ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਵਿਡ 19 ਮਹਾਮਾਰੀ ਦੌਰਾਨ ਤਪੇਦਿਕ ਮਰੀਜਾਂ ਦੀ ਦੇਖਭਾਲ਼ ਵਿੱਚ ਕੋਈ ਰੁਕਾਵਟ ਨਾ ਆਵੇ

Posted On: 24 APR 2020 5:13PM by PIB Chandigarh

ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਪੱਤਰ ਲਿਖਿਆ ਹੈ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਤਪੇਦਿਕ ਖਾਤਮਾ ਪ੍ਰੋਗਰਾਮ (ਐੱਨਟੀਈਪੀ) ਤਹਿਤ ਸਾਰੀਆਂ ਸੁਵਿਧਾਵਾਂ ਜਨਤਕ ਹਿਤ ਵਿੱਚ ਕਾਰਜਸ਼ੀਲ ਰਹਿਣ। ਉਨ੍ਹਾਂ ਨੇ ਇਹ ਵੀ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਤਪੇਦਿਕ ਰੋਗੀਆਂ ਦੀ ਪਛਾਣ ਅਤੇ ਇਲਾਜ ਕੋਵਿਡ 19 ਮਹਾਮਾਰੀ ਦੀ ਸਥਿਤੀ ਦੇ ਬਾਵਜੂਦ ਬਿਨਾ ਕਿਸੇ ਰੁਕਾਵਟ ਦੇ ਜਾਰੀ ਰਹਿਣ।

 

ਵਿਆਪਕ ਨਿਰਦੇਸ਼ਾਂ ਵਿੱਚ ਸਾਰੇ ਤਪੇਦਿਕ ਰੋਗੀਆਂ ਨੂੰ,ਭਾਵੇਂ ਉਹਨਾਂ ਦਾ ਨਵਾਂ ਡਾਇਗਨੋਜ਼ ਕੀਤਾ ਗਿਆ ਹੈ ਜਾਂ ਵਰਤਮਾਨ ਵਿੱਚ ਇਲਾਜ ਚਲ ਰਿਹਾ ਹੈ, ਯਕਮੁਸ਼ਤ ਇੱਕ ਮਹੀਨੇ ਦੀ ਦਵਾਈ ਉਪਲਬਧ ਕਰਾਉਣਾ ਸ਼ਾਮਲ ਹੈ। ਇਸ ਵਿੱਚ ਦਵਾਈ ਪ੍ਰਤੀਰੋਧੀ ਮਰੀਜਾਂ ਸਹਿਤ ਜਨਤਕ ਅਤੇ ਨਿਜੀ ਦੋਨਾਂ ਖੇਤਰਾਂ ਦੇ ਹੀ ਤਪੇਦਿਕ ਮਰੀਜ਼ ਸ਼ਾਮਲ ਹਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਪਛਾਣ ਪੱਤਰ ਦੇ ਨਾਲ ਜਾਂ ਬਿਨਾ ਵਾਲੇ ਮਰੀਜ ਆਪਣੀ ਸੁਵਿਧਾ ਅਨੁਸਾਰ ਸਿਹਤ ਕੇਂਦਰਾਂ ਤੋਂ ਦਵਾਈਆਂ ਪ੍ਰਾਪਤ ਕਰਨ ਜਿਸ ਨਾਲ ਕਿ ਉਹਨਾਂ ਦੇ ਇਲਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ। ਇਸ ਤੋਂ ਇਲਾਵਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਹੀ ਤਪੇਦਿਕ ਮਰੀਜ਼ ਸਿਹਤ ਸੁਵਿਧਾ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਹੋਣ,ਮਰੀਜ਼ ਦੇ ਦਰਵਾਜੇ ਤੱਕ ਦਵਾਈਆਂ ਦੀ ਪੂਰਤੀ ਕੀਤੀ ਜਾ ਸਕੇ। ਕੋਵਿਡ 19 ਮਹਾਮਾਰੀ ਅਤੇ ਲੌਕਡਾਊਨ ਕਾਰਨ ਪੈਦਾ ਹੋਈਆਂ ਚੁਣੌਤੀਆਂ ਤੇ ਵਿਚਾਰ ਕਰਦੇ ਹੋਏ ਮੰਤਰਾਲੇ ਨੇ ਇਹ ਵੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ ਕਿ ਲੋੜੀਂਦੀ ਮਾਤਰਾ ਵਿੱਚ ਦਵਾਈਆਂ ਦੀ ਖਰੀਦ ਕੀਤੀ ਜਾਵੇ ਅਤੇ ਦਵਾਈਆਂ ਦੀ ਪੂਰਤੀ ਸਮੁੱਚੇ ਤੌਰ ਤੇ ਉਪਲੱਬਧ ਹੋਵੇ।

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਪੇਦਿਕ ਰੋਕਥਾਮ ਅਤੇ ਇਲਾਜ ਸੇਵਾਵਾਂ ਪੂਰਨ ਰੂਪ ਵਿੱਚ ਚਾਲੂ ਹਨ। ਤਪੇਦਿਕ ਮਰੀਜਾਂ ਨੂੰ ਖ਼ੁਦ ਨੂੰ ਕੋਵਿਡ 19 ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਅਤੇ ਸ਼ਿਫਾਰਸ਼ੀ ਤਰੀਕੇ ਨਾਲ ਆਪਣਾ ਤਪੇਦਿਕ ਇਲਾਜ ਜਾਰੀ ਰੱਖਣ ਦਾ ਸੁਝਾਅ ਦਿੱਤਾ ਜਾ ਰਿਹਾ ਹੈ। ਕੋਵਿਡ 19 ਮਹਾਮਾਰੀ ਦੀ ਸਥਿਤੀ ਦੌਰਾਨ ਮਰੀਜ ਅਤੇ ਸਿਹਤ ਕਰਮਚਾਰੀਆਂ ਦੀ ਸਿਹਤ ਸਰਬਉੱਚ ਤਰਜੀਹ ਬਣੀ ਹੋਈ ਹੈ। ਇਸ ਤੋਂ ਇਲਾਵਾ,ਇਸ ਸਬੰਧ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਕਰਨ ਤੇ ਸਾਰੇ ਰੋਗੀਆਂ ਨੂੰ ਟੀਬੀ ਟੋਲ ਫ੍ਰੀ ਨੰਬਰ (1800-11-6666) ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏਹਨ। ਨਿਰਦੇਸ਼ਾਂ/ਮਸ਼ਵਰਿਆਂ ਨੂੰ 'ਨਿਊਜ਼ ਐਂਡ ਹਾਈਲਾਈਟਸ' ਸੈਕਸ਼ਨ ਦੇ ਤਹਿਤ ਵੈੱਬਸਾਈਟ (www.tbcindia.gov.in) ਤੇ ਅੱਪਲੋਡ ਕਰ ਦਿੱਤਾ ਗਿਆ ਹੈ।

                                               

*****

ਐੱਮਵੀ/ਐੱਸਜੀ


(Release ID: 1618054) Visitor Counter : 272