PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
23 APR 2020 7:04PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਦੇਸ਼ ’ਚ ਹੁਣ ਤੱਕ ਕੁੱਲ 21,393 ਲੋਕਾਂ ਦੇ ਕੋਵਿਡ–19 ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤੱਕ 4,257 ਵਿਅਕਤੀ 19.89% ਦੀ ਦਰ ਨਾਲ ਠੀਕ ਹੋ ਚੁੱਕੇ ਹਨ। ਕੱਲ੍ਹ ਤੋਂ 1,409 ਨਵੇਂ ਕੇਸ ਦਰਜ ਹੋਏ ਹਨ।
- 78 ਜ਼ਿਲ੍ਹੇ ਵਿੱਚ ਪਿਛਲੇ 14 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ।
- ਕੋਵਿਡ - 19 ਮਹਾਮਾਰੀ ਦੇ ਹਾਲਾਤ ਦੇ ਮੱਦੇਨਜ਼ਰ ਮਹਾਮਾਰੀ ਰੋਗ ਐਕਟ 1897 ਵਿੱਚ ਸੰਸ਼ੋਧਨ ਲਈ ਆਰਡੀਨੈਂਸ ਦਾ ਐਲਾਨ।
- ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ 33 ਕਰੋੜ ਤੋਂ ਜ਼ਿਆਦਾ ਗ਼ਰੀਬ ਲੋਕਾਂ ਨੂੰ 31,235 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ।
- ਪ੍ਰਧਾਨ ਮੰਤਰੀ ਕੱਲ੍ਹ ਦੇਸ਼ ਭਰ ਦੀਆਂ ਗ੍ਰਾਮ ਪੰਚਾਇਤਾਂ ਨਾਲ ਗੱਲਬਾਤ ਕਰਨਗੇ।
- ਰੱਖਿਆ ਮੰਤਰੀ ਨੇ ਕੋਵਿਡ - 19 ਨਮੂਨਿਆਂ ਦੀ ਜਾਂਚ ਕਰਨ ਲਈ ਮੋਬਾਈਲ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ
ਹੁਣ ਤੱਕ 4,257 ਵਿਅਕਤੀ 19.89% ਦੀ ਦਰ ਨਾਲ ਠੀਕ ਹੋ ਚੁੱਕੇ ਹਨ। ਕੱਲ੍ਹ ਤੋਂ 1,409 ਨਵੇਂ ਕੇਸ ਦਰਜ ਹੋਏ ਹਨ। ਹੁਣ ਤੱਕ ਕੁੱਲ 21,393 ਲੋਕਾਂ ਦੇ ਭਾਰਤ ’ਚ ਕੋਵਿਡ–19 ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 78 ਜ਼ਿਲ੍ਹੇ ਵੀ ਹਨ, ਜਿੱਥੇ ਪਿਛਲੇ 14 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ।
https://pib.gov.in/PressReleseDetail.aspx?PRID=1617510
ਕੋਵਿਡ - 19 ਮਹਾਮਾਰੀ ਦੇ ਹਾਲਾਤ ਦੇ ਮੱਦੇਨਜ਼ਰ ਮਹਾਮਾਰੀ ਰੋਗ ਐਕਟ 1897 ਵਿੱਚ ਸੰਸ਼ੋਧਨ ਲਈ ਆਰਡੀਨੈਂਸ ਦਾ ਐਲਾਨ
ਕੇਂਦਰੀ ਕੈਬਨਿਟ ਨੇ 22 ਅਪ੍ਰੈਲ 2020 ਨੂੰ ਹੋਈ ਆਪਣੀ ਬੈਠਕ ਵਿੱਚ ਮਹਾਮਾਰੀ ਦੌਰਾਨ ਹਿੰਸਾ ਦੇ ਖ਼ਿਲਾਫ਼ ਸਿਹਤ ਸੇਵਾ ਕਰਮੀਆਂ ਅਤੇ ਸੰਪਤੀ ਦੀ ਸੁਰੱਖਿਆ, ਜਿਸ ਵਿੱਚ ਉਨ੍ਹਾਂ ਦਾ ਰਹਿਣਾ/ਕੰਮ ਕਰਨ ਦਾ ਪਰਿਸਰ ਵੀ ਸ਼ਾਮਲ ਹੈ , ਲਈ ਮਹਾਮਾਰੀ ਰੋਗ ਐਕਟ 1897 ਵਿੱਚ ਸੰਸ਼ੋਧਨ ਲਈ ਇੱਕ ਆਰਡੀਨੈਂਸ ਪਾਸ ਕਰਨ ਪ੍ਰਵਾਨਗੀ ਦਿੱਤੀ। ਰਾਸ਼ਟਰਪਤੀ ਨੇ ਆਰਡੀਨੈਂਸ ਉੱਤੇ ਆਪਣੀ ਸਹਿਮਤੀ ਵੀ ਦੇ ਦਿੱਤੀ ਹੈ। ਆਰਡੀਨੈਂਸ ਵਿੱਚ ਅਜਿਹੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਸੰਗੀਨ ਅਤੇ ਗ਼ੈਰ - ਜ਼ਮਾਨਤੀ ਅਪਰਾਧ ਐਲਾਨ ਦੇ ਨਾਲ ਹੀ ਸਿਹਤ ਸੇਵਾ ਕਰਮੀਆਂ ਨੂੰ ਚੋਟ ਲੱਗਣ ਜਾਂ ਨੁਕਸਾਨ ਜਾਂ ਸੰਪਤੀ ਨੂੰ ਨੁਕਸਾਨ, ਜਿਸ ਵਿੱਚ ਮਹਾਮਾਰੀ ਦੇ ਸੰਬਧ ਵਿੱਚ ਸਿਹਤ ਸੇਵਾ ਕਰਮੀਆਂ ਦਾ ਸਿੱਧਾ ਹਿਤ ਜੁੜਿਆ ਹੋ ਸਕਦਾ ਹੈ , ਲਈ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਗਿਆ ਹੈ ।
https://pib.gov.in/PressReleseDetail.aspx?PRID=1617327
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ : ਹੁਣ ਤੱਕ ਦੀ ਪ੍ਰਗਤੀ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ 33 ਕਰੋੜ ਤੋਂ ਜ਼ਿਆਦਾ ਗ਼ਰੀਬ ਲੋਕਾਂ ਨੂੰ 31,235 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ। 20.05 ਕਰੋੜ ਜਨ ਧਨ ਖਾਤਾ ਧਾਰਕ ਔਰਤਾਂ ਨੂੰ 10,025 ਕਰੋੜ ਰੁਪਏ ਵੰਡੇ। 2.82 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗਾਂ ਨੂੰ 1405 ਕਰੋੜ ਰੁਪਏ ਵੰਡੇ। ਪੀਐੱਮ-ਕਿਸਾਨ ਦੀ ਪਹਿਲੀ ਕਿਸ਼ਤ : 8 ਕਰੋੜ ਕਿਸਾਨਾਂ ਨੂੰ 16,146 ਕਰੋੜ ਰੁਪਏ ਟਰਾਂਸਫਰ। ਈਪੀਐੱਫ ਯੋਗਦਾਨ ਦੇ ਰੂਪ ਵਿੱਚ 68,775 ਸੰਸਥਾਨਾਂ ਵਿੱਚ 162 ਕਰੋੜ ਰੁਪਏ ਟਰਾਂਸਫਰ, 10.6 ਲੱਖ ਕਰਮਚਾਰੀਆਂ ਨੂੰ ਲਾਭ, 2.17 ਕਰੋੜ ਭਵਨ ਅਤੇ ਹੋਰ ਨਿਰਮਾਣ ਵਰਕਰਾਂ ਨੂੰ 3497 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ। 39.27 ਕਰੋੜ ਲਾਭਾਰਥੀਆਂ ਨੂੰ ਖੁਰਾਕੀ ਅਨਾਜ ਦਾ ਮੁਫ਼ਤ ਰਾਸ਼ਨ ਵੰਡਿਆ। 1,09,227 ਮੀਟ੍ਰਿਕ ਟਨ ਦਾਲ਼ਾਂ : ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ: 2.66 ਕਰੋੜ ਮੁਫ਼ਤ ਉੱਜਵਲਾ ਸਿਲੰਡਰ ਡਿਲਿਵਰ ਕੀਤੇ।
https://pib.gov.in/PressReleasePage.aspx?PRID=1617393
ਪ੍ਰਧਾਨ ਮੰਤਰੀ 24 ਅਪ੍ਰੈਲ, 2020 ਨੂੰ ਦੇਸ਼ ਭਰ ਦੀਆਂ ਗ੍ਰਾਮ ਪੰਚਾਇਤਾਂ ਨਾਲ ਗੱਲਬਾਤ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸ਼ੁੱਕਰਵਾਰ 24 ਅਪ੍ਰੈਲ, 2020 ਨੂੰ ਦੇਸ਼ ਦੀਆਂ ਵਿਭਿੰਨ ਗ੍ਰਾਮ ਪੰਚਾਇਤਾਂ ਨੂੰ ਸੰਬੋਧਨ ਕਰਨਗੇ। ਇਹ ਦਿਨ ਹਰ ਸਾਲ ‘ਰਾਸ਼ਟਰੀ ਪੰਚਾਇਤੀ ਰਾਜ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਵੇਲੇ ਦੇਸ਼ ’ਚ ਜਦੋਂ ਲੌਕਡਾਊਨ ਦੌਰਾਨ ਇੱਕ–ਦੂਜੇ ਤੋਂ ਸਮਾਜਿਕ–ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾ ਰਹੀ ਹੈ, ਇਸੇ ਲਈ ਪ੍ਰਧਾਨ ਮੰਤਰੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਵਿਭਿੰਨ ਭਾਗੀਦਾਰਾਂ ਨਾਲ ਗੱਲਬਾਤ ਕਰਨਗੇ।
https://pib.gov.in/PressReleseDetail.aspx?PRID=1617260
ਪ੍ਰਧਾਨ ਮੰਤਰੀ ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਇਰਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਲਿਓ ਵਰਾਡਕਰ (H.E. Dr. Leo Varadkar) ਨਾਲ ਟੈਲੀਫ਼ੋਨ ’ਤੇ ਗੱਲਬਾਤ ਦੌਰਾਨ ਕੋਵਿਡ–19 ਮਹਾਮਾਰੀ ਨਾਲ ਪੈਦਾ ਹੋਈ ਸਥਿਤੀ ਅਤੇ ਦੋਵੇਂ ਦੇਸ਼ਾਂ ਦੁਆਰਾ ਆਪਣੇ ਨਾਗਰਿਕਾਂ ਦੀ ਸਿਹਤ ਠੀਕ ਰੱਖਣ ਤੇ ਇਸ ਦੇ ਆਰਥਿਕ ਅਸਰ ਨੂੰ ਘਟਾਉਣ ਲਈ ਦੋਵੇਂ ਦੇਸ਼ਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਵਰਾਡਕਰ ਨੇ ਆਇਰਲੈਂਡ ’ਚ ਇਸ ਮਹਾਮਾਰੀ ਦੇ ਸੰਕ੍ਰਮਣ ਨਾਲ ਲੜਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਤੇ ਨਰਸਾਂ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।
https://pib.gov.in/PressReleseDetail.aspx?PRID=1617239
ਰਬੀ ਸੀਜਨ 2020 ਦੌਰਾਨ, ਵਰਤਮਾਨ ਵਿੱਚ ਵੀਹ (20) ਰਾਜਾਂ ਵਿੱਚ ਨਿਊਨਤਮ ਸਮਰਥਨ ਮੁੱਲ ਉੱਤੇ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਕੀਤੀ ਜਾ ਰਹੀ ਹੈ
ਨੇਫੈੱਡ ਅਤੇ ਐੱਫਸੀਆਈ ਦੁਆਰਾ 1,67,570.95 ਮੀਟ੍ਰਿਕ ਟਨ ਦਾਲ਼ਾਂ ਅਤੇ 1,11,638.52 ਮੀਟ੍ਰਿਕ ਟਨ ਤੇਲ ਬੀਜਾਂ ਦੀ ਖਰੀਦ ਕੀਤੀ ਗਈ ਹੈ, ਜਿਸ ਦਾ ਮੁੱਲ 1313 ਕਰੋੜ ਰੁਪਏ ਹੈ ਅਤੇ ਇਸ ਜ਼ਰੀਏ 1,74,284 ਕਿਸਾਨਾਂ ਨੂੰ ਲਾਭ ਹੋਇਆ ਹੈ। ਉੱਤਰ ਪੂਰਬੀ ਖੇਤਰ ਵਿੱਚ ਅੰਤਰਰਾਜੀ ਆਵਾਜਾਈ ਦੇ ਨਾਲ - ਨਾਲ ਜ਼ਰੂਰੀ ਵਸਤਾਂ , ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਅਤੇ ਕੀਮਤਾਂ ਦੀ ਨਿਗਰਾਨੀ ਲਈ ਇੱਕ ਅਲੱਗ ਸੈੱਲ ਦਾ ਗਠਨ ਵੀ ਕੀਤਾ ਗਿਆ ਹੈ।
https://pib.gov.in/PressReleseDetail.aspx?PRID=1617277
ਰੱਖਿਆ ਮੰਤਰੀ ਨੇ ਕੋਵਿਡ - 19 ਨਮੂਨਿਆਂ ਦੀ ਜਾਂਚ ਕਰਨ ਲਈ ਡੀਆਰਡੀਓ ਦੁਆਰਾ ਵਿਕਸਿਤ ਮੋਬਾਈਲ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ
ਮੋਬਾਈਲ ਲੈਬ ਕੋਵਿਡ - 19 ਦੀ ਪਛਾਣ ਕਰਨ ਵਿੱਚ ਮਦਦ ਕਰੇਗੀ। ਇਹ ਡਰੱਗ ਸਕ੍ਰੀਨਿੰਗ ਲਈ ਵਾਇਰਸ ਕਲਚਰਿੰਗ, ਕਨਵਾਲੇਸੈਂਟ ਪਲਾਜ਼ਮਾ ਉਤਪੰਨ ਥੈਰੇਪੀ ਵੀ ਕਰੇਗੀ। ਇਸ ਤੋਂ ਇਲਾਵਾ ਇਹ ਕੋਵਿਡ - 19 ਮਰੀਜ਼ਾਂ ਦੀ ਢੁਕਵੀਂ ਇਮਿਊਨ ਪ੍ਰੋਫਾਈਲਿੰਗ ਕਰੇਗੀ ਤਾਂ ਜੋ ਟੀਕੇ ਦੇ ਵਿਕਾਸ ਲਈ ਖ਼ਾਸ ਤੌਰ ’ਤੇ ਭਾਰਤੀ ਆਬਾਦੀ ਉੱਪਰ ਸ਼ੁਰੂਆਤੀ ਕਲੀਨਿਕਲ ਟ੍ਰਾਇਲ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਹ ਲੈਬ ਪ੍ਰਤੀ ਦਿਨ 1000 ਤੋਂ 2000 ਨਮੂਨਿਆਂ ਦੀ ਜਾਂਚ ਕਰਦੀ ਹੈ। ਇਸ ਲੈਬ ਨੂੰ ਲੋੜ ਅਨੁਸਾਰ ਦੇਸ਼ ਵਿੱਚ ਕਿਤੇ ਵੀ ਲਿਜਾਇਆ ਜਾ ਸਕਦਾ ਹੈ।
https://pib.gov.in/PressReleseDetail.aspx?PRID=1617459
ਬਿਜਲੀ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵਿਆਪੀ ਲੌਕਡਾਊਨ ਦੌਰਾਨ ਮਿਊਂਸਪਲ ਹੱਦਾਂ ਤੋਂ ਬਾਹਰ ਬਿਜਲੀ ਪ੍ਰੋਜੈਕਟਾਂ ਵਿੱਚ ਨਿਰਮਾਣ ਗਤੀਵਿਧੀਆਂ ਦੀ ਆਗਿਆ ਦੇ ਦੇਣ
ਕੇਂਦਰੀ ਬਿਜਲੀ ਮੰਤਰਾਲੇ ਨੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਨੂੰ ਸਲਾਹ ਦਿੱਤੀ ਹੈ ਕਿ ਕੋਵਿਡ -19 ਫੈਲਣ ਕਰਕੇ ਰਾਸ਼ਟਰ-ਵਿਆਪੀ ਲੌਕਡਾਊਨ ਦੌਰਾਨ, ਕੇਂਦਰੀ ਗ੍ਰਹਿ ਮੰਤਰਾਲੇ ਦੇ ਮਿਤੀ 15.04.2020 ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਊਂਸਪਲ ਹੱਦਾਂ ਤੋਂ ਬਾਹਰ ਬਿਜਲੀ ਪ੍ਰੋਜੈਕਟਾਂ ਵਿੱਚ ਨਿਰਮਾਣ ਗਤੀਵਿਧੀਆਂ ਦੀ ਆਗਿਆ ਦੇ ਦੇਣ। ਇਨ੍ਹਾਂ ਗਤੀਵਿਧੀਆਂ ਦੀ, ਕੋਵਿਡ-19 ਨੂੰ ਰੋਕਣ ਲਈ ਜ਼ਰੂਰੀ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਤੋਂ ਬਾਅਦ ਹੀ ਆਗਿਆ ਦਿੱਤੀ ਜਾ ਸਕਦੀ ਹੈ।
https://pib.gov.in/PressReleseDetail.aspx?PRID=1617432
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਅੱਪਰ ਪ੍ਰਾਇਮਰੀ ਸਟੇਜ ਲਈ ਬਦਲਵਾਂ ਅਕਾਦਮਿਕ ਕੈਲੰਡਰ ਜਾਰੀ ਕੀਤਾ
ਵਿਦਿਆਰਥੀਆਂ ਨੂੰ ਕੋਵਿਡ-19 ਕਾਰਨ ਘਰਾਂ ਵਿੱਚ ਰਹਿਣ ਦੌਰਾਨ ਆਪਣੇ ਮਾਪਿਆਂ ਅਤੇ ਅਧਿਆਪਕਾਂ ਨਾਲ ਅਕਾਦਮਿਕ ਸਰਗਰਮੀਆਂ ਵਿੱਚ ਰੁੱਝਾ ਰੱਖਣ ਲਈ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਟੇਜ (6ਵੀਂ ਤੋਂ 8ਵੀਂ ਕਲਾਸ) ਦਾ ਬਦਲਵਾਂ ਅਕਾਦਮਿਕ ਕੈਲੰਡਰ ਐੱਨਸੀਈਆਰਟੀ ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ। ਅੱਪਰ ਪ੍ਰਾਇਮਰੀ ਸਟੇਜ ਲਈ ਇਹ ਬਦਲਵਾਂ ਅਕਾਦਮਿਕ ਕੈਲੰਡਰ ਅੱਜ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਦੁਆਰਾ ਨਵੀਂ ਦਿੱਲੀ ਵਿਖੇ ਜਾਰੀ ਕੀਤਾ ਗਿਆ। ਪ੍ਰਾਇਮਰੀ ਸਟੇਜ ਲਈ ਬਦਲਵਾਂ ਅਕਾਦਮਿਕ ਕੈਲੰਡਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੁਆਰਾ 16 ਅਪ੍ਰੈਲ, 2020 ਨੂੰ ਹੀ ਜਾਰੀ ਕਰ ਦਿੱਤਾ ਗਿਆ ਸੀ।
https://pib.gov.in/PressReleseDetail.aspx?PRID=1617408
ਕੇਂਦਰੀ ਫ਼ਾਰਮਾ ਸਕੱਤਰ ਨੇ ਰਾਜਾਂ ਦੇ ਡ੍ਰੱਗ ਕੰਟਰੋਲਰਾਂ ਨੂੰ ਦੇਸ਼ ’ਚ ਦਵਾਈਆਂ ਦੇ ਉਤਪਾਦਨ ਵਿੱਚ ਵਾਧੇ ਲਈ ਫ਼ਾਰਮਾਸਿਊਟੀਕਲ ਫ਼ਰਮਾਂ ਦੀ ਮਦਦ ਕਰਨ ਲਈ ਕਿਹਾ
ਰਾਜ ਡ੍ਰੱਗ ਕੰਟਰੋਲਰਾਂ (SDCs) ਨੂੰ ਬੇਨਤੀ ਕੀਤੀ ਗਈ ਕਿ ਉਹ ਕੋਵਿਡ–19 ਦੇ ਇਲਾਜ–ਪ੍ਰਬੰਧ ਲਈ ਲੋੜੀਂਦੀਆਂ ਜ਼ਰੂਰੀ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਉਪਲਬਧਤਾ ਯਕੀਨੀ ਬਣਾਉਣ। ਉਨ੍ਹਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਸੀ ਕਿ ਉਹ ਆਪਣੀ ਨਿਰਮਾਣ ਸਮਰੱਥਾ ਦੀ ਮੁਕੰਮਲ ਸਮਰੱਥਾ ਦੀ ਉਪਯੋਗਤਾ ਯਕੀਨੀ ਬਣਾਉਣ, ਤਾਂ ਜੋ ਸਾਰੇ ਪੱਧਰਾਂ ਉੱਤੇ ਵਾਜਬ ਸਟਾਕ ਬਿਨਾ ਕਿਸੇ ਅੜਿੱਕੇ ਦੇ ਉਪਲਬਧ ਕਰਵਾਏ ਜਾ ਸਕਣ।
https://pib.gov.in/PressReleseDetail.aspx?PRID=1617218
22 ਅਪ੍ਰੈਲ 2020 ਨੂੰ ਭਾਰਤੀ ਰੇਲਵੇ ਨੇ 3.13 ਲੱਖ ਟਨ ਅਨਾਜ ਨਾਲ ਲੱਦੇ 112 ਰੇਕਸ ਦੀ ਢੋਆ–ਢੁਆਈ ਕੀਤੀ
ਭਾਰਤੀ ਰੇਲਵੇ ਆਪਣੇ ਉੱਦਮਾਂ ਨਾਲ ਲਗਾਤਾਰ ਇਹ ਯਕੀਨੀ ਬਣਾ ਰਿਹਾ ਹੈ ਕਿ ਪੂਰੇ ਦੇਸ਼ ’ਚ ਅਨਾਜ ਜਿਹੇ ਖੇਤੀ ਉਤਪਾਦਾਂ ਦੀ ਸਮੇਂ ਸਿਰ ਢੋਆ–ਢੁਆਈ ਹੋ ਸਕੇ। 1 ਅਪ੍ਰੈਲ 2020 ਤੋਂ 22 ਅਪ੍ਰੈਲ 2020 ਤੱਕ ਭਾਰਤੀ ਰੇਲਵੇ ਨੇ 45.80 ਲੱਖ ਟਨ ਅਨਾਜ ਦੀ ਢੋਆ–ਢੁਆਈ ਕਰ ਲਈ ਸੀ, ਜਦਕਿ ਪਿਛਲੇ ਵਰ੍ਹੇ ਇਸੇ ਸਮੇਂ 18.20 ਲੱਖ ਟਨ ਅਨਾਜ ਦੀ ਢੋਆ–ਢੁਆਈ ਹੋਈ ਸੀ।
ਲਾਈਫ਼ਲਾਈਨ ਉਡਾਨ ਦੇ ਕੋਰੋਨਾ ਜੋਧੇ ਕੋਵਿਡ - 19ਖ਼ਿਲਾਫ਼ ਭਾਰਤ ਦੀ ਲੜਾਈ ਦਾ ਸਮਰਥਨ ਕਰਨ ਲਈ ਬੇਅੰਤ ਊਰਜਾ ਨਾਲ ਕੰਮ ’ਤੇ ਡਟੇ ਹੋਏ ਹਨ
ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ330 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ।ਇਨ੍ਹਾਂ ਵਿੱਚੋਂ 200 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ।ਅੱਜ ਤੱਕ ਲਗਭਗ 551.79 ਟਨ ਦੀ ਸਮੱਗਰੀ ਪਹੁੰਚਾਈ ਗਈ ਹੈ।ਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 3,27,623 ਕਿਲੋਮੀਟਰ ਦਾ ਹਵਾਈ ਸਫ਼ਰ ਪੂਰਾ ਕਰ ਲਿਆ ਹੈ।
https://pib.gov.in/PressReleseDetail.aspx?PRID=1617189
‘ਭਾਰਤ ਨੂੰ ਸਾਰਿਆਂ ਲਈ ਸਮਾਵੇਸ਼ੀ ਯਾਤਰਾ ਮੰਜ਼ਿਲ ਬਣਾਉਣ’ ਬਾਰੇ ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਸੀਰੀਜ਼ ਦਾ 6ਵਾਂ ਵੈਬੀਨਾਰ ਆਯੋਜਿਤ ਕੀਤਾ
ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ‘ਦੇਖੋ ਅਪਨਾ ਦੇਸ਼’ ਦੇ ਸਮੁੱਚੇ ਵਿਸ਼ੇ ‘ਤੇ ਵੈਬੀਨਾਰਾਂ ਦੀ ਸੀਰੀਜ਼ ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਵੈਬੀਨਾਰਾਂ ਦਾ ਉਦੇਸ਼ ਭਾਰਤ ਦੇ ਵੱਖ-ਵੱਖ ਟੂਰਿਜ਼ਮ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਸ ਨੂੰ ਉਤਸ਼ਾਹਿਤ ਕਰਨਾ ਹੈ - ਜਿਸ ਵਿੱਚ ਘੱਟ ਮਸ਼ਹੂਰ ਮੰਜ਼ਿਲਾਂ ਤੇ ਪ੍ਰਸਿੱਧ ਮੰਜ਼ਿਲਾਂ ਦੇ ਘੱਟ ਜਾਣੇ ਜਾਂਦੇ ਪਹਿਲੂ ਸ਼ਾਮਲ ਹਨ। ਇਸ ਤੋਂ ਇਲਾਵਾ, ਸਾਰਥਕ ਟੂਰਿਜ਼ਮ ਜਿਹੇ ਵਿਸ਼ਿਆਂ 'ਤੇ ਵਿਸ਼ੇਵਾਰ ਵੈਬੀਨਾਰ ਵੀ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸੀਰੀਜ਼ ਦਾ 6ਵਾਂ ਵੈਬੀਨਾਰ 22 ਅਪ੍ਰੈਲ 2020 ਨੂੰ ‘ਭਾਰਤ ਨੂੰ ਸਾਰਿਆਂ ਲਈ ਸਮਾਵੇਸ਼ੀ ਯਾਤਰਾ ਮੰਜ਼ਿਲ ਬਣਾਉਣ’ ‘ਤੇ ਆਯੋਜਿਤ ਕੀਤਾ ਗਿਆ ਸੀ।
ਟੂਰਿਜ਼ਮ ਮੰਤਰਾਲੇ ਵੱਲੋਂ ‘ਦੇਖੋ ਅਪਨਾ ਦੇਸ਼’ ਵੈਬੀਨਾਰ ਲੜੀ ਦਾ 7ਵਾਂ ਵੈਬੀਨਾਰ – ‘ਫ਼ੋਟੋਵਾਕਿੰਗ® ਵਾਰਾਣਸੀ: ਏ ਵਿਜ਼ੁਅਲ ਟ੍ਰੀਟ, ਵਿਰਾਸਤ, ਸੰਸਕ੍ਰਿਤੀ ਅਤੇ ਵਯੰਜਨ (विरासत, संस्कृति और व्यंजन’)
https://pib.gov.in/PressReleseDetail.aspx?PRID=1617477
ਦੂਰਸੰਚਾਰ ਵਿਭਾਗ ਦੁਆਰਾ ਮੁਫ਼ਤ ਇੰਟਰਨੈੱਟ ਦਾ ਕੋਈ ਪ੍ਰਾਵਧਾਨ ਨਹੀਂ
ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੀ ਫੈਕਟ ਚੈੱਕ ਯੂਨਿਟ ਨੇ ਅੱਜ ਇੱਕ ਟਵੀਟ ਵਿੱਚ ਸਪਸ਼ਟ ਕੀਤਾ ਕਿ ਦੂਰਸੰਚਾਰ ਵਿਭਾਗ 3 ਮਈ 2020 ਤੱਕ ਸਾਰੇ ਯੂਜ਼ਰਸ ਨੂੰ ਫ੍ਰੀ ਇੰਟਰਨੈੱਟ ਨਹੀਂ ਦੇ ਰਿਹਾ ਹੈ। ਦਰਅਸਲ , ਫੈਲਾਈ ਜਾ ਰਹੀ ਫਰਜ਼ੀ ਸੂਚਨਾ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਵਿਭਾਗ ਦੁਆਰਾ ਫ੍ਰੀ ਇੰਟਰਨੈੱਟ ਦਿੱਤਾ ਜਾ ਰਿਹਾ ਹੈ ਅਤੇ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰਕੇ ਇਸ ਦਾ ਲਾਭ ਚੁੱਕਿਆ ਜਾ ਸਕਦਾ ਹੈ।
https://pib.gov.in/PressReleseDetail.aspx?PRID=1617305
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਤਹਿਤ ਆਉਂਦੇ ਖੋਜ ਤੇ ਵਿੱਦਿਅਕ ਸੰਸਥਾ ਆਈਆਈਐੱਫਪੀਟੀ ਨੇ ਕੋਵਿਡ-19 ਦੇ ਮਰੀਜ਼ਾਂ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਤਿਆਰ ਕਰਕੇ ਅਤੇ ਸਪਲਾਈ ਕਰਕੇ ਕੋਵਿਡ-19 ਖ਼ਿਲਾਫ਼ ਲੜਾਈ 'ਚ ਯੋਗਦਾਨ ਪਾਇਆ
ਇੰਡੀਅਨ ਫੂਡ ਪ੍ਰੋਸੈੱਸਿੰਗ ਟੈਕਨੋਲੋਜੀ ਇੰਸਟੀਟਿਊਟ (ਆਈਆਈਐੱਫਪੀਟੀ) ਨੇ ਹੁਣੇ-ਹੁਣੇ ਕੋਵਿਡ-19 ਦੇ ਰੋਗ ਮੁਕਤ ਹੋ ਚੁੱਕੇ ਮਰੀਜ਼ਾਂ ਦੇ ਇਲਾਜ ਤੋਂ ਬਾਅਦ ਮਹਾਮਾਰੀ ਤੋਂ ਛੁਟਕਾਰੇ ਲਈ ਤਮਿਲ ਨਾਡੂ ਦੇ ਤੰਜਾਵਰ ਮੈਡੀਕਲ ਕਾਲਜ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਤਿਆਰ ਕਰ ਰਿਹਾ ਹੈ।
https://pib.gov.in/PressReleseDetail.aspx?PRID=1617474
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਤਮਿਲ ਨਾਡੂ ਵਿੱਚ ਕੋਕੂਨ (Cocoon) ਦੇ ਕਿਸਾਨਾਂ ਨੂੰ ਬਚਾਉਣ ਲਈ ਅੱਗੇ ਆਇਆ
ਜਦੋਂ ਦੇਸ਼ ਮਾਰੂ ਕਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਤਾਂ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਤਹਿਤ ਖੁਦਮੁਖਤਿਆਰ ਸੰਸਥਾ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਤਮਿਲ ਨਾਡੂ ਵਿੱਚ ਆਪਣੀਆਂ ਖਾਦੀ ਸੰਸਥਾਵਾਂ (ਕੇਵੀਆਈਜ਼) ਦੇ ਸਹਿਯੋਗ ਨਾਲ ਕੋਕੂਨ ਕਿਸਾਨਾਂ ਤੋਂ ਕੋਕੂਨ ਖਰੀਦ ਕੇ ਇੱਕ ਵਾਰ ਫਿਰ ਤੋਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ।
https://pib.gov.in/PressReleseDetail.aspx?PRID=1617487
ਫ਼ਰੀਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ–19 ਖ਼ਿਲਾਫ਼ ਲੜਨ ਲਈ ਕਈ ਪਹਿਲਾਂ ਕੀਤੀਆਂ; ਨਿਗਰਾਨੀ ਕਰਨ ਤੇ ਜਾਗਰੂਕਤਾ ਫੈਲਾਉਣ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ
https://pib.gov.in/PressReleseDetail.aspx?PRID=1617197
ਵਿਗਿਆਨੀ ਲਸਣ ਦੇ ਤੇਲ ਦੀ ਵਰਤੋਂ ਕਰਕੇ ਕੋਵਿਡ ਰੋਧੀ ਦਵਾਈ ਬਣਾਉਣ ਦੇ ਕੰਮ ਵਿੱਚ ਜੁਟੇ
ਬਾਇਓਟੈਕਨੋਲੋਜੀ ਦੇ ਸੈਂਟਰ ਆਵ੍ ਇਨੋਵੇਟਿਵ ਐਂਡ ਐਪਲਾਈਡ ਬਾਇਓਪ੍ਰੋਸੈਸਿੰਗ ਵਿਭਾਗ (ਡੀਬੀਟੀ-ਸੀਆਈਏਬੀ) ਨੇ ਮੁਹਾਲੀ ਵਿਖੇ ਖੋਜ ਪ੍ਰੋਜੈਕਟਾਂ ਦਾ ਇੱਕ ਗੁਲਦਸਤਾ ਤਿਆਰ ਕਰਨ ਦੀ ਯੋਜਨਾ ਬਣਾਈ ਹੈ ਜਿਸ ਦਾ ਉਦੇਸ਼ ਉਨ੍ਹਾਂ ਉਤਪਾਦਾਂ ਨੂੰ ਤਿਆਰ ਕਰਨਾ ਹੈ ਜਿਨ੍ਹਾਂ ਦੀ ਵਰਤੋਂ ਇਸ ਘਾਤਕ ਕੋਵਿਡ-19 ਸੰਕ੍ਰਮਣ, ਜੋ ਇਸ ਸਮੇਂ ਪੂਰੀ ਦੁਨੀਆ ਵਿੱਚ ਫੈਲ ਰਿਹਾ ਹੈ, ਨੂੰ ਰੋਕਣ, ਪਹਿਚਾਣ ਕਰਨ ਜਾਂ ਇਸ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।
https://pib.gov.in/PressReleseDetail.aspx?PRID=1617425
ਸੀਐੱਸਆਈਆਰ ਨੇ ਕੋਵਿਡ - 19 ਨੂੰ ਫੈਲਣ ਤੋਂ ਰੋਕਣ ਅਤੇ ਕੋਵਿਡ - 19 ਦੇ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਰਫਤਾਰ ਵਿੱਚ ਤੇਜ਼ੀ ਲਿਆਉਣ ਲਈ ਸਰੀਰ ਦੀ ਸੁਭਾਵਿਕ ਪ੍ਰਤੀਰੱਖਿਆ ਵਧਾਉਣ ਲਈ ਇੱਕ ਇਮੀਨੋਮੋਡਿਊਲੇਟਰ, ਸੈਪਸੀ ਵੇਕ® ਵਿਕਸਿਤ ਕਰਨ / ਅਲੱਗ ਉਦੇਸ਼ ਲਈ ਉਪਯੋਗ ਕਰਨ ਦਾ ਫੈਸਲਾ ਕੀਤਾ
https://pib.gov.in/PressReleseDetail.aspx?PRID=1617442
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
• ਕੇਰਲ - ਰਾਜ ਦੇ 3 ਹੋਰ ਵਿਅਕਤੀ ਕੋਵਿਡ-19 ਕਾਰਨ ਅਮਰੀਕਾ, ਇੰਗਲੈਂਡ ਅਤੇ ਖਾੜੀ ਵਿੱਚ ਮਾਰੇ ਗਏ। ਹੁਣ ਤੱਕ ਇਸ ਮਹਾਮਾਰੀ ਵਿੱਚ ਕੇਰਲ ਦੇ 40 ਵਿਅਕਤੀ ਮਰੇ ਹਨ। ਕੇਰਲ ਦੇ ਕੋਲਮ ਜ਼ਿਲ੍ਹੇ ਦੇ ਕੁਲਾਥੂਪੁਜ਼ਾ ਪਿੰਡ ਵਿੱਚ ਭਾਈਚਾਰਕ ਟ੍ਰਾਂਸਮਿਸ਼ਨ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਜਿਹੜੇ 36 ਵਿਅਕਤੀ ਸੰਪਰਕ ਵਾਲੇ ਸਨ, ਉਨ੍ਹਾਂ ਨੂੰ ਸਖਤੀ ਨਾਲ ਕੁਆਰੰਟੀਨ ਕੀਤਾ ਗਿਆ ਹੈ। ਕੱਲ੍ਹ 11 ਨਵੇਂ ਕੇਸ ਸਾਹਮਣੇ ਆਏ, ਕੁੱਲ ਕੇਸ 437, ਸਰਗਰਮ (127)।
• ਤਮਿਲ ਨਾਡੂ - ਪੁਡੂਚੇਰੀ ਵਿੱਚ ਪਿਛਲੇ 10 ਦਿਨਾਂ ਵਿੱਚ ਕੋਵਿਡ-19 ਦਾ ਕੋਈ ਨਵਾਂ ਕੇਸ ਨਹੀਂ ਆਇਆ। ਧਰਮਪੁਰੀ ਵਿੱਚ ਪਹਿਲਾ ਕੇਸ ਸਾਹਮਣੇ ਆਇਆ ਹੈ। ਸੈਂਕੜੇ ਵਿਦੇਸ਼ੀ ਸ਼ਹਿਰੀ ਚੇਨਈ ਤੋਂ 30 ਰਾਹਤ ਉਡਾਨਾਂ ਰਾਹੀਂ ਆਪਣੇ ਦੇਸ਼ਾਂ ਨੂੰ ਪਰਤੇ। ਚੇਨਈ ਕਾਰਪੋਰੇਸ਼ਨ ਦੀ ਟੈਲੀ-ਕੌਂਸਲਿੰਗ ਸੇਵਾ ਨੂੰ ਰੋਜ਼ਾਨਾ 300 ਤੋਂ ਵੱਧ ਕਾਲਾਂ ਮਿਲ ਰਹੀਆਂ ਹਨ। ਕੱਲ੍ਹ 33 ਨਵੇਂ ਕੇਸ ਸਾਹਮਣੇ ਆਏ। ਕੁੱਲ ਕੇਸ 1629, ਮੌਤਾਂ 18, ਡਿਸਚਾਰਜ (629)।
• ਕਰਨਾਟਕ - ਰਾਜ ਨੇ ਕੋਵਿਡ-19 ਨੂੰ ਦੇਖਦੇ ਹੋਏ ਡਾਕਟਰਾਂ ਦੀਆਂ ਤਨਖਾਹਾਂ ਵਧਾਉਣ ਦਾ ਫੈਸਲਾ ਕੀਤਾ ਹੈ। ਰਾਜ ਦੁਆਰਾ ਸਿਹਤ ਵਰਕਰਾਂ ਦੀ ਰਾਖੀ ਲਈ ਆਰਡੀਨੈਂਸ ਲਿਆਂਦਾ ਗਿਆ। ਲੌਕਡਾਊਨ ਵਿੱਚ ਕੁਝ ਛੋਟਾਂ - ਕਲੀਨਿਕਸ, ਆਈਟੀ ਕੰਪਨੀਆਂ ਜ਼ਰੂਰੀ ਸਟਾਫ ਨਾਲ ਕੰਮ ਕਰਨਗੀਆਂ। 16 ਨਵੇਂ ਕੇਸਾਂ ਦੀ ਤਸਦੀਕ ਹੋਈ, ਬੰਗਲੁਰੂ 9, ਮਾਂਡਿਆ 2, ਵਿਜੇਪੁਰਾ 2, ਕੁੱਲ ਕੇਸ 443, ਠੀਕ ਹੋਏ 141 ਅਤੇ 17 ਦੀ ਮੌਤ ਹੋਈ।
• ਆਂਧਰ ਪ੍ਰਦੇਸ਼ - ਰਾਜਪਾਲ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਉਹ ਘਰਾਂ ਵਿੱਚ ਰਹਿ ਕੇ ਪ੍ਰਾਰਥਨਾ ਕਰਨ। 80 ਨਵੇਂ ਕੇਸ ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਅਤੇ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ। ਕੁੱਲ ਪਾਜ਼ਿਟਿਵ ਕੇਸ 725, ਠੀਕ ਹੋਏ 142, ਮੌਤਾਂ (27)। ਪਾਜ਼ਿਟਿਵ ਕੇਸਾਂ ਵਿੱਚ ਅੱਗੇ ਵਧ ਰਹੇ ਜ਼ਿਲ੍ਹੇ ਕੁਰਨੂਰ (234), ਗੁੰਟੂਰ (195),ਕ੍ਰਿਸ਼ਨਾ (988), ਚਿਤੂਰ (73), ਨੈਲੋਰ (87), ਕਡੱਪਾ 951) ਅਤੇ ਪ੍ਰਕਾਸਮ (50)।
• ਤੇਲੰਗਾਨਾ - ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਨਵੇਂ ਕੇਸਾਂ ਦੀ ਗਿਣਤੀ ਕਾਫੀ ਘਟੀ। ਸਿਰਫ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਵਿੱਚ ਵਾਧੇ ਦਾ ਰੁਝਾਨ। 5 ਲੱਖ ਤੋਂ ਵੱਧ ਸਫੇਦ ਰਾਸ਼ਨ ਕਾਰਡ ਹੋਲਡਰਾਂ ਨੂੰ ਅਜੇ ਤੱਕ 1,500 ਰੁਪਏ ਦੀ ਮਾਲੀ ਮਦਦ ਨਹੀਂ ਮਿਲੀ। ਰਾਜ ਉਨ੍ਹਾਂ ਤੱਕ ਡਾਕ ਵਿਭਾਗ ਰਾਹੀਂ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁੱਲ ਕੇਸ (943), ਸਰਗਰਮ (725)।
• ਅਰੁਣਾਚਲ ਪ੍ਰਦੇਸ਼ - ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ ਰਾਜ ਵਿੱਚ ਵਾਪਸ ਆਉਣ ਵਾਲੇ ਲੋਕਾਂ ਲਈ ਕੁਆਰੰਟੀਨ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
• ਅਸਾਮ - ਹਾਇਰ ਸੈਕੰਡਰੀ ਐਜੂਕੇਸ਼ਨ ਕੌਂਸਲ ਨੇ ਐਲਾਨ ਕੀਤਾ ਹੈ ਕਿ ਐੱਚਐੱਸ ਪਹਿਲਾ ਸਾਲ ਦੇ 2019-20 ਅਕਾਦਮਿਕ ਵਰ੍ਹੇ ਦੇ ਵਿਦਿਆਰਥੀਆਂ ਨੂੰ 2020-21 ਵਿੱਚ ਦੂਜੇ ਸਾਲ ਵਿੱਚ ਪ੍ਰਮੋਟ ਕਰ ਦਿੱਤਾ ਜਾਵੇਗਾ।
• ਮਣੀਪੁਰ - ਮਣੀਪੁਰ ਵਿੱਚ ਭਾਰਤ-ਮਯਾਂਮਾਰ ਸਰਹੱਦ ਉੱਤੇ ਵਾੜ ਲਗਾਉਣ ਦਾ ਕੰਮ ਤੇਜ਼ ਕੀਤਾ ਗਿਆ ਅਤੇ ਚੌਕਸੀ ਵਧਾਈ ਗਈ।
• ਮਿਜ਼ੋਰਮ - ਪੁਲਿਸ ਵਾਈਵਜ਼ ਐਸੋਸੀਏਸ਼ਨ ਨੇ ਸੀਐੱਮ ਰਿਲੀਫ ਫੰਡ ਲਈ 5 ਕਰੋੜ ਰੁਪਏ ਦਾਨ ਦਿੱਤੇ ਅਤੇ ਨਾਲ ਹੀ ਆਇਜ਼ਵਾਲ ਵਿੱਚ ਅਮਲੇ ਦੇ ਮੈਂਬਰਾਂ ਲਈ 600 ਮਾਸਕ ਦਿੱਤੇ।
• ਨਾਗਾਲੈਂਡ - ਰਾਜ ਦੇ ਗ੍ਰਹਿ ਕਮਿਸ਼ਨਰ ਨੇ ਕਿਹਾ ਹੈ ਕਿ ਰਾਜ ਵਿੱਚ ਅਨਾਜ, ਈਂਧਣ ਅਤੇ ਦਵਾਈਆਂ ਦਾ ਕਾਫੀ ਭੰਡਾਰ ਮੌਜੂਦ ਹੈ। ਕੋਹਿਮਾ ਵਿੱਚ 3 ਬਾਇਓ ਸੇਫਟੀ ਲੈਬ ਕਾਇਮ ਕੀਤੀਆਂ ਜਾ ਰਹੀਆਂ ਹਨ।
• ਸਿਕੱਮ - ਸਿਕੱਮ ਸਰਕਾਰ ਦੁਆਰਾ ਰਾਜ ਦੇ ਜਨਤਾ ਅਤੇ ਇੱਥੇ ਆਉਣ ਵਾਲੇ ਹਰੇਕ ਵਿਅਕਤੀ ਲਈ ਆਰੋਗਯ ਸੇਤੂ ਮੋਬਾਈਲ ਐਪ ਨੂੰ ਡਾਊਨਲੋਡ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ।
• ਤ੍ਰਿਪੁਰਾ - ਮੁੱਖ ਮੰਤਰੀ ਵਿਪਲਬ ਕੁਮਾਰ ਦੇਵ ਨੇ ਗਡ਼ੇਮਾਰੀ ਦਾ ਸ਼ਿਕਾਰ ਲੋਕਾਂ ਲਈ ਬਣੇ ਸਹਾਇਤਾ ਕੈਂਪਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
• ਚੰਡੀਗੜ੍ਹ - ਪ੍ਰਸ਼ਾਸਨ ਨੇ ਮੈਡੀਕਲ ਕਾਲਜ ਦੇ ਇਨਟਰਨਸ ਲਈ ਸਟਾਈਪੈਂਡ 300 ਰੁਪਏ ਤੋਂ ਵਧਾ ਕੇ 600 ਰੁਪਏ ਰੋਜ਼ਾਨਾ ਕਰ ਦਿੱਤਾ ਹੈ। ਇਸ ਤਰ੍ਹਾਂ ਵਿਦਿਆਰਥੀ, ਜੋ ਕਿ ਕੋਵਿ਼ਡ-19 ਜੰਗ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ, ਨੂੰ 1 ਅਪ੍ਰੈਲ, 2020 ਤੋਂ 18,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। 24,000 ਪਰਿਵਾਰਾਂ ਨੂੰ ਪੀਐੱਮਜੀਕੇਏਵਾਈ ਤਹਿਤ ਦਾਲਾਂ ਅਤੇ ਕਣਕ ਵੰਡਣ ਦਾ ਕੰਮ ਪੂਰਾ ਹੋ ਚੁੱਕਾ ਹੈ। 1,43,694 ਖਾਣੇ ਦੇ ਪੈਕਟ ਬੇਸਹਾਰਾ ਅਤੇ ਲੋੜਵੰਦ ਵਿਅਕਤੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੰਡੇ ਜਾ ਚੁੱਕੇ ਹਨ। 1.77 ਲੱਖ ਆਰੋਗਯ ਸੇਤੂ ਐਪ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਡਾਊਨਲੋਡ ਹੋ ਚੁੱਕੇ ਹਨ।
• ਪੰਜਾਬ - ਪੰਜਾਬ ਨੇ 1.25 ਲੱਖ ਮੀਟ੍ਰਿਕ ਟਨ ਚਾਵਲ ਅਤੇ ਕਣਕ ਹੋਰ ਰਾਜਾਂ ਨੂੰ 50 ਵਿਸ਼ੇਸ਼ ਗੱਡੀਆਂ ਰਾਹੀਂ ਭੇਜੀ। ਸਰਕਾਰੀ ਏਜੰਸੀਆ ਅਤੇ ਨਿਜੀ ਵਪਾਰੀਆਂ ਨੇ ਵਸੂਲੀ ਦੇ 7ਵੇਂ ਦਿਨ 4,36,406 ਮੀਟ੍ਰਿਕ ਟਨ ਕਣਕ ਖਰੀਦੀ ਹੈ। 1,797 ਐਮਟੀ ਨਿਜੀ ਵਪਾਰੀਆਂ (ਆੜ੍ਹਤੀਆਂ) ਦੁਆਰਾ ਖਰੀਦੀ ਗਈ ਹੈ। ਪੰਜਾਬ ਸਰਕਾਰ ਦੁਆਰਾ ਲਾਗੂ ਕੀਤੇ ਗਏ ਸਖਤ ਲੌਕਡਾਊਨ ਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਸਵਾਗਤ ਕੀਤਾ ਹੈ ਅਤੇ ਨਾਲ ਹੀ ਮਰੀਜ਼ਾਂ ਦੀ ਤੇਜ਼ੀ ਨਾਲ ਪਛਾਣ, ਟੈਸਟਿੰਗ ਰਣਨੀਤੀ ਦਾ ਵੀ ਸਵਾਗਤ ਕੀਤਾ ਹੈ।
• ਹਰਿਆਣਾ - ਖੇਤੀ ਉਪਕਰਣਾਂ ਨਾਲ ਸੰਬੰਧਤ ਵਰਕਸ਼ਾਪਾਂ ਹਰਿਆਣਾ ਵਿੱਚ ਖੋਲ੍ਹ ਦਿੱਤੀਆਂ ਗਈਆਂ ਹਨ ਕਿਉਂਕਿ ਹਰਿਆਣਾ ਸਰਕਾਰ ਨੇ ਲੌਕਡਾਊਨ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ, ਤਾਕਿ ਕਟਾਈ ਸੁਖਾਲੇ ਢੰਗ ਨਾਲ ਹੋ ਸਕੇ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਇੱਕ ਵੈਬਸਾਈਟ ਦੀ ਸ਼ੁਰੂਆਤ ਬੈਂਕ ਗਾਹਕਾਂ ਲਈ ਕੀਤੀ ਹੈ ਤਾਕਿ ਉਹ ਸੇਵਾਵਾਂ ਹਾਸਿਲ ਕਰ ਸਕਣ ਅਤੇ ਨਾਲ ਹੀ ਸਮਾਜਿਕ ਦੂਰੀ ਵੀ ਕਾਇਮ ਰੱਖੀ ਜਾਵੇ।
• ਹਿਮਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਕਿਸਾਨਾਂ ਵਿੱਚ ਕਟਾਈ ਦੇ ਮੌਸਮ ਵਿੱਚ ਸਮਾਜਿਕ ਦੂਰੀ ਕਾਇਮ ਰੱਖਣ ਲਈ ਜਾਗਰੂਕਤਾ ਪੈਦਾ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਨੂੰ ਪਹਿਲ ਦੇਣ ਅਤੇ ਜਨਤਾ ਦੀ ਸੁਵਿਧਾ ਨੂੰ ਯਕੀਨੀ ਬਣਾਉਣ।
• ਮਹਾਰਾਸ਼ਟਰ - 431 ਨਵੇਂ ਕੋਰੋਨਾ ਪਾਜ਼ਿਟਿਵ ਕੇਸ ਆਉਣ ਨਾਲ ਰਾਜ ਵਿੱਚ ਕੁੱਲ ਕੇਸ 5,652 ਹੋ ਗਏ।ਰਾਜ ਵਿੱਚ ਹੁਣ ਤੱਕ 789 ਕੇਸ ਠੀਕ ਹੋਏ ਅਤੇ 269 ਲੋਕਾਂ ਦੀ ਮੌਤ ਹੋਈ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਰਾਜ ਵਿੱਚ ਕੋਰੋਨਾ ਵਾਇਰਸ ਹੌਟਸਪੌਟਸ ਦੀ ਗਿਣਤੀ 14 ਤੋਂ 5 ਉੱਤੇ ਆ ਗਈ ਹੈ ਅਤੇ ਕੇਸਾਂ ਦੇ ਦੁੱਗਣੇ ਹੋਣ ਦੀ ਰਫਤਾਰ 7.01 ਤੇ ਆ ਗਈ ਹੈ ਜਦਕਿ ਪਹਿਲਾਂ 3.1 ਦਿਨ ਸੀ।
• ਗੁਜਰਾਤ - ਗੁਜਰਾਤ ਵਿੱਚ 135 ਨਵੇਂ ਕੋਰੋਨਾ ਵਾਇਰਸ ਕੇਸ ਸਾਹਮਣੇ ਆਉਣ ਨਾਲ ਕੁੱਲ ਗਿਣਤੀ 2407 ਤੇ ਪਹੁੰਚ ਗਈ। ਦੇਸ਼ ਵਿੱਚ ਕੋਵਿਡ-19 ਦੇ ਕੇਸਾਂ ਦੀ ਰਿਕਵਰੀ 19 % ਸੀ ਜਦਕਿ ਗੁਜਰਾਤ ਵਿੱਚ ਠੀਕ ਹੋਣ ਦੀ ਗਿਣਤੀ 6.3 % ਹੈ। ਮਹਾਰਾਸ਼ਟਰ ਦੇ ਨਾਲ ਨਾਲ ਗੁਜਰਾਤ ਵਿੱਚ ਵੀ ਮੌਤ ਦੀ ਦਰ ਕਾਫੀ ਉੱਚੀ ਹੈ।
• ਰਾਜਸਥਾਨ - ਰਾਜਸਥਾਨ ਵਿੱਚ 47 ਨਵੇਂ ਕੇਸ ਆਉਣ ਨਾਲ ਕੁੱਲ ਗਿਣਤੀ 1,935 ਤੇ ਪਹੁੰਚ ਗਈ ਹੈ। ਨਵੇਂ ਆਏ ਕੇਸਾਂ ਵਿਚੋਂ 20 ਜੋਧਪੁਰ ਤੋਂ, 12 ਜੈਪੁਰ ਤੋਂ ਅਤੇ 10 ਨਾਗੌਰ ਤੋਂ ਹਨ।
*******
ਵਾਈਬੀ
(Release ID: 1617692)
Visitor Counter : 284
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam