ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਲਾਈਫ਼ਲਾਈਨ ਉਡਾਨ ਦੇ ਕੋਰੋਨਾ ਜੋਧੇ ਕੋਵਿਡ - 19ਖ਼ਿਲਾਫ਼ ਭਾਰਤ ਦੀ ਲੜਾਈ ਦਾ ਸਮਰਥਨ ਕਰਨ ਲਈ ਬੇਅੰਤ ਊਰਜਾ ਨਾਲ ਕੰਮ ’ਤੇ ਡਟੇ ਹੋਏ ਹਨ

ਹੁਣ ਤੱਕ 330 ਉਡਾਨਾਂ ਨੇ 551 ਟਨ ਤੋਂ ਵੱਧ ਮੈਡੀਕਲ ਸਮੱਗਰੀ ਢੋਈ

Posted On: 22 APR 2020 6:01PM by PIB Chandigarh

ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਸਮੱਗਰੀ ਪਹੁੰਚਾਉਣ ਲਈਲਾਈਫ਼ਲਾਈਨ ਉਡਾਨਸੇਵਾ ਨੂੰ ਐੱਮਓਸੀਏ ਦੁਆਰਾ ਚਲਾਇਆ ਜਾ ਰਿਹਾ ਹੈਸਾਰੇ ਕੋਰੋਨਾ ਜੋਧੇ - ਅਧਿਕਾਰੀ, ਸਟਾਫ਼ ਅਤੇ ਮੁੱਖ ਹਿੱਸੇਦਾਰਾਂ ਦੇ ਨਾਲ ਜ਼ਮੀਨੀ ਪੱਧਰ ਦੇ ਕਰਮਚਾਰੀ ਕੋਵਿਡ - 19ਖ਼ਿਲਾਫ਼ ਲੜਾਈ ਦਾ ਸਮਰਥਨ ਕਰਨ ਲਈ ਬੇਅੰਤ ਊਰਜਾ ਨਾਲ ਕੰਮ ਤੇ ਡਟੇ ਹੋਏ ਹਨ

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨ ਦੇ ਤਹਿਤ330 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈਇਨ੍ਹਾਂ ਵਿੱਚੋਂ 200 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨਅੱਜ ਤੱਕ ਲਗਭਗ 551.79 ਟਨ ਦੀ ਸਮੱਗਰੀ ਪਹੁੰਚਾਈ ਗਈ ਹੈਲਾਈਫ਼ਲਾਈਨ ਉਡਾਨ ਸੇਵਾ ਨੇ ਅੱਜ ਤੱਕ ਕੁੱਲ 3,27,623 ਕਿਲੋਮੀਟਰ ਦਾ ਹਵਾਈ ਸਫ਼ਰ ਪੂਰਾ ਕਰ ਲਿਆ ਹੈ

ਲਾਈਫ਼ਲਾਈਨ ਉਡਾਨ ਦੀਆਂ ਸੇਵਾਵਾਂ ਦਾ ਮਿਤੀ ਵਾਰ ਬਰੇਕਅੱਪ ਹੇਠਾਂ ਦਿੱਤੇ ਅਨੁਸਾਰ ਹੈ:

ਲੜੀ ਨੰ.

ਮਿਤੀ

ਏਅਰ ਇੰਡੀਆ

ਅਲਾਇੰਸ

ਭਾਰਤੀ ਵਾਯੂ ਸੈਨਾ

ਇੰਡੀਗੋ

ਸਪਾਇਸਜੈੱਟ

ਕੁੱਲ

1

26.3.2020

2

-

-

-

2

4

2

27.3.2020

4

9

1

-

-

14

3

28.3.2020

4

8

-

6

-

18

4

29.3.2020

4

9

6

-

-

19

5

30.3.2020

4

-

3

-

-

7

6

31.3.2020

9

2

1

-

-

12

7

01.4.2020

3

3

4

-

-

10

8

02.4.2020

4

5

3

-

-

12

9

03.4.2020

8

-

2

-

-

10

10

04.4.2020

4

3

2

-

-

9

11

05.4.2020

-

-

16

-

-

16

12

06.4.2020

3

4

13

-

-

20

13

07.4.2020

4

2

3

-

-

9

14

08.4.2020

3

-

3

-

-

6

15

09.4.2020

4

8

1

-

-

13

16

10.4.2020

2

4

2

-

-

8

17

11.4.2020

5

4

18

-

-

27

18

12.4.2020

2

2

-

-

-

4

19

13.4.2020

3

3

3

-

-

9

20

14.4.2020

4

5

4

-

-

13

21

15.4.2020

2

5

-

-

-

7

22

16.4.2020

9

-

6

-

-

15

23

17.4.2020

4

8

-

-

-

12

24

18.4.2020

5

-

9

-

-

14

25

19.4.2020

4

-

9

-

-

13

26

20.4.2020

8

4

3

-

-

15

27

21.4.2020

4

-

10

-

-

14

 

ਕੁੱਲ

112

88

122

6

2

330

 

ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਟਾਪੂਆਂ ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ21 ਅਪ੍ਰੈਲ 2020 ਤੱਕ ਪਵਨ ਹੰਸ ਨੇ 6537 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 1.90 ਟਨ ਸਮੱਗਰੀ ਢੋਈ ਹੈ

ਘਰੇਲੂ ਲਾਈਫ਼ਲਾਈਨ ਉਡਾਨ ਦੀ ਸਮੱਗਰੀ ਵਿੱਚ ਕੋਵਿਡ - 19 ਨਾਲ ਸੰਬੰਧਿਤ ਪ੍ਰਤੀਕਿਰਿਆਸ਼ੀਲ, ਐਨਜ਼ਾਈਮ, ਮੈਡੀਕਲ ਉਪਕਰਣ, ਟੈਸਟਿੰਗ ਕਿੱਟਾਂ, ਪ੍ਰਾਈਵੇਟ ਪ੍ਰੋਟੈਕਟਿਵ ਉਪਕਰਣ (ਪੀਪੀਈ), ਮਾਸਕ, ਦਸਤਾਨੇ, ਐੱਚਐੱਲਐੱਲ ਅਤੇ ਆਈਸੀਐੱਮਆਰ ਦੀ ਹੋਰ ਸਮੱਗਰੀ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੀ ਜ਼ਰੂਰੀ ਸਮੱਗਰੀ ਅਤੇ ਡਾਕ ਪੈਕਟ ਆਦਿ ਸ਼ਾਮਲ ਹਨ

ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਤੌਰ ਤੇ ਜੰਮੂ-ਕਸ਼ਮੀਰ, ਲੱਦਾਖ, ਉੱਤਰ-ਪੂਰਬ ਅਤੇ ਹੋਰ ਟਾਪੂ ਖੇਤਰਾਂ ਲਈ ਇਹ ਸਹਿਯੋਗ ਕੀਤਾ ਹੈ

ਘਰੇਲੂ ਕਾਰਗੋ ਅਪਰੇਟਰ ਸਪਾਈਸਜੈੱਟ, ਬਲੂ ਡਾਰਟ ਅਤੇ ਇੰਡੀਗੋ ਵਪਾਰਕ ਆਧਾਰ ਤੇ ਕਾਰਗੋ ਉਡਾਨਾਂ ਚਲਾ ਰਹੇ ਹਨਸਪਾਈਸਜੈੱਟ ਨੇ 24 ਮਾਰਚ ਤੋਂ 21 ਅਪ੍ਰੈਲ 2020 ਦੇ ਦੌਰਾਨ 447 ਕਾਰਗੋ ਉਡਾਨਾਂ ਸੰਚਾਲਿਤ ਕੀਤੀਆਂ ਜਿਸ ਵਿੱਚ 7,12,323 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 3695 ਟਨ ਸਮੱਗਰੀ ਢੋਈ ਗਈਇਨ੍ਹਾਂ ਵਿੱਚੋਂ 154 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨਬਲੂ ਡਾਰਟ ਨੇ 25 ਮਾਰਚ ਤੋਂ 21 ਅਪ੍ਰੈਲ 2020 ਦੇ ਦੌਰਾਨ 1,58,684 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਦੇ ਹੋਏ 160 ਘਰੇਲੂ ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਅਤੇ 2573 ਟਨ ਮਾਲ ਢੋਇਆਇੰਡੀਗੋ ਨੇ 3 ਤੋਂ 21 ਅਪ੍ਰੈਲ 2020 ਦੇ ਦੌਰਾਨ 35 ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਜਿਸ ਵਿੱਚ 42,752 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ ਲਗਭਗ 84 ਟਨ ਮਾਲ ਢੋਇਆ ਗਿਆਇਸ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਢੋਈ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ

ਅੰਤਰਰਾਸ਼ਟਰੀ ਖੇਤਰ - ਦਵਾਈ, ਮੈਡੀਕਲ ਉਪਕਰਣਾਂ ਅਤੇ ਕੋਵਿਡ - 19 ਰਾਹਤ ਸਮੱਗਰੀ ਦੀ ਢੁਆਈ ਲਈ ਪੂਰਬੀ ਏਸ਼ੀਆ ਦੇ ਨਾਲ ਇੱਕ ਕਾਰਗੋ ਏਅਰ-ਬ੍ਰਿੱਜ ਦੀ ਸਥਾਪਨਾ ਕੀਤੀ ਗਈ ਹੈਲਿਆਂਦੀ ਗਈ ਮੈਡੀਕਲ ਖੇਪ ਦੀ ਮਿਤੀ ਅਨੁਸਾਰ ਮਾਤਰਾ ਹੇਠਾਂ ਦਿੱਤੀ ਗਈ ਹੈ:

ਲੜੀ ਨੰਬਰ

ਮਿਤੀ

ਕਿੱਥੋਂ

ਮਾਰਤਾ (ਟਨਾ ਵਿੱਚ)

  1.  

04.4.2020

ਸ਼ੰਘਾਈ

21

  1.  

07.4.2020

ਹੌਂਗ-ਕੌਂਗ

06

  1.  

09.4.2020

ਸ਼ੰਘਾਈ

22

  1.  

10.4.2020

ਸ਼ੰਘਾਈ

18

  1.  

11.4.2020

ਸ਼ੰਘਾਈ

18

  1.  

12.4.2020

ਸ਼ੰਘਾਈ

24

  1.  

14.4.2020

ਹੌਂਗ-ਕੌਂਗ

11

  1.  

14.4.2020

ਸ਼ੰਘਾਈ

22

  1.  

16.4.2020

ਸ਼ੰਘਾਈ

22

  1.  

16.4.2020

ਹੌਂਗ-ਕੌਂਗ

17

  • 11.

16.4.2020

ਸਿਓਲ

05

  1.  

17.4.2020

ਸ਼ੰਘਾਈ

21

  1.  

18.4.2020

ਸ਼ੰਘਾਈ

17

  1.  

18.4.2020

ਸਿਓਲ

14

  1.  

18.4.2020

ਗੁਆਂਗਜੂ

04

16.

19.4.2020

ਸ਼ੰਘਾਈ

19

17.

20.4.2020

ਸ਼ੰਘਾਈ

26

18.

21.4.2020

ਸ਼ੰਘਾਈ

19

19.

21.4.2020

ਹੌਂਗ-ਕੌਂਗ

16

 

 

ਕੁੱਲ

287

 

ਏਅਰ ਇੰਡੀਆ ਨੇ ਆਪਣੀ ਦੂਜੀ ਉਡਾਨ 15 ਅਪ੍ਰੈਲ 2020 ਨੂੰ ਕ੍ਰਿਸ਼ੀ ਉਡਾਨ ਪ੍ਰੋਗਰਾਮ ਤਹਿਤ ਮੁੰਬਈ ਅਤੇ ਫ੍ਰੈਂਕਫਰਟ (Frankfurt) ਦਰਮਿਆਨ ਭਰੀ, ਜਿਸ ਵਿੱਚ 27 ਟਨ ਮੌਸਮੀ ਫਲ ਅਤੇ ਸਬਜ਼ੀਆਂ ਨੂੰ ਫ੍ਰੈਂਕਫਰਟ ਲਿਜਾਂਦਾ ਗਿਆ ਅਤੇ ਵਾਪਸੀ ਸਮੇਂ 10 ਟਨ ਦੀ ਜਨਰਲ ਸਮੱਗਰੀ ਲੈ ਕੇ ਪਰਤੇਏਅਰ ਇੰਡੀਆ ਨੇ 13 ਅਪ੍ਰੈਲ ਨੂੰ ਮੁੰਬਈ ਅਤੇ ਲੰਡਨ ਦਰਮਿਆਨ ਪਹਿਲੀ ਕ੍ਰਿਸ਼ੀ ਉਡਾਨ ਸੇਵਾ ਚਲਾਈ ਸੀਜਿਸ ਵਿੱਚ 28.95 ਟਨ ਫਲ ਅਤੇ ਸਬਜ਼ੀਆਂ ਨੂੰ ਲੰਡਨ ਲਿਜਾਂਦਾ ਗਿਆ ਅਤੇ ਵਾਪਸੀ ਸਮੇਂ 15.6 ਟਨ ਦੀ ਜਨਰਲ ਸਮੱਗਰੀ ਲੈ ਕੇ ਪਰਤੇ

ਏਅਰ ਇੰਡੀਆ ਲੋੜ ਅਨੁਸਾਰ ਮਹੱਤਵਪੂਰਨ ਮੈਡੀਕਲ ਸਮੱਗਰੀ ਦੇ ਤਬਾਦਲੇ ਲਈ ਹੋਰਨਾਂ ਦੇਸ਼ਾਂ ਨੂੰ ਸਮਰਪਿਤ ਸਮਾਂ ਸੂਚੀ ਅਨੁਸਾਰ ਕਾਰਗੋ ਉਡਾਨਾਂ ਦਾ ਸੰਚਾਲਨ ਕਰੇਗੀਏਅਰ ਇੰਡੀਆ ਨੇ 15 ਅਪ੍ਰੈਲ 2020 ਨੂੰ 15 ਅਪ੍ਰੈਲ 2020 ਨੂੰ ਦਿੱਲੀ-ਸੈਸ਼ੇਲਸ-ਮੌਰੀਸ਼ਸ-ਦਿੱਲੀ ਦਰਮਿਆਨ ਪਹਿਲੀ ਉਡਾਨ ਭਰੀ, ਅਤੇ 3.4 ਟਨ ਦੀ ਮੈਡੀਕਲ ਸਪਲਾਈ ਸੈਸ਼ੇਲਸ ਨੂੰ ਅਤੇ 12.6 ਟਨ ਦੀ ਮੈਡੀਕਲ ਸਪਲਾਈ ਮੌਰੀਸ਼ਸ ਨੂੰ ਕੀਤੀ

****

ਆਰਜੇ/ਐੱਨਜੀ


(Release ID: 1617395) Visitor Counter : 169