ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
                
                
                
                
                
                
                    
                    
                        ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਖ਼ਿਲਾਫ਼ ਭਾਰਤ ਦੀ ਲੜਾਈ ਦੀ ਸਮੀਖਿਆ ਲੈਣ ਲਈ ਸਾਬਕਾ-ਨੌਕਰਸ਼ਾਹਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ
                    
                    
                        
                    
                
                
                    Posted On:
                25 APR 2020 6:37PM by PIB Chandigarh
                
                
                
                
                
                
                ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ)  ਅਤੇ ਪ੍ਰਧਾਨ ਮੰਤਰੀ ਦਫ਼ਤਰ,ਅਮਲਾ,ਜਨਤਕ ਸ਼ਿਕਾਇਤਾਂ,ਪੈਨਸ਼ਨਾਂ,ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕੋਵਿਡ-19 ਖ਼ਿਲਾਫ਼ ਭਾਰਤ ਦੀ ਲੜਾਈ ਬਾਰੇ ਅਤੇ ਲੌਕਡਾਊਨ ਤੋਂ ਬਾਅਦ ਬਾਹਰ ਨਿਕਲਣ ਦੇ ਰਾਸਤੇ ਤਲਾਸ਼ਣ ਲਈ ਸਾਬਕਾ ਨੌਕਰਸ਼ਾਹਾਂ ਨਾਲ ਵਿਆਪਕ ਵਿਚਾਰ-ਵਟਾਦਰਾ ਕੀਤਾ।
ਸੇਵਾ ਮੁਕਤ ਆਈਏਐੱਸ ਅਧਿਕਾਰੀਆਂ ਸ਼੍ਰੀ ਸੁਧੀਰ ਭਾਰਗਵ, ਸ਼੍ਰੀ ਰਾਮ ਸੁੰਦਰਮ,ਸ਼੍ਰੀ ਰਾਕੇਸ਼ ਕੁਮਾਰ ਗੁਪਤਾ, ਸ਼੍ਰੀ ਸਤਿਆਨੰਦ ਮਿਸ਼ਰਾ, ਸ਼੍ਰੀ ਪੀ ਪੰਨੀਰਵੇਲ ਅਤੇ ਸ਼੍ਰੀ ਕੇਵੀ ਈਪੇਨ ਅਤੇ ਸਾਬਕਾ ਆਈਆਰਐੱਸ ਅਧਿਕਾਰੀਆਂ ਸੁਸ਼੍ਰੀ ਸੰਗੀਤਾ ਗੁਪਤਾ,ਸੁਸ਼੍ਰੀ ਸ਼ੀਲਾ ਸਾਗਵਾਨ ਦੇ ਨਾਲ ਇੱਕ-ਡੇਢ ਘੰਟੇ ਦੀ ਵੀਡੀਓ ਕਾਨਫਰੰਸ ਦੌਰਾਨ ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਨੂੰ ਮਹਾਮਾਰੀ ਨਾਲ ਨਜਿੱਠਣ ਦੇ ਲਈ ਸਰਕਾਰ ਦੁਆਰਾ ਪ੍ਰਭਾਵੀ ਤਰੀਕੇ ਨਾਲ ਕੀਤੇ ਗਏ ਹੁਣ ਤੱਕ ਦੇ ਯਤਨਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇਸ ਮਹਾਮਾਰੀ 'ਤੇ ਕਾਬੂ ਪਾਉਣ ਦੇ ਲਈ ਆਪਣੇ ਕਿਰਿਆਸ਼ੀਲ ਉਪਾਵਾਂ ਦੇ ਮਾਧਿਅਮ ਨਾਲ ਦੁਨੀਆ ਦੇ ਕਈ ਉੱਨਤ ਦੇਸ਼ਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

 
ਅਧਿਕਾਰੀਆਂ ਨੇ ਮਹਾਮਾਰੀ ਨੂੰ ਰੋਕਣ ਦੇ ਲਈ ਵੱਖ-ਵੱਖ ਉਪਾਵਾਂ ਜ਼ਰੀਏ ਕੀਤੇ ਜਾ ਰਹੇ ਸਰਕਾਰ ਦੇ ਯਤਨਾਂ ਸੀ ਸ਼ਲਾਘਾ ਕੀਤੀ ਅਤੇ ਅਰਥਵਿਵਸਥਾ ਨੂੰ ਦੋਬਾਰਾ ਪਟਰੀ 'ਤੇ ਲਿਆਉਣ ਲਈ ਸੰਭਾਵਿਤ ਲੌਕਡਾਊਨ ਤੋਂ ਬਾਅਦ ਬਾਹਰ ਨਿਕਲਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵੀਡੀਓ ਕਾਨਫਰੰਸ ਵਿੱਚ ਹੋਏ ਵਿਚਾਰ-ਵਟਾਂਟਰੇ ਦੇ ਦੌਰਾਨ ਅਧਿਕਾਰੀਆ ਨੇ ਪੜਾਅਵਾਰ ਰੂਪ ਨਾਲ ਲੌਕਡਾਊਨ ਸਮਾਪਤ ਕਰਨ,ਪ੍ਰਸ਼ਾਸਨ ਵਿੱਚ ਟੈਕਨੋਲੋਜੀ ਦੀ ਜ਼ਿਆਦਾ ਵਰਤੋਂ ਕਰਨ ਅਰਥਾਤ ਈ-ਆਫਿਸ, ਵਿਟਾਮਿਨ-ਸੀ ਦੇ ਸੇਵਨ ਦੇ ਜਰੀਏ ਇਮਿਊਨਿਟੀ ਵਧਾਉਣ ਦੇ ਮਹੱਤਵ, ਅਰਥਵਿਵਸਥਾ ਵਿੱਚ ਤੇਜ਼ੀ ਲਿਆਉਣ ਦੇ ਲਈ ਵਿੱਤੀ ਉਤਸ਼ਾਹ,ਗ਼ਰੀਬਾਂ ਨੂੰ ਵਿੱਤੀ ਸੁਰੱਖਿਆ,ਅਕਾਦਮਿਕ ਸਾਲ ਦਾ ਉਪਯੋਗ ਕਰਨ ਦੇ ਲਈ ਜ਼ਿਆਦਾ ਔਨਲਾਈਨ ਕੋਰਸ ਅਤੇ ਪ੍ਰੀਖਿਆਵਾਂ ਸ਼ੁਰੂ ਕਰਨ,ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੂਲ਼ ਸਥਾਨਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ,ਮੇਕ ਇਨ ਇੰਡੀਆ ਸੰਕਲਪ ਨੂੰ ਉਤਸ਼ਾਹਿਤ ਕਰਦੇ ਹੋਏ ਸਵਦੇਸ਼ੀ ਤਕਨੀਕ ਨਾਲ ਵੈਕਸੀਨ ਅਤੇ ਟੈਸਟਿੰਗ ਕਿੱਟਾਂ ਦੇ ਵਿਕਾਸ ਵਰਗੇ ਮਾਮਲਿਆਂ ਨੂੰ ਰੇਖਾਬੱਧ ਕੀਤਾ।
ਡਾ. ਜਿਤੇਂਦਰ ਸਿੰਘ ਨੇ ਇਸ ਵਿਸ਼ੇ 'ਤੇ ਬਹੁਮੁੱਲੇ ਸੁਝਾਅ ਦੇਣ ਲਈ ਨੌਕਰਸ਼ਾਹਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਖਤਰੇ ਨਾਲ ਲੜਨ ਦੇ ਲਈ ਸਾਰੇ ਵਰਗਾਂ ਤੋਂ ਗਿਆਨ ਪ੍ਰਾਪਤ ਕਰਨ ਦੇ ਲਈ ਭਵਿੱਖ ਵਿੱਚ ਵੀ ਇਸ ਤਰ੍ਹਾਂ ਦਾ ਸੰਪਰਕ ਜਾਰੀ ਰਹੇਗਾ।
                                                                 <><><><><>
ਵੀਜੀ/ਐੱਸਐੱਨਸੀ
                
                
                
                
                
                (Release ID: 1618349)
                Visitor Counter : 196
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Marathi 
                    
                        ,
                    
                        
                        
                            Assamese 
                    
                        ,
                    
                        
                        
                            Bengali 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam