ਰਸਾਇਣ ਤੇ ਖਾਦ ਮੰਤਰਾਲਾ
ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਨ ਲਈ ਦੇਸ਼ ਵਿੱਚ ਰਸਾਇਣਾਂ,ਖਾਦਾਂ ਅਤੇ ਦਵਾਈਆਂ ਦੀ ਉਪਲੱਬਧਤਾ ਨੂੰ ਬਿਹਤਰ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ : ਗੌੜਾ
Posted On:
21 APR 2020 7:08PM by PIB Chandigarh
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਦਾ ਮੰਤਰਾਲਾ ਦਵਾਈਆਂ,ਖਾਦਾਂ,ਅਤੇ ਕੀਟਾਣੂਨਾਸ਼ਕ ਰਸਾਇਣਾਂ ਦੀ ਉਚਿਤ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ।
ਇੱਕ ਟਵੀਟ ਵਿੱਚ ਸ਼੍ਰੀ ਗੌੜਾ ਨੇ ਕਿਹਾ, ਉਨ੍ਹਾਂ ਆਪਣੇ ਮੰਤਰਾਲੇ ਦੇ ਤਿੰਨੋਂ ਵਿਭਾਗਾਂ ਦੇ ਖਾਦਾਂ,ਫਾਰਮਾ ਅਤੇ ਰਸਾਇਣ ਤੇ ਪੈਟਰੋ ਕੈਮੀਕਲ ਵਿਭਾਗਾਂ ਦੇ ਸਕੱਤਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰੇ ਕੀਤੇ ਤਾਂ ਜੋ ਕਿਸਾਨਾਂ ਨੂੰ ਖਾਦਾਂ ਦੀ ਉਪਲੱਬਧਤਾ ਵਿੱਚ ਸੁਧਾਰ, ਆਮ ਲੋਕਾਂ ਨੂੰ ਦਵਾਈਆਂ ਅਤੇ ਸਿਹਤ ਸੇਵਾਵਾਂ ਅਤੇ ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਕੀਟਾਣੂਨਾਸ਼ਕ ਦੇ ਰੂਪ ਵਿੱਚ ਰਸਾਇਣਾਂ ਦੀ ਉਪਲੱਬਧਤਾ ਲਈ ਰਣਨੀਤੀ ਤਿਆਰ ਕੀਤੀ ਜਾ ਸਕੇ।
ਮੀਟਿੰਗ ਵਿੱਚ ਸ਼੍ਰੀ ਗੌੜਾ ਨੇ ਅਧਿਕਾਰੀਆਂ ਨੂੰ ਆਪਣੇ ਅਤੇ ਹੋਰ ਸਬੰਧਿਤ ਮੰਤਰਾਲਿਆਂ ਨਾਲ ਨੇੜਤਾ ਬਣਾਈ ਰੱਖਣ ਲਈ ਕਿਹਾ ਤਾਂ ਜੋ ਜ਼ਰੂਰੀ ਵਸਤਾਂ ਦੀ ਸਪਲਾਈ ਬਿਨਾ ਕਿਸੇ ਰੁਕਾਵਟ ਦੇ ਕੀਤੀ ਜਾ ਸਕੇ।
ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਵੀ ਵੀਡੀਓ ਕਾਨਫਰੰਸ ਰਾਹੀਂ ਰਸਾਇਣ ਅਤੇ ਖਾਦ ਵਿਭਾਗ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦਾ ਉਦੇਸ਼ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਸਮੇਂ ਰਸਾਇਣ ਅਤੇ ਪੈਟਰੋ ਰਸਾਇਣ ਨਾਲ ਸਬੰਧਿਤ ਮੁੱਦਿਆਂ ਉੱਤੇ ਵਿਚਾਰ ਕਰਨਾ ਸੀ। ਸ਼੍ਰੀ ਮਾਂਡਵੀਯਾ ਨੇ ਟਵੀਟ ਵਿੱਚ ਕਿਹਾ, " ਭਾਰਤ ਸਮੁੱਚੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦਾ ਹੈ ਅਤੇ ਇਹ ਵਿਚਾਰ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ।"
ਮੰਤਰਾਲੇ ਨੇ ਕਿਹਾ ਹੈ ਕਿ ਖਾਦ ਕੰਪਨੀਆਂ ਆਉਣ ਵਾਲੇ ਖ਼ਰੀਫ ਸੀਜ਼ਨ ਲਈ ਕਿਸਾਨੀ ਭਾਈਚਾਰੇ ਨੂੰ ਲੋੜੀਂਦੀ ਮਾਤਰਾ ਵਿੱਚ ਖਾਦ ਸਪਲਾਈ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਫਾਰਮਾ ਸੈਕਟਰ ਵੀ ਹਾਈਡ੍ਰੋਕਸੀਕਲੋਰੋਕੁਈਨ (Hydroxychloroquine) ਸਮੇਤ ਜ਼ਰੂਰੀ ਦਵਾਈਆਂ ਦੇ ਲੋੜੀਂਦੀ ਮਾਤਰਾ ਵਿੱਚ ਉਤਪਾਦਨ ਲਈ ਆਪਣੇ ਸਾਰੇ ਯਤਨ ਕਰ ਰਿਹਾ ਹੈ। ਭਾਰਤ ਹਾਈਡ੍ਰੋਕਸੀਕਲੋਰੋਕੁਈਨ ਦਾ ਵਿਸ਼ਵ ਦਾ ਸਭ ਤੋਂ ਵੱਡਾ ਨਿਰਮਾਤਾ ਹੈ ਅਤੇ ਘਰੇਲੂ ਮੰਗ ਨੂੰ ਪੂਰਾ ਕਰਨ ਤੋਂ ਇਲਾਵਾ ਇਹ ਵਾਧੂ ਦਵਾਈ ਵਿਦੇਸ਼ਾਂ ਨੂੰ ਵੀ ਨਿਰਯਾਤ ਕਰ ਰਿਹਾ ਹੈ। ਕੀਟਾਣੂਨਾਸ਼ਕ ਦੇ ਤੌਰ 'ਤੇ ਵਰਤੇ ਜਾਣ ਵਾਲੇ ਜ਼ਰੂਰੀ ਰਸਾਇਣਾਂ ਦੇ ਉਤਪਾਦਨ ਅਤੇ ਸਪਲਾਈ ਵੀ ਤਸੱਲੀਬਖਸ਼ ਹੈ।
***
ਆਰਸੀਜੇ/ਆਰਕੇਐੱਮ
(Release ID: 1616932)
Visitor Counter : 220