ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟ

Posted On: 24 APR 2020 5:32PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਦੇਸ਼ ਭਰ ਦੇ ਪੰਚਾਇਤ ਸਰਪੰਚਾਂ ਨਾਲ ਗੱਲਬਾਤ ਕੀਤੀ। ਸਰਪੰਚਾਂ ਨੇ ਆਪਣੇ ਅਨੁਭਵ ਅਤੇ ਲੌਕਡਾਊਨ ਨੂੰ ਕਾਇਮ ਰੱਖਣ ਲਈ ਚੁੱਕੇ ਗਏ ਕਦਮਾਂ ਲਈ ਕੀਤੇ ਜਤਨ ਸਾਂਝੇ ਕੀਤੇ। ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਕਟਾਂ ਵੇਲੇ ਸੱਚੇ ਸਬਕ ਸਿੱਖੇ ਜਾ ਸਕਦੇ ਹਨ ਅਤੇ ਮੌਜੂਦਾ ਸਮੇਂ ਨੇ ਸਾਨੂੰ ਸਵੈਨਿਰਭਰਤਾ ਦਾ ਵੱਡਾ ਸਬਕ ਸਿਖਾਇਆ ਹੈ। ਉਨ੍ਹਾਂ ਪੰਚਾਇਤਾਂ ਨੂੰ ਆਪਣੇ ਬੁਨਿਆਦੀ ਢਾਂਚੇ ਮਜ਼ਬੂਤ ਕਰਨ ਅਤੇ ਬਿਹਤਰ ਚੌਕਸੀ ਲਈ ਕੋਰੋਨਾ ਟ੍ਰੈਕਰ ਐਪ ਆਰੋਗਯ ਸੇਤੂ ਡਾਊਨਲੋਡ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਕੋਵਿਡ19 ਦੇ ਪ੍ਰਬੰਧ ਲਈ ਕੀਤੀਆਂ ਤਿਆਰੀਆਂ ਤੇ ਕਾਰਵਾਈਆਂ ਦੀ ਸਮੀਖਿਆ ਲਈ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਅਤੇ ਸਿਹਤ ਸਕੱਤਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਹੁਣ ਤੱਕ ਰਾਜਾਂ ਵੱਲੋਂ ਕੀਤੇ ਜਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਜ਼ਿਲ੍ਹਿਆਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨ, ਜਿੱਥੇ ਵੱਧ ਗਿਣਤੀ ਚ ਕੇਸ ਦਰਜ ਹੋ ਰਹੇ ਹਨ ਜਾਂ ਜਿਨ੍ਹਾਂ ਦੇ ਕੇਸਾਂ ਦੀ ਦੁੱਗਣੇ ਹੋਣ ਦੀ ਦਰ ਤੇਜ਼ ਹੈ ਅਤੇ ਉਹ ਜ਼ਿਲ੍ਹੇ ਜਿੱਥੇ ਵਧੇਰੇ ਮੌਤਾਂ ਹੋ ਰਹੀਆਂ ਹਨ।

ਡਾ. ਹਰਸ਼ ਵਰਧਨ ਨੇ ਰਾਜਾਂ ਨੂੰ ਪੂਰੀ ਚੌਕਸੀ, ਘਰੋਂਘਰੀਂ ਜਾ ਕੇ ਸਰਗਰਮੀ ਨਾਲ ਕੇਸ ਲੱਭਣ, ਕੇਸਾਂ ਦੀ ਛੇਤੀ ਸ਼ਨਾਖ਼ਤ ਕਰਨ ਤੇ ਵਾਜਬ ਕਲੀਨਿਕਲ ਪ੍ਰਬੰਧ ਕਰਨ ਦੀ ਬੇਨਤੀ ਕੀਤੀ, ਤਾਂ ਜੋ ਮਰੀਜ਼ਾਂ ਨੂੰ ਸਮੇਂਸਿਰ ਇਲਾਜ ਮਿਲ ਸਕੇ ਅਤੇ ਮੌਤ ਦਰ ਵਿੱਚ ਕਮੀ ਆ ਸਕੇ। ਉਨ੍ਹਾਂ ਰਾਜਾਂ ਦੇ ਸਿਹਤ ਮੰਤਰੀਆਂ ਨੂੰ ਡਾਕਟਰਾਂ ਤੇ ਮੂਹਰਲੀ ਕਤਾਰ ਦੇ ਹੋਰ ਸਿਹਤ ਕਰਮਚਾਰੀਆਂ ਉੱਤੇ ਕਿਸੇ ਤਰ੍ਹਾਂ ਦਾ ਕਲੰਕ ਲੱਗਣ ਤੇ ਉਨ੍ਹਾਂ ਨਾਲ ਵਿਤਕਰਾ ਹੋਣ ਖ਼ਿਲਾਫ਼ ਚੁੱਕੇ ਗਏ ਕਦਮਾਂ ਦੀ ਨਿਜੀ ਸਮੀਖਿਆ ਕਰਨ ਦੀ ਬੇਨਤੀ ਵੀ ਕੀਤੀ; ਬਿਲਕੁਲ ਇਹੋ ਜਿਹਾ ਖ਼ਿਆਲ ਉਨ੍ਹਾਂ ਨੇ ਅਜਿਹੇ ਰੋਗੀਆਂ ਦਾ ਵੀ ਰੱਖਣ ਲਈ ਆਖਿਆ ਜਿਨ੍ਹਾਂ ਨੂੰ ਕੋਵਿਡ19 ਹੈ ਜਾਂ ਜਿਹੜੇ ਹੁਣ ਠੀਕ ਹੋ ਚੁੱਕੇ ਹਨ।

ਇਸ ਤੋਂ ਪਹਿਲਾਂ, ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਸਾਰੇ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਵੀ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ ਅਤੇ ਕੋਵਿਡ19 ਦੇ ਪ੍ਰਬੰਧ ਵਿੱਚ ਹੁਣ ਤੱਕ ਭਾਰਤ ਦੇ ਸਫ਼ਰ ਬਾਰੇ ਅਨੁਭਵ ਸਾਂਝੇ ਕੀਤੇ ਅਤੇ ਨਾਲ ਹੀ ਇਹ ਵੀ ਉਜਾਗਰ ਕੀਤਾ ਕਿ ਭਾਰਤ ਦੇ ਇਸ ਮਾਮਲੇ ਚ ਪ੍ਰਬੰਧਕੀ ਯਤਨ ਆਮ ਲੋਕਾਂ ਦੀ ਸ਼ਮੂਲੀਅਤ ਅਤੇ ਕੰਟੇਨਮੈਂਟ ਦੇ ਜਤਨਾਂ ਦੇ ਦੋ ਸਿਧਾਂਤਾਂ ਉੱਤੇ ਆਧਾਰਤ ਹਨ।

ਅੱਜ ਦੇਸ਼ ਦੇ 15 ਹੋਰ ਜ਼ਿਲ੍ਹੇ ਅਜਿਹੇ ਆ ਗਏ ਹਨ, ਜਿਨ੍ਹਾਂ ਦੇ ਪਹਿਲਾਂ ਕੋਰੋਨਾ ਦੇ ਕੇਸ ਸਨ ਪਰ ਹੁਣ ਪਿਛਲੇ 28 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ। ਪਹਿਲਾਂ ਤੋਂ ਉਜਾਗਰ ਕੀਤੇ ਜ਼ਿਲ੍ਹਿਆਂ ਤੋਂ ਇਲਾਵਾ, ਤਿੰਨ ਨਵੇਂ ਜ਼ਿਲ੍ਹੇ ਦੁਰਗ ਅਤੇ ਰਾਜਨੰਦਗਾਓਂ (ਛੱਤੀਸਗੜ੍ਹ) ਅਤੇ ਸ਼ਿਵਪੁਰੀ (ਮੱਧ ਪ੍ਰਦੇਸ਼) ਇਸ ਸੂਚੀ ਵਿੱਚ ਸ਼ਾਮਲ ਹੋਏ ਹਨ।

23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 80 ਜ਼ਿਲ੍ਹਿਆਂ ਚ ਪਿਛਲੇ 14 ਦਿਨਾਂ ਤੋਂ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ।

@ਕੋਵਿਡਇੰਡੀਆਸੇਵਾ (@CovidIndiaSeva) ਟਵਿਟਰ ਹੈਂਡਲ ਵੀ ਨਾਗਰਿਕਾਂ ਦੇ ਪ੍ਰਸ਼ਨਾਂ ਦੇ ਤੁਰੰਤ ਜਵਾਬ ਦੇਣ ਲਈ ਸਿੱਖਿਅਤ ਮਾਹਿਰਾਂ ਵੱਲੋਂ ਐਨਮੌਕੇ ਤੇ (ਰੀਅਲਟਾਈਮ) ਪ੍ਰਦਾਨ ਸਹੀ ਸਿਹਤ ਤੇ ਜਨਤਕ ਜਾਣਕਾਰੀ ਰਾਹੀਂ ਵੀ ਮਦਦ ਕਰ ਰਿਹਾ ਹੈ।

ਹੁਣ ਤੱਕ ਸਿਹਤਯਾਬੀ ਦੀ 20.5% ਦੀ ਦਰ ਨਾਲ 4,748 ਵਿਅਕਤੀ ਠੀਕ ਹੋ ਚੁੱਕੇ ਹਨ। ਕੱਲ੍ਹ ਤੋਂ 1,684 ਨਵੇਂ ਕੇਸਾਂ ਦਾ ਵਾਧਾ ਦਰਜ ਹੋਇਆ ਹੈ। ਹੁਣ ਤੱਕ ਕੋਵਿਡ19 ਦੇ ਕੁੱਲ 23,077 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਹੁਣ ਤੱਕ ਭਾਰਤ ਚ ਕੁੱਲ 718 ਮੌਤਾਂ ਹੋ ਚੁੱਕੀਆਂ ਹਨ।

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ


(Release ID: 1617925) Visitor Counter : 205