ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਅੱਪਰ ਪ੍ਰਾਇਮਰੀ ਸਟੇਜ ਲਈ ਬਦਲਵਾਂ ਅਕਾਦਮਿਕ ਕੈਲੰਡਰ ਅੱਜ ਨਵੀਂ ਦਿੱਲੀ ਵਿਖੇ ਜਾਰੀ ਕੀਤਾ
ਪ੍ਰਾਇਮਰੀ ਸਟੇਜ ਲਈ ਬਦਲਵਾਂ ਅਕਾਦਮਿਕ ਕੈਲੰਡਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ 16 ਅਪ੍ਰੈਲ, 2020 ਨੂੰ ਜਾਰੀ ਕੀਤਾ ਸੀ
Posted On:
23 APR 2020 1:39PM by PIB Chandigarh
ਵਿਦਿਆਰਥੀਆਂ ਨੂੰ ਕੋਵਿਡ-19 ਕਾਰਨ ਘਰਾਂ ਵਿੱਚ ਰਹਿਣ ਦੌਰਾਨ ਆਪਣੇ ਮਾਪਿਆਂ ਅਤੇ ਅਧਿਆਪਕਾਂ ਨਾਲ ਅਕਾਦਮਿਕ ਸਰਗਰਮੀਆਂ ਵਿੱਚ ਰੁੱਝਾ ਰੱਖਣ ਲਈ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਟੇਜ (6ਵੀਂ ਤੋਂ 8ਵੀਂ ਕਲਾਸ) ਦਾ ਬਦਲਵਾਂ ਅਕਾਦਮਿਕ ਕੈਲੰਡਰ ਐੱਨਸੀਈਆਰਟੀ ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ। ਅੱਪਰ ਪ੍ਰਾਇਮਰੀ ਸਟੇਜ ਲਈ ਇਹ ਬਦਲਵਾਂ ਅਕਾਦਮਿਕ ਕੈਲੰਡਰ ਅੱਜ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਦੁਆਰਾ ਨਵੀਂ ਦਿੱਲੀ ਵਿਖੇ ਜਾਰੀ ਕੀਤਾ ਗਿਆ। ਪ੍ਰਾਇਮਰੀ ਸਟੇਜ ਲਈ ਬਦਲਵਾਂ ਅਕਾਦਮਿਕ ਕੈਲੰਡਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੁਆਰਾ 16 ਅਪ੍ਰੈਲ, 2020 ਨੂੰ ਹੀ ਜਾਰੀ ਕਰ ਦਿੱਤਾ ਗਿਆ ਸੀ।
ਇਸ ਮੌਕੇ `ਤੇ ਬੋਲਦੇ ਹੋਏ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਕੈਲੰਡਰ ਅਧਿਆਪਕਾਂ ਨੂੰ ਵੱਖ-ਵੱਖ ਟੈਕਨੋਲੋਜੀਕਲ ਟੂਲਸ ਅਤੇ ਸੋਸ਼ਲ ਮੀਡੀਆ ਟੂਲਸ, ਜੋ ਕਿ ਖੁਸ਼ੀ ਭਰੇ, ਦਿਲਚਸਪ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਹਨ ਅਤੇ ਜੋ ਵਿਦਿਆਰਥੀ, ਮਾਪਿਆਂ ਅਤੇ ਅਧਿਆਪਕ ਘਰ ਵਿੱਚ ਰਹਿ ਕੇ ਵੀ ਵਰਤ ਸਕਦੇ ਹਨ, ਬਾਰੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ। ਪਰ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਕਿ ਅਜਿਹੀ ਪਹੁੰਚ ਲਈ ਟੂਲਸ ਦੇ ਵੱਖ-ਵੱਖ ਪੱਧਰ, ਜਿਵੇਂ ਕਿ ਮੋਬਾਈਲ, ਰੇਡੀਓ, ਟੈਲੀਵਿਜ਼ਨ, ਐੱਸਐੱਮਐੱਸ ਅਤੇ ਸੋਸ਼ਲ ਮੀਡੀਆ ਹਨ। ਉਨ੍ਹਾਂ ਕਿਹਾ ਕਿ ਇਹ ਸਚਾਈ ਹੈ ਕਿ ਸਾਡੇ ਵਿੱਚੋਂ ਬਹੁਤ ਸਾਰਿਆਂ ਕੋਲ ਮੋਬਾਈਲ ਉੱਤੇ ਇੰਟਰਨੈੱਟ ਸੁਵਿਧਾ ਨਹੀਂ ਹੈ ਅਤੇ ਉਹ ਵੱਖ-ਵੱਖ ਸੋਸ਼ਲ ਮੀਡੀਆ ਟੂਲਸ, ਜਿਵੇਂ ਕਿ ਵਟਸਐਪ, ਫੇਸਬੁੱਕ, ਟਵਿੱਟਰ, ਗੂਗਲ ਆਦਿ ਚਲਾਉਣ ਦੇ ਯੋਗ ਨਹੀਂ ਹਨ, ਇਸ ਲਈ ਇਹ ਕੈਲੰਡਰ ਅਧਿਆਪਕਾਂ ਨੂੰ ਦੱਸੇਗਾ ਕਿ ਉਹ ਮਾਪਿਆਂ ਅਤੇ ਬੱਚਿਆਂ ਨੂੰ ਮੋਬਾਈਲ ਉੱਤੇ ਐੱਸਐੱਮਐੱਸ ਜਾਂ ਵਾਇਸ ਕਾਲ ਰਾਹੀਂ ਇਸ ਬਾਰੇ ਸਮਝਾ ਸਕਦੇ ਹਨ। ਮਾਪਿਆਂ ਤੋਂ ਉਮੀਦ ਹੈ ਕਿ ਉਹ ਬੱਚਿਆਂ ਨੂੰ ਮੁਢਲੇ ਪੱਧਰ ਉੱਤੇ ਇਸ ਕੈਲੰਡਰ ਨੂੰ ਲਾਗੂ ਕਰਨ ਬਾਰੇ ਦੱਸ ਸਕਦੇ ਹਨ।
ਮੰਤਰੀ ਨੇ ਕਿਹਾ ਕਿ ਬਹੁਤ ਜਲਦੀ ਹੀ ਬਾਕੀ ਕਲਾਸਾਂ ਜਿਵੇਂ ਕਿ 9ਵੀਂ ਤੋਂ 12ਵੀਂ ਤੱਕ ਅਤੇ ਵਿਸ਼ਾ ਖੇਤਰ ਇਸ ਕੈਲੰਡਰ ਅਧੀਨ ਆ ਜਾਣਗੇ। ਇਹ ਕੈਲੰਡਰ ਸਾਰੇ ਬੱਚਿਆਂ, ਜਿਨ੍ਹਾਂ ਵਿੱਚ ਦਿੱਵਯਾਂਗ ਬੱਚੇ (ਵਿਸ਼ੇਸ਼ ਜ਼ਰੂਰਤ ਵਾਲੇ ਬੱਚੇ) ਵੀ ਸ਼ਾਮਲ ਹਨ, ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇਗਾ ਜਿਨ੍ਹਾਂ ਵਿੱਚ ਆਡੀਓ ਕਿਤਾਬਾਂ, ਰੇਡੀਓ ਪ੍ਰੋਗਰਾਮਾਂ, ਵੀਡੀਓ ਪ੍ਰੋਗਰਾਮਾਂ ਲਈ ਲਿੰਕ ਪ੍ਰਦਾਨ ਕਰਨਾ ਵੀ ਸ਼ਾਮਲ ਹੈ।
ਇਸ ਕੈਲੰਡਰ ਵਿੱਚ ਹਫਤਾਵਾਰੀ ਯੋਜਨਾ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਕਈ ਦਿਲਚਸਪ ਅਤੇ ਚੁਣੌਤੀਪੂਰਨ ਸਰਗਰਮੀਆਂ ਵੀ ਹੋਣਗੀਆਂ। ਇਹ ਸਭ ਕੁਝ ਸਿਲੇਬਸ ਵਿੱਚ ਦਿੱਤੇ ਵਿਸ਼ੇ /ਅਧਿਆਇ ਦੇ ਹਵਾਲੇ ਨਾਲ ਹੋਵੇਗਾ। ਸਭ ਤੋਂ ਅਹਿਮ ਇਹ ਹੈ ਕਿ ਇਸ ਵਿੱਚ ਪੜ੍ਹਾਈ ਦੇ ਨਤੀਜਿਆਂ ਦੀ ਵਿਸ਼ਿਆਂ ਨਾਲ ਮੈਪਿੰਗ ਅਧਿਆਪਕਾਂ ਅਤੇ ਮਾਪਿਆਂ ਨੂੰ ਇਹ ਸੁਵਿਧਾ ਪ੍ਰਦਾਨ ਕਰੇਗੀ ਕਿ ਉਹ ਬੱਚਿਆਂ ਦੀ ਪ੍ਰਗਤੀ ਦਾ ਜਾਇਜ਼ਾ ਲੈ ਸਕਣਗੇ ਅਤੇ ਪਾਠ-ਪੁਸਤਕਾਂ ਤੋਂ ਬਾਹਰ ਵੀ ਜਾ ਸਕਣਗੇ। ਕੈਲੰਡਰ ਵਿੱਚ ਜਿਨ੍ਹਾਂ ਸਰਗਰਮੀਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਉਹ ਪੜ੍ਹਾਈ ਦੇ ਨਤੀਜਿਆਂ ਉੱਤੇ ਅਧਾਰਿਤ ਹੋਵੇਗਾ ਅਤੇ ਇਸ ਤਰ੍ਹਾਂ ਉਹ ਕਿਸੇ ਵੀ ਸੋਮੇ, ਜਿਸ ਵਿੱਚ ਉਹ ਪਾਠ ਪੁਸਤਕਾਂ ਵੀ ਸ਼ਾਮਲ ਹਨ ਜੋ ਆਪਣੇ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਰਤ ਰਹੇ ਹਨ, ਨੂੰ ਵਰਤ ਸਕਦੇ ਹਨ।
ਇਸ ਵਿੱਚ ਤਜਰਬਾਤੀ ਅਕਾਦਮਿਕ ਸਰਗਰਮੀਆਂ, ਜਿਵੇਂ ਆਰਟਸ ਸਿੱਖਿਆ, ਸਰੀਰਕ ਕਸਰਤ, ਯੋਗ, ਪ੍ਰੀ ਵੋਕੇਸ਼ਨਲ ਸਕਿੱਲਸ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕੈਲੰਡਰ ਵਿੱਚ ਕਲਾਸ ਵਾਰ ਅਤੇ ਵਿਸ਼ਾ ਵਾਰ ਸਰਗਰਮੀਆਂ ਨੂੰ ਟੇਬਲ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਕੈਲੰਡਰ ਵਿੱਚ 4 ਭਾਸ਼ਾਵਾਂ ਨੂੰ ਇਲਾਕੇ ਦੇ ਹਿਸਾਬ ਨਾਲ ਸ਼ਾਮਲ ਕੀਤਾ ਗਿਆ ਹੈ ਜਿਵੇਂ ਕਿ ਹਿੰਦੀ, ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ। ਇਸ ਕੈਲੰਡਰ ਵਿੱਚ ਵਿਦਿਆਰਥੀਆਂ, ਬੱਚਿਆਂ ਅਤੇ ਅਧਿਆਪਕਾਂ ਵਿੱਚ ਤਣਾਅ ਘਟਾਉਣ ਦੀਆਂ ਰਣਨੀਤੀਆਂ ਨੂੰ ਸਥਾਨ ਦਿੱਤਾ ਗਿਆ ਹੈ। ਕੈਲੰਡਰ ਵਿੱਚ ਅਧਿਆਇ ਵਾਰ ਈ- ਪਾਠਸ਼ਾਲਾ, ਐੱਨਆਰਓਈਆਰ ਅਤੇ ਭਾਰਤ ਸਰਕਾਰ ਦੇ ਦੀਕਸ਼ਾ ਪੋਰਟਲ ਦਾ ਈ-ਕੰਟੈਂਟ ਲਿੰਕ ਮੁਹੱਈਆ ਕਰਵਾਇਆ ਗਿਆ ਹੈ।
ਜਿਨ੍ਹਾਂ ਸਰਗਰਮੀਆਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਸੁਝਾਅ ਪ੍ਰਦਾਨ ਕਰਨ ਵਾਲੀਆਂ ਹਨ ਅਤੇ ਆਦੇਸ਼ ਪ੍ਰਦਾਨ ਕਰਨ ਵਾਲੀਆਂ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਲੜੀਵਾਰ ਹੋਣਾ ਲਾਜ਼ਮੀ ਨਹੀਂ ਹੈ। ਅਧਿਆਪਕ ਅਤੇ ਮਾਪਿਆਂ ਸਰਗਰਮੀਆਂ ਨੂੰ ਪ੍ਰਸੰਗ ਅਨੁਸਾਰ ਰੱਖ ਸਕਦੇ ਹਨ ਅਤੇ ਉਹ ਸਰਗਰਮੀਆਂ ਉਸ ਹਿਸਾਬ ਨਾਲ ਕਰ ਸਕਦੇ ਹਨ ਕਿ ਵਿਦਿਆਰਥੀ ਉਨ੍ਹਾਂ ਵਿੱਚ ਦਿਲਚਸਪੀ ਲੈਣ ਲੱਗ ਜਾਣ।
ਐੱਨਸੀਈਆਰਟੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਪਹਿਲਾਂ ਤੋਂ ਹੀ ਲਾਈਵ ਅੰਤਰ-ਸਰਗਰਮ ਸੈਸ਼ਨ ਟੀਵੀ ਚੈਨਲ ਸਵਯੰਪ੍ਰਭਾ (ਕਿਸ਼ੋਰ ਮੰਚ) ਰਾਹੀਂ ਲਗਾਉਣੇ ਸ਼ੁਰੂ ਕਰ ਦਿੱਤੇ ਹਨ। (ਇਹ ਮੁਫਤ ਡੀਟੀਐੱਚ ਚੈਨਲ #128, ਡਿਸ਼ ਟੀਵੀ ਚੈਨਲ #950 ਸਨਡਾਇਰੈਕਟ #793, ਜੀਓ ਟੀਵੀ, ਟਾਟਾਸਕਾਈ #756, ਏਅਰਟੈਲ ਚੈਨਲ #440, ਵੀਡੀਓਕਾਨ ਚੈਨਲ #477 ਉੱਤੇ ਵੀ ਮੁਹੱਈਆ ਹਨ)।
ਕਿਸ਼ੋਰ ਮੰਚ ਐਪ (ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ) ਅਤੇ ਯੂ-ਟਿਊਬ ਲਾਈਵ (ਐੱਨਸੀਈਆਰਟੀ ਦਾ ਆਫਿਸ਼ੀਅਲ ਚੈਨਲ)। ਰੋਜ਼ਾਨਾ ਸੋਮਵਾਰ ਤੋਂ ਸ਼ਨੀਵਾਰ ਤੱਕ ਇਹ ਸੈਸ਼ਨ ਪ੍ਰਾਇਮਰੀ ਕਲਾਸਾਂ ਲਈ ਦੁਪਹਿਰ 11.00 ਤੋਂ 1.00 ਵਜੇ ਤੱਕ ਅਤੇ ਅੱਪਰ ਪ੍ਰਾਇਮਰੀ ਕਲਾਸਾਂ ਲਈ ਦੁਪਹਿਰ 2.00 ਤੋਂ 4.00 ਵਜੇ ਤੱਕ ਚਲਦੇ ਹਨ। ਇਸ ਤੋਂ ਇਲਾਵਾ ਦਰਸ਼ਕਾਂ ਨਾਲ ਗੱਲਬਾਤ, ਵਿਸ਼ਿਆਂ ਨੂੰ ਪੜ੍ਹਾਉਣ ਦੀਆਂ ਸਰਗਰਮੀਆਂ ਇਨ੍ਹਾਂ ਲਾਈਵ ਸੈਸ਼ਨਾਂ ਵਿੱਚ ਵਿਖਾਈਆਂ ਜਾਂਦੀਆਂ ਹਨ। ਇਹ ਕੈਲੰਡਰ ਵਿੱਚ ਐੱਸਸੀਈਆਰਟੀਜ਼, ਐੱਸਆਈਈਜ਼, ਡਾਇਰੈਕਟੋਰੇਟ ਆਵ੍ ਐਜੂਕੇਸ਼ਨ, ਕੇਂਦਰੀ ਵਿਦਿਆਲਯ ਸੰਗਠਨ, ਨਵੋਦਯ ਵਿਦਿਆਲਯ ਸਮਿਤੀ, ਸੀਬੀਐੱਸਈ, ਰਾਜ ਸਕੂਲ ਸਿੱਖਿਆ ਬੋਰਡ ਆਦਿ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ ਹੈ
ਇਹ ਕੈਲੰਡਰ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਪ੍ਰਿੰਸੀਪਲਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਕੋਵਿਡ-19 ਨਾਲ ਨਜਿੱਠਣ ਦੇ ਸਕਾਰਾਤਮਕ ਢੰਗਾਂ ਬਾਰੇ ਔਨਲਾਈਨ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਨਾਲ ਹੀ ਉਨ੍ਹਾਂ ਦੀ ਪੜ੍ਹਾਈ ਦੇ ਨਤੀਜਿਆਂ ਅਤੇ ਘਰ ਤੋਂ ਹੀ ਸਕੂਲ ਸਿੱਖਿਆ ਹਾਸਲ ਕਰਨ ਵਿੱਚ ਸੁਧਾਰ ਬਾਰੇ ਦੱਸੇਗਾ।
ਅੱਪਰ ਪ੍ਰਾਇਮਰੀ ਸਟੇਜ ਲਈ ਬਦਲਵਾਂ ਅਕਾਦਮਿਕ ਕੈਲੰਡਰ ਅੰਗਰੇਜ਼ੀ ਵਿੱਚ ਵੇਖਣ ਲਈ ਇੱਥੇ ਕਲਿੱਕ ਕਰੋ
Click here for Alternative Academic Calendar for upper primary stage in English
ਅੱਪਰ ਪ੍ਰਾਇਮਰੀ ਸਟੇਜ ਲਈ ਬਦਲਵਾਂ ਅਕਾਦਮਿਕ ਕੈਲੰਡਰ ਹਿੰਦੀ ਵਿੱਚ ਵੇਖਣ ਲਈ ਇੱਥੇ ਕਲਿੱਕ ਕਰੋ
Click here for Alternative Academic Calendar for upper primary stage in Hindi
****
ਐੱਨਬੀ/ਏਕੇਜੇ/ਏਕੇ
(Release ID: 1617497)
Visitor Counter : 237
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam