ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਦੇ ਬੈਂਚਾਂ ਦਾ ਕੰਮ 03.05.2020 ਤੱਕ ਮੁਲਤਵੀ ਰਹੇਗਾ

Posted On: 21 APR 2020 3:00PM by PIB Chandigarh

ਇਹ ਦੱਸਿਆ ਜਾਂਦਾ ਹੈ ਕਿ 14.04.2020 ਨੂੰ ਜਾਰੀ ਪ੍ਰੈੱਸ ਨੋਟ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਲੌਕਡਾਊਨ ਦੇ ਮੱਦੇਨਜ਼ਰ ਸਰਕਾਰ ਦੁਆਰਾ ਲਏ ਜਾਣ ਵਾਲੇ ਫੈਸਲੇ ਦੇ ਅਨੁਸਾਰ ਕੇਂਦਰੀ ਪ੍ਰਸ਼ਾਸਨਿਕ  ਟ੍ਰਿਬਿਊਨਲ ਦੇ ਬੈਂਚਾਂ ਦੇ ਕੰਮਕਾਜ ਦੀ ਸੰਭਾਵਨਾ ਦੀ 20.04.2020 ਤੋਂ ਬਾਅਦ ਵਿਚਾਰ ਕੀਤੀ ਜਾਵੇਗੀ।

ਸਰਕਾਰ ਨੇ ਕੁਝ ਗਤੀਵਿਧੀਆਂ ਦੇ ਸਬੰਧ ਵਿੱਚ ਲੌਕਡਾਊਨ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਉਦੇਸ਼ ਗ਼ਰੀਬ ਵਰਗਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਨ ਦੇ ਉਪਾਵਾਂ ਤੋਂ ਇਲਾਵਾ; ਜ਼ਰੂਰੀ ਵਸਤਾਂ ਅਤੇ ਖਾਸ ਤੌਰ 'ਤੇ ਅਨਾਜ ਦੀ ਢੋਆ-ਢੁਆਈ ਅਤੇ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਦਫ਼ਤਰਾਂ ਨੂੰ ਆਮ ਤੌਰ 'ਤੇ ਆਮ ਲੋਕਾਂ ਦੇ ਦਾਖਲ ਨਾ ਹੋਣ,ਕਿਸੇ ਸਰੀਰਕ ਸੰਪਰਕ ਦੀ ਇਜ਼ਾਜਤ ਦਿੱਤੇ ਬਿਨਾ, ਬਹੁਤ ਹੀ ਸੀਮਿਤ ਢੰਗ ਨਾਲ ਕੰਮ ਕਰਨ ਦੀ ਆਗਿਆ ਹੈ।

ਹੁਣ ਤੱਕ ਪ੍ਰਾਪਤ ਜਾਣਕਾਰੀ ਤੋਂ ਇਹ ਵੀ ਪਤਾ ਲਗਿਆ ਹੈ ਕਿ ਹਾਈਕੋਰਟ ਕੰਮ ਨਹੀਂ ਕਰ ਰਹੇ ਹਨ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਖਾਸ ਕੇਸਾਂ ਨੂੰ ਨਜਿੱਠਿਆ ਜਾਂਦਾ ਹੈ। ਲਗਭਗ ਸਾਰੀਆਂ ਥਾਵਾਂ 'ਤੇ ਬੈਂਚ ਹੌਟਸਪੌਟ ਸਥਾਨਾਂ 'ਤੇ ਸਥਿਤ ਹਨ। ਬਾਰ ਦੇ ਨੁਮਾਇੰਦਿਆਂ ਨੇ ਵੀ ਇਸ ਸਥਿਤੀ ਵਿੱਚ ਕੇਸ ਫਾਈਲ ਕਰਨ ਅਤੇ ਪੈਰਵੀ ਕਰਨ ਵਿੱਚ ਆਪਣੀ ਮੁਸ਼ਕਿਲ ਜ਼ਾਹਰ ਕੀਤੀ ਹੈ।

ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਦੇ ਬੈਂਚਾਂ ਦੇ ਕੰਮਕਾਜ ਅਤੇ ਸੁਣਵਾਈ 03.05.2020 ਤੱਕ ਮੁਲਤਵੀ ਰਹਿਣਗੇ। ਪਹਿਲਾਂ ਤੋਂ ਛੁੱਟੀਆਂ ਜਾਂ ਛੁੱਟੀਆਂ ਦੇ ਰੂਪ ਵਿੱਚ ਐਲਾਨੇ ਗਏ ਕੁਝ ਦਿਨਾਂ ਵਿੱਚ ਕੰਮ ਕਰਨ ਦੀ ਸੰਭਾਵਨਾ 'ਤੇ ਵਿਚਾਰ ਕੀਤਾ ਜਾਵੇਗਾ ਤਾਕਿ ਕੰਮਕਾਜ ਸ਼ੁਰੂ ਹੋ ਸਕੇ।

 

******

ਵੀਜੀ/ਐੱਸਐੱਨਸੀ


(Release ID: 1616847) Visitor Counter : 233