ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵੱਲੋਂ ਪੂਰੇ ਦੇਸ਼ ’ਚ ਜ਼ਰੂਰੀ ਵਸਤਾਂ ਦੀ ਵਧਦੀ ਜਾ ਰਹੀ ਢੋਆ–ਢੁਆਈ ’ਚ ਲੱਗੇ ਟਰੱਕ / ਲਾਰੀ ਡਰਾਇਵਰਾਂ ਲਈ ‘ਕੀ ਕਰਨ ਤੇ ਕੀ ਨਾ ਕਰਨ’ ਦੀ ਵਿਆਖਿਆ ਵਾਲੀ ਐਨੀਮੇਸ਼ਨ ਵੀਡੀਓ ਜਾਰੀ


ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਤੇ ਦਵਾਈਆਂ ਲਿਜਾ ਰਹੇ ਟਰੱਕ / ਲਾਰੀ ਡਰਾਇਵਰਾਂ ਦਾ ਆਦਰ–ਮਾਣ ਰੱਖਣ ਦਾ ਦਿੱਤਾ ਸੱਦਾ

Posted On: 25 APR 2020 5:35PM by PIB Chandigarh

 

ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਪੂਰੇ ਦੇਸ਼ ’ਚ ਜ਼ਰੂਰੀ ਵਸਤਾਂ ਦੀ ਢੋਆ–ਢੁਆਈ ਕਰ ਰਹੇ ਟਰੱਕ / ਲਾਰੀ ਡਰਾਇਵਰਾਂ ਲਈ ‘ਕੀ ਕਰਨ ਤੇ ਕੀ ਨਾ ਕਰਨ’ ਬਾਰੇ ਵਿਆਪਕ ਹਦਾਇਤਾਂ ਮੁਹੱਈਆ ਕਰਵਾਉਂਦੀ ਇੱਕ ਵਿਆਖਿਆਤਮਕ ਐਨੀਮੇਸ਼ਨ (ਕਾਰਟੂਨਾਂ ਨਾਲ ਸਮਝਾਉਂਦੀ) ਵੀਡੀਓ ਜਾਰੀ ਕੀਤੀ ਹੈ। ਇਸ ਐਨੀਮੇਸ਼ਨ ’ਚ ਆਮ ਲੋਕਾਂ ਨੂੰ ਟਰੱਕ / ਲਾਰੀ ਡਰਾਇਵਰਾਂ ਦਾ ਆਦਰ–ਮਾਣ ਰੱਖਣ ਤੇ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ ਗਿਆ ਹੈ ਕਿਉਕਿ ਉਹ ਅਜਿਹੇ ਵੇਲੇ ਜ਼ਰੂਰੀ ਵਸਤਾਂ ਤੇ ਦਵਾਈਆਂ ਦੀ ਢੋਆ–ਢੁਆਈ ਕਰ ਕੇ ਸਾਡੇ ਜੀਵਨ ਸੁਖਾਲੇ ਬਣਾ ਰਹੇ ਹਨ, ਜਦੋਂ ਸਰਕਾਰ ਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੋਵਿਡ–19 ਦੇ ਖਾਤਮੇ ਹਿਤ ਲੌਕਡਾਊਨ ਅੱਗੇ ਵਧਾਉਣਾ ਪਿਆ ਸੀ।

ਇੱਕ ਪ੍ਰਭਾਵਸ਼ਾਲੀ ਗ੍ਰਾਫ਼ਿਕ ਐਨੀਮੇਸ਼ਨ ਦੀ ਸ਼ਕਲ ’ਚ ਜਾਰੀ ‘ਇਹ ਕਰੋ ਤੇ ਇਹ ਨਾ ਕਰੋ’ ਵਿੱਚ ਇਹ ਵਰਨਣ ਕੀਤਾ ਗਿਆ ਹੈ:

: ਨੋਵੇਲ ਕੋਰੋਨਾ–ਵਾਇਰਸ ਰੋਗ (ਕੋਵਿਡ–19) ਤੋਂ ਸੁਰੱਖਿਅਤ ਬਣੇ ਰਹੋ

: ਟਰੱਕ / ਲਾਰੀ ਡਰਾਇਵਰਾਂ ਦਾ ਆਦਰ–ਮਾਣ ਰੱਖੋ ਤੇ ਉਨ੍ਹਾਂ ਨੂੰ ਸਹਿਯੋਗ ਦੇਵੋ, ਜੋ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਤੇ ਦਵਾਈਆਂ ਸਪਲਾਈ–ਲੜੀ ਕਾਇਮ ਰੱਖ ਰਹੇ ਹਨ

: ਖੁਦ ਨੂੰ ਤੇ ਹੋਰਨਾਂ ਨੂੰ ਸੁਰੱਖਿਅਤ ਰੱਖੋ ਅਤੇ ਤੁਹਾਡੀ ਆਪਣੀ ਸੁਰੱਖਿਆ ਲਈ ਤੈਅ ਨਿਯਮਾਂ ਦੀ ਪਾਲਣਾ ਕਰੋ

 

ਇਹ ਕਰੋ:

• ਨਿਜੀ ਸਾਫ਼–ਸਫ਼ਾਈ ਰੱਖੋ

• ਜਦੋਂ ਵੀ ਸੰਭਵ ਹੋਵੇ ਆਪਣੇ ਹੱਥ ਸਾਬਣ ਤੇ ਪਾਣੀ ਨਾਲ ਘੱਟੋ–ਘੱਟ 20 ਸੈਕੰਡਾਂ ਲਈ ਧੋਵੋ

• ਵਾਹਨ ਚਲਾਉਂਦੇ / ਉੱਤਰਦੇ ਸਮੇਂ ਇੱਕ ਮਾਸਕ ਪਹਿਨੋ

• ਮਾਸਕ ਵਰਤਣ ਤੋਂ ਬਾਅਦ, ਇਸ ਨੂੰ ਸਾਬਣ ਤੇ ਪਾਣੀ ਨਾਲ ਧੋ ਕੇ ਇਸ ਨੂੰ ਸੁਕਾਓ

• ਆਪਣੇ ਵਾਹਨ ’ਚ ਸਦਾ ਇੱਕ ਸੈਨੀਟਾਈਜ਼ਰ ਰੱਖੋ

• ਵਾਹਨ ਚਲਾਉਂਦੇ / ਉੱਤਰਦੇ ਸਮੇਂ 70% ਅਲਕੋਹਲ–ਆਧਾਰਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ

• ਨਿਯਮ ਅਨੁਸਾਰ ਇੱਕ ਸਹਾਇਕ ਅਤੇ ਇੱਕ ਡਰਾਇਵਰ ਤੋਂ ਇਲਾਵਾ ਹੋਰ ਵਾਧੂ ਯਾਤਰੀਆਂ ਨਾਲ ਸਫ਼ਰ ਨਾ ਕਰੋ

• ਸਮਾਜਿਕ–ਦੂਰੀ ਬਣਾ ਕੇ ਰੱਖੋ

• ਚੈੱਕ ਨਾਕਿਆਂ ਉੱਤੇ / ਲਦਵਾਈ–ਲੁਹਾਈ ਦੇ ਸਥਾਨਾਂ / ਰੈਸਟੋਰੈਂਟਸ ਆਦਿ ’ਤੇ ਲੋਕਾਂ ਦੇ ਨੇੜੇ ਜਾਣ ਤੋਂ ਬਚੋ

• ਆਪਣਾ ਵਾਹਨ ਰੋਜ਼ਾਨਾ ਸੈਨੀਟਾਈਜ਼ ਕਰੋ

 

ਇਹ ਨਾ ਕਰੋ:

• ਫਟੇ / ਪੁਰਾਣੇ ਅਤੇ/ਜਾਂ ਹੋਰਨਾਂ ਵੱਲੋਂ ਵਰਤੇ ਮਾਸਕ ਨਾ ਵਰਤੋ

• ਆਪਣੇ ਵਾਹਨ ’ਚ ਆਪਣੇ ਨਾਲ ਇੱਕ ਸਹਾਇਕ ਤੋਂ ਇਲਾਵਾ ਹੋਰ ਕਿਸੇ ਨੂੰ ਨਾ ਬੈਠਣ ਦੇਵੋ

• ਸਮਾਜਿਕ ਇਕੱਠ ਨਾ ਕਰੋ

• ਆਪਣੀ ਸਾਫ਼–ਸਫ਼ਾਈ ਨੂੰ ਕਦੇ ਵੀ ਅੱਖੋਂ ਪ੍ਰੋਖੇ ਨਾ ਕਰੋ

 

ਆਓ, ਆਪਾਂ ਸਾਰੇ ਇੱਕ–ਦੂਜੇ ਦਾ ਖ਼ਿਆਲ ਰੱਖੀਏ ਅਤੇ ਕੋਵਿਡ–19 ਨੂੰ ਫੈਲਣ ਤੋਂ ਰੋਕੀਏ।

ਵੀਡੀਓ ਵੇਖਣ ਲਈ ਇੱਥੇ ਕਲਿੱਕ ਕਰੋ 

 

***

ਆਰਸੀਜੇ/ਐੱਮਐੱਸ



(Release ID: 1618257) Visitor Counter : 177