ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸ਼੍ਰੀ ਸੰਜੈ ਧੋਤ੍ਰੇ ਨੇ ਡਾਕ ਵਿਭਾਗ ਨੂੰ ਕੋਵਿਡ-19 ਸੰਕਟ ਦੌਰਾਨ ਲੋਕਾਂ ਦੀ ਸੇਵਾ ਲਈ ਆਪਣੇ ਅਣਥੱਕ ਯਤਨ ਜਾਰੀ ਰੱਖਣ ਲਈ ਕਿਹਾ ਲੌਕਡਾਊਨ ਦੌਰਾਨ 300 ਕਰੋੜ ਰੁਪਏ ਤੋਂ ਜ਼ਿਆਦਾ ਦਾ 15 ਲੱਖ ਤੋਂ ਜ਼ਿਆਦਾ ਏਈਪੀਐੱਸ ਲੈਣਦੇਣ ਹੋਇਆ

Posted On: 24 APR 2020 12:19PM by PIB Chandigarh


ਸੰਚਾਰ ਅਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ, ਸ਼੍ਰੀ ਸੰਜੈ ਧੋਤ੍ਰੇ ਨੇ ਕੋਵਿਡ-19 ਲੌਕਡਾਊਨ  ਦੌਰਾਨ ਡਾਕ ਵਿਭਾਗ ਦੁਆਰਾ ਕੀਤੀਆਂ ਗਈਆਂ ਪਹਿਲਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਸਮੀਖਿਆ ਕੀਤੀ। ਮੰਤਰੀ ਨੇ ਸਮਾਜਿਕ ਦੂਜੀ ਦੇ ਸਾਰੇ ਉਪਾਵਾਂ ਦਾ ਪਾਲਣ ਕਰਦੇ ਹੋਏ ਰਾਸ਼ਟਰ ਦੀ ਸੇਵਾ ਵਿੱਚ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਡਾਕ ਵਿਭਾਗ ਦੁਆਰਾ ਕੀਤੇ ਗਏ ਵਿਭਿੰਨ ਉਪਾਵਾਂ ’ਤੇ ਤਸੱਲੀ ਪ੍ਰਗਟ ਕੀਤੀ।

ਸ਼੍ਰੀ ਸੰਜੈ ਧੋਤ੍ਰੇ ਨੇ ਅੱਗੇ ਕਿਹਾ ਕਿ ਕਈ ਸਰਕਾਰੀ ਵਿਭਾਗਾਂ ਨੂੰ ਡਾਕ ਵਿਭਾਗ ਦੀ ਮਜ਼ਬੂਤ ਵੰਡ ਪ੍ਰਣਾਲੀ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ ਅਤੇ ਅੰਤਰ ਵਿਭਾਗੀ ਸਹਿਯੋਗ ਡਾਕ ਵਿਭਾਗ ਨੂੰ ਨਵਾਂ ਮੌਕਾ ਪ੍ਰਦਾਨ ਕਰ ਸਕਦਾ ਹੈ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਏਈਪੀਐੱਸ ਨੂੰ ਡਾਕ ਵਿਭਾਗ ਦੁਆਰਾ ਵਿਆਪਕ ਰੂਪ ਨਾਲ ਹਰਮਨਪਿਆਰਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਡਾਕ ਵਿਭਾਗ ਦੇ ਵਿਭਾਗ ਮੁਖੀ ਨਕਦੀ ਦੀ ਡੋਰਸਟੈੱਪ ਡਿਲਿਵਰੀ ਲਈ ਜ਼ਿਲ੍ਹਾ ਕਲੈਕਟਰਾਂ ਅਤੇ ਰਾਜ ਦੇ ਪ੍ਰਸ਼ਾਸਨਾਂ ਨਾਲ ਤਾਲਮੇਲ ਕਰ ਸਕਦੇ ਹਨ।

ਮੰਤਰੀ ਨੂੰ ਦੱਸਿਆ ਗਿਆ ਕਿ ਦੇਸ਼ ਭਰ ਵਿੱਚ ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ ਜ਼ਿਆਦਾਤਰ ਡਾਕਘਰ ਕਾਰਜਸ਼ੀਲ ਹਨ ਅਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਦਵਾਈਆਂ, ਕੋਵਿਡ-19 ਜਾਂਚ ਕਿੱਟ, ਮਾਸਕ, ਸੈਨੀਟਾਈਜ਼ਰ, ਪੀਪੀਈ’ਜ਼ ਅਤੇ ਮੈਡੀਕਲ ਉਪਕਰਨ ਜਿਨ੍ਹਾਂ ਵਿੱਚ ਵੈਂਟੀਲੇਟਰ ਅਤੇ ਡੀਫਿਬਰਿਲੇਟਰ (defibrillators) ਸਮੇਤ ਲਾਜ਼ਮੀ ਵਸਤਾਂ ਦੀ ਡਿਲਿਵਰੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। 

ਮੰਤਰੀ ਨੂੰ ਦੱਸਿਆ ਗਿਆ ਕਿ 20 ਅਪ੍ਰੈਲ 2020 ਤੱਕ ਲੌਕਡਾਊਨ  ਦੌਰਾਨ ਲਗਭਗ 1.8 ਕਰੋੜ ਪੋਸਟ ਆਫਿਸ ਸੇਵਿੰਗ ਬੈਂਕਸ ਨਾਲ 28000 ਕਰੋੜ ਰੁਪਏ, 84 ਲੱਖ ਦੀ ਗਿਣਤੀ ਨਾਲ 2100 ਕਰੋੜ ਰੁਪਏ ਦਾ ਆਈਪੀਪੀਬੀ (IPPB) ਲੈਣ-ਦੇਣ ਹੋਇਆ।

ਆਧਾਰ ਅਧਾਰਿਤ ਇੰਡੀਆ ਪੋਸਟ ਪੇਅਮੈਂਟ ਬੈਂਕ ਪੇਅਮੈਂਟ ਸਿਸਟਮਜ਼ (ਏਈਪੀਐੱਸ) ਕਿਸੇ ਵੀ ਨਿਰਧਾਰਿਤ ਬੈਂਕ ਦੇ ਖਾਤਿਆਂ ਤੋਂ ਘਰਾਂ ਦੇ ਦਰਵਾਜ਼ਿਆਂ ’ਤੇ ਪੈਸੇ ਕਢਾਉਣ ਦੇ ਸਮਰੱਥ ਬਣਾਉਂਦਾ ਹੈ। 15 ਲੱਖ ਏਈਪੀਐੱਸ ਲੈਣਦੇਣ ਦੀ ਕੁੱਲ ਕੀਮਤ 300 ਕਰੋੜ ਰੁਪਏ ਹੈ ਜੋ ਲੌਕਡਾਊਨ ਦੌਰਾਨ ਕੀਤੀ ਗਈ ਹੈ। ਲੌਕਡਾਊਨ  ਦੌਰਾਨ 480 ਕਰੋੜ ਰੁਪਏ ਦਾ ਲਗਭਗ 52 ਲੱਖ ਪ੍ਰਤੱਖ ਲਾਭ ਤਬਾਦਲਿਆਂ (ਡਾਇਰੈਕਟ ਬੈਨੇਫਿਟ ਟਰਾਂਸਫਰ) ਦਾ ਭੁਗਤਾਨ ਕੀਤਾ ਗਿਆ ਹੈ। ਆਧਾਰ ਸਮਰੱਥ ਭੁਗਤਾਨ ਪ੍ਰਣਾਲੀ ਨਾਲ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਇਲਾਵਾ ਬਜ਼ੁਰਗਾਂ, ਦਿੱਵਯਾਂਗਾਂ ਅਤੇ ਪੈਨਸ਼ਨਰਾਂ ਨੂੰ ਕਾਫ਼ੀ ਮਦਦ ਮਿਲੀ ਹੈ।

ਸ਼੍ਰੀ ਸੰਜੈ ਧੋਤ੍ਰੇ ਨੂੰ ਵਿਸ਼ੇਸ਼ ਅੰਤਰਰਾਜੀ ਅਤੇ ਅੰਤਰ ਰਾਜੀ ਮੇਲ ਦੀ ਵਿਵਸਥਾ ਤੋਂ ਜਾਣੂ ਕਰਾਇਆ ਗਿਆ ਤਾਂ ਕਿ ਗਾਹਕਾਂ ਨੂੰ ਲਾਜ਼ਮੀ ਵਸਤਾਂ ਵੰਡੀਆਂ ਜਾ ਸਕਣ। ਇੰਡੀਆ ਪੋਸਟ ਲਾਜ਼ਮੀ ਵਸਤਾਂ ਦੀ ਸਮੇਂ ’ਤੇ ਡਿਲਿਵਰੀ ਯਕੀਨੀ ਕਰਨ ਲਈ ਕਾਰਗੋ ਫਲਾਈਟ, ਪਾਰਸਲ ਟ੍ਰੇਨਾਂ ਅਤੇ ਰੈੱਡ ਮੇਲ ਮੋਟਰ ਵੈਨ ਅਤੇ ਰੋਡ ਟਰਾਂਸਪੋਰਟ ਨੈੱਟਵਰਕ ਨਾਲ ਆਪਣੇ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ।

ਡਾਕ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਇਆ ਗਿਆ ਹੈ ਤਾਕਿ ਕਿਸੇ ਨੂੰ ਵੀ ਲੌਕਡਾਊਨ  ਦੌਰਾਨ ਦਵਾਈ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਗੁਜਰਾਤ, ਯੂਪੀ, ਕੇਰਲ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਜਿਹੀਆਂ ਕਈ ਰਾਜ ਡਾਕ ਇਕਾਈਆਂ ਨੇ ਭਾਰਤੀ ਦਵਾਈ ਨਿਰਮਾਤਾ ਐਸੋਸੀਏਸ਼ਨ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ, ਔਨਲਾਈਨ ਦਵਾਈ ਕੰਪਨੀਆਂ ਅਤੇ ਕੋਵਿਡ-19 ਜਾਂਚ ਕਿੱਟਾਂ ਦੇ ਸਪਲਾਇਰਾਂ ਨਾਲ ਗੱਠਜੋੜ ਕੀਤਾ ਹੈ।

ਮੰਤਰੀ ਨੂੰ ਅੱਗੇ ਉਨ੍ਹਾਂ ਡਾਕਘਰਾਂ ਬਾਰੇ ਸੂਚਿਤ ਕੀਤਾ ਗਿਆ ਜੋ ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਕੰਮ ਕਰ ਰਹੇ ਹਨ ਅਤੇ ਜ਼ਰੂਰਤਾਂ ਅਨੁਸਾਰ ਬੁਨਿਆਦੀ ਡਾਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਡਾਕ ਵਿਭਾਗ ਦੁਆਰਾ ਸਵੈਇਛੁੱਕ ਯੋਗਦਾਨ ਰਾਹੀਂ ਅਤੇ ਰਸਦ ਸੇਵਾਵਾਂ ਪ੍ਰਦਾਨ ਕਰਨ ਲਈ ਗ਼ੈਰ-ਸਰਕਾਰੀ ਸੰਗਠਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਭਾਈਵਾਲੀ ਕਰਕੇ ਖੁਰਾਕੀ ਅਤੇ ਸੁੱਕੇ ਰਾਸ਼ਨ ਦੀ ਸਪਲਾਈ ਕੀਤੀ ਜਾ ਰਹੀ ਹੈ। ਡਾਕ ਕਰਮਚਾਰੀਆਂ, ਸਿਹਤ ਵਰਕਰਾਂ ਅਤੇ ਆਮ ਜਨਤਾ ਵਿਚਕਾਰ ਵੰਡ ਲਈ ਕੁਝ ਸਰਕਲਾਂ ਦੁਆਰਾ ਮਾਸਕਾਂ ਦੀ ਸਿਲਾਈ ਵੀ ਕੀਤੀ ਜਾ ਰਹੀ ਹੈ।

ਮੰਤਰੀ ਨੂੰ ਕੁਝ ਸਰਕਲਾਂ ਦੁਆਰਾ ਕੀਤੀਆਂ ਗਈਆਂ ਵਿਭਿੰਨ ਵਿਅਕਤੀਗਤ ਪਹਿਲਾਂ ਤੋਂ ਵੀ ਜਾਣੂ ਕਰਵਾਇਆ ਗਿਆ। ਉਦਾਹਰਨ ਲਈ ਰਤਨਾਗਿਰੀ ਵਿੱਚ ਵਿਭਾਗ ਅੰਬ ਦੇ ਕਿਸਾਨਾਂ ਨੂੰ ਸੇਵਾਵਾਂ ਉਪਲੱਬਧ ਕਰਵਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਦੇ ਖੇਤਾਂ ਤੋਂ ਉਤਪਾਦਿਤ ਅੰਬ ਦੀ ਪਿਕਅਪ ਅਤੇ ਪਹੁੰਚ ਸਥਾਨਾਂ ’ਤੇ ਢੋਆ-ਢੁਆਈ, ਆਵਾਜਾਈ ਅਤੇ ਉਤਰਾਈ ਸ਼ਾਮਲ ਹੈ। ਕਰਨਾਟਕ ਵਿੱਚ ਕਿਸਾਨਾਂ ਨੂੰ ਸ਼ਹਿਰ ਦੇ ਅੰਦਰ ਡਿਲਿਵਰੀ ਲਈ ਬੈਂਗਲੌਰ ਜੀਪੀਓ ਵਿੱਚ ਅੰਬ ਦੇ ਬਕਸਿਆਂ ਦੀ ਬੁਕਿੰਗ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਸਾਰੀ ਡਿਲਿਵਰੀ ਸਮਾਂ ਸੀਮਾ ਦੇ ਅੰਦਰ ਕੀਤੀ ਜਾ ਰਹੀ ਹੈ। 17 ਅਪ੍ਰੈਲ, 2020 ਨੂੰ ਕਰਨਾਟਕ ਸਰਕਲ ਆਫ ਇੰਡੀਆ ਪੋਸਟ ਨੇ ਉਨ੍ਹਾਂ ਲੋਕਾਂ ਦੇ ਲਾਭ ਲਈ ਇੱਕ ਦੁਭਾਸ਼ੀ ਵੈੱਬ ਐਪਲੀਕੇਸ਼ਨ ‘ਆਂਚੇ ਮਿਤ੍ਰ’ (‘Anche Mitra’) ਸ਼ੁਰੂ ਕੀਤੀ ਜੋ ਲੌਕਡਾਊਨ  ਹੋਣ ਕਾਰਨ ਆਪਣੇ ਘਰਾਂ ਤੋਂ ਬਾਹਰ ਆਉਣ ਵਿੱਚ ਅਸਮਰੱਥ ਹਨ।

ਹਰਿਆਣਾ ਸਰਕਲ ਦੀ ਆਈਟੀ ਟੀਮ ਦੁਆਰਾ ਵਿਕਸਤ ‘ਡਾਕ ਮਿਤ੍ਰ’ ਐਪ ਨੂੰ 21 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ। ਹਰਿਆਣਾ ਸਰਕਾਰ ਨੂੰ ਪੋਰਟਲ ਨਾਲ ਜੋੜਿਆ ਗਿਆ ਹੈ। ਇਸ ਪੋਰਟਲ ਦਾ ਉਦੇਸ਼ ਬੈਂਕਾਂ ਵਿੱਚ ਭੀੜ ਪ੍ਰਬੰਧਨ ਹੈ ਅਤੇ ਇਹ ਲੋਕਾਂ ਨੂੰ ਏਈਪੀਐੱਸ ਰਾਹੀਂ ਡਾਕਘਰਾਂ ਤੋਂ ਆਪਣੇ ਪੈਸੇ ਪ੍ਰਾਪਤ ਕਰਨ ਦਾ ਵਿਕਲਪ ਦਿੰਦਾ ਹੈ । ਇਸ ਪੋਰਟਲ ਰਾਹੀਂ ਪਹਿਲਾਂ ਹੀ ਐਪ ਵਿੱਚ 310 ਬੇਨਤੀਆਂ ਪ੍ਰਾਪਤ ਹੋ ਚੁੱਕੀਆਂ ਹਨ। 

ਮੰਤਰੀ ਨੇ ਵਿਭਿੰਨ ਸਰਕਲਾਂ/ਰਾਜ ਇਕਾਈਆਂ ਨੂੰ ਜਨਤਾ ਵਿਚਕਾਰ ਹੈਲਪਲਾਈਨ ਨੰਬਰਾਂ ਦਾ ਵਿਆਪਕ ਤੌਰ ‘ਤੇ ਪ੍ਰਚਾਰ ਕਰਨ ਲਈ ਕਿਹਾ ਤਾਕਿ ਉਹ ਅਸਾਨੀ ਨਾਲ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਸਾਰਿਆਂ ਨੂੰ ਵਿਸ਼ੇਸ਼ ਰੂਪ ਨਾਲ ਫੀਲਡ ਵਿੱਚ ਮੌਜੂਦ ਕਰਮਚਾਰੀਆਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਦੇ ਉਪਾਵਾਂ ਦਾ ਪਾਲਣ ਕਰਨ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਫਰੰਟ ਲਾਈਨ ’ਤੇ ਮੌਜੂਦ ਕਰਮਚਾਰੀਆਂ ਦੀ ਦੇਖਭਾਲ਼ ਕਰਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।

****

ਆਰਜੇ/ਐੱਨਜੀ


(Release ID: 1617862) Visitor Counter : 213