ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟ

Posted On: 21 APR 2020 5:47PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਬਲੱਡ ਬੈਂਕਾਂ ਚ ਖੂਨ ਦੀ ਉਚਿਤ ਉਪਲਬਧਤਾ ਯਕੀਨੀ ਬਣਾਉਣ ਲਈ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਵਿਭਾਗਾਂ ਨੂੰ ਚਿੱਠੀ ਲਿਖੀ ਹੈ। ਥੈਲਾਸੀਮੀਆ, ਸਿਕਲ ਸੈੱਲ, ਖੂਨ ਦੀ ਘਾਟ (ਅਨੀਮੀਆ) ਅਤੇ ਹੀਮੋਫ਼ੀਲੀਆ ਆਦਿ ਜਿਹੇ ਖੂਨ ਦੇ ਵਿਗਾੜਾਂ ਨਾਲ ਜੂਝਦੇ ਮਰੀਜ਼ਾਂ ਨੂੰ ਨਿਯਮਿਤ ਰੂਪ ਚ ਖੂਨ ਟ੍ਰਾਂਸਫ਼ਿਊਜ਼ਨ ਦੀ ਲੋੜ ਪੈਂਦੀ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਹਰੇਕ ਬਲੱਡਗਰੁੱਪ ਦੇ ਮੌਜੂਦਾ ਸਟਾਕ ਉੱਤੇ ਨਜ਼ਰ ਰੱਖਣ ਤੇ ਉਸ ਦੀ ਐਨ ਮੌਕੇ ਤੇ ਸਹੀ ਸਥਿਤੀ ਜਾਣਨ ਲਈ ਔਨਲਾਈਨ ਪੋਰਟਲ ਰਕਤਕੋਸ਼’ (e-RaktKosh) ਵਰਤਣ ਦੀ ਜ਼ਰੂਰਤ ਪੈਂਦੀ ਹੈ। ਕੋਵਿਡ19 ਪ੍ਰਬੰਧ ਲਈ ਤਾਲਮੇਲ ਭਰਪੂਰ ਪਹੁੰਚ ਦੇ ਹਿੱਸੇ ਵਜੋਂ, ਇੰਡੀਅਨ ਰੈੱਡਕ੍ਰੌਸ ਨੇ ਬਲੱਡ ਸਰਵਿਸੇਜ਼ ਲਈ ਦਿੱਲੀ ਚ 24x7 ਕੰਟਰੋਲ ਰੂਮ ਦੀ ਸ਼ੁਰੂਆਤ ਕੀਤੀ ਹੈ। ਨੰਬਰ ਇਸ ਪ੍ਰਕਾਰ ਹਨ: 011-23359379, 93199 82104, 93199 82105.

ਅਧਿਕਾਰਪ੍ਰਾਪਤ ਕਮੇਟੀ4, ਜੋ ਮਨੁੱਖੀ ਸਰੋਤਾਂ ਚ ਵਾਧੇ ਤੇ ਸਮਰੱਥਾ ਨਿਰਮਾਣ ਯਕੀਨੀ ਬਣਾਉਂਦੀ ਹੈ, ਨੇ ਕੋਵਿਡ ਵਾਰੀਅਰਜ਼ਡੈਸ਼ਬੋਰਡ (ਕੋਵਿਡ ਜੋਧੇ ਡੈਸ਼ਬੋਰਡ) ਵਿਕਸਤ ਕੀਤਾ ਹੈ, ਜਿਸ ਵਿੱਚ ਐੱਮਬੀਬੀਐੱਸ ਡਾਕਟਰਾਂ, ਆਯੁਸ਼ ਡਾਕਟਰਾਂ, ਨਰਸਾਂ; ਪੀਐੱਮਕੇਵੀਵਾਈ, ਡੀਡੀਯੂ ਜੀਕੇਵਾਈ (DDU  GKY), ਡੀਏਵਾਈਐੱਨਯੂਐੱਲਐੱਮ (DAY-NULM) ਜਿਹੀਆਂ ਭਾਰਤ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਤਹਿਤ ਸਿੱਖਿਅਤ ਆਸ਼ਾ, ਆਂਗਨਵਾੜੀ ਵਰਕਰਾਂ, ਹੈਲਥਕੇਅਰ ਕਾਮਿਆਂ ਜਿਹੇ ਫ਼ਰੰਟਲਾਈਨ ਵਰਕਰਾਂ ਅਤੇ ਐੱਨਸੀਸੀ, ਐੱਨਵਾਈਕੇਐੱਸ, ਐੱਨਐੱਸਐੱਸ, ਸਾਬਕਾ ਫ਼ੌਜੀਆਂ ਜਿਹੇ ਹੈਲਥ ਵਲੰਟੀਅਰਾਂ ਸਮੇਤ 20 ਵਰਗਾਂ (20 ਉਪਵਰਗਾਂ ਨਾਲ) ਦੇ ਮਨੁੱਖੀ ਸਰੋਤਾਂ ਦੇ ਅੰਕੜੇ ਮੌਜੂਦ ਹਨ। ਇਸ ਵੇਲੇ ਇਸ ਡੈਸ਼ਬੋਰਡ ਤੇ 1.24 ਕਰੋੜ ਤੋਂ ਵੱਧ ਮਨੁੱਖੀ ਸਰੋਤਾਂ ਦੇ ਅੰਕੜੇ ਹਨ ਅਤੇ ਵਿਸ਼ਿਸ਼ਟਤਾ (ਸਪੈਸ਼ਲਾਇਜ਼ੇਸ਼ਨ) ਅਨੁਸਾਰ ਨਵੇਂ ਸਮੂਹਾਂ ਅਤੇ ਉੱਪਸਮੂਹਾਂ ਦਾ ਵਾਧਾ ਕਰਦਿਆਂ ਇਸ ਨੂੰ ਨਿਰੰਤਰ ਅਪਡੇਟ ਕੀਤਾ ਜਾ ਰਿਹਾ ਹੈ। ਇਸ ਡੈਸ਼ਬੋਰਡ ਚ ਸਬੰਧਿਤ ਰਾਜ ਤੇ ਜ਼ਿਲ੍ਹਾ ਨੋਡਲ ਅਫ਼ਸਰਾਂ ਦੇ ਸੰਪਰਕ ਵੇਰਵਿਆਂ ਦੇ ਨਾਲਨਾਲ ਹਰੇਕ ਸਮੂਹ ਤੋਂ ਉਪਲਬਧ ਮਨੁੱਖੀ ਸਰੋਤਾਂ ਦੀ ਗਿਣਤੀ ਬਾਰੇ ਰਾਜ ਤੇ ਜ਼ਿਲ੍ਹਾ ਕ੍ਰਮ ਅਨੁਸਾਰ ਜਾਣਕਾਰੀ ਦਰਜ ਹੈ।

ਇਹ ਪਲੇਟਫ਼ਾਰਮ ਕਿਸੇ ਵੀ ਸਮੇਂ, ਕਿਤੇ ਵੀ ਅਤੇ ਕਿਸੇ ਵੀ ਉਪਕਰਣ (ਮੋਬਾਇਲ / ਲੈਪਟੌਪ / ਡੈਸਕਟੌਪ) ਰਾਹੀਂ ਪਹੁੰਚਯੋਗ ਸਿਖਲਾਈ ਸਮੱਗਰੀ / ਮੌਡਿਯੂਲਸ ਦੀ ਆਨਸਾਈਟ ਡਿਲਿਵਰੀ ਮੁਹੱਈਆ ਕਰਵਾਉਂਦਾ ਹੈ। ਇਸ ਪਲੇਟਫ਼ਾਰਮ ਚ 53 ਮੌਡਿਯੂਲਸ ਵਾਲੇ 14 ਕੋਰਸ ਹਨ; ਜਿਨ੍ਹਾਂ ਵਿੱਚ 113 ਵਿਡੀਓਜ਼ ਤੇ 29 ਦਸਤਾਵੇਜ਼ ਸ਼ਾਮਲ ਹਨ।

ਹੁਦ ਤੱਕ 14,995 ਆਯੁਸ਼ ਪ੍ਰੋਫ਼ੈਸ਼ਨਲਸ 15 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਤੈਨਾਤ ਕੀਤੇ ਗਏ ਹਨ, ਜਦ ਕਿ 3492 ਐੱਨਸੀਸੀ ਕੈਡੇਟਸ ਅਤੇ 553 ਐੱਨਸੀਸੀ ਸਟਾਫ਼ 16 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 68 ਜ਼ਿਲ੍ਹਿਆਂ ਚ ਤੈਨਾਤ ਕੀਤੇ ਗਏ ਹਨ। ਸਿਖਲਾਈ ਲਈ 47,000 ਤੋਂ ਵੱਧ ਕੈਡੇਟ ਪਹਿਲਾਂ ਹੀ ਦਾਖ਼ਲ ਕੀਤੇ ਜਾ ਚੁੱਕੇ ਹਨ ਅਤੇ ਉਹ ਤਾਇਨਾਤੀ ਲਈ ਉਪਲਬਧ ਹੋਣਗੇ। ਸੈਨਿਕ ਬੋਰਡਾਂ ਵੱਲੋਂ ਤਾਇਨਾਤੀ ਲਈ 1,80,000 ਸਾਬਕਾ ਫ਼ੌਜੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਦੇਸ਼ ਦੇ 550 ਤੋਂ ਵੱਧ ਜ਼ਿਲ੍ਹਿਆਂ ਚ ਕੋਵਿਡ19 ਨਾਲ ਸਬੰਧਿਤ ਗਤੀਵਿਧੀਆਂ ਵਿੱਚ 40,000 ਤੋਂ ਵੱਧ ਵਲੰਟੀਅਰ ਸਰਗਰਮੀ ਨਾਲ ਭਾਗ ਲੈ ਰਹੇ ਹਨ। ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਐੱਨਵਾਈਕੇਐੱਸ ਅਤੇ ਐੱਨਐੱਸਐੱਸ ਦੇ 27 ਲੱਖ ਵਲੰਟੀਅਰ ਸ਼ਹਿਰੀ ਅਥਾਰਿਟੀਆਂ ਨਾਲ ਮਿਲ ਕੇ ਕੋਵਿਡ19 ਨਾਲ ਸਬੰਧਿਤ ਗਤੀਵਿਧੀਆਂ ਲਈ ਕੰਮ ਕਰ ਰਹੇ ਹਨ।

ਕੁਝ ਹੈਲਥਕੇਅਰ ਕਰਮਚਾਰੀਆਂ ਦੇ ਪਾਜ਼ਿਟਿਵ ਹੋਣ ਤੇ ਗ਼ੈਰਕੋਵਿਡ ਹਸਪਤਾਲਾਂ ਚ ਹੋਰ ਅਸਬੰਧਿਤ ਰੋਗਾਂ ਦੇ ਇਲਾਜ ਲਈ ਦਾਖ਼ਲ ਕੁਝ ਮਰੀਜ਼ਾਂ ਦੇ ਪਾਜ਼ਿਟਿਵ ਹੋਣ ਕਾਰਨ ਹਸਪਤਾਲ ਬੰਦ ਹੋਣ ਦੀਆਂ ਘਟਨਾਵਾਂ ਵਾਪਰਨ ਕਾਰਨ, ਸਿਹਤ ਮੰਤਰਾਲੇ ਨੇ ਕੁਝ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦੀ ਪਾਲਣਾ ਕਿਸੇ ਗ਼ੈਰਕੋਵਿਡ ਸਿਹਤ ਸੁਵਿਧਾ ਚ ਅਜਿਹੇ ਮਾਮਲਿਆਂ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਕੀਤੀ ਜਾਣੀ ਹੁੰਦੀ ਹੈ। ਇਹ ਦਿਸ਼ਾਨਿਰਦੇਸ਼ ਇੱਥੇ ਪੜ੍ਹੇ ਜਾ ਸਕਦੇ ਹਨ:

 https://www.mohfw.gov.in/pdf/GuidelinestobefollowedondetectionofsuspectorconfirmedCOVID19case.pdf

ਹਸਪਤਾਲਾਂ ਦੀ ਇਨਫ਼ੈਕਸ਼ਨ ਕੰਟਰੋਲ ਕਮੇਟੀਨੂੰ ਹਸਪਤਾਲਾਂ ਚ ਅਜਿਹੇ ਮਾਮਲਿਆਂ ਉੱਤੇ ਨਿਗਰਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਕਮੇਟੀ ਯਕੀਨੀ ਬਣਾਏਗੀ ਕਿ ਸਿਹਤਸੰਭਾਲ਼ ਕਰਮਚਾਰੀਆਂ ਨੂੰ ਛੂਤ ਦੀ ਲਾਗ ਤੋਂ ਰੋਕਥਾਮ ਅਤੇ ਉਸ ਨੂੰ ਕਾਬੂ ਕਰਨ ਲਈ ਦਿਸ਼ਾਨਿਰਦੇਸ਼ਾਂ ਦੀ ਪੂਰੀ ਜਾਣਕਾਰੀ ਹੋਵੇ। ਇਸ ਸਬੰਧੀ ਪਾਲਣ ਕੀਤੇ ਜਾਣ ਵਾਲੇ ਕੁਝ ਦਿਸ਼ਾਨਿਰਦੇਸ਼ ਨਿਮਨਲਿਖਤ ਅਨੁਸਾਰ ਹਨ:

•          ਕੇਸ ਅਤੇ ਰੋਗੀ ਨੂੰ ਕੋਵਿਡ19 ਲਈ ਇਲਾਜ ਵਾਸਤੇ ਆਈਸੋਲੇਸ਼ਨ ਚ ਟ੍ਰਾਂਸਫ਼ਰ ਕਰਨ ਬਾਰੇ ਸਥਾਨਕ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨਾ।

•          ਅਜਿਹੇ ਰੋਗੀਆਂ ਦੇ ਚਿਹਰੇ ਤੇ ਮਾਸਕ ਲੱਗਾ ਹੋਣਾ ਚਾਹੀਦਾ ਹੈ ਅਤੇ ਇਸ ਮਾਮਲੇ ਨਾਲ ਸਿਰਫ਼ ਸਮਰਪਿਤ ਹੈਲਥਕੇਅਰ ਕਰਮਚਾਰੀ ਹੀ ਯੋਗ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਨਿਪਟੇਗਾ।

•          ਕਲੀਨਿਕਲ ਸਟੇਟਸ ਅਨੁਸਾਰ, ਰੋਗੀ ਨੂੰ ਤੈਅਸ਼ੁਦਾ ਮਿਆਰੀ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਇੱਕ ਸਮਰਪਿਤ ਕੋਵਿਡ ਸੁਵਿਧਾ ਚ ਟ੍ਰਾਂਸਫ਼ਰ ਕੀਤਾ ਜਾਵੇਗਾ।

•          ਸੁਵਿਧਾ ਨੂੰ ਕੀਟਾਣੂਮੁਕਤ ਕਰ ਕੇ ਸ਼ੁੱਧ ਕਰਨਾ ਹੋਵੇਗਾ।

•          ਇਸ ਰੋਗੀ ਦੇ ਸੰਪਰਕ ਚ ਆਏ ਸਾਰੇ ਵਿਅਕਤੀਆਂ ਨੂੰ ਕੁਆਰੰਟੀਨ ਕੀਤਾ ਜਾਵੇਗਾ ਤੇ ਉਨ੍ਹਾਂ ਉੱਤੇ ਅਗਲੇ ਦਿਨਾਂ ਲਈ ਨਿਗਰਾਨੀ ਰੱਖੀ ਜਾਵੇਗੀ।

•          ਸਾਰੇ ਨੇੜਲੇ ਸੰਪਰਕਾਂ ਦੇ ਵੇਰਵੇ, HCQ (ਐੱਚਸੀਕਿਊ) ਦੇ ਵਿਰੋਧਾਭਾਸਾਂ ਨੂੰ ਧਿਆਨ ਚ ਰੱਖਦਿਆਂ 7 ਹਫ਼ਤਿਆਂ ਦੇ ਸਮੇਂ ਲਈ HCQ ਉੱਤੇ ਰੱਖਣਾ ਹੋਵੇਗਾ।

ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ’ (ਕੌਂਸਲ ਆਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ – CSIR) ਗੰਭੀਰ ਰੂਪ ਵਿੱਚ ਬਿਮਾਰ ਕੋਵਿਡ19 ਦੇ ਰੋਗੀਆਂ ਵਿੱਚ ਮੌਤਦਰ ਨੂੰ ਘਟਾਉਣ ਲਈ ਦਵਾਈ ਦੀ ਪ੍ਰਭਾਵਕਤਾ ਦਾ ਮੁੱਲਾਂਕਣ ਕਰਨ ਲਈ ਇੱਕ ਉੱਘੜਦੁੱਘੜਾ, ਬਲਾਈਂਡਡ, ਦੋਬਾਜ਼ੂ, ਸਰਗਰਮੀ ਨਾਲ ਕੰਪੇਅਰੇਟਰਕੰਟਰੋਲਡ ਕਲੀਨਿਕਲ ਪ੍ਰੀਖਣ ਸ਼ੁਰੂ ਕਰ ਰਹੀ ਹੈ। ਕੋਵਿਡ19 ਅਤੇ ਗ੍ਰਾਮਨੈਗੇਟਿਵ ਸੈਪਸਿਸ ਤੋਂ ਪੀੜਤ ਮਰੀਜ਼ਾਂ ਦੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਵਿਚਾਲੇ ਸਮਾਨਤਾਵਾਂ ਨੂੰ ਵੇਖਦਿਆਂ ਡ੍ਰੱਗਜ਼ ਕੰਟਰੋਲਰ ਜਨਰਲ ਆਵ੍ ਇੰਡੀਆ’ (ਡੀਸੀਜੀਆਈ) ਨੇ ਇਸ ਪ੍ਰੀਖਣ ਦੀ ਮਨਜ਼ੂਰੀ ਦਿੱਤੀ ਹੈ ਤੇ ਛੇਤੀ ਹੀ ਇਸ ਦੀ ਸ਼ੁਰੂਆਤ ਕਈ ਹਸਪਤਾਲਾਂ ਚ ਹੋ ਜਾਵੇਗੀ।

ਬਾਇਓਟੈਕਨੋਲੋਜੀ ਵਿਭਾਗ ਨੇ ਸਿਹਤਸੰਭਾਲ਼ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਮੈਡੀਕਲ ਉਪਕਰਣ ਡਾਇਓਗਨੌਸਟਿਕਸ, ਥੈਰਾਪਿਯੂਟਿਕਸ, ਡ੍ਰੱਗਜ਼ ਅਤੇ ਵੈਕਸੀਨ ਦੇ ਵਿਕਾਸ ਵਿੱਚ ਮਦਦ ਲਈ ਕੋਵਿਡ19 ਕੰਸੋਰਟੀਅਮ ਲਈ ਅਰਜ਼ੀਆਂ ਮੰਗੀਆਂ ਹਨ। ਨਿਮਨਲਿਖਤ ਲਈ ਬਹੁਪੱਖੀ ਪਹੁੰਚ ਅਪਣਾਈ ਜਾ ਰਹੀ ਹੈ:

•          ਵੱਖੋਵੱਖਰੇ ਪਲੈਟਫ਼ਾਰਮਾਂ ਵਰਤਦਿਆਂ ਅਤੇ ਵਿਕਾਸ ਦੇ ਵੱਖੋਵੱਖਰੇ ਪੜਾਵਾਂ ਤੇ ਵੈਕਸੀਨ ਉਮੀਦਵਾਰਾਂ ਉੱਤੇ ਨੈਸ਼ਨਲ ਬਾਇਓਫ਼ਾਰਮਾ ਮਿਸ਼ਨਤਹਿਤ ਤੇਜ਼ੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

•          ਨਵੇਂ ਤਰੀਕੇ ਨਾਲ ਵਰਤੋਂ ਲਈ ਮੌਜੂਦਾ ਵੈਕਸੀਨ ਦੇ ਉਮੀਦਵਾਰਾਂ ਤੇ ਨਵੀਂ ਵੈਕਸੀਨ ਦੇ ਉਮੀਦਵਾਰਾਂ ਹਿਤ ਫ਼ੰਡਿੰਗ ਸਹਾਇਤਾ ਦੀ ਸਿਫ਼ਾਰਸ਼ ਕੀਤੀ ਗਈ ਹੈ।

•          ਕੋਵਿਡ19 ਦੇ ਖਾਤਮੇ ਲਈ ਡੀਐੱਨਏ ਵੈਕਸੀਨ ਦੇ ਵਿਕਾਸ ਹਿਤ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, – ਵੈਕਸੀਨ ਦੇ ਉਮੀਦਵਾਰ ਗੇੜ–III ਲਈ ਰੀਕੌਂਬੀਨੈਂਟ ਬੀਸੀਜੀ ਵੈਕਸੀਨ ਦੇ ਮਨੁੱਖੀ ਕਲੀਨਿਕਲ ਪ੍ਰੀਖਣਾਂ ਹਿਤ ਇਨਐਕਟੀਵੇਟਡ ਰੇਬੀਜ਼ ਵੈਕਟਰ ਦਾ ਉਪਯੋਗ ਕਰ ਰਹੇ ਹਨ।

•          ਮੌਲੀਕਿਯੂਲਰ ਅਤੇ ਰੈਪਿਡ ਡਾਇਓਗਨੌਸਟਿਕ ਕਿਟਸ ਦੇ ਦੇਸ਼ ਵਿੱਚ ਉਤਪਾਦਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਚਾਰ ਜ਼ਿਲ੍ਹਿਆਂ ਮਹੇ (ਪੁੱਦੂਚੇਰੀ), ਕੋਡਾਗੂ (ਕਰਨਾਟਕ), ਪੌੜੀ ਗੜ੍ਹਵਾਲ (ਉੱਤਰਾਖੰਡ) ਅਤੇ ਪ੍ਰਤਾਪਗੜ੍ਹ (ਰਾਜਸਥਾਨ) ਚ ਪਿਛਲੇ 28 ਦਿਨਾਂ ਦੌਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ। ਹੁਣ 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 61 ਹੋਰ ਜ਼ਿਲ੍ਹੇ ਜੁੜ ਗਏ ਹਨ, ਜਿੱਥੇ ਪਿਛਲੇ 14 ਦਿਨਾਂ ਦੌਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਏ ਹਨ। ਇਸ ਸੂਚੀ ਵਿੱਚ ਚਾਰ ਨਵੇਂ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ: ਮਹਾਰਾਸ਼ਟਰ ਤੋਂ ਲਾਤੂਰ, ਉਸਮਾਨਾਬਾਦ, ਹਿੰਗੋਲੀ ਅਤੇ ਵਾਸ਼ਿਮ ਸ਼ਾਮਲ ਕੀਤੇ ਗਏ ਹਨ।

ਦੇਸ਼ ਚ ਕੋਵਿਡ19 ਦੇ ਕੁੱਲ 18,601 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਕੁੱਲ ਮਾਮਲਿਆਂ ਵਿੱਚੋਂ 3252 ਵਿਅਕਤੀ ਭਾਵ 17.48% ਠੀਕ ਹੋ ਚੁੱਕੇ ਹਨ / ਠੀਕ ਹੋਣ ਪਿੱਛੋਂ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੋਵਿਡ19 ਕਾਰਨ ਕੁੱਲ 590 ਮੌਤਾਂ ਹੋ ਚੁੱਕੀਆਂ ਹਨ।

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

 

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸਵਾਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

*****

ਐੱਮਵੀ


(Release ID: 1616891) Visitor Counter : 171