ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 23 APR 2020 5:46PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਕੋਵਿਡ19 ਦੀ ਵਿਸ਼ਵਪੱਧਰੀ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਮਹਾਮਾਰੀ ਰੋਗਾਂ ਬਾਰੇ ਕਾਨੂੰਨ, 1897’ ’ਚ ਸੋਧ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਆਰਡੀਨੈਂਸ ਦਾ ਨਾਂਅ ਐਪੀਡੈਮਿਕ ਡਿਜ਼ੀਜ਼ (ਐਕਟ) ਆਰਡੀਨੈਂਸ 2020’ ਹੈ, ਜਿਸ ਵਿੱਚ ਦਰਜ ਹੈ ਕਿ ‘‘ਕੋਈ ਵੀ ਵਿਅਕਤੀ ਹੈਲਥਕੇਅਰ ਸਰਵਿਸ ਦੇ ਕਿਸੇ ਕਰਮਚਾਰੀ ਨਾਲ ਕੋਈ ਹਿੰਸਕ ਕਾਰਵਾਈ ਨਹੀਂ ਕਰੇਗਾ ਜਾਂ ਮਹਾਮਾਰੀ ਦੌਰਾਨ ਕਿਸੇ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ।’’ ਇਹ ਸੋਧ ਹਿੰਸਾ ਦੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਨੋਟਿਸ ਲੈਣਯੋਗ ਅਤੇ ਗ਼ੈਰਜ਼ਮਾਨਤੀ ਅਪਰਾਧ ਬਣਾਉਂਦੀ ਹੈ। ਹਿੰਸਾ ਦੀ ਅਜਿਹੀ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇਣ ਜਾਂ ਅਜਿਹੀ ਕਾਰਵਾਈ ਨੂੰ ਅੰਜਾਮ ਦੇਣ ਲਈ ਉਕਸਾਉਣ ਲਈ ਤਿੰਨ ਮਹੀਨਿਆਂ ਤੋਂ ਪੰਜ ਸਾਲਾਂ ਤੱਕ ਕੈਦ ਦੀ ਸਜ਼ਾ ਹੋਵੇਗੀ ਤੇ ਨਾਲ 50,000/– ਰੁਪਏ ਤੋਂ ਲੈ ਕੇ 2,00,000/– ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕੇਗਾ। ਗੰਭੀਰ ਰੂਪ ਚ ਜ਼ਖ਼ਮੀ ਕਰਨ ਦੀ ਹਾਲਤ ਵਿੱਚ ਕੈਦ ਦੀ ਸਜ਼ਾ ਛੇ ਮਹੀਨਿਆਂ ਤੋਂ ਲੈ ਕੇ ਸੱਤ ਸਾਲਾਂ ਤੱਕ ਹੋ ਸਕੇਗੀ ਤੇ 1,00,000/– ਰੁਪਏ ਤੋਂ ਲੈ ਕੇ 5,00,000/– ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਦੋਸ਼ੀ; ਪੀੜਤ ਨੂੰ ਮੁਆਵਜ਼ਾ ਅਦਾ ਕਰਨ ਲਈ ਵੀ ਜ਼ਿੰਮੇਵਾਰ ਹੋਵੇਗਾ ਤੇ ਨਸ਼ਟ ਹੋਈ ਜਾਇਦਾਦ ਜਾਂ ਹੋਏ ਨੁਕਸਾਨ (ਜਿਵੇਂ ਵੀ ਅਦਾਲਤ ਨਿਰਧਾਰਤ ਕਰੇ) ਦੀ ਬਾਜ਼ਾਰੀ ਕੀਮਤ ਦਾ ਦੁੱਗਣਾ ਜੁਰਮਾਨਾ ਅਦਾ ਕਰਨਾ ਹੋਵੇਗਾ।

ਅੱਜ, 12 ਹੋਰ ਜ਼ਿਲ੍ਹੇ ਹਨ, ਜਿੱਥੇ ਪਿਛਲੇ 28 ਜਾਂ ਵੱਧ ਦਿਨਾਂ ਤੋਂ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ। 21 ਅਪ੍ਰੈਲ ਤੋਂ ਅੱਠ ਨਵੇਂ ਜ਼ਿਲ੍ਹੇ ਜੁੜ ਚੁੱਕੇ ਹਨ। ਇਹ ਹਨ: ਚਿੱਤਰਦੁਰਗ (ਕਰਨਾਟਕ), ਬਿਲਾਸਪੁਰ (ਛੱਤੀਸਗੜ੍ਹ), ਇੰਫ਼ਾਲ ਪੱਛਮੀ (ਮਨੀਪੁਰ), ਆਇਜ਼ੌਲ ਪੱਛਮੀ (ਮਿਜ਼ੋਰਮ), ਭਦਰਦਾਰੀ ਕੋਠਾਗੁਦੇਮ (ਤੇਲੰਗਾਨਾ), ਪੀਲੀਭੀਤ (ਉੱਤਰ ਪ੍ਰਦੇਸ਼), ਸ਼ਹੀਦ ਭਗਤ ਸਿੰਘ ਨਗਰ (ਪੰਜਾਬ) ਅਤੇ ਦੱਖਣੀ ਗੋਆ (ਗੋਆ)।

23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 78 ਜ਼ਿਲ੍ਹੇ ਵੀ ਹਨ, ਜਿੱਥੇ ਪਿਛਲੇ 14 ਦਿਨਾਂ ਤੋਂ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ।

ਹੁਣ ਤੱਕ 4,257 ਵਿਅਕਤੀ 19.89% ਦੀ ਦਰ ਨਾਲ ਠੀਕ ਹੋ ਚੁੱਕੇ ਹਨ। ਕੱਲ੍ਹ ਤੋਂ 1,409 ਨਵੇਂ ਕੇਸ ਦਰਜ ਹੋਏ ਹਨ। ਹੁਣ ਤੱਕ ਕੁੱਲ 21,393 ਲੋਕਾਂ ਦੇ ਭਾਰਤ ਚ ਕੋਵਿਡ19 ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ


(Release ID: 1617575) Visitor Counter : 230