਲੇਸ਼ਨ ਬੈੱਡਾਂ/ ਵਾਰਡ, ਪੀਪੀਈ, ਐੱਨ 95 ਮਾਸਕ, ਨਸ਼ਿਆਂ, ਵੈਂਟੀਲੇਟਰਾਂ, ਆਕਸੀਜਨ ਸਿਲੰਡਰਾਂ ਆਦਿ ਦੀ ਉਪਲੱਬਤਾ ਦੇ ਨਾਲ ਸਮਰਪਿਤ ਕੋਵਿਡ-19 ਹਸਪਤਾਲਾਂ ਦੇ ਰਾਜ-ਅਧਾਰਿਤ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ ਗਈ। ਜੀਓਐੱਮ ਨੂੰ ਸੂਚਿਤ ਕੀਤਾ ਗਿਆ ਕਿ ਜਿਨ੍ਹਾਂ ਘਰੇਲੂ ਨਿਰਮਾਣ ਦੀ ਪਹਿਲਾਂ ਪਹਿਚਾਣ ਕੀਤੀ ਗਈ ਸੀ, ਉਨ੍ਹਾਂ ਨੇ ਪੀਪੀਈ, ਮਾਸਕ ਆਦਿ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਇਨ੍ਹਾਂ ਦੀ ਲੋੜੀਂਦੀ ਮਾਤਰਾ 'ਚ ਉਪਲੱਬਧ ਹਨ। ਵਰਤਮਾਨ ਵਿੱਚ ਦੇਸ਼ ਵਿੱਚ ਪੀਪੀਈ ਅਤੇ ਐੱਨ-95 ਮਾਸਕ ਨਿਰਮਾਣ ਕੀਤਾ ਜਾ ਰਿਹਾ ਹੈ। ਵਰਤਮਾਨ ਦੇਸ਼ 'ਚ ਪੀਪੀਈ ਦੇ 104 ਘਰੇਲੂ ਨਿਰਮਾਤਾ ਹਨ ਅਤੇ ਤਿੰਨ  ਐੱਨ-95 ਦੇ ਮਾਸਕ ਬਣਾ ਰਹੇ ਹਨ। ਇਸ ਤੋਂ ਇਲਾਵਾ ਘਰੇਲੂ ਨਿਰਮਾਤਾਵਾਂ ਵਲੋਂ ਵੈਂਟੀਲੇਟਰਾਂ ਦਾ ਉਤਪਾਦਨ ਵੀ ਸ਼ੁਰੂ ਹੋ ਗਿਆ ਹੈ 9 ਨਿਰਮਾਤਾਵਾਂ ਰਾਹੀਂ  59,000 ਤੋਂ ਅਧਿਕ ਇਕਾਈਆਂ ਲਈ ਆਰਡਰ ਦਿੱਤੇ ਜਾ ਚੁੱਕੇ ਹਨ। 

 

ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਟੈਸਟਿੰਗ ਰਣਨੀਤੀ ਅਤੇ ਹੌਟਸਪੌਟਸ ਅਤੇ ਕਲਸਟਰ ਪ੍ਰਬੰਧਨ ਲਈ ਰਣਨੀਤੀ ਦੇ ਨਾਲ - ਨਾਲ  ਦੇਸ਼ ਭਰ ਵਿੱਚ ਟੈਸਟਿੰਗ ਕਿੱਟਾਂ ਦੀ ਉਪਲੱਬਧਤਾ ਦੀ ਵੀ ਸਮੀਖਿਆ ਕੀਤੀ। ਜੀਓਐੱਮ ਨੂੰ ਵਰਤਮਾਨ ਵਿੱਚ ਕੋਵਿਡ-19 ਲਈ ਟੈਸਟ ਕਰ ਰਹੀ ਜਨਤਕ ਅਤੇ ਨਿਜੀ ਖੇਤਰ ਦੀਆਂ ਲੈਬਾਂ ਦੀ ਸੰਖਿਆ ਅਤੇ ਉਨ੍ਹਾਂ ਟੈਸਟਾਂ ਜਿਨ੍ਹਾਂ ਦਾ ਸੰਚਾਲਨ ਪ੍ਰਤੀ ਦਿਨ ਲੈਬਾਂ ਦੇ ਇਸ ਨੈੱਟਵਰਕ ਰਾਹੀਂ ਕੀਤਾ ਜਾ ਰਿਹਾ ਹੈ, ਦੀ ਸੰਖਿਆ ਬਾਰੇ ਜਾਣਕਾਰੀ ਦਿੱਤੀ ਗਈ।
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਕਈ ਅਧਿਕਾਰ ਸੰਪੰਨ ਕਮੇਟੀਆਂ ਨੂੰ ਸਪੁਰਦ ਕਈ ਕਾਰਜਾਂ ‘ਤੇ ਵਿਚਾਰ ਕੀਤਾ। ਸ਼੍ਰੀ ਅਮਿਤਾਭ ਕਾਂਤ, ਡਾ. ਅਰੁਣ ਕੁਮਾਰ ਪਾਂਡਾ ਅਤੇ ਪ੍ਰਦੀਪ ਖਰੋਲਾ ਦੁਆਰਾ ਪੇਸ਼ਕਾਰੀਆਂ ਕੀਤੀਆਂ ਗਈਆਂ। ਜੀਓਐੱਮ ਨੇ ਦੱਸਿਆ ਗਿਆ ਕਿ ਲਗਭਗ 92,000 ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼), ਐੱਸਐੱਚਜੀ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ  ਕਾਰਜ ਕਰ ਰਹੇ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਮੁਹੱਈਆ ਕਰਵਾਉਣ ਰਾਹੀਂ  ਯੋਗਦਾਨ ਦੇ ਰਹੇ ਹਨ। ਇਨ੍ਹਾਂ ਐੱਨਜੀਓਜ਼ ਨੂੰ ਰਾਜਾਂ ਦੁਆਰਾ ਐੱਸਡੀਆਰਐੱਫ ਫੰਡਾਂ ਤੋਂ ਧਨ ਮੁਹੱਇਆ ਕਰਵਾਇਆ ਜਾ ਰਿਹਾ ਹੈ ਅਤੇ ਐੱਫਸੀਆਈ ਦੁਆਰਾ ਉਨ੍ਹਾਂ ਨੇ ਸਬਸਿਡੀ ਦਰਾਂ ‘ਤੇ ਅਨਾਜ ਮੁਹੱਈਆ ਕਰਵਾ ਰਿਹਾ ਹੈ।
ਮੰਤਰੀਆਂ ਦੇ ਗਰੁੱਪ (ਜੀਓਐੱਮ)  ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਸਿਹਤ ਕਰਮਚਾਰੀਆਂ, ਐੱਨਐਸਐਸ, ਐੱਨਵਾਈਕੇ, ਐੱਨਸੀਸੀ, ਡਾਕਟਰਾਂ ਆਦਿ ਦਾ ਰਾਸ਼ਟਰੀ ਪੱਧਰ ਦਾ ਮੈਟਾ-ਡਾਟਾ ਤਿਆਰ ਕੀਤਾ ਗਿਆ ਹੈ ਅਤੇ ਅਧਿਕ ਜ਼ਰੂਰਤ ਵਾਲੇ ਸਥਾਨਾਂ ‘ਤੇ ਸੰਸਾਧਨਾਂ/ਵਲੰਟੀਅਰਾਂ (ਕੋਵਿਡ ਜੋਧਿਆਂ) ਨੂੰ ਜੁਟਾਉਣ ਲਈ ਸਾਰੇ ਰਾਜ, ਜ਼ਿਲ੍ਹਾ ਅਤੇ ਹੋਰ ਅਧਿਕਾਰੀਆਂ ਦੇ ਨਾਲ ਇਸ ਨੂੰ ਸਾਂਝਾ ਕੀਤਾ ਗਿਆ ਹੈ। ਵਰਤਮਾਨ ਵਿੱਚ 1.24 ਕਰੋੜ ਤੋਂ ਵੱਧ ਮਾਨਵ ਸੰਸਾਧਨ ਦੇ ਡਾਟੇ ਹਨ ਅਤੇ ਵਿਵਸ਼ਟੀਕਰਨ ਦੇ ਅਨੁਸਾਰ ਨਵੇਂ ਸਮੂਹਾਂ ਅਤੇ ਉਪ ਸਮੂਹਾਂ ਨੂੰ ਜੋੜੇ ਜਾਣ ਰਾਹੀਂ ਇਸ ਦਾ ਨਿਰੰਤਰ  ਅੱਪਡੇਟ ਕੀਤਾ ਜਾ ਰਿਹਾ ਹੈ। ਡੈਸ਼ਬੋਰਡ ਨਾਲ ਸਬੰਧਿਤ ਰਾਜ ਅਤੇ ਜ਼ਿਲ੍ਹਾ ਨੋਡਲ ਅਧਿਕਾਰੀਆਂ ਦੇ ਸੰਪਰਕ ਵੇਰਵਿਆਂ ਦੇ ਨਾਲ ਨਾਲ ਹਰ ਸਮੂਹ ਤੋਂ ਉਪਲੱਬਧ ਮਾਨਵ ਸੰਸਾਧਨਾਂ ਦੀ ਸੰਖਿਆ ਬਾਰੇ ਰਾਜ ਵਾਰ ਅਤੇ ਜ਼ਿਲ੍ਹਾ ਵਾਰ ਸੂਚਨਾ ਨਿਹਿਤ ਹੈ। ਇਹ ਡੈਸ਼ਬੋਰਡ https://covidwarriors.gov.in/default.aspx 'ਤੇ ਉਪਲੱਬਧ ਹੈ ਅਤੇ https://diksha.gov.in/igot/ ਪੋਰਟਲ ਨਾਲ ਵੀ ਜੁੜਿਆ ਹੋਇਆ ਹੈ ਅਤੇ ਨਾਲ ਹੀ ਸਮਰੱਥਾ ਨਿਰਮਾਣ ਪ੍ਰਯੋਜਨ ਵਾਲੇ ਪੋਟਰੋਲ ਨਾਲ ਵੀ ਲਿੰਕ ਹੈ। ਇਨ੍ਹਾਂ ਕੋਵਿਡ ਜੋਧਿਆਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਡ ਅਤੇ ਆਈਜੀਓਟੀ ਸਿਖਲਾਈ ਪੋਰਟਲ ਜਿਵੇਂ ਔਨਲਾਈਨ ਪਲੇਟਫਾਰਮਾਂ ਰਾਹੀਂ ਰਾਹੀਂ ਸਿਖਲਾਈ ਦਿੱਤੀ ਜਾ ਰਹੀ ਹੈ। ਪਲੇਟਫਾਰਮ 'ਚ 53 ਮੈਡੁਊਲ  ਨਾਲ 14 ਕੋਰਸ ਹਨ ਜਿਨ੍ਹਾਂ 'ਚ 113 ਵੀਡੀਓ ਅਤੇ 29 ਦਸਤਾਵੇਜ਼ ਸ਼ਾਮਲ ਹਨ। ਅੱਜ ਤੱਕ 10 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।
ਡਾ. ਹਰਸ਼ ਵਰਧਨ ਨੇ ਸਾਰੇ ਪੱਧਰਾਂ ‘ਤੇ ਸਾਰੇ ਹਿਤਧਾਰਕਾਂ ਦੇ ਸਮਰਪਣ ਅਤੇ ਸਖਤ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੂਚਿਤ ਕੀਤਾ  ਕਿ ਮਰੀਜ਼ਾਂ ਦੇ ਨਾਲ ਭੇਦ-ਭਾਵ ਅਤੇ ਕੋਵਿਡ-19 ਨਾਲ ਮੁਕਾਬਲਾ ਕਰਨ ਵਾਲੇ ਸਿਹਤ ਕਰਮੀਆਂ ਦੇ ਮੁੱਦਿਆਂ  ਦਾ ਸਮਾਧਾਨ ਕਰਨ ਦੀ ਤੁਰੰਤ ਲੋੜ ਨੂੰ ਦੇਖਦੇ ਹੋਏ ਮਹਾਮਾਰੀ ਰੋਗਾਂ ਐਕਟ 1897 ਦੀ ਸੋਧ ਲਈ ਆਰਡੀਨੈਂਸ ਨੂੰ ਹਾਲ ਹੀ ਵਿੱਚ ਕਾਫੀ ਸਖਤ ਵਿਵਸਥਾਵਾਂ ਨਾਲ ਜਾਰੀ ਕੀਤਾ ਗਿਆ ਹੈ। ਡਾ. ਹਰਸ਼ ਵਰਧਨ ਨੇ ਕਿਹਾ ਕਿ ਇਹ ਸਿਰਫ ਉਨ੍ਹਾਂ ਦੀ ਲੜਾਈ ਨਹੀਂ ਬਲਕਿ ਸਮੂਹ ਯਤਨ ਹੈ। ਉਹ ਸਾਡੀ ਪਹਿਲੀ ਪੰਕਤੀ ਦੇ ਯੋਧਾ ਹਨ ਅਤੇ ਇੱਕ ਰਾਸ਼ਟਰ ਵਜੋਂ  ਅਸੀਂ ਨਾ ਕੇਵਲ ਉਨ੍ਹਾਂ ਗੇ ਯੋਗਦਾਨ ਦਾ ਸਨਮਾਨ ਕਰੀਏ, ਬਲਕਿ ਇਹ ਸੁਨਿਸ਼ਚਿਤ ਕਰੀਏ ਕਿ ਉਨ੍ਹਾਂ ਦੀ ਸੁਰਖਿਆ ਅਤੇ ਮਰਿਆਦਾ ਦੀ ਵੀ ਰੱਖਿਆ ਹੋਵੇ। 
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਸੂਚਿਤ ਕੀਤਾ ਗਿਆ ਕਿ ਵਰਤਮਾਨ ਮੌਤ ਦਰ 3.1% ਹੈ ਜਦੋਂਕਿ ਰਿਕਵਰੀ 20% ਤੋਂ ਵੱਧ ਹੈ, ਜੋ ਕਿ ਬਹੁਤੇ ਦੇਸ਼ਾਂ ਦੀ ਤੁਲਨਾ ਵਿੱਚ ਬਿਹਤਰ ਹੈ ਅਤੇ ਦੇਸ਼ ਕਲਸਟਰ ਪ੍ਰਬੰਧਨ ਅਤੇ ਨਿਯੰਤਰਨ ਰਣਨੀਤੀ ਦੇ ਨਾਲ ਨਾਲ ਦੇਸ਼ ਵਿੱਚ ਲੌਕਡਾਊਨ ਦੇ ਸਕਾਰਾਤਮਕ ਪ੍ਰਭਾਵ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਵਰਤਮਾਨ ਦੇਸ਼ ਵਿੱਚ ਔਸਤ ਡਬਲਿੰਗ ਰੇਟ 9.1 ਦਿਨ ਦੀ ਹੈ। 
ਮੰਤਰੀਆਂ ਦੇ ਗਰੁੱਪ (ਜੀਓਐੱਮ)   ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਹੁਣ ਤੱਕ 20.66% ਦੀ ਰਿਕਵਰੀ ਰੇਟ ਨਾਲ 5.062 ਲੋਕਾਂ  ਹੋ ਚੁੱਕੇ ਹਨ। ਕੱਲ੍ਹ ਤੋਂ, 1429 ਨਵੇਂ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਨਾਲ ਹੀ, ਕੋਵਿਡ -19 ਲਈ ਕੁੱਲ 24,506 ਲੋਕਾਂ ਦੀ ਪਾਜਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਬੈਠਕ ਵਿੱਚ ਸਕੱਤਰ (ਐੱਚਐੱਫਡਬਲਯੂ) ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਵਿਦੇਸ਼ੀ ਮਾਮਲੇ)ਸ਼੍ਰੀ ਐੱਚ. ਵਰਧਨ ਸ਼੍ਰਿੰਗਲਾ,  ਸਕੱਤਰ (ਕੱਪੜਾ) ਸ਼੍ਰੀ ਰਵੀ ਕਪੂਰ, ਸਕੱਤਰ (ਸ਼ਹਿਰੀ ਹਵਾਬਾਜ਼ੀ) ਸ਼੍ਰੀ ਪ੍ਰਦੀਪ ਸਿੰਘ ਖਰੋਲਾ, ਸੱਕਤਰ (ਫਾਰਮਾਸੀਊਟੀਕੀਅਸ) ਸ਼੍ਰੀ ਪੀਡੀ ਵਾਘੇਲਾ, ਸਕੱਤਰ (ਵਣਜ) ਸ਼੍ਰੀ ਅਨੂਪ ਵਧਾਵਨ,  ਵਿਸ਼ੇਸ਼ ਸਕੱਤਰ ( ਸਹਿਤ), ਸ਼੍ਰੀ ਸੰਜੀਵ ਕੁਮਾਰ, ਐਪਰ ਸਕੱਤਰ (ਸ਼ਿਪਿੰਗ) ਸ਼੍ਰੀ ਸੰਜੇ ਬੰਦੋਪਾਧਿਆਏ,ਅਪਰ ਸਕੱਕਰ (ਗ੍ਰਹਿ) ਦਮਮੁ ਰਵੀ, ਅੱਪਰ ਸੱਕਤਰ (ਐੱਮਐੱਚਏ) ਸ਼੍ਰੀ ਅਨਿਲ ਮਲਿਕ, ਆਈਜੀ (ਆਈਟੀਬੀਪੀ) ਸ਼੍ਰੀ ਆਨੰਦ ਸਵਰੂਪ, ਡੀਜੀਐੱਚਐੱਸ ਡਾ. ਰਾਜੀਵ ਗਰਗ, ਆਈਸੀਐੱਮਆਰ ਦੇ ਡੀਜੀਐੱਚਐੱਸ, ਡਾ. ਰਮਨ ਗੰਗਾਖੇਡਕਰ, ਮਹਾਮਾਰੀ ਵਿਗਿਆਨ ਅਤੇ ਸੰਚਾਰੀ ਰੋਗਾਂ ਦੇ ਮੁਖੀ, ਆਈਸੀਐੱਮਆਰ ਅਤੇ ਐਸ. ਲਵ ਅਗਰਵਾਲ, ਜੇਐਸ (ਐੱਮਐੱਚਐੱਫਡਬਲਿਊ) ਦੇ ਨਾਲ ਐੱਨਸੀਡੀਸੀ, ਆਰਮੀ, ਆਈਟੀਬੀਪੀ, ਫਾਰਮਾ, ਡੀਜੀਸੀਏ ਅਤੇ ਟੈਕਸਟਾਈਲ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਕੋਵਿਡ-19 ਨਾਲ ਸੰਬਧਿਤ ਟੈਕਨੋਲੋਜੀ ਮੁੱਦਿਆ, ਦਿਸ਼ਾ-ਨਿਰਦੇਸ਼ਾਂ ਅਤੇ ਅਡਵਾਈਜ਼ਰੀ ‘ਤੇ ਪ੍ਰਮਾਣਿਕ ਅਤੇ ਤਾਜ਼ਾ ਜਾਣਕਾਰੀ ਲਈ ਕ੍ਰਿਪਾ ਨਿਯਮਿਤ ਰੂਪ ਨਾਲ https://www.mohfw.gov.in/ ਦਾ ਅਵਲੋਕਨ ਕਰੋ। 
ਕੋਵਿਡ-19 ਨਾਲ ਸਬੰਧਿਤ ਟੈਕਨੀਕਲ ਮੁੱਦਿਆਂ ਪੁੱਛਗਿੱਛ ਲਈ लिए   technicalquery.covid19[at]gov[dot]in  ‘ਤੇ ਅਤੇ ਹੋਰ ਪ੍ਰਸ਼ਨਾਂ ਲਈ ncov2019[at]gov[dot]in.    , ‘ਤੇ ਈਮੇਲ ਕਰੋ ਅਤੇ @CovidIndiaSeva  ‘ਤੇ ਵੀ ਟਵੀਟ ਕਰੋ ਤਾਂ ਲਗਭਗ ਰੀਅਲ ਟਾਈਮ ਰਿਸਪੌਂਸ ਉਪਲੱਬਧ ਕਰਵਾਉਂਦਾ ਹੈ। 
ਕੋਵਿਡ-19 'ਤੇ ਕਿਸੇ ਪੁੱਛਗਿੱਛ ਦੇ ਮਾਮਲੇ ਵਿੱਚ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਹੈਲਪਲਾਈਨ ਸੰਖਿਆ 91-11-23978046 ਜਾਂ 1075 (ਟੋਲ ਫ੍ਰੀ) ‘ਤੇ ਕਾਲ ਕਰੋ। ਕੋਵਿਡ-19 ‘ਤੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੈਲਪਲਾਈਨ ਸੰਖਿਆ ਦੀ ਸੂਚੀ https://www.mohfw.gov.in/pdf/coronvavirushelplinenumber.pdf  'ਤੇ  ਉਪਲੱਬਧ ਹੈ।

*****
ਐੱਮਵੀ/ਐੱਸਜੀ



(Release ID: 1618359) Visitor Counter : 189