ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ’ਚ ‘ਸਵਯੰ’ ਅਤੇ ‘ਸਵਯੰ ਪ੍ਰਭਾ’ ਬਾਰੇ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ
Posted On:
20 APR 2020 7:23PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਨਵੀਂ ਦਿੱਲੀ ’ਚ ਰਾਸ਼ਟਰੀ ਔਨਲਾਈਨ ਸਿੱਖਿਆ ਮੰਚ ‘ਸਵਯੰ’ ਅਤੇ 32 ਡੀਟੀਐੱਚ (DTH) ਟੈਲੀਵਿਜ਼ਨ ਵਿੱਦਿਅਕ ਚੈਨਲਾਂ ‘ਸਵਯੰ ਪ੍ਰਭਾ’ ਦੀ ਇੱਕ ਵਿਸਤ੍ਰਿਤ ਸਮੀਖਿਆ ਕੀਤੀ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤ ਖਰੇ, ਯੂਜੀਸੀ (UGC) ਦੇ ਚੇਅਰਮੈਨ ਸ਼੍ਰੀ ਡੀ.ਪੀ. ਸਿੰਘ, ਏਆਈਸੀਟੀਈ (AICTE) ਦੇ ਚੇਅਰਮੈਨ ਸ਼੍ਰੀ ਅਨਿਲ ਸਹਿਸਰਬੁੱਧੀ, ਐੱਨਸੀਈਆਰਟੀ (NCERT) ਦੇ ਚੇਅਰਮੈਨ ਸੀ ਹਰਿਸ਼ੀਕੇਸ਼ ਸੇਨਪਤੀ, ਐੱਨਆਈਓਐੱਸ (NIOS) ਦੇ ਚੇਅਰਮੈਨ, ਮੰਤਰਾਲੇ ਦੇ ਸੀਨੀਅਰਅਧਿਕਾਰੀ, ਰਾਸ਼ਟਰੀ ਕੋਆਰਡੀਨੇਟਰਜ਼ ਅਤੇ ਆਈਆਈਟੀ (IIT) ਮਦਰਾਸ, ਆਈਆਈਟੀ (IIT) ਦਿੱਲੀ, ਆਈਆਈਐੱਮ (IIM) ਬੰਗਲੌਰ ਅਤੇ ਆਈਆਈਆਈਟੀ (IIIT) ਹੈਦਰਾਬਾਦ ਦੇ ਪ੍ਰੋਫ਼ੈਸਰਾਂ ਨੇ ਇਸ ਬੈਠਕ ਵਿੱਚ ਭਾਗ ਲਿਆ।
ਇਨ੍ਹਾਂ ਯੋਜਨਾਵਾਂ ਦੀ ਪ੍ਰਗਤੀ ਦੀ ਸੰਖੇਪ ਪੇਸ਼ਕਾਰੀ ਕੀਤੀ ਗਈ ਸੀ। ਲੌਕਡਾਊਨ ਦੀ ਹਾਲਤ ’ਚ ‘ਸਵਯੰ’ ਕੋਰਸਾਂ ਅਤੇ ‘ਸਵਯੰ ਪ੍ਰਭਾ’ ਦੀਆਂ ਵੀਡੀਓਜ਼ ਦੀ ਮੰਗ ਤੇ ਵਰਤੋਂ ’ਚ ਅਥਾਹ ਵਾਧਾ ਹੋਇਆ ਹੈ।
ਸਵਯੰ
‘ਸਵਯੰ’ ’ਚ ਇਸ ਵੇਲੇ 1902 ਕੋਰਸ ਉਪਲਬਧ ਹਨ, ਜੋ ਇਸ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1.56 ਕਰੋੜ ਵਿਦਿਆਰਥੀ ਇਹ ਕੋਰਸ ਕਰ ਚੁੱਕੇ ਹਨ। ਇਸ ਵੇਲੇ 26 ਲੱਖ ਤੋਂ ਵੱਧ ਵਿਦਿਆਰਥੀ ਪੇਸ਼ਕਸ਼ ’ਤੇ 574 ਕੋਰਸ ਕਰ ਰਹੇ ਹਨ। ਕੁੱਲ ਸਵੈ–ਸਿੱਖਣ ਲਈ 1509 ਕੋਰਸ ਉਪਲਬਧ ਹਨ। ਸਵਯੰ 2.0 ਵੀ ਔਨਲਾਈਨ ਡਿਗਰੀ ਪ੍ਰੋਗਰਾਮਾਂ ਦੀ ਲਾਂਚ ਦਾ ਸਮਰਥਨ ਕਰਦੀ ਹੈ। ‘ਸਵਯੰ’ ਕੋਰਸਾਂ ਦੀ ਮੈਪਿੰਗ ਏਆਈਸੀਟੀਈ (AICTE) ਦੇ ਮਾਡਲ ਪਾਠਕ੍ਰਮ ਲਈ ਕੀਤੀ ਗਈ ਹੈ, ਪਾੜਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਯੂਜੀਸੀ (UGC) ਦੀ ਕਮੇਟੀ ਦੁਆਰਾ ਗ਼ੈਰ–ਤਕਨੀਕੀ ਕੋਰਸਾਂ ਲਈ ਅਜਿਹਾ ਇੱਕ ਅਭਿਆਸ ਚਲ ਰਿਹਾ ਹੈ।
ਇਹ ਫ਼ੈਸਲਾ ਕੀਤਾ ਗਿਆ ਸੀ ਕਿ ਸਾਰੇ 1900 ‘ਸਵਯੰ’ ਕੋਰਸ ਅਤੇ 6000 ‘ਸਵਯੰ ਪ੍ਰਭਾ’ ਵੀਡੀਓਜ਼ 10 ਖੇਤਰੀ ਭਾਸ਼ਾਵਾਂ ’ਚ ਅਨੁਵਾਦ ਕਰ ਕੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਏ ਜਾਣਗੇ / ਕਰਵਾਈਆਂ ਜਾਣਗੀਆਂ, ਤਾਂ ਜੋ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ। ਉਂਝ ਵਧੇਰੇ ਹਰਮਨ–ਪਿਆਰੇ ਵਿਸ਼ਾ–ਵਸਤੂ ਅਤੇ ਪਹਿਲੇ ਸਾਲ ਪੜ੍ਹਾਏ ਜਾਣ ਵਾਲੇ ਇੰਜੀਨੀਅਰਿੰਗ ਕੋਰਸੇਜ਼ ਦੇ ਅਨੁਵਾਦ ਨੂੰ ਤਰਜੀਹ ਦਿੱਤੀ ਜਾਵੇਗੀ। ਅਨੁਵਾਦ ਦੇ ਕੰਮ ਦਾ ਵਿਕੇਂਦਰੀਕਰਣ ਰਾਸ਼ਟਰੀ ਕੋਆਰਡੀਨੇਟਰਜ਼ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਵਿਸ਼ੇ–ਵਸਤੂ ਦੇ ਅਨੁਵਾਦ ਲਈ ਵਿਦਿਆਰਥੀਆਂ, ਸਰਕਾਰ ਤੇ ਨਿਜੀ ਏਜੰਸੀਆਂ, ਉਪਲਬਧ ਟੈਕਨੋਲੋਜੀ ਜਿਹੀਆਂ ਸਾਰੀਆਂ ਸੰਭਾਵੀ ਸੇਵਾਵਾਂ ਦੀ ਵਰਤੋਂ ਕਰ ਸਕਣਗੇ।
ਸਮੁੱਚਾ ਪ੍ਰੋਜੈਕਟ ਤੁਰੰਤ ਸ਼ੁਰੂ ਹੋ ਜਾਵੇਗਾ ਅਤੇ ਸਮਾਂ–ਬੱਧ ਤਰੀਕੇ ਨਾਲ ਮੁਕੰਮਲ ਹੋਵੇਗਾ। ਹਰਮਨਪਿਆਰੇ ਕੋਰਸ ਤੇ ਵੀਡੀਓਜ਼ ਨੂੰ ਪਹਿਲਾਂ ਮੁਕੰਮਲ ਕੀਤਾ ਜਾਵੇਗਾ। ਘੱਟ–ਤੋਂ ਘੱਟ ਸੰਭਵ ਸਮੇਂ ’ਚ ਇਸ ਅਭਿਆਸ ਨੂੰ ਮੁਕੰਮਲ ਕਰਨ ਦੇਸ਼ ਭਰ ਦੇ ਅਨੇਕ ਵਿੱਦਿਅਕ ਸੰਸਥਾਨਾਂ ਨੂੰ ਯੋਗਦਾਨ ਪਾਉਣ ਲਈ ਆਖਿਆ ਜਾਵੇਗਾ। ਹਰੇਕ ਐੱਨਸੀ (NC) ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲੇ (ਈ–ਮੇਲ: NMEICT@nmeict.ac.in) ਨੂੰ 23 ਅਪ੍ਰੈਲ ਤੱਕ ਇੱਕ ਕਾਰਜ–ਯੋਜਨਾ ਜਮ੍ਹਾ ਕਰਵਾਏਗਾ।
ਵਿਸ਼ਾ–ਵਸਤੂ ਦੇ ਅਨੁਵਾਦ ਦੇ ਕੰਮ, ਪਾੜੇ ਵਾਲੇ ਖੇਤਰਾਂ ’ਚ ਨਵੇਂ ਵਿਸ਼ੇ ਦੀ ਸਿਰਜਣਾ ਅਤੇ ਕ੍ਰੈਡਿਟ ਟ੍ਰਾਂਸਫ਼ਰ ਦੀ ਪ੍ਰਵਾਨਗੀ ਵਿੱਚ ਐੱਨਸੀਜ਼ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਲਈ ਆਈਆਈਟੀਜ਼ (IITs) ਦੇ ਸਾਰੇ ਡਾਇਰੈਕਟਰਾਂ ਨੂੰ ਇੱਕ ਅਡਵਾਈਜ਼ਰੀ ਜਾਰੀ ਕੀਤੀ ਜਾਵੇਗੀ।
ਇਹ ਵੀ ਫ਼ੈਸਲਾ ਕੀਤਾ ਗਿਆ ਸੀ ਕਿ ‘ਸਵਯੰ’ ਕ੍ਰੈਡਿਟਸ ਪ੍ਰਵਾਨ ਕਰਨ ਲਈ ਯੂਜੀਸੀ (UGC) ਅਤੇ ਏਆਈਸੀਟੀਈ (AICTE) ਯੂਨੀਵਰਸਿਟੀਆਂ ਤੇ ਸੰਸਥਾਨਾਂ ਨਾਲ ਮਿਲ ਕੇ ਪੈਰਵੀ ਕਰੇਗਾ। ਇੰਝ ਵਿਦਿਆਰਥੀ ਆਪਣੇ ਕੋਰਸ ਦਾ ਇੱਕ ਹਿੱਸਾ MOOC ਰਾਹੀਂ ਤੇ ਦੂਜਾ ਹਿੱਸਾ ਵਿਭਿੰਨ ਕਾਲਜਾਂ ’ਚ ਕਰ ਸਕਣਗੇ।
‘ਸਵਯੰ’ ਤਹਿਤ ਹੋਰ ਕੋਰਸ ਮੁਹੱਈਆ ਕਰਵਾਉਣ ਲਈ ਫ਼ੈਕਲਟੀ (ਅਧਿਆਪਕ–ਵਰਗ) ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਕਰੀਅਰ ਲਈ ਵਾਜਬ ਪ੍ਰੋਤਸਾਹਨ ਵੀ ਮੁਹੱਈਆ ਕਰਵਾਏ ਜਾਣਗੇ।
ਇਸ ਦੇ ਨਾਲ ਹੀ ਯੂਜੀਸੀ (UGC) ਨੂੰ ‘ਗ੍ਰੌਸ ਐਨਰੋਲਮੇਂਟ ਰੇਸ਼ੋ’ ਵਧਾਉਣ ਲਈ ਔਨਲਾਈਨ ਲਈ ਦਿਸ਼ਾ–ਨਿਰਦੇਸ਼ ਤੇ ਡਿਸਟੈਂਸ ਲਰਨਿੰਗ (ਦੂਰਵਰਤੀ ਸਿੱਖਣ) ਦੇ ਦਿਸ਼ਾ–ਨਿਰਦੇਸ਼ ਤਿਆਰ ਕਰਨ ਲਈ ਕਿਹਾ ਗਿਆ ਹੈ।
ਸਵਯੰ ਪ੍ਰਭਾ
‘ਸਵਯੰ ਪ੍ਰਭਾ’ 32 ਡੀਟੀਐੱਚ (DTH) ਚੈਨਲਾਂ ਦਾ ਇੱਕ ਸਮੂਹ ਹੈ, ਜੋ ਜੀਸੈਟ–15 (GSAT-15) ਦੀ ਵਰਤੋਂ ਰਾਹੀਂ 24x7 ਉੱਚ–ਮਿਆਰੀ ਵਿੱਦਿਅਕ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਸਮਰਪਿਤ ਹੈ। ਹਰ ਰੋਜ਼, ਘੱਟੋ–ਘੱਟ () ਘੰਟਿਆਂ ਲਈ ਨਵਾਂ ਵਿਸ਼ਾ–ਵਸਤੂ ਹੋਵੇਗਾ, ਜੋ ਇੱਕ ਦਿਨ ’ਚ 5 ਹੋਰ ਵਾਰ ਦੁਹਰਾਇਆ ਜਾਵੇਗਾ, ਤਾਂ ਜੋ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਸਮਾਂ ਚੁਣ ਸਕਣ।
ਹੇਠ ਲਿਖੇ ਫ਼ੈਸਲੇ ਲਏ ਗਏ ਸਨ:
ਉਪਲਬਧ ਵਿਸ਼ੇ–ਵਸਤੂ ਨੂੰ ਮੇਲਣ ਲਈ ਚੈਨਲਾਂ ਦੀ ਮੁੜ–ਵੰਡ ਦੀ ਸੰਭਾਵਨਾ ਅਤੇ ਦਰਸ਼ਕਾਂ ਦੀ ਗਿਣਤੀ ਬਾਰੇ ਪਤਾ ਲਾਇਆ ਜਾਵੇਗਾ।
ਇਹ ਵੀ ਫ਼ੈਸਲਾ ਕੀਤਾ ਗਿਆ ਕਿ ‘ਸਵਯੰ ਪ੍ਰਭਾ’ ’ਚ ਵਿਸ਼ੇ–ਵਸਤੂ ਨੂੰ ਹੋਰ ਵਧੀਆ ਬਣਾਇਆ ਜਾਵੇਗਾ; ਇਸ ਲਈ ਜੋ ਕੋਈ ਵੀ ਚਾਹੇਗਾ ‘ਵਿਦਿਆ ਦਾਨ ਪ੍ਰੋਗਰਾਮ’ ਤਹਿਤ ਵਿਸ਼ਾ–ਵਸਤੂ ਇਕੱਠਾ ਕਰ ਕੇ ਆਪਣਾ ਯੋਗਦਾਨ ਪਾ ਸਕੇਗਾ। ‘ਸਵਯੰ ਪ੍ਰਭਾ’ ’ਤੇ ਅਪਲੋਡ ਕਰਨ ਤੋਂ ਪਹਿਲਾਂ ਪ੍ਰਾਪਤ ਵਿਸ਼ੇ–ਵਸਤੂ ਦੀ ਪ੍ਰਵਾਨਗੀ ਲਈ ਵਿਸ਼ਾ–ਮਾਹਿਰ ਕਮੇਟੀਆਂ ਹਰੇਕ ਐੱਨਸੀ ਦੁਆਰਾ ਬਣਾਈਆਂ ਜਾਣਗੀਆਂ।
ਡੀਟੀਐੱਚ (DTH) ’ਤੇ ਪ੍ਰਸਾਰਣ ਨੂੰ ਰੇਡੀਓ, ਸੋਸ਼ਲ ਮੀਡੀਆ ਸਮੇਤ ਸਾਰੇ ਉਪਲਬਧ ਚੈਨਲਾਂ ਰਾਹੀਂ ਹਰਮਨਪਿਆਰਾ ਬਣਾਇਆ ਜਾਵੇਗਾ।
‘ਸਵਯੰ ਪ੍ਰਭਾ’ ਦੇ ਵਿਡੀਓ ਵਿਸ਼ਾ–ਵਸਤੂ ਨੂੰ ਪਾਠਕ੍ਰਮ ਤੇ ਅਕੈਡਮਿਕ ਕੈਲੰਡਰ ’ਚ ਮੈਪ ਕੀਤਾ ਜਾਵੇਗਾ।
ਚਾਰ ਆਈਆਈਟੀ–ਪੀਏਐੱਲ (IIT-PAL) ਚੈਨਲਾਂ ਦੇ ਵਿਸ਼ੇ–ਵਸਤੂ ਦੇ ਅਨੁਵਾਦ ਲਈ ਸੀਬੀਐੱਸਈ (CBSE), ਐੱਨਆਈਓਐੱਸ (NIOS) ਦੁਆਰਾ ਆਈਆਈਟੀ–ਦਿੱਲੀ (IIT-Delhi) ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਮਾਮਲੇ ਦੀ ਪੈਰਵੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ’ਚ JS(IEC) ਦੁਆਰਾ ਕੀਤੀ ਜਾਵੇਗੀ।
ਇਸ ਬੈਠਕ ਦੇ ਫੈਸਲਿਆਂ ਦੇ ਲਾਗੂਕਰਨ ਲਈ ਮੰਤਰਾਲੇ ਦੁਆਰਾ ਸਮੀਖਿਆ ਕੀਤੀ ਜਾਵੇਗੀ।
*****
ਐੱਨਬੀ/ਏਕੇਜੇ/ਏਕੇ
(Release ID: 1616602)
Visitor Counter : 215