ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਲੌਕਡਾਊਨ ਦੇ ਬਾਵਜੂਦ ਨਿਰਵਿਘਨ ਬਿਜਲੀ ਸਪਲਾਈ ਉਪਲੱਬਧ ਕਰਵਾਈ

ਸਾਰੇ ਪਲਾਂਟਾਂ ਨੇ ਲੌਕਡਾਊਨ ਅਤੇ ਸਮਾਜਿਕ ਦੂਰੀ ਸਬੰਧੀ ਦਿਸ਼ਾ- ਨਿਰਦੇਸ਼ਾਂ ਦਾ ਪਾਲਣ ਕੀਤਾ
ਐੱਨਟੀਪੀਸੀ ਵਿੰਧਿਆਚਲ ਨੇ 13 ਅਪ੍ਰੈਲ, 2020 ਨੂੰ 100% ਪੀਐੱਲਐੱਫ ਹਾਸਲ ਕੀਤਾ

Posted On: 25 APR 2020 3:31PM by PIB Chandigarh

ਕੋਰੋਨਾ ਮਹਾਮਾਰੀ, ਰਾਸ਼ਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਉਪਲੱਬਧ ਕਰਾਉਣ ਵਿੱਚ ਐੱਨਟੀਪੀਸੀ, ਜੋ ਕਿ ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਅਤੇ ਬਿਜਲੀ ਮੰਤਰਾਲੇ ਦੇ ਇੱਕ ਪਬਲਿਕ ਸੈਕਟਰ ਅਦਾਰਾ (ਪੀਐੱਸਯੂ) ਹੈ, ਦੇ ਉਤਸ਼ਾਹ ਨੂੰ ਘਟਾ ਨਹੀਂ ਸਕੀ ਹੈ। ਮਹਾਰਤਨ ਦਾ ਹਰ ਪਾਵਰ ਸਟੇਸ਼ਨ ਇਸ ਮੌਕੇ ʼਤੇ ਹੈ  ਖਰਾ ਉਤਰਿਆ ਹੈ ਅਤੇ ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰਕੇ ਸਿੰਘ  ਦੀ ਅਗਵਾਈ ਵਿੱਚ, ਬਿਜਲੀ ਮੰਤਰਾਲੇ ਦੇ ਸਹਿਯੋਗ  ਅਤੇ ਮਾਰਗਦਰਸ਼ਨ ਦੇ ਤਹਿਤ ਆਪਣੇ ਸਰਬਉੱਤਮ ਪੱਧਰ ʼਤੇ ਪ੍ਰਦਰਸ਼ਨ ਕਰ ਰਿਹਾ ਹੈ।

ਕੋਵਿਡ -19 ਸੰਕਟ ਨੇ ਉਨ੍ਹਾਂ ਬਿਜਲੀ ਉਪਯੋਗਾਂ ਦੀ ਮਹੱਤਤਾ ਨੂੰ ਰੇਖਾਂਕਿਤ ਕਰ ਦਿੱਤਾ ਹੈ, ਜਿਨ੍ਹਾਂ ਨੂੰ  ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਅਰਥਵਿਵਸਥਾ ਦੇ ਕਈ ਸੈਕਟਰਾਂ ਦੇ ਨਿਰਵਿਘਨ ਕੰਮਕਾਜ ਵਿੱਚ ਬਿਜਲੀ ਅਤਿ ਜ਼ਰੂਰੀ ਹੈ। ਐੱਨਟੀਪੀਸੀ ਬਿਜਲੀ ਦੀ ਨਿਰੰਤਰ ਸਪਲਾਈ ਲਈ ਕੋਲਾ ਸਪਲਾਈ ਦਾ ਵੀ ਕੁਸ਼ਲਤਾ ਨਾਲ ਪ੍ਰਬੰਧ ਕਰ ਰਹੀ ਹੈ।

ਕਿਉਂਕਿ ਐੱਨਟੀਪੀਸੀਅਨਜ਼ ਫਰੰਟਲਾਈਨ 'ਤੇ ਹਨ ਅਤੇ 24 ਘੰਟੇ ਬਿਜਲੀ ਸਪਲਾਈ ਨੂੰ ਸੁਨਿਸ਼ਚਿਤ ਕਰਦੇ ਹਨ, ਐੱਨਟੀਪੀਸੀ ਨੇ ਕਿਹਾ ਹੈ ਕਿ ਇਸਦੇ ਸਾਰੇ ਪਲਾਂਟ ਲੌਕਡਾਊਨ ਅਤੇ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰ ਰਹੇ ਹਨ। ਬਿਜਲੀ ਉਤਪਾਦਨ ਤੋਂ ਇਲਾਵਾ ਪੀਐੱਸਯੂ, ਰਾਸ਼ਨ ਅਤੇ ਡਾਕਟਰੀ ਸਹਾਇਤਾ ਦੇ ਕੇ ਕਮਜ਼ੋਰ ਵਰਗ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਸਮਾਜ ਭਲਾਈ ਦੀਆਂ ਗਤੀਵਿਧੀਆਂ ਵਿੱਚ ਭਰਪੂਰ ਯੋਗਦਾਨ ਪਾ ਰਿਹਾ ਹੈ।

ਐੱਨਟੀਪੀਸੀ ਦਾ ਪ੍ਰਬੰਧਨ ਇਨ੍ਹਾਂ ਘਟਨਾਕ੍ਰਮਾਂ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤਾਕਿ ਕੋਵਿਡ -19 ਵਿਰੁੱਧ ਲੜਾਈ ਵਿੱਚ ਦੇਸ਼ ਦੇ ਹਰ ਕੋਨੇ ਨੂੰ ਮੁਨਾਸਿਬ ਬਿਜਲੀ ਮਿਲੇ

ਇਸ ਦੇ ਸਮੁੱਚੇ ਬਿਜਲੀ ਸਟੇਸ਼ਨਾਂ  ਵਿਚੋਂ ਐੱਨਟੀਪੀਸੀ ਵਿੰਧਿਆਚਲ, ਦੇਸ਼ ਦਾ ਸਭ ਤੋਂ ਵੱਡਾ ਪਾਵਰ ਸਟੇਸ਼ਨ ਹੈ ਜਿਸ ਨੇ 13 ਅਪ੍ਰੈਲ,2020 ਨੂੰ 100% ਪੀਐੱਲਐੱਫ ਹਾਸਲ ਕੀਤਾ ਅਤੇ ਭਾਰਤ ਦੇ ਪਹਿਲੇ ਅਲਟਰਾ ਸੁਪਰਕ੍ਰਿਟੀਕਲ ਪਾਵਰ ਸਟੇਸ਼ਨ ਦਾ ਦੂਸਰਾ,660ਐੱਮਡਬਲਿਊ  ਯੂਨਿਟ ਐੱਨਟੀਪੀਸੀ ਖਰਗੋਨ, ਇਸ ਦੌਰਾਨ ਲੌਕਡਾਊਨ ਦੇ ਬਾਵਯੂਦ ਅਪ੍ਰੇਸ਼ਨਜ਼ ਵਿੱਚ ਉਤਕ੍ਰਿਸ਼ਟਤਾ ਪ੍ਰਤੀ ਐੱਨਟੀਪੀਸੀ ਦੀ ਪ੍ਰਤੀਬੱਧਤਾ ਦਰਸਾਉਂਦੇ ਹੋਏ ਵਣਜਿਕ ਬਣ ਗਿਆ ।

ਐੱਨਟੀਪੀਸੀ ਸਮੂਹ ਦੀ ਕੁੱਲ ਸਥਾਪਿਤ 62110 ਮੈਗਾਵਾਟ ਸਮਰੱਥਾ ਦੇ ਨਾਲ, ਐੱਨਟੀਪੀਸੀ ਕੋਲ 70 ਪਾਵਰ ਸਟੇਸ਼ਨ ਹਨ ਅਰਥਾਤ 24 ਕੋਲਾ, 7 ਕੰਬਾਈਂਡ ਸਾਈਕਲ ਗੈਸ / ਤਰਲ ਈਂਧਣ, 1 ਹਾਈਡ੍ਰੋ, 25 ਜੇਵੀ ਪਾਵਰ ਸਟੇਸ਼ਨਾਂ ਦੇ ਨਾਲ 13 ਰਿਨਿਊਏਬਲਜ਼।

ਕਿਰਪਾ ਕਰਕੇ ਸਬੰਧਿਤ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ

 

*****

 

ਆਰਸੀਜੇ/ਐੱਮ



(Release ID: 1618239) Visitor Counter : 132