ਰੇਲ ਮੰਤਰਾਲਾ

ਦਿੱਲੀ ਪੁਲਿਸ ਨਾਲ ਖੜ੍ਹੇ ਹੁੰਦਿਆ, ਰੇਲਵੇ ਨੇ ਕੋਵਿਡ ਡਿਊਟੀ 'ਤੇ ਤੈਨਾਤ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਹਰ ਰੋਜ਼ ਪਾਣੀ ਦੀਆਂ 10,000 ਬੋਤਲਾਂ ਮੁਹੱਈਆ ਕਰਨ ਦਾ ਪ੍ਰਬੰਧ ਕੀਤਾ

ਗਰਮੀ ਦੀ ਤਪਸ਼ ਵਧਣ ਦੇ ਨਾਲ ਹੀ, ਰੇਲਵੇ ਨੇ ਆਪਣੇ ਪੀਐੱਸਯੂ ਆਈਆਰਸੀਟੀਸੀ ਦੀ ਸਹਾਇਤਾ ਨਾਲ ਕੋਵਿਡ ਖ਼ਿਲਾਫ਼ ਲੜਾਈ ਲਈ ਸੜਕ ਨਾਕਿਆਂ ਅਤੇ ਹੋਰ ਥਾਵਾਂ 'ਤੇ ਤੈਨਾਤ ਪੁਲਿਸ ਕਰਮੀਆਂ ਨੂੰ ਰੇਲਵੇ ਨੀਰ ਪਾਣੀ ਦੀ ਬੋਤਲਾਂ ਮੁਹੱਈਆ ਕਰਨੀਆਂ ਸ਼ੁਰੂ ਕੀਤੀਆਂ

ਹੁਣ ਤੱਕ 50,000 ਬੋਤਲਾਂ ਵੰਡੀਆ ਜਾ ਚੁੱਕੀਆ ਹਨ; 3 ਮਈ ਤੱਕ ਪ੍ਰਬੰਧ ਜਾਰੀ ਰਹਿਣਗੇ

Posted On: 21 APR 2020 3:31PM by PIB Chandigarh

ਭਾਰਤੀ ਰੇਲਵੇ ਦੇ ਸੰਗਠਨਾਂ ਆਈਆਰਸੀਟੀਸੀ,ਆਰਪੀਐੱਫ,ਜ਼ੋਨਲ ਰੇਲਵੇ ਅਤੇ ਹੋਰ ਸੰਗਠਨਾਂ ਦੀ ਸਹਾਇਤਾ ਨਾਲ, ਭਾਰਤੀ ਰੇਲਵੇ ਨੇ ਏਕੀਕ੍ਰਿਤ ਢੰਗ ਨਾਲ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਰੇਲਵੇ ਦੀ ਪ੍ਰਤੀਬੱਧਤਾ ਨੂੰ ਜ਼ਿੰਦਾ ਰੱਖਣ ਲਈ ਅਣਥੱਕ ਮਿਹਨਤ ਕੀਤੀ ਹੈ।

 

ਹਾਲ ਹੀ ਵਿੱਚ ਇਸ ਨੇ ਦਿੱਲੀ ਪੁਲਿਸ ਦੇ ਕਰਮੀਆਂ ਜੋ ਕੋਵਿਡ ਖ਼ਿਲਾਫ਼ ਲੜਾਈ ਵਿੱਚ ਸੜਕਾਂ 'ਤੇ ਉਤਰੇ ਹਨ, ਨੂੰ ਰੋਜ਼ਾਨਾ ਪਾਣੀ ਦੀਆਂ 10,000 ਬੋਤਲਾਂ ਮੁਹੱਈਆ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਤੱਕ 50,000 ਬੋਤਲਾਂ ਵੰਡੀਆ ਜਾ ਚੁੱਕੀਆਂ ਹਨ।

 

ਗਰਮੀ ਦਾ ਮੌਸਮ ਹੈ ਅਤੇ ਜ਼ਮੀਨੀ ਹਾਲਾਤ ਨੂੰ ਦੇਖਦੇ ਹੋਏ ਇਨ੍ਹਾਂ ਪੁਲਿਸ ਕਰਮੀਆਂ ਨੇ ਨਾ ਸਿਰਫ ਲੋੜ ਅਨੁਸਾਰ ਲੌਕਡਾਊਨ ਨੂੰ ਸੁਨਿਸ਼ਚਿਤ ਕਰਨ ਲਈ ਕੰਮ ਕੀਤਾ ਹੈ ਬਲਕਿ ਚੁਣੌਤੀ ਵਾਲੀਆਂ ਸਥਿਤੀਆਂ ਵਿੱਚ ਵੱਖ-ਵੱਖ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਵੀ ਦਿਨ-ਰਾਤ ਕੰਮ ਕੀਤਾ ਹੈ।

 

ਪੁਲਿਸ ਕਰਮੀਆਂ ਜਿਹੇ ਫਰੰਟਲਾਈਨ ਜੋਧਿਆਂ ਦਾ ਸਮਰਥਨ ਕਰਨਾ ਨਾ ਸਿਰਫ ਇਨ੍ਹਾਂ ਅਣਥੱਕ ਅਫਸਰਾਂ ਨੂੰ ਨਜ਼ਰਾਨੇ ਦਾ ਪ੍ਰਤੀਕ ਹੈ ਬਲਕਿ ਕੋਵਿਡ-19 ਦਾ ਮੁਕਾਬਲਾ ਕਰਨ ਲਈ ਰਾਸ਼ਟਰੀ ਯਤਨਾਂ ਦੀ ਪੂਰਤੀ ਲਈ ਭਾਰਤੀ ਰੇਲਵੇ ਦੀਆਂ ਕੋਸ਼ਿਸਾਂ ਦਾ ਸੁਭਾਵਿਕ ਵਿਸਤਾਰ ਹੈ।

 

ਇਸ ਪਹਿਲ ਤਹਿਤ ਭਾਰਤੀ ਰੇਲਵੇ ਨੇ ਆਪਣੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਆਈਆਰਸੀਟੀਸੀ ਦੀ ਸਹਾਇਤਾ ਨਾਲ 16.04.2020 ਤੋਂ ਨਵੀਂ ਦਿੱਲੀ ਵਿੱਚ ਰੋਜ਼ਾਨਾ ਰੇਲ ਨੀਰ ਪਾਣੀ ਦੀਆਂ 10,000 ਬੋਤਲਾਂ ਦੀ ਮੁਫਤ ਵੰਡ ਸ਼ੁਰੂ ਕੀਤੀ ਹੈ। ਇਹ ਰੇਲ ਨੀਰ ਪਾਣੀ ਦੀਆਂ ਸਾਰੀਆਂ 10,000 ਬੋਤਲਾਂ ਇੱਕ-ਇੱਕ ਲੀਟਰ ਦੀਆਂ ਹਨ। ਇਨ੍ਹਾਂ ਨੂੰ ਰੇਲ ਨੀਰ ਪਲਾਂਟ ਨੰਗਲੋਈ ਤੋਂ ਲਿਆ ਗਿਆ ਹੈ। ਹੁਣ ਤੱਕ 50,000 ਤੋਂ ਵੱਧ ਬੋਤਲਾਂ ਵੰਡੀਆਂ ਜਾ ਚੁੱਕੀਆਂ ਹਨ।

 

ਇਹ ਵੀ ਵਰਨਣਯੋਗ ਹੈ ਕਿ ਭਾਰਤੀ ਰੇਲਵੇ ਨਿਰਸੁਆਰਥ ਅਤੇ ਸਵੈਇੱਛਾ ਨਾਲ ਕੋਵਿਡ-19 ਕਾਰਨ ਲੌਕਡਾਊਨ ਤੋਂ ਬਾਅਦ ਲੋੜਵੰਦ ਲੋਕਾਂ ਨੂੰ ਗਰਮ ਪੱਕਿਆ-ਪਕਾਇਆ ਭੋਜਨ ਉਪਲੱਬਧ ਕਰਵਾ ਰਿਹਾ ਹੈ। ਰੇਲਵੇ ਆਈਆਰਸੀਟੀਸੀ ਅਧਾਰਿਤ ਰਸੋਈਆਂ,ਆਰਪੀਐੱਫ ਸਰੋਤਾਂ ਅਤੇ ਗ਼ੈਰ- ਸਰਕਾਰੀ ਸੰਗਠਨਾਂ ਦੇ ਯੋਗਦਾਨ ਜ਼ਰੀਏ ਦੁਪਹਿਰ ਲਈ ਕਾਗਜ਼ੀ ਪਲੇਟਾਂ ਸਮੇਤ ਥੋਕ ਪੱਕਿਆ-ਪਕਾਇਆ ਭੋਜਨ ਅਤੇ ਰਾਤ ਲਈ ਭੋਜਨ ਦੇ ਪੈਕਟ ਮੁਹੱਈਆ ਕਰਵਾ ਰਿਹਾ ਹੈ। ਕੋਵਿਡ-19 ਦੇ ਮੱਦੇਨਜ਼ਰ ਰਾਸ਼ਟਰੀ ਲੌਕਡਾਊਨ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਮੁਫਤ ਗਰਮ ਪੱਕਿਆ-ਪਕਾਇਆ ਭੋਜਨ ਵੰਡਣ ਦਾ ਅੰਕੜਾ ਕੱਲ੍ਹ ਦੋ ਮਿਲੀਅਨ ਨੂੰ ਪਾਰ ਗਿਆ। 

 

****

 

ਐੱਜੀ/ਐੱਮਕੇਵੀ



(Release ID: 1616841) Visitor Counter : 126