ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਲਈ ਅਡਵਾਈਜ਼ਰੀ (ਸਲਾਹ)

Posted On: 22 APR 2020 2:16PM by PIB Chandigarh


ਦੇਸ਼ ਦੇ ਕਈ ਹਿੱਸਿਆਂ ਵਿੱਚ ਕੰਮ ਦੌਰਾਨ ਕਈ ਮੀਡੀਆ ਕਰਮੀਆਂ  ਦੇ ਕੋਵਿਡ - 19 ਦੀ ਚਪੇਟ ਵਿੱਚ ਆਉਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ  ਨੇ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਲਈ ਇੱਕ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ। 
ਮੰਤਰਾਲੇ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਨਾਲ ਜੁੜੇ ਮਸਲਿਆਂ ਨੂੰ ਕਵਰ ਕਰ ਰਹੇ ਮੀਡੀਆ ਕਰਮੀਆਂ ਭਾਵ ਰਿਪੋਰਟਰਾਂ,  ਕੈਮਰਾਮੈਨਾਂ,  ਫੋਟੋਗ੍ਰਾਫਰਾਂ ਨੂੰ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ।  ਜਾਰੀ ਅਡਵਾਈਜ਼ਰੀ (ਸਲਾਹ) ਵਿੱਚ ਕੰਟੇਂਨਮੈਂਟ ਜ਼ੋਨ,  ਹੌਟਸਪੌਟ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਰ ਇਲਾਕਿਆਂ ਵਿੱਚ ਜਾਣ ਵਾਲੇ ਮੀਡੀਆ ਕਰਮੀਆਂ ਨੂੰ ਆਪਣੀ ਡਿਊਟੀ ਦੌਰਾਨ ਸਿਹਤ ਸਬੰਧੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।  ਇਸ ਦੇ ਇਲਾਵਾ,  ਮੰਤਰਾਲੇ  ਨੇ ਮੀਡੀਆ ਹਾਊਸਾਂ ਦੇ ਪ੍ਰਬੰਧਨ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਫੀਲਡ ਅਤੇ ਦਫ਼ਤਰ ਵਿੱਚ ਤੈਨਾਤ ਆਪਣੇ ਸਟਾਫ ਦੀ ਜ਼ਰੂਰੀ ਦੇਖਭਾਲ਼ ਕਰਨ।   
 
ਪੂਰੀ ਅਡਵਾਈਜ਼ਰੀ (ਸਲਾਹ) ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੈੱਬਸਾਈਟ ਅਤੇ ਨਿਮਨਲਿਖਿਤ ਲਿੰਕ ‘ਤੇ ਕਲਿੱਕ ਕਰਕੇ ਪੜ੍ਹਿਆ ਜਾ ਸਕਦਾ ਹੈ।  

https://mib.gov.in/sites/default/files/Advisory%20to%20Print%20and%20Electronic%20Media.pdf

****

ਐੱਸਐੱਸ



(Release ID: 1617096) Visitor Counter : 233