PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 24 APR 2020 7:05PM by PIB Chandigarh

 

https://static.pib.gov.in/WriteReadData/userfiles/image/image002QVOB.pnghttps://static.pib.gov.in/WriteReadData/userfiles/image/image001JA5A.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ ਸਿਹਤਯਾਬੀ ਦੀ 20.5% ਦੀ ਦਰ ਨਾਲ 4,748 ਵਿਅਕਤੀ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ।
  • ਕੱਲ੍ਹ ਤੋਂ 1,684 ਨਵੇਂ ਕੇਸਾਂ ਦਾ ਵਾਧਾ ਦਰਜ ਹੋਇਆ ਹੈ। ਹੁਣ ਤੱਕ ਕੋਵਿਡ–19 ਦੇ ਕੁੱਲ 23,077 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
  • ਅੱਜ ਦੇਸ਼ ਦੇ 15 ਹੋਰ ਜ਼ਿਲ੍ਹੇ ਅਜਿਹੇ ਆ ਗਏ ਹਨ, ਜਿਨ੍ਹਾਂ ਦੇ ਪਹਿਲਾਂ ਕੋਰੋਨਾ ਦੇ ਕੇਸ ਸਨ ਪਰ ਹੁਣ ਪਿਛਲੇ 28 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ, ਕੁੱਲ 80 ਜ਼ਿਲ੍ਹਿਆਂ ਚ ਪਿਛਲੇ 14 ਦਿਨਾਂ ਤੋਂ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ
  • ਆਤਮ-ਨਿਰਭਰ ਅਤੇ ਸਵੈ-ਸਮਰੱਥ ਬਣਨਾ, ਕੋਰੋਨਾ ਮਹਾਮਾਰੀ ਤੋਂ ਸਿੱਖਿਆ ਗਿਆ, ਸਭ ਤੋਂ ਵੱਡਾ ਸਬਕ ਹੈ: ਪ੍ਰਧਾਨ ਮੰਤਰੀ
  • ਗ੍ਰਹਿ ਮੰਤਰਾਲੇ ਨੇ ਉਦਯੋਗ ਸੰਘਾਂ ਦੀ ਬੇਬੁਨਿਆਦ ਸ਼ੰਕਿਆਂ ਨੂੰ ਦੂਰ ਕੀਤਾ ; ਕਰਮਚਾਰੀਆਂ ਦੇ ਕੋਵਿਡ - 19 ਪਾਜ਼ਿਟਿਵ ਪਾਏ ਜਾਣ ਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਾਨੂੰਨੀ ਜਵਾਬਦੇਹੀ ਨਹੀਂ ਹੋਵੇਗੀ
  • ਡਾ. ਹਰਸ਼ ਵਰਧਨ ਨੇ ਕਿਹਾ, ਕੋਵਿਡ- 19 ਸੰਕ੍ਰਮਣ ਤੋਂ ਉਤਪੰਨ ਸਥਿਤੀ ਨਾਲ ਨਜਿੱਠਣ ਲਈ ਭਾਰਤ ਦੀ ਪ੍ਰਤੀਕਿਰਿਆ ਪ੍ਰੋ-ਐਕਟਿਵ, ਪ੍ਰਥਮ ਅਤੇ ਸ਼੍ਰੇਣੀਬੱਧ ਰਹੀ ਹੈ।

 

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ ਸਿਹਤਯਾਬੀ ਦੀ 20.5% ਦੀ ਦਰ ਨਾਲ 4,748 ਵਿਅਕਤੀ ਠੀਕ ਹੋ ਚੁੱਕੇ ਹਨ। ਕੱਲ੍ਹ ਤੋਂ 1,684 ਨਵੇਂ ਕੇਸਾਂ ਦਾ ਵਾਧਾ ਦਰਜ ਹੋਇਆ ਹੈ। ਹੁਣ ਤੱਕ ਕੋਵਿਡ–19 ਦੇ ਕੁੱਲ 23,077 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਹੁਣ ਤੱਕ ਭਾਰਤ ਚ ਕੁੱਲ 718 ਮੌਤਾਂ ਹੋ ਚੁੱਕੀਆਂ ਹਨ। ਅੱਜ ਦੇਸ਼ ਦੇ 15 ਹੋਰ ਜ਼ਿਲ੍ਹੇ ਅਜਿਹੇ ਆ ਗਏ ਹਨ, ਜਿਨ੍ਹਾਂ ਦੇ ਪਹਿਲਾਂ ਕੋਰੋਨਾ ਦੇ ਕੇਸ ਸਨ ਪਰ ਹੁਣ ਪਿਛਲੇ 28 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ। 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 80 ਜ਼ਿਲ੍ਹਿਆਂ ਚ ਪਿਛਲੇ 14 ਦਿਨਾਂ ਤੋਂ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ। @ਕੋਵਿਡਇੰਡੀਆਸੇਵਾ’ (@CovidIndiaSeva) ਟਵਿਟਰ ਹੈਂਡਲ ਵੀ ਨਾਗਰਿਕਾਂ ਦੇ ਪ੍ਰਸ਼ਨਾਂ ਦੇ ਤੁਰੰਤ ਜਵਾਬ ਦੇਣ ਲਈ ਸਿੱਖਿਅਤ ਮਾਹਿਰਾਂ ਵੱਲੋਂ ਐਨਮੌਕੇ ਤੇ (ਰੀਅਲਟਾਈਮ) ਪ੍ਰਦਾਨ ਸਹੀ ਸਿਹਤ ਤੇ ਜਨਤਕ ਜਾਣਕਾਰੀ ਰਾਹੀਂ ਵੀ ਮਦਦ ਕਰ ਰਿਹਾ ਹੈ।

https://pib.gov.in/PressReleseDetail.aspx?PRID=1617780

 

ਆਤਮ-ਨਿਰਭਰ ਅਤੇ ਸਵੈ-ਸਮਰੱਥ ਬਣਨਾ, ਕੋਰੋਨਾ ਮਹਾਮਾਰੀ ਤੋਂ ਸਿੱਖਿਆ ਗਿਆ, ਸਭ ਤੋਂ ਵੱਡਾ ਸਬਕ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ, 2020 ਦੇ ਮੌਕੇ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਭਰ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ। ਇਸ ਆਯੋਜਨ ਦੌਰਾਨ ਉਨ੍ਹਾਂ ਨੇ ਇੱਕ ਯੂਨੀਫਾਈਡ ਈ-ਗ੍ਰਾਮਸਵਰਾਜ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਅਤੇ ਸਵਾਮੀਤਵ ਸਕੀਮ ਦੀ ਸ਼ੁਰੂਆਤ ਕੀਤੀ। ਦੇਸ਼ ਭਰ ਦੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ  ਕਿ ਕੋਰੋਨਾ ਮਹਾਮਾਰੀ ਨੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ  ਨੂੰ ਬਦਲ ਦਿੱਤਾ ਹੈ ਅਤੇ ਇੱਕ ਚੰਗਾ ਸਬਕ  ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਸਾਨੂੰ ਸਿਖਾਇਆ ਕਿ ਵਿਅਕਤੀ ਨੂੰ ਸਦਾ ਆਤਮ- ਨਿਰਭਰ ਰਹਿਣਾ ਚਾਹੀਦਾ ਹੈ।

https://pib.gov.in/PressReleseDetail.aspx?PRID=1617780

 

ਗ੍ਰਹਿ ਮੰਤਰਾਲੇ ਨੇ ਉਦਯੋਗ ਸੰਘਾਂ ਦੀ ਬੇਬੁਨਿਆਦ ਸ਼ੰਕਿਆਂ ਨੂੰ ਦੂਰ ਕੀਤਾ ; ਕਰਮਚਾਰੀਆਂ ਦੇ ਕੋਵਿਡ - 19 ਪਾਜ਼ਿਟਿਵ ਪਾਏ ਜਾਣ ਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਾਨੂੰਨੀ ਜਵਾਬਦੇਹੀ ਨਹੀਂ ਹੋਵੇਗੀ

ਨਿਰਮਾਣ ਸੁਵਿਧਾਵਾਂ ਵਾਲੀਆਂ ਕੁਝ ਕੰਪਨੀਆਂ ਅਤੇ ਮੀਡੀਆ ਦੁਆਰਾ ਦਿਸ਼ਾ-ਨਿਰਦੇਸ਼ਾਂ ਦੀ ਗਲਤ ਵਿਆਖਿਆ ਦੇ ਅਧਾਰ ਤੇ ਕੁਝ ਸ਼ੰਕੇ ਪ੍ਰਗਟ ਕੀਤੇ ਗਏ ਹਨਗ੍ਰਹਿ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਕੰਟੇਨਮੈਂਟ ਇਲਾਕਿਆਂ ਨੂੰ ਬਾਹਰ ਦੇ ਖੇਤਰਾਂ ਵਿੱਚ 15 ਅਪ੍ਰੈਲ , 2020 ਤੋਂ ਪਹਿਲਾਂ ਸੰਚਾਲਨ ਲਈ ਪਹਿਲਾਂ ਤੋਂ ਹੀ ਆਗਿਆ ਪ੍ਰਾਪਤ ਉਦਯੋਗਾਂ ਨੂੰ ਅਧਿਕਾਰੀਆਂ ਤੋਂ ਅਲੱਗ/ ਨਵੀਂ ਆਗਿਆ ਲੈਣ ਦੀ ਜ਼ਰੂਰਤ ਨਹੀਂ

 

https://pib.gov.in/PressReleseDetail.aspx?PRID=1617635

 

ਭਾਰਤ ਨੇ ਕੋਰੋਨਾ ਵਾਇਰਸ ਦੀ ਸਭ ਤੋਂ ਖਰਾਬ ਚੁਣੌਤੀ ਨਾਲ ਵੀ ਨਜਿੱਠਣ ਲਈ ਕਾਫੀ ਸਮਰੱਥਾ ਅਤੇ ਸੰਸਾਧਨ ਹਾਸਲ ਕਰ ਲਏ ਹਨ :  ਡਾ . ਹਰਸ਼ ਵਰਧਨ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀਡਾ .  ਹਰਸ਼ ਵਰਧਨ ਨੇ ਅੱਜ ਕੋਵਿਡ-19  ਦੇ ਕੰਟਰੋਲ ਲਈ ਕੀਤੇ ਜਾ ਰਹੇ ਉਪਾਵਾਂ ਤੇ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ  ਦੇ ਸਿਹਤ ਮੰਤਰੀਆਂ  ਦੇ ਨਾਲ ਹੋਏ ਇੱਕ ਵਰਚੁਅਲ ਵਾਰਤਾਲਾਪ ਸੈਸ਼ਨ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਕੋਵਿਡ - 19 ਸੰਕ੍ਰਮਣ ਤੋਂ ਉਤਪੰਨ ਸਥਿਤੀ ਨਾਲ ਨਜਿੱਠਣ ਵਿੱਚ ਭਾਰਤ ਦੀ ਪ੍ਰਤੀਕਿਰਿਆ ਪ੍ਰੋ-ਐਕਟਿਵ, ਪ੍ਰਥਮ ਅਤੇ ਸ਼੍ਰੇਣੀਬੱਧ ਰਹੀ ਹੈ।

https://pib.gov.in/PressReleseDetail.aspx?PRID=1617780

 

ਸਿਹਤ ਮੰਤਰਾਲੇ  ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਕੋਵਿਡ - 19 ਮਹਾਮਾਰੀ  ਦੌਰਾਨ ਤਪੇਦਿਕ ਮਰੀਜ਼ਾਂ ਦੀ ਦੇਖਭਾਲ਼ ਵਿੱਚ ਕੋਈ ਰੁਕਾਵਟ ਨਾ ਆਵੇ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ  ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸੁਨਿਸ਼ਚਿਤ ਕਰਨ ਨੂੰ ਪੱਤਰ ਲਿਖਿਆ ਹੈ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਤਪੇਦਿਕ ਖਾਤਮਾ ਪ੍ਰੋਗਰਾਮ  (ਐੱਨਟੀਈਪੀ)  ਤਹਿਤ ਸਾਰੀਆਂ ਸੁਵਿਧਾਵਾਂ ਜਨਤਕ ਹਿਤ ਵਿੱਚ ਕਾਰਜਸ਼ੀਲ ਰਹਿਣ।  ਉਨ੍ਹਾਂ ਨੇ ਇਹ ਵੀ  ਸੁਨਿਸ਼ਚਿਤ ਕਰਨ ਨੂੰ ਕਿਹਾ ਕਿ ਤਪੇਦਿਕ ਰੋਗੀਆਂ ਦੀ ਨੈਦਾਨਿਕੀ ਅਤੇ ਉਪਚਾਰ ਕੋਵਿਡ - 19 ਮਹਾਮਾਰੀ ਦੀ ਸਥਿਤੀ ਦੇ ਬਾਵਜੂਦ ਬਿਨਾ ਕਿਸੇ ਰੁਕਾਵਟ ਦੇ ਜਾਰੀ ਰਹੇ

https://pib.gov.in/PressReleseDetail.aspx?PRID=1617835

 

ਕੇਂਦਰ ਸਰਕਾਰ ਨੇ ਕੋਵਿਡ 19 ਤੋਂ ਪ੍ਰਭਾਵੀ ਢੰਗ ਨਾਲ ਨਜਿੱਠਣ ਅਤੇ ਸਥਿਤੀ ਦਾ ਮੌਕੇ ਉੱਤੇ ਜਾਇਜ਼ਾ ਲੈ ਕੇ ਰਾਜ ਦੇ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਅੰਤਰ-ਮੰਤਰਾਲਾ ਕੇਂਦਰੀ ਟੀਮਾਂ (ਆਈਐੱਮਸੀਟੀ) ਕਾਇਮ ਕੀਤੀਆਂ

 

ਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ, ਲੌਕਡਾਊਨ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੋਵਿਡ-19 ਦੇ ਫੈਲਣ ਦਾ ਗੰਭੀਰ ਖਤਰਾ ਪੈਦਾ ਹੋ ਗਿਆ ਹੈ, ਜੋ ਕਿ ਆਮ ਜਨਤਾ ਦੇ ਹਿਤ ਵਿੱਚ ਨਹੀਂ ਹੈ ਇਨ੍ਹਾਂ ਉਲੰਘਣਾਵਾਂ ਵਿੱਚ ਸਿਹਤ ਸੰਭਾਲ਼ ਦੇ ਫਰੰਟਲਾਈਨ ਮੋਰਚੇ ਉੱਤੇ ਕੰਮ ਕਰ ਰਹੇ ਪੇਸ਼ੇਵਰਾਂ ਨਾਲ ਹਿੰਸਾ, ਪੁਲਿਸ ਕਰਮੀਆਂ ਉੱਤੇ ਹਮਲੇ, ਮਾਰਕੀਟਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਅਤੇ ਕੁਆਰੰਟੀਨ ਸੈਂਟਰ ਕਾਇਮ ਕਰਨ ਦਾ ਵਿਰੋਧ ਆਦਿ ਸ਼ਾਮਲ ਹਨ ਕੇਂਦਰ ਸਰਕਾਰ ਨੇ ਅੰਤਰ-ਮੰਤਰਾਲਾ ਕੇਂਦਰੀ ਟੀਮਾਂ (ਆਈਐੱਮਸੀਟੀਜ਼) ਕਾਇਮ ਕੀਤੀਆਂ ਹਨ ਦੋ ਟੀਮਾਂ ਗੁਜਰਾਤ ਲਈ ਅਤੇ ਇੱਕ-ਇੱਕ ਤੇਲੰਗਾਨਾ, ਤਮਿਲ ਨਾਡੂ ਅਤੇ ਮਹਾਰਾਸ਼ਟਰ (ਪਹਿਲਾਂ ਕਾਇਮ ਮੁੰਬਈ-ਪੁਣੇ ਟੀਮ ਦੀ ਜ਼ਿੰਮੇਵਾਰੀ ਦਾ ਪ੍ਰਸਾਰ) ਲਈ ਬਣਾਈਆਂ ਗਈਆਂ ਹਨ ਇਹ ਟੀਮਾਂ ਮੌਕੇ ਉੱਤੇ ਸਥਿਤੀ ਦਾ ਜਾਇਜ਼ਾ ਲੈਣਗੀਆਂ ਅਤੇ ਰਾਜ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਦੂਰ ਕਰਨ ਲਈ ਜ਼ਰੂਰੀ ਹਿਦਾਇਤਾਂ ਜਾਰੀ ਕਰਨਗੀਆਂ ਅਤੇ ਆਪਣੀ ਰਿਪੋਰਟ ਜਨਤਾ ਦੇ ਹਿਤ ਵਿੱਚ ਕੇਂਦਰ ਸਰਕਾਰ ਨੂੰ ਸੌਂਪਣਗੀਆਂ

https://pib.gov.in/PressReleseDetail.aspx?PRID=1617834

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਲਾਭਾਰਥੀਆਂ ਲਈ ਮੁਫ਼ਤ ਸਿਲੰਡਰਾਂ ਦੀ ਵੰਡ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ


ਪੈਟਰੋਲਿਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਲਪੀਜੀ ਸਿਲੰਡਰ ਪੂਰਤੀ ਲੜੀ ਦੇ ਸਾਰੇ ਹਿਤਧਾਰਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਲਾਭਾਰਥੀਆਂ ਲਈ ਮੁਫ਼ਤ ਸਿਲੰਡਰਾਂ ਦੀ ਵੰਡ ਵਿੱਚ ਤੇਜ਼ੀ ਲਿਆਉਣ ਲਈ ਪੂਰੀ ਲਗਨ ਨਾਲ ਅਤੇ ਵਿਵਸਥਿਤ ਢੰਗ ਨਾਲ ਕੰਮ ਕਰਨ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਅਗਲੇ ਤਿੰਨ ਮਹੀਨਿਆਂ ਵਿੱਚ 8 ਕਰੋੜ ਪੀਐੱਮਯੂਵਾਈ ਲਾਭਾਰਥੀਆਂ, 3 ਮੁਫ਼ਤ ਸਿਲੰਡਰ ਪ੍ਰਾਪਤ ਕਰਨ ਦੇ ਪਾਤਰ ਹਨ।

https://pib.gov.in/PressReleseDetail.aspx?PRID=1617576

 

ਕੇਂਦਰੀ ਖੇਤੀਬਾੜੀ ਮੰਤਰੀ ਨੇ ਖੇਤੀਬਾੜੀ ਖੋਜ ਤੇ ਸਿੱਖਿਆ ਵਿਭਾਗ (ਡੀਏਆਰਈ) ਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੇ ਕੰਮਾਂ ਦੀ ਸਮੀਖਿਆ ਕੀਤੀ


ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਤੇ ਖੇਤੀਬਾੜੀ ਖੋਜ ਤੇ ਸਿੱਖਿਆ ਵਿਭਾਗ (ਡੀਏਆਰਈ) ਦੇ ਕੰਮਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਸ਼੍ਰੀ ਤੋਮਰ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਜ਼ਰੀਏ ਭੂਮੀ ਸਿਹਤ ਟੈਸਟ ਦੇ ਪ੍ਰਚਾਰ-ਪ੍ਰਸਾਰ `ਤੇ ਖਾਸ ਜ਼ੋਰ ਦਿੱਤਾ ਤਾਕਿ ਕਿਸਾਨ ਸਵੈ ਪ੍ਰੇਰਿਤ ਹੋ ਕੇ ਭੂਮੀ ਸਿਹਤ ਟੈਸਟ ਕਰਵਾਉਣ ਤੇ ਉਸ ਦੇ ਅਨੁਸਾਰ ਖਾਦ ਤੇ ਸੂਖਮ ਪੋਸ਼ਕ ਤੱਤਾਂ ਆਦਿ ਦੀ ਵਰਤੋਂ ਕਰਨ।

https://pib.gov.in/PressReleseDetail.aspx?PRID=1617642

 

 

ਲੌਕਡਾਊਨ ਦੀ ਸ਼ੁਰੂਆਤ ਦੇ ਬਾਅਦ ਤੋਂ ਕਾਰਜਸ਼ੀਲ ਖੇਤੀਬਾੜੀ ਬਜ਼ਾਰ ਲਗਭਗ ਦੁੱਗਣੇ ਹੋਏ

ਦੇਸ਼ ਦੇ 2587 ਪ੍ਰਮੁੱਖ/ ਮੁੱਖ ਖੇਤੀਬਾੜੀ ਬਜ਼ਾਰਾਂ ਵਿੱਚੋਂ, 1091 ਬਜ਼ਾਰ ਲੌਕਡਾਊਨ ਅਰਸੇ ਦੀ ਸ਼ੁਰੂਆਤ 26.03.2020 ਨੂੰ ਕਾਰਜ ਕਰ ਰਹੇ ਸਨ, ਜੋ 21.04.2020 ਨੂੰ ਵਧ ਕੇ 2069 ਬਜ਼ਾਰ ਹੋ ਗਏ ਮੰਡੀਆਂ ਵਿੱਚ ਪਿਆਜ਼, ਆਲੂ ਅਤੇ ਟਮਾਟਰ ਜਿਹੀਆਂ ਸਬਜ਼ੀਆਂ ਦੀ ਆਮਦ 16.03.2020 ਦੀ ਤੁਲਨਾ ਵਿੱਚ 21.04.2020 ਨੂੰ ਕ੍ਰਮਵਾਰ 622%, 187% ਅਤੇ 210% ਵਧ ਗਈ

https://pib.gov.in/PressReleseDetail.aspx?PRID=1617594

 

ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਖ਼ੁਰਾਕੀ ਰੇਕਾਂ ਦੀ ਲਦਾਈ ਵਿੱਚ ਨਵਾਂ ਬੈਂਚਮਾਰਕ ਸਥਾਪਿਤ ਕੀਤਾ

ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ 22.04.20 ਨੂੰ ਲਗਭਗ 2.8 ਲੱਖ ਮੀਟ੍ਰਿਕ ਟਨ ਅਨਾਜ ਲਿਜਾਣ ਵਾਲੀਆਂ 102 ਰੇਲ ਖੇਪਾਂ ਭੇਜਣ ਦੇ ਨਾਲ ਹੀ ਇੱਕ ਨਵਾਂ ਬੈਂਚਮਾਰਕ ਸਥਾਪਿਤ ਕਰ ਲਿਆ ਹੈ। ਪੰਜਾਬ ਤੋਂ ਸਭ ਤੋਂ ਵੱਧ 46 ਅਤੇ ਦੂਜੇ ਸਥਾਨ ਤੇ ਤੇਲੰਗਾਨਾ ਨੇ 18 ਟ੍ਰੇਨਾਂ ਵਿੱਚ ਅਨਾਜ ਦੀ ਭਰਾਈ ਕੀਤੀ। ਪੰਜਾਬ ਅਤੇ ਹਰਿਆਣਾ ਤੋਂ ਕਣਕ ਅਤੇ ਚਾਵਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜੇ ਗਏ, ਤੇਲੰਗਾਨਾ ਤੋਂ ਉਬਲੇ ਹੋਏ ਚਾਵਲ ਕੇਰਲ, ਤਮਿਲ ਨਾਡੂ ਅਤੇ ਪੱਛਮ ਬੰਗਾਲ ਨੂੰ ਭੇਜੇ ਗਏ। ਇਸ ਸੰਚਾਲਨ ਨਾਲ,ਐੱਫਸੀਆਈ ਨੇ ਲੌਕਡਾਊਨ ਦੌਰਾਨ 1.65 ਰੋਜ਼ਾਨਾ ਦੀ ਔਸਤ ਨਾਲ ਕੁੱਲ 5 ਐੱਮਐੱਮਟੀ ਅਨਾਜ ਭੇਜਿਆ ਹੈ।

 

https://pib.gov.in/PressReleseDetail.aspx?PRID=1617535

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੀਆਂ ਕੋਵਿਡ-19 ਸਬੰਧੀ ਅਤੇ ਅਪ੍ਰੇਸ਼ਨਲ ਤਿਆਰੀਆਂ ਦੀ ਸਮੀਖਿਆ ਕੀਤੀ

ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੀਆਂ ਅਪ੍ਰੇਸ਼ਨਲ ਤਿਆਰੀਆਂ ਅਤੇ ਨਾਲ ਹੀ ਕੋਵਿਡ-19 ਨਾਲ ਜੂਝਣ ਦੇ ਕਦਮਾਂ ਦਾ ਜਾਇਜ਼ਾ ਸਾਰੇ ਕਮਾਂਡਰਸ ਇਨ ਚੀਫ ਨਾਲ ਵੀਡੀਓ ਕਾਨਫਰੰਸ ਜ਼ਰੀਏ ਲਿਆ। ਰੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕੋਵਿ਼ਡ-19 ਨਾਲ ਨਜਿੱਠਣ ਦੇ ਤਿਆਰੀ ਕਦਮਾਂ ਤੋਂ ਇਲਾਵਾ ਹਥਿਆਰਬੰਦ ਬਲਾਂ ਦੁਆਰਾ ਸਥਾਨਕ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਬਲਾਂ ਤੋਂ ਉਮੀਦ ਪ੍ਰਗਟਾਈ ਕਿ ਉਹ ਕੋਵਿਡ-19 ਨਾਲ ਨਜਿੱਠਣ ਦੀਆਂ ਆਪਣੀਆਂ ਅਪ੍ਰੇਸ਼ਨਲ ਤਿਆਰੀਆਂ ਯਕੀਨੀ ਬਣਾਉਣਗੇ ਅਤੇ ਵਿਰੋਧੀਆਂ ਨੂੰ ਮੌਜੂਦਾ ਸਥਿਤੀ ਦਾ ਫਾਇਦਾ ਨਹੀਂ ਉਠਾਉਣ ਦਿੱਤਾ ਜਾਣਾ ਚਾਹੀਦਾ।

 

https://pib.gov.in/PressReleseDetail.aspx?PRID=1617808

 

ਗ੍ਰਹਿ ਮੰਤਰਾਲੇ ਦੇ ਸਾਈਨ-ਇਨ / ਸਾਈਨ-ਔਫ ਦੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੀ ਪਾਲਣਾ ਕਰਦੇ ਹੋਏ ਭਾਰਤੀ ਚਾਲਕ ਦਲ ਦੇ 145 ਮੈਂਬਰ ਜਰਮਨ ਕਰੂਜ਼ ਸ਼ਿੱਪ ਤੋਂ ਮੁੰਬਈ ਬੰਦਰਗਾਹ ਤੇ ਉਤਰੇ


ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਭਾਰਤੀ ਨਾਵਿਕਾਂ ਦੇ ਸਾਈਨ-ਇਨ/ਸਾਈਨ -ਔਫ ਦੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਜਰਮਨ ਕਰੂਜ਼ ਸ਼ਿੱਪ ਤੋਂ ਭਾਰਤੀ ਚਾਲਕ ਦਲ ਦੇ 145 ਮੈਂਬਰ ਅੱਜ ਮੁੰਬਈ ਬੰਦਰਗਾਹ 'ਤੇ ਉਤਰਨ ਵਿੱਚ ਸਮਰੱਥ ਹੋ ਸਕੇ।

https://pib.gov.in/PressReleseDetail.aspx?PRID=1617583

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਲੀ ਸਿਏਨ ਲੂੰਗ ਦਰਮਿਆਨ ਟੈਲੀਫੋਨ ʼਤੇ ਗੱਲਬਾਤ ਹੋਈ

ਦੋਹਾਂ ਨੇਤਾਵਾਂ ਨੇ ਕੋਵਿਡ -19 ਮਹਾਮਾਰੀ ਤੋਂ ਪੈਦਾ ਹੋਈਆਂ ਸਿਹਤ ਅਤੇ ਆਰਥਿਕ ਚੁਣੌਤੀਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਮਹਾਮਾਰੀ ਅਤੇ ਇਸ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਨਾਲ ਨਜਿੱਠਣ ਲਈ ਆਪਣੇ-ਆਪਣੇ ਦੇਸ਼ਾਂ ਵਿੱਚ ਅਪਣਾਏ ਜਾ ਰਹੇ ਉਪਾਵਾਂ ਬਾਰੇ ਇੱਕ ਦੂਜੇ ਨੂੰ ਅੱਪਡੇਟ ਕੀਤਾ। ਪ੍ਰਧਾਨ ਮੰਤਰੀ ਨੇ ਸਿੰਗਾਪੁਰ ਨੂੰ ਮੈਡੀਕਲ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਬਣਾਈ ਰੱਖਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸ਼੍ਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਵਿੱਚ ਭਾਰਤੀ ਨਾਗਰਿਕਾਂ ਨੂੰ ਦਿੱਤੇ ਜਾ ਰਹੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।

https://pib.gov.in/PressReleseDetail.aspx?PRID=1617755

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੋਵਿਡ - 19 ਸੰਕਟ ਦੌਰਾਨ ਸ਼ਲਾਘਾਯੋਗ ਯਤਨਾਂ ਲਈ ਹਵਾਬਾਜ਼ੀ ਪੇਸ਼ੇਵਰਾਂ ਅਤੇ ਹਿਤਧਾਰਕਾਂ ਦੀ ਸ਼ਲਾਘਾ ਕੀਤੀ

ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਕੋਵਿਡ-19 ਸੰਕਟ ਦੌਰਾਨ ਹਵਾਬਾਜ਼ੀ ਪੇਸ਼ੇਵਰਾਂ ਅਤੇ ਹਿਤਧਾਰਕਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ  ਲਾਈਫ਼ਲਾਈਨ ਉਡਾਨ ਦੇ ਤਹਿਤ ਦੇਸ਼ ਭਰ ਦੇ ਨਾਗਰਿਕਾਂ ਲਈ ਜੀਵਨ ਬਚਾਉਣ ਵਾਲੀ ਮੈਡੀਕਲ ਅਤੇ ਜ਼ਰੂਰੀ ਸਪਲਾਈ ਉਪਲਬਧ ਕਰਵਾਈ।ਅੱਜ ਇੱਕ ਟਵੀਟ ਵਿੱਚ, ਮੰਤਰੀ ਨੇ ਸਾਂਝਾ ਕੀਤਾ ਕਿ ਅੱਜ ਦੀ ਤਾਰੀਖ਼ ਤੱਕ ਲਾਈਫ਼ਲਾਈਨ ਉਡਾਨ ਦੀ ਸੇਵਾ ਨੇ 3,43,635 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ।ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ347 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ।ਇਨ੍ਹਾਂ ਵਿੱਚੋਂ 206 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ।ਅੱਜ ਤੱਕ ਲਗਭਗ 591.66 ਟਨ ਦੀ ਸਮੱਗਰੀ ਪਹੁੰਚਾਈ ਗਈ ਹੈ।

https://pib.gov.in/PressReleseDetail.aspx?PRID=1617848

 

ਵਾਰਾਣਸੀ ਚ ਵਿਸ਼ੇਸ਼ ਡ੍ਰੋਨਾਂ ਰਾਹੀਂ ਕੋਵਿਡਕੀਟਾਣੂਨਾਸ਼ ਕੀਤਾ ਗਿਆ

ਵਾਰਾਣਸੀਚ ਡ੍ਰੋਨ ਅਪਰੇਸ਼ਨਸ ਹਾਲੇ ਸ਼ੁਰੂ ਹੀ ਹੋਏ ਹਨ। ਇਹ ਟੀਮ ਹੁਣ ਸਮੁੱਚੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਅਜਿਹੀਆਂ ਸਮਰੱਥਾਵਾਂ ਦਾ ਵਿਸਤਾਰ ਕਰੇਗੀ। ਇਹ; ਸਰਕਾਰਖੋਜਕਾਰ ਤਾਲਮੇਲ ਦੁਆਰਾ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਭਾਰਤੀ ਅਧਿਕਾਰੀਆਂ ਦੀ ਤਾਕਤ ਵਧਾਉਣ ਲਈ ਨਵੀਂ ਟੈਕਨੋਲੋਜੀ ਵਰਤਣ ਦੇ ਵਿਸ਼ਾਲ ਕਦਮ ਦਾ ਇੱਕ ਹਿੱਸਾ ਹੈ।

https://pib.gov.in/PressReleseDetail.aspx?PRID=1617537

 

 

ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਦੇ ਮੌਕੇ ਉੱਤੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਪੋਸਟ -ਕੋਵਿਡ ਪ੍ਰਕਾਸ਼ਨ ਦੀ ਸਥਿਤੀ ਬਾਰੇ ਇੱਕ ਵੈਬੀਨਾਰ ਵਿੱਚ ਹਿੱਸਾ ਲਿਆ

ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਦੇ ਮੌਕੇਤੇ ਸਭ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਭਾਰਤ ਗਿਆਨ ਦੀ ਮਹਾਸ਼ਕਤੀ ਹੈ ਆਪਣੀਆਂ ਪ੍ਰਚੀਨ ਯੂਨੀਵਰਸਿਟੀਆਂ, ਪ੍ਰਚੀਨ ਗਿਆਨ ਅਤੇ ਪੁਸਤਕਾਂ ਦੇ ਖਜ਼ਾਨੇ ਨਾਲ ਭਾਰਤ ਅਤੀਤ ਅਤੇ ਭਵਿੱਖ ਦਰਮਿਆਨ ਇੱਕ ਕੜੀ ਹੈ ਪੀੜ੍ਹੀਆਂ ਅਤੇ ਸਾਰੇ ਸੱਭਿਆਚਾਰਾਂ ਦਰਮਿਆਨ ਪੁਲ਼ ਹੈ

https://pib.gov.in/PressReleseDetail.aspx?PRID=1617581

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰੀਆਲ ਨਿਸ਼ੰਕਨੇ ਵਿਸ਼ਵ ਪੁਸਤਕ ਦਿਵਸ ਮੌਕੇ ਸੋਸ਼ਲ ਮੀਡੀਆ ਤੇ #MYBOOKMYFRIEND ਮੁਹਿੰਮ ਦੀ ਸ਼ੁਰੂਆਤ ਕੀਤੀ

https://pib.gov.in/PressReleseDetail.aspx?PRID=1617565

 

ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੁਆਰਾ ਮੰਜੂਰਸ਼ੁਦਾ ਖੇਤਰਾਂ ਵਿੱਚ ਦੁਬਾਰਾ ਕੰਮ ਸ਼ੁਰੂ ਕਰਦੇ ਸਮੇਂ ਸਿਹਤ ਸਬੰਧੀ ਹਰੇਕ ਸਾਵਧਾਨੀ ਦਾ ਪਾਲਣ ਕਰਨ

ਕੇਂਦਰੀ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ "ਕੋਵਿਡ-19 ਦੇ ਬਾਅਦ: ਭਾਰਤ ਵਿੱਚ ਚੁਣੌਤੀਆਂ ਅਤੇ ਨਵੇਂ ਅਵਸਰ" ਵਿਸ਼ੇ ਤੇ ਵੀਰਵਾਰ ਨੂੰ ਭਾਰਤ ਚੈਂਬਰ ਆਵ੍ ਕਮਰਸ ਦੇ ਪ੍ਰਤੀਨਿਧੀਆਂ, ਵੱਖ-ਵੱਖ ਉੱਦਮਾਂ,ਮੀਡੀਆ ਅਤੇ ਹੋਰ ਹਿਤਧਾਰਕਾਂ ਦੇ ਪ੍ਰਤੀਨਿਧੀਆਂ ਦੇ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕੀਤੀ। ਗੱਲਬਾਤ ਦੌਰਾਨ,ਪ੍ਰਤੀਨਿਧੀਆਂ ਨੇ ਕੁਝ ਸੁਝਾਵਾਂ ਦੇ ਨਾਲ ਕੋਵਿਡ 19 ਮਹਾਮਾਰੀ ਦੌਰਾਨ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦੇ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਸਰਕਾਰ ਦੇ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ ਖੇਤਰ ਨੂੰ ਬਚਾਏ ਰੱਖਣ ਲਈ ਸਹਾਇਤਾ ਦੇਣ ਦੀ ਬੇਨਤੀ ਕੀਤੀ।

https://pib.gov.in/PressReleseDetail.aspx?PRID=1617551

 

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਔਨਲਾਈਨ ਕੋਰੋਨਾ ਕੋਰਸ ਦੇ ਉਦਘਾਟਨ ਦੇ ਦੋ ਹਫਤਿਆਂ ਦੇ ਅੰਦਰ ਹੀ 2,90,000 ਟ੍ਰੇਨਿੰਗ ਕੋਰਸ ਅਤੇ 1,83,000 ਉਪਭੋਗਤਾ ਹਨ : ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਅਨੋਖੇ ਸੰਭਾਵੀ ਤੌਰ ਤੇ ਆਪਣੀ ਕਿਸਮ ਦੇ ਪਹਿਲੇ ਪ੍ਰਯੋਗ ਵਿੱਚ,ਡੀਓਪੀਟੀ ਨੇ ਗਿਆਨ ਦੇ ਪਲੈਟਫਾਰਮ https://igot.gov.in.ਜ਼ਰੀਏ ਫਰੰਟਲਾਈਨ ਕੋਰੋਨਾ ਜੋਧਿਆਂ ਨੂੰ ਸਸ਼ਕਤ ਬਣਾਉਣ ਦੇ ਲਈ ਇੱਕ ਮੌਡਿਊਲ ਸ਼ੁਰੁ ਕੀਤਾ ਹੈ। ਉਨਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਮੁਕਾਬਲਾ ਕਰਨ ਦੇ ਲਈ ਫਰੰਟਲਾਈਨ ਕੋਰੋਨਾ ਜੋਧਿਆਂ ਨੂੰ ਟ੍ਰੇਨਿੰਗ ਅਤੇ ਅੱਪਡੇਟ ਦੇਣ ਲਈ ਇੱਕ ਔਨਲਾਈਨ ਮਾਧਿਅਮ ਦੀ ਕਲਪਨਾ ਕੀਤੀ ਗਈ ਜਿਹੜੀ ਅਸਲ ਵਿੱਚ ਸਫਲ਼ਤਾ ਦੀ ਅਨੂਠੀ ਕਹਾਣੀ ਸਾਬਤ ਹੋਈ ਹੈ, ਜਿਸ ਦੀ ਆਉਣ ਵਾਲੇ ਸਮੇਂ ਵਿੱਚ ਸੰਭਾਵੀ ਤੌਰ ਤੇ ਵੱਖ-ਵੱਖ ਰੂਪਾਂ ਵਿੱਚ ਨਕਲ ਕੀਤੀ ਜਾਵੇਗੀ।

https://pib.gov.in/PressReleseDetail.aspx?PRID=1617562

 

ਪਰਸੋਨਲ, ਜਨ ਸ਼ਿਕਾਇਤਾਂ ਅਤੇ ਪੈਨਸ਼ਨਾਂ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦਾ ਮੁਕਾਬਲਾ ਕਰਨ ਵਿੱਚ ਜੰਮੂ ਤੇ ਕਸ਼ਮੀਰ ਦੀ ਤਿਆਰੀ ਦੀ ਸਮੀਖਿਆ ਕੀਤੀ


ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕੋਵਿਡ - 19 ਵਾਇਰਸ ਦਾ ਮੁਕਾਬਲਾ ਕਰਨ ਲਈ ਜੰਮੂ ਤੇ ਕਸ਼ਮੀਰ ਦੀ ਤਿਆਰੀ ਦੀ ਸਮੀਖਿਆ ਕੀਤੀ। ਇਹ ਸਮੀਖਿਆ ਜੰਮੂ ਤੇ ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ, ਸਰਕਾਰੀ ਮੈਡੀਕਲ ਅਦਾਰਿਆਂ ਅਤੇ ਕਾਲਜਾਂ ਦੇ ਮੁਖੀਆਂ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਕੀਤੀ ਗਈ।

https://pib.gov.in/PressReleseDetail.aspx?PRID=1617733

 

ਭਾਰਤ ਵਿੱਚ ਪੇ-ਰੋਲ ਰਿਪੋਰਟਿੰਗ - ਇੱਕ ਰਸਮੀ ਰੋਜ਼ਗਾਰ ਪਰਿਪੇਖ

https://pib.gov.in/PressReleseDetail.aspx?PRID=1617728

 

ਆਯੁਸ਼ ਦੇ ਠੋਸ ਉਪਾਵਾਂ ਅਤੇ ਦਵਾਈਆਂ ਨਾਲ ਕੋਵਿਡ 19 ਦਾ ਇਲਾਜ ਲੱਭਣ ਦੇ ਯਤਨ

ਆਯੁਸ਼ ਮੰਤਰਾਲੇ ਨੇ ਕੋਵਿਡ 19 ਤੋਂ ਬਚਾਅ ਜਾਂ ਰੋਕਥਾਮ ਅਤੇ ਨੈਦਾਨਿਕ ਪ੍ਰਬੰਧਨ ਵਿੱਚ ਆਯੁਸ਼ ਦੇ ਠੋਸ ਉਪਾਵਾਂ/ਦਵਾਈਆਂ ਦੇ ਪ੍ਰਭਾਵਾਂ ਦੇ ਮੁੱਲਾਂਕਣ ਲਈ ਅਲਪਕਾਲੀ ਖੋਜ ਪ੍ਰੋਜੈਕਟਾਂ ਵਿੱਚ ਜ਼ਰੂਰੀ ਸਹਿਯੋਗ ਦੇਣ ਲਈ ਇੱਕ ਉਚਿਤ ਵਿਵਸਥਾ ਦਾ ਐਲਾਨ ਕੀਤਾ ਹੈ।

https://pib.gov.in/PressReleseDetail.aspx?PRID=1617726

 

ਸ਼੍ਰੀ ਸੰਜੈ ਧੋਤ੍ਰੇ ਨੇ ਡਾਕ ਵਿਭਾਗ ਨੂੰ ਕੋਵਿਡ-19 ਸੰਕਟ ਦੌਰਾਨ ਲੋਕਾਂ ਦੀ ਸੇਵਾ ਲਈ ਆਪਣੇ ਅਣਥੱਕ ਯਤਨ ਜਾਰੀ ਰੱਖਣ ਲਈ ਕਿਹਾ

20 ਅਪ੍ਰੈਲ 2020 ਤੱਕ ਲੌਕਡਾਊਨ ਦੌਰਾਨ ਲਗਭਗ 1.8 ਕਰੋੜ ਪੋਸਟ ਆਫਿਸ ਸੇਵਿੰਗ ਬੈਂਕਸ ਨਾਲ 28000 ਕਰੋੜ ਰੁਪਏ, 84 ਲੱਖ ਦੀ ਗਿਣਤੀ ਨਾਲ 2100 ਕਰੋੜ ਰੁਪਏ ਦਾ ਆਈਪੀਪੀਬੀ (IPPB) ਲੈਣ-ਦੇਣ ਹੋਇਆ। ਆਧਾਰ ਅਧਾਰਿਤ ਇੰਡੀਆ ਪੋਸਟ ਪੇਅਮੈਂਟ ਬੈਂਕ ਪੇਅਮੈਂਟ ਸਿਸਟਮਜ਼ (ਏਈਪੀਐੱਸ) ਕਿਸੇ ਵੀ ਨਿਰਧਾਰਿਤ ਬੈਂਕ ਦੇ ਖਾਤਿਆਂ ਤੋਂ ਘਰਾਂ ਦੇ ਦਰਵਾਜ਼ਿਆਂ ਤੇ ਪੈਸੇ ਕਢਾਉਣ ਦੇ ਸਮਰੱਥ ਬਣਾਉਂਦਾ ਹੈ। 15 ਲੱਖ ਏਈਪੀਐੱਸ ਲੈਣਦੇਣ ਦੀ ਕੁੱਲ ਕੀਮਤ 300 ਕਰੋੜ ਰੁਪਏ ਹੈ ਜੋ ਲੌਕਡਾਊਨ ਦੌਰਾਨ ਕੀਤੀ ਗਈ ਹੈ। ਲੌਕਡਾਊਨ ਦੌਰਾਨ 480 ਕਰੋੜ ਰੁਪਏ ਦਾ ਲਗਭਗ 52 ਲੱਖ ਪ੍ਰਤੱਖ ਲਾਭ ਤਬਾਦਲਿਆਂ (ਡਾਇਰੈਕਟ ਬੈਨੇਫਿਟ ਟਰਾਂਸਫਰ) ਦਾ ਭੁਗਤਾਨ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1617729

 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਚੰਡੀਗੜ੍ਹ - ਯੂਟੀ ਵਿੱਚ ਸਾਰੇ ਸਬਜ਼ੀ /ਫਰੂਟ ਵਿਕਰੇਤਾ, ਹਾਕਰ, ਦੁੱਧ ਅਤੇ ਬਰੈੱਡ ਵੇਚਣ ਵਾਲਿਆਂ ਆਦਿ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਰੂਰੀ ਸੁਰੱਖਿਆ ਗੀਅਰ ਪ੍ਰਦਾਨ ਕੀਤੇ ਗਏ। ਪੀਐੱਮਜੀਕੇਏਵਾਈ ਤਹਿਤ ਕਣਕ ਅਤੇ ਦਾਲਾਂ ਦੀ ਵੰਡ ਨੂੰ ਨਿਯਮਬੱਧ ਕੀਤਾ ਗਿਆ ਅਤੇ ਪੂਰੇ ਪ੍ਰਬੰਧ ਕੀਤੇ ਗਏ ਹਨ ਕਿ ਇਹ ਵੰਡ ਕਰਦੇ ਸਮੇਂ ਸਮਾਜਿਕ ਦੂਰੀ ਕਾਇਮ ਰੱਖੀ ਜਾਵੇ। ਲਾਭਕਾਰੀਆਂ ਨੂੰ ਪੇਸ਼ਗੀ ਇੱਕ ਟੋਕਨ ਪ੍ਰਦਾਨ ਕੀਤਾ ਜਾਵੇਗਾ ਜਿਸ ਵਿੱਚ ਕਿ ਕਣਕ ਪ੍ਰਦਾਨ ਕਰਨ ਲਈ ਸਮਾਂ ਲਿਖਿਆ ਹੋਵੇਗਾ।

 

•           ਪੰਜਾਬ - ਕੋਰੋਨਾ ਵਾਇਰਸ ਵਿਰੁੱਧ ਯਤਨਾਂ ਨੂੰ ਤੇਜ਼ ਕਰਦੇ ਹੋਏ ਪੰਜਾਬ ਸਰਕਾਰ ਨੇ ਕਿਸਾਨਾਂ ਅਤੇ ਕੰਬਾਈਨ ਅਪ੍ਰੇਟਰਾਂ ਨੂੰ ਕੋਵਿਡ-19 ਦੌਰਾਨ ਮਹਾਮਾਰੀ ਸੁਰੱਖਿਅਤ ਫਾਰਮਿੰਗ ਢੰਗਾਂ ਬਾਰੇ ਸਲਾਹ ਜਾਰੀ ਕੀਤੀ ਗਈ। ਰਾਜ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਪਰੇਸ਼ਾਨੀ-ਰਹਿਤ ਖਰੀਦ ਕਰਨ ਲਈ ਪੰਜਾਬ ਸਰਕਾਰ ਨੇ 3195 ਸਾਬਕਾ ਫੌਜੀ ਗਾਰਡੀਅਨਸ ਆਵ੍ ਗਵਰਨੈਂਸ (ਜੀਓਜੀ) ਤੈਨਾਤ ਕੀਤੇ ਹਨ ਜੋ ਕਿ ਮੰਡੀਆਂ ਵਿੱਚ ਕਰਫਿਊ /ਲੌਕਡਾਊਨ ਦੌਰਾਨ ਮੰਡੀ ਬੋਰਡ ਦੀ ਮਦਦ ਕਰਨਗੇ।

 

•           ਹਰਿਆਣਾ - ਹਰਿਆਣਾ ਦੇ ਮੁੱਖ ਮੰਤਰੀ ਨੇ ਮੁਸਲਿਮ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਰਮਜ਼ਾਨ ਆਪਣੇ ਘਰਾਂ ਵਿੱਚ ਰਹਿ ਕੇ ਮਨਾਉਣ ਅਤੇ ਸਮਾਜਿਕ ਦੂਰੀ ਕਾਇਮ ਰੱਖਦੇ ਹੋਏ ਨਮਾਜ਼ ਅਦਾ ਕਰਨ। ਹੈਫੈਡ ਅਤੇ ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 5618 ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 4425 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ 53.48 ਕਰੋੜ ਰੁਪਏ ਸਰ੍ਹੋਂ ਦੀ ਖਰੀਦ ਲਈ ਜਮ੍ਹਾਂ ਕਰਵਾਏ ਹਨ। ਇਹ ਖਰੀਦ 15 ਅਪ੍ਰੈਲ ਨੂੰ ਸ਼ੁਰੂ ਹੋ ਚੁੱਕੀ ਹੈ।

 

•           ਹਿਮਾਚਲ ਪ੍ਰਦੇਸ਼ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਹੈ ਕਿ ਪੀਪੀਈ ਕਿੱਟਾਂ, ਮਾਸਕ ਅਤੇ  ਵੈਂਟੀਲੇਟਰ ਰਾਜ ਦੇ ਹਸਪਤਾਲਾਂ ਵਿੱਚ ਮੁਹੱਈਆ ਕਰਵਾਉਣ। ਉਨ੍ਹਾਂ ਨੇ ਰਾਜ ਦੇ ਵਸਨੀਕਾਂ ਨੂੰ ਕਿਹਾ ਕਿ ਉਹ ਆਯੁਸ਼ ਮੰਤਰਾਲਾ ਦੁਆਰਾ ਇਮਿਊਨਿਟੀ ਵਧਾਉਣ ਲਈ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਆਰੋਗਯ ਸੇਤੂ ਐਪ ਡਾਊਨਲੋਡ ਕਰਨ।

 

•           ਕੇਰਲ - ਕੇਰਲ  ਹਾਈਕੋਰਟ ਨੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਇਹ ਹਿਦਾਇਤ ਨਹੀਂ ਕਰ ਸਕਦੀ ਕਿ ਕੋਵਿਡ-19 ਦੇ ਸੰਦਰਭ ਵਿੱਚ ਲੱਗੇ ਲੌਕਡਾਊਨ ਦੌਰਾਨ ਐੱਨਆਰਆਈ ਨੂੰ ਵਾਪਸ ਬੁਲਾਵੇ।  ਚਾਰ ਮਹੀਨੇ ਦਾ ਇੱਕ ਬੱਚਾ ਜੋ ਕਿ ਕੋਵਿਡ-19 ਕਾਰਨ ਮੰਜੇਰੀ ਵਿੱਚ ਇਲਾਜ ਕਰਵਾ ਰਿਹਾ ਸੀ, ਦੀ ਅੱਜ ਕੋਜ਼ੀਕੋਡੇ ਐੱਮਸੀਐੱਚ ਵਿੱਚ ਮੌਤ ਹੋ ਗਈ। ਕੇਰਲ ਦਾ ਇੱਕ ਹੋਰ ਵਿਅਕਤੀ ਦੁਬਈ ਵਿੱਚ ਕੋਵਿਡ-19 ਕਾਰਨ ਚਲ ਵਸਿਆ। ਕੱਲ੍ਹ 10 ਨਵੇਂ ਕੇਸ ਆਏ ਅਤੇ 8 ਠੀਕ ਹੋਏ। ਕੁੱਲ ਕੇਸ (447), ਠੀਕ ਹੋਏ (316) ਅਤੇ ਸਰਗਰਮ (128)।

 

•           ਤਮਿਲ ਨਾਡੂ - ਮੁੱਖ ਮੰਤਰੀ ਨੇ ਚੇਨਈ, ਮਦੁਰਾਏ ਅਤੇ ਕੋਇੰਬਟੂਰ ਵਿੱਚ 4 ਦਿਨ ਦੇ ਸਲੇਮ ਅਤੇ ਤਿਰੁਪੁਰ ਵਿੱਚ 3 ਦਿਨ ਦੇ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ। ਚੇਨਈ ਵਿੱਚ ਅੰਮਾ ਕੰਟੀਨ 3 ਮਈ ਨੂੰ ਖਤਮ ਹੋਣ ਵਾਲੇ ਲੌਕਡਾਊਨ ਤੱਕ ਮੁਫਤ ਖਾਣਾ ਪ੍ਰਦਾਨ ਕਰੇਗੀ। ਚੇਨਈ ਕਾਰਪੋਰੇਸ਼ਨ ਨੇ 10ਵੀਂ ਦੇ ਵਿਦਿਆਰਥੀਆਂ ਲਈ ਔਨਲਾਈਨ ਕਲਾਸਾਂ ਦੀ ਸ਼ੁਰੂਆਤ ਕੀਤੀ ਹੈ। ਹੁਣ ਤੱਕ ਕੁੱਲ ਕੋਵਿਡ-ਕੇਸ (1683), ਮੌਤਾਂ (20), ਡਿਸਚਾਰਜ ਹੋਏ (752)।

 

•           ਕਰਨਾਟਕ - ਅੱਜ 18 ਨਵੇਂ ਕੇਸ ਸਾਹਮਣੇ ਆਏ। ਬੰਗਲੌਰ (11), ਬਗਲਕੋਟ (2), ਬੇਲਾਗਾਵੀ (2), ਵਿਜੇਪੁਰਾ (1), ਚਿਕਾਬਾਲਾਪੁਰ (1) ਅਤੇ ਤੁਮਕੁਰ (1)। ਸਾਰੇ ਕੇਸ ਪਦਰਯਾਨਪੁਰਾ ਇਲਾਕੇ ਦੇ ਹਨ। ਕੁੱਲ ਕੇਸ (463), ਹੁਣ ਤੱਕ ਮਰੇ (18), ਡਿਸਚਾਰਜ ਹੋਏ (150)।

 

•           ਆਂਧਰ ਪ੍ਰਦੇਸ਼ - ਮੁੱਖ ਮੰਤਰੀ ਨੇ ਜ਼ੀਰੋ ਵਿਆਜ ਉੱਤੇ ਕਰਜ਼ਾ ਦੇਣ ਦੀ ਸ਼ੁਰੂਆਤ ਰਾਜ ਵਿੱਚ ਇੱਕ ਕਰੋੜ ਮਹਿਲਾ ਐੱਸਐੱਚਜੀ ਲਈ। ਪਿਛਲੇ 24 ਘੰਟਿਆਂ ਵਿੱਚ 62 ਨਵੇਂ ਕੇਸ ਸਾਹਮਣੇ ਆਏ। ਰਾਜ ਵਿੱਚ ਹੁਣ ਤੱਕ ਕੁੱਲ ਪਾਜ਼ਿਟਿਵ ਕੇਸ 955, ਸਰਗਰਮ ਕੇਸ 781, ਠੀਕ ਹੋਏ 145, ਮੌਤਾਂ (29)। ਕੁਰਨੂਲ ਤੋਂ ਸਭ ਤੋਂ ਵੱਧ (261), ਗੁੰਟੂਰ (206), ਕ੍ਰਿਸ਼ਨਾ (102) ਪਾਜ਼ਿਟਿਵ ਕੇਸ ਮਿਲੇ।

 

•           ਤੇਲੰਗਾਨਾ - ਆਈਸੀਐੱਮਆਰ ਦੁਆਰਾ ਤੇਲੰਗਾਨਾ ਵਿੱਚ ਰੈਪਿਡ ਐਂਟੀ ਬਾਡੀਜ਼ ਟੈਸਟ ਕੀਤੇ ਜਾਣਗੇ ਤਾਕਿ ਆਮ ਜਨਤਾ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦਾ ਪਤਾ ਲੱਗ ਸਕੇ। ਹੈਦਰਾਬਾਦ ਦੀ ਇੱਕ ਕੰਪਨੀ ਨੂੰ ਕੋਵਿਡ-19 ਮਰੀਜ਼ਾਂ ਲਈ ਇਮਿਊਨੋਗਲੋਬਲਿਨ ਦਵਾਈ ਬਣਾਉਣ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਮਿਲ ਗਈ ਹੈ। ਤੇਲੰਗਾਨਾ ਵਿੱਚ ਕੋਵਿਡ-19 ਸੈਂਪਲ ਕਲੈਕਸ਼ਨ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ। ਕੁੱਲ ਕੇਸ (970), ਠੀਕ ਹੋਏ (262)।

 

•           ਅਸਾਮ - ਅਸਾਮ ਵਿੱਚ ਹੋਜਈ ਪੁਲਿਸ ਨੇ ਜਨਤਕ ਥਾਵਾਂ ਉੱਤੇ ਮਾਸਕ ਨਾ ਪਾਏ ਹੋਣ ਉੱਤੇ 22 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ।

 

•           ਮਿਜ਼ੋਰਮ - ਬਾਗਬਾਨੀ ਵਿਭਾਗ ਨੇ ਲੌਕਡਾਊਨ ਦੌਰਾਨ ਕਿਸਾਨਾਂ ਨੂੰ ਚੰਫਾਈ ਅਤੇ ਲਾਂਗਤਲਾਈ (Champhai and Lawngtlai ) ਜ਼ਿਲ੍ਹਿਆਂ ਵਿੱਚ  ਸਬਜ਼ੀਆਂ ਦੇ ਮੁਫਤ ਬੀਜ ਵੰਡੇ।

 

•           ਨਾਗਾਲੈਂਡ - ਚੁਮੋਏਕੇਡਿਮਾ ਵਿੱਚ ਸਥਿਤ ਕੋਹਿਮਾ ਇੰਸਟੀਟਿਊਟ ਆਵ੍ ਹੈਲਥ ਐਂਡ ਫੈਮਿਲੀ ਵੈਲਫੇਅਰ ਸੈਂਟਰ ਨੂੰ ਨਾਗਾ ਵਿਦਿਆਰਥੀਆਂ ਅਤੇ ਬਾਹਰ ਦੇ ਫਸੇ ਹੋਏ ਨਾਗਰਿਕਾਂ ਨੂੰ ਰੱਖਣ ਲਈ ਨਿਗਰਾਨੀ ਸੈਂਟਰ ਵਿੱਚ ਤਬਦੀਲ ਕਰ ਦਿੱਤਾ। ਡੀਸੀ ਦੀਮਾਪੁਰ ਨੇ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਅਗਵਾਈ ਹੇਠ ਇਕ ਕਮੇਟੀ ਕਾਇਮ ਕੀਤੀ ਹੈ ਜੋ ਕਿ ਸਹਾਇਤਾ ਪੈਕੇਜ ਦੇ ਹੱਕਦਾਰ ਲੋਕਾਂ ਦੀ ਪਛਾਣ ਕਰੇਗੀ।

 

•           ਸਿੱਕਮ - ਪੱਛਮੀ ਜ਼ਿਲ੍ਹਾ ਸਿੱਕਮ ਦੇ ਕਿਸਾਨਾਂ ਨੂੰ ਲੌਕਡਾਊਨ ਦੌਰਾਨ ਰਾਜ ਵਿੱਚ 150 ਮੀਟ੍ਰਿਕ ਟਨ ਤਾਜ਼ਾ ਸਬਜ਼ੀਆਂ ਵੰਡੀਆਂ ਗਈਆਂ।

 

•           ਤ੍ਰਿਪੁਰਾ - ਮੁੱਖ ਮੰਤਰੀ ਨੇ ਕੋਵਿਡ-19 ਦੇ ਸਾਰੇ ਫਰੰਟ ਲਾਈਨ ਵਾਰੀਅਰਸ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਰਾਜ ਨੂੰ ਕੋਰੋਨਾ ਤੋਂ ਮੁਕਤ ਬਣਾਇਆ ਹੈ ਅਤੇ ਨਾਲ ਹੀ ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਮਾਜਿਕ ਦੂਰੀ ਬਣਾਈ ਰੱਖਣ ਤੇ ਜ਼ੋਰ ਦਿੱਤਾ।

 

•           ਮਹਾਰਾਸ਼ਟਰ - ਮਹਾਰਾਸ਼ਟਰ ਵਿੱਚ ਕੱਲ੍ਹ ਇੱਕ ਦਿਨ ਵਿੱਚ 522 ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਵਧੇਰੇ ਰਿਸਕ ਵਾਲੇ ਵਿਅਕਤੀਆਂ ਦੇ ਸੰਪਰਕਾਂ ਦੀ ਵਿਸਤ੍ਰਿਤ ਜਾਂਚ, ਟੈਸਟਿੰਗ ਅਤੇ ਕੁਆਰੰਟੀਨ ਕੀਤੀ ਜਾ ਰਹੀ ਹੈ। 23 ਅਪ੍ਰੈਲ ਤੱਕ ਮਹਾਰਾਸ਼ਟਰ ਵਿੱਚ 96,369 ਟੈਸਟ ਕੀਤੇ ਗਏ ਜਿਨ੍ਹਾਂ  ਵਿੱਚੋਂ 55,000 (ਜਾਂ 57.07 %) ਸਿਰਫ ਮੁੰਬਈ ਵਿੱਚ ਹੀ ਕੀਤੇ ਗਏ ਜੋ ਕਿ ਭਾਰਤ ਵਿੱਚ ਕਿਸੇ ਸ਼ਹਿਰ ਵਿੱਚ ਸਭ ਤੋਂ ਵੱਧ ਹਨ।

 

•           ਗੁਜਰਾਤ - ਗੁਜਰਾਤ ਸਰਕਾਰ ਨੇ ਰਾਜ ਵਿੱਚ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ। ਇਸ ਵੇਲੇ ਰਾਜ ਵਿੱਚ 3,000 ਸੈਂਪਲ ਟੈਸਟ ਕੀਤੇ ਜਾ ਰਹੇ ਹਨ ਜੋ ਕਿ ਹੌਲੀ ਹੌਲੀ ਵਧਾਏ ਜਾਣਗੇ। ਗਾਂਧੀਨਗਰ ਵਿੱਚ ਇੱਕ ਹੋਰ ਲੈਬਾਰਟਰੀ ਨੂੰ ਕੋਵਿਡ-19 ਟੈਸਟਾਂ ਦੀ ਪ੍ਰਵਾਨਗੀ ਆਈਸੀਐੱਮਆਰ ਦੁਆਰਾ ਦਿੱਤੀ ਗਈ ਹੈ। ਇਸ ਨਾਲ ਰਾਜ ਵਿੱਚ 15 ਸਰਕਾਰੀ ਅਤੇ 5 ਪ੍ਰਾਈਵੇਟ ਲੈਬਾਰਟਰੀਆਂ ਕੋਵਿਡ ਟੈਸਟ ਕਰਦੀਆਂ ਹਨ। ਰਾਜ ਵਿੱਚ ਕੁੱਲ ਕੇਸ 2624 ਪਾਜ਼ਿਟਵ ਹਨ।

 

•           ਰਾਜਸਥਾਨ - ਰਾਜਸਥਾਨ ਵਿੱਚ ਕੋਵਿ਼ਡ-19 ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 2,000 ਤੇ ਪਹੁੰਚ ਗਈ ਹੈ। ਅੱਜ 36 ਨਵੇਂ ਕੇਸ ਸਾਹਮਣੇ ਆਏ। ਜੈਪੁਰ ਵਿੱਚ 13 ਹੋਰ ਪਾਜ਼ਿਟਿਵ ਕੇਸ ਅੱਜ ਸਾਹਮਣੇ ਆਏ ਜਿਸ ਨਾਲ ਸ਼ਹਿਰ ਵਿੱਚ ਕੁੱਲ ਕੇਸ 753 ਹੋ ਗਏ। ਕੋਟਾ ਤੋਂ 18 ਨਵੇਂ ਕੇਸ ਅਤੇ ਭਰਤਪੁਰ ਤੋਂ (1) ਹੋਰ ਕੇਸ ਸਾਹਮਣੇ ਆਇਆ।

 

*****

ਵਾਈਬੀ
 


(Release ID: 1618052)