ਆਯੂਸ਼

ਆਯੁਸ਼ ਦੇ ਠੋਸ ਉਪਾਵਾਂ ਅਤੇ ਦਵਾਈਆਂ ਨਾਲ ਕੋਵਿਡ 19 ਦਾ ਇਲਾਜ ਲੱਭਣ ਦੇ ਯਤਨ

Posted On: 24 APR 2020 12:10PM by PIB Chandigarh


ਆਯੁਸ਼ ਮੰਤਰਾਲੇ ਨੇ ਕੋਵਿਡ 19 ਤੋਂ ਬਚਾਅ ਜਾਂ ਰੋਕਥਾਮ ਅਤੇ ਨੈਦਾਨਿਕ ਪ੍ਰਬੰਧਨ ਵਿੱਚ ਆਯੁਸ਼ ਦੇ ਠੋਸ ਉਪਾਵਾਂ/ਦਵਾਈਆਂ ਦੇ ਪ੍ਰਭਾਵਾਂ ਦੇ ਮੁੱਲਾਂਕਣ ਲਈ ਅਲਪਕਾਲੀ ਖੋਜ ਪ੍ਰੋਜੈਕਟਾਂ ਵਿੱਚ ਜ਼ਰੂਰੀ ਸਹਿਯੋਗ ਦੇਣ ਲਈ ਇੱਕ ਉਚਿਤ ਵਿਵਸਥਾ ਦਾ ਐਲਾਨ ਕੀਤਾ ਹੈ। 
ਕੋਵਿਡ-19 ਮਾਮਲਿਆਂ ਨਾਲ ਨਿਪਟਣ ਵਿੱਚ ਜੁਟੇ ਹਸਪਤਾਲਾਂ/ਸੰਸਥਾਵਾਂ ਨੂੰ ਇਸ ਯੋਜਨਾ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ, ਜੋ ਬਾਹਰੀ (ਯਾਨੀ, ਆਯੁਸ਼ ਮੰਤਰਾਲੇ ਦੇ ਪ੍ਰਤਿਸ਼ਠਾਨਾਂ ਤੋਂ ਬਾਹਰ ਦੇ ਸੰਸਥਾਨਾਂ ਲਈ) ਖੋਜ ਸ਼੍ਰੇਣੀ ਤਹਿਤ ਆਉਂਦੇ ਹਨ। ਪ੍ਰਸਤਾਵ "ਸਾਰਸ ਸੀਓਵੀ-2" ਸੰਕ੍ਰਮਣ ਅਤੇ ਕੋਵਿਡ 19 ਰੋਗ ਤੋਂ ਬਚਾਅ ਜਾਂ ਰੋਕਥਾਮ ਅਤੇ ਨੈਦਾਨਿਕ ਪ੍ਰਬੰਧਨ ਵਿੱਚ ਆਯੁਸ਼ ਦੇ ਠੋਸ ਉਪਾਵਾਂ/ਦਵਾਈਆਂ ਦੀ ਭੂਮਿਕਾ ਅਤੇ ਪ੍ਰਭਾਵਾਂ ਦੇ ਮੁੱਲਾਂਕਣ ਨਾਲ ਸਬੰਧਿਤ ਹੋਣੇ ਚਾਹੀਦੇ ਹਨ।
ਸੰਸਥਾਗਤ ਨੈਤਿਕਤਾ ਕਮੇਟੀ (ਆਈਈਸੀ) ਤੋਂ ਪ੍ਰਵਾਨਗੀ ਹਾਸਲ ਵੱਧ ਤੋਂ ਵੱਧ 6 ਮਹੀਨਿਆਂ ਦੀ ਮਿਆਦ ਵਾਲੇ ਪ੍ਰੋਜੈਕਟ ਪ੍ਰਸਤਾਵਾਂ ‘ਤੇ 10 ਲੱਖ ਰੁਪਏ ਤੱਕ ਦੀ ਸਹਾਇਤਾ ਦੇਣ ਲਈ ਵਿਚਾਰ ਕੀਤਾ ਜਾਵੇਗਾ, ਤਾਕਿ ਆਯੁਸ਼ ਚਿਕਿਤਸਕ, ਤਕਨੀਕੀ ਕਾਰਜਬਲ ਦੀਆਂ ਸੇਵਾਵਾਂ ਲੈਣ, ਪ੍ਰਯੋਗਸ਼ਾਲਾ ਵਿੱਚ ਜਾਂਚ ਅਤੇ ਸਬੰਧਿਤ ਅਚਾਨਕ ਜ਼ਰੂਰਤਾਂ ‘ਤੇ ਆਉਣ ਵਾਲੇ ਖ਼ਰਚ ਨੂੰ ਪੂਰਾ ਕੀਤਾ ਜਾ ਸਕੇ। 
ਪਾਤਰਤਾ ਯੋਗਤਾਵਾਂ, ਅਰਜੀਆਂ ਜਮ੍ਹਾਂ ਕਰਨ ਦਾ ਤਰੀਕਾ, ਅਰਜ਼ੀ ਪੱਤਰ ਸਹਿਤ ਜਾਣਕਾਰੀ ਆਯੁਸ਼ ਮੰਤਰਾਲੇ ਦੀ ਵੈੱਬਸਾਈਟ ayush.gov.in ਤੇ ਅੱਪਲੋਡ ਕਰ ਦਿੱਤੇ ਗਏ ਹਨ।ਵੈੱਬਪੇਜ ਦਾ ਲਿੰਕ ਹੈ:- https://main.ayush.gov.in/event/mechanism-support-short-term-research-projects-evaluating-impact-ayush-interventions-cum.
ਅਰਜ਼ੀਆਂ ਕੇਵਲ ਈ ਮੇਲ ਜ਼ਰੀਏ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਇਸ ਦਾ ਪਤਾ ਹੈ:-emrayushcovid19[at]gmail[dot]com ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 1 ਮਈ,2020 ਹੈ।
                                                                                              ******
ਆਰਜੇ/ਐੱਸਕੇ

 



(Release ID: 1617871) Visitor Counter : 186