ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਾਊਦੀ ਅਰਬ ਵਿੱਚ ਜੀ20 ਦੇ ਸਿਹਤ ਮੰਤਰੀਆਂ ਦੀ ਬੈਠਕ ਵਿੱਚ ਕੋਵਿਡ-19 ਨੂੰ ਕੰਟਰੋਲ ਕਰਨ ਦੇ ਕਦਮਾਂ ਬਾਰੇ ਵਿਚਾਰ-ਵਟਾਂਦਰਾ

ਕੋਰੋਨਾ ਵਾਇਰਸ ਰੋਗ (ਕੋਵਿਡ-19) ਨਾਲ ਨਜਿੱਠਣ ਲਈ ਆਪਸੀ ਸਹਿਯੋਗ ਅਤੇ ਪਰਸਪਰ ਸਨਮਾਨ ਦੇ ਨਾਲ ਉਪਯੋਗੀ ਸਾਂਝੇਦਾਰੀ ਬਣਾਓ : ਡਾ. ਹਰਸ਼ ਵਰਧਨ

ਇਸ ਵੱਲ ਸਾਰਿਆਂ ਦਾ ਧਿਆਨ ਹੈ ਕਿ 1 ਅਰਬ ਤੋਂ ਜ਼ਿਆਦਾ ਆਬਾਦੀ ਵਾਲਾ ਭਾਰਤ ਕਿਵੇਂ ਇਸ ਬੇਮਿਸਾਲ ਮਹਾਮਾਰੀ ਨਾਲ ਨਿਪਟ ਰਿਹਾ ਹੈ : ਡਾ. ਹਰਸ਼ ਵਰਧਨ

ਡਾ. ਹਰਸ਼ ਵਰਧਨ ਨੇ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਸਾਰੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਪ੍ਰਗਟਾਈ

ਡਾ. ਹਰਸ਼ ਵਰਧਨ ਨੇ ਕਿਹਾ, ਭਾਰਤ ਵਿੱਚ ਸਥਿਰਤਾ ਦੇ ਸੰਕੇਤ ਹਨ ਕਿਉਂਕਿ ਮਾਮਲਿਆਂ ਦੇ ਦੁੱਗਣਾ ਹੋਣ ਦੀ ਦਰ ਸੁਧਰ ਕੇ 3.4 ਤੋਂ 7.2 ਦਿਨ ਹੋ ਗਈ ਹੈ

Posted On: 19 APR 2020 9:46PM by PIB Chandigarh

19 ਦੇਸ਼ਾਂ ਦੀਆਂ ਸਰਕਾਰਾਂ ਅਤੇ ਯੂਰਪੀ ਸੰਘ (ਈਯੂ) ਦੇ ਅੰਤਰਰਾਸ਼ਟਰੀ ਫੋਰਮ ਜੀ20 ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਵੀਡੀਓ ਕਾਨਫਰੰਸ ਦੇ ਦੌਰਾਨ ਅੱਜ ਡਾ. ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ-19 ਰੋਗ ਨਾਲ ਨਜਿੱਠਣ ਲਈ ਆਪਸੀ ਸਹਿਯੋਗ ਅਤੇ ਪਰਸਪਰ ਸਨਮਾਨ ਨਾਲ ਉਪਯੋਗੀ ਸਾਂਝੇਦਾਰੀ ਬਣਾਓ। ਜੀ20 ਦੇ 19 ਮੈਂਬਰ ਦੇਸ਼ਾਂ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਜਰਮਨੀ, ਫ੍ਰਾਂਸ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸਿਕੋ, ਰੂਸੀ ਸੰਘ, ਸਾਊਦੀ ਅਰਬ, ਦੱਖਣੀ ਅਫਰੀਕਾ, ਦੱਖਣੀ ਕੋਰੀਆ, ਤੁਰਕੀ, ਯੂਕੇ, ਅਮਰੀਕਾ ਅਤੇ ਭਾਰਤ ਸ਼ਾਮਲ ਹਨ।

ਬੈਠਕ ਦੇ ਦੌਰਾਨ ਡਾ. ਹਰਸ਼ ਵਰਧਨ ਨੇ ਕਿਹਾ, ‘ਮੈਂ ਕੋਵਿਡ-19 ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਆਪਣੇ ਦੇਸ਼ਾਂ ਵਿੱਚ ਹਾਲਾਤ ਨੂੰ ਸੰਭਾਲਣ ਅਤੇ ਉਸ ਦਾ ਪ੍ਰਬੰਧਨ ਕਰਨ ਲਈ ਆਪ ਸਾਰਿਆਂ ਨੂੰ ਵਧਾਈ ਦਿੰਦਾ ਹਾਂ।ਉਨ੍ਹਾਂ ਨੇ ਕਿਹਾ, ਦੁਨੀਆ ਦੇ ਸਾਹਮਣੇ ਮੌਜੂਦ ਆਲਮੀ ਸਿਹਤ ਸੰਕਟ ਨੇ ਇੱਕ ਅਜਿਹਾ ਅਵਸਰ ਪ੍ਰਦਾਨ ਕੀਤਾ ਹੈ ਜਿਸ ਵਿੱਚ ਸਾਨੂੰ ਗਹਿਰਾਈ ਨਾਲ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਕਿਵੇਂ ਇੱਕ ਦੂਜੇ ਨਾਲ ਜੁੜ ਸਕਦੇ ਹਾਂ। ਨਾਲ ਹੀ ਸਾਨੂੰ ਸਮੂਹਿਕ ਤਾਕਤ ਅਤੇ ਬੁੱਧੀ ਨਾਲ ਕੰਮ ਪੂਰਾ ਕਰਨ ਦਾ ਮੌਕਾ ਵੀ ਮਿਲਿਆ ਹੈ।

ਪਹਿਲਾਂ ਦੇ ਸਫ਼ਲ ਸਮੂਹਿਕ ਆਲਮੀ ਪ੍ਰਯਤਨਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਅਤੀਤ ਵਿੱਚ ਵੀ, ਆਲਮੀ ਸਮੁਦਾਇ ਦੇ ਤੌਰ ਤੇ ਅਸੀਂ ਆਪਣੇ ਲੋਕਾਂ ਦੇ ਸਿਹਤ ਖ਼ਤਰਿਆਂ ਦਾ ਸਾਹਮਣਾ ਕੀਤਾ ਹੈ ਅਤੇ ਇੱਕ ਦੂਜੇ ਨਾਲ ਉਦੇਸ਼, ਸਹਿਯੋਗ ਅਤੇ ਸਾਂਝੇਦਾਰੀ ਦੀ ਸਮੂਹਿਕ ਭਾਵਨਾ ਨਾਲ ਇਸ ਨੂੰ ਕਾਬੂ ਕੀਤਾ। ਮੈਂ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਜਿੱਠਣ ਲਈ ਉਸੇ ਤਰ੍ਹਾਂ ਦੇ ਸਹਿਯੋਗ ਅਤੇ ਪਰਸਪਰ ਸਨਮਾਨ ਅਤੇ ਉਪਯੋਗੀ ਸਾਂਝੇਦਾਰੀ ਦੀ ਉਮੀਦ ਕਰਦਾ ਹਾਂ। ਵੈਸੇ ਕੁਝ ਦੇਸ਼ਾਂ ਖਾਸ ਤੌਰ ਤੇ ਜਪਾਨ, ਸਿੰਗਾਪੁਰ, ਦੱਖਣੀ ਕੋਰੀਆ ਨੇ ਬਹੁਤ ਚੰਗਾ ਕੀਤਾ ਹੈ ਜਦੋਂ ਕਿ ਹੋਰ ਕੋਵਿਡ-19 ਨਾਲ ਸੰਘਰਸ਼ ਕਰ ਰਹੇ ਹਨ। ਇਸ ਦੇ ਪ੍ਰਭਾਵ ਦਾ ਪੱਧਰ ਬੇਮਿਸਾਲ ਹੈ ਅਤੇ ਇਸ ਲਈ ਸਧਾਰਨ ਸਥਿਤੀ ਵਿੱਚ ਪਹੁੰਚਣ ਲਈ ਦੇਸ਼ਾਂ ਦਰਮਿਆਨ ਸਹਿਯੋਗ ਦਾ ਸੱਦਾ ਦਿੱਤਾ ਗਿਆ ਹੈ।

ਦੇਸ਼ ਵਿੱਚ ਕੋਵਿਡ ਦੇ ਮੌਜੂਦਾ ਦ੍ਰਿਸ਼ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ, ‘ਅੱਜ, 19 ਅਪ੍ਰੈਲ ਦੇ ਹਿਸਾਬ ਨਾਲ ਦੇਖੀਏ ਤਾਂ ਅਸੀਂ 25 ਦਿਨਾਂ ਦਾ ਲੌਕਡਾਊਨ ਪੂਰਾ ਕਰ ਲਿਆ ਹੈ, ਜੋ 3 ਮਈ ਤੱਕ ਅੱਗੇ ਵੀ ਵਧ ਗਿਆ ਹੈ। ਇਸ ਦੇ ਨਤੀਜਿਆਂ ਦਾ ਪਤਾ ਇਸ ਤਰ੍ਹਾਂ ਚਲਦਾ ਹੈ ਕਿ ਕੇਸ ਦੁੱਗਣੇ ਹੋਣ ਦੀ ਦਰ, ਜੋ 17 ਮਾਰਚ ਨੂੰ 3.4 ਦਿਨ ਸੀ, 25 ਮਾਰਚ ਨੂੰ 4.4 ਦਿਨ ਹੋਈ ਅਤੇ ਇਸ ਸਮੇਂ 7.2 ਦਿਨ ਹੋ ਗਈ ਹੈ।

ਕੋਵਿਡ-19 ਦਾ ਮੁਕਾਬਲਾ ਕਰਨ ਵਿੱਚ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਇਸ ਸਮੇਂ ਸਾਡੀ ਅਪ੍ਰੋਚ ਦੀ ਵਿਸ਼ੇਸ਼ਤਾ ਪੰਜ ਬਿੰਦੂਆਂ ਵਿੱਚ ਸਿਮਟੀ ਹੋਈ ਹੈ : (1) ਲਗਾਤਾਰ ਹਾਲਾਤ ਨੂੰ ਲੈ ਕੇ ਜਾਗਰੂਕਤਾ ਬਣਾਈ ਰੱਖਣਾ (2) ਇਹਤਿਹਾਤੀ ਅਤੇ ਸਰਗਰਮ ਦ੍ਰਿਸ਼ਟੀਕੋਣ (3) ਲਗਾਤਾਰ ਬਦਲਦੇ ਹਾਲਾਤ ਦੇ ਹਿਸਾਬ ਨਾਲ ਕ੍ਰਮਿਕ ਪ੍ਰਤੀਕਿਰਿਆ  (4) ਸਾਰੇ ਪੱਧਰਾਂ ਤੇ ਅੰਤਰ ਖੇਤਰੀ ਤਾਲਮੇਲ ਅਤੇ ਅੰਤ ਵਿੱਚ ਲੇਕਿਨ ਸਭ ਤੋਂ ਮਹੱਤਵਪੂਰਨ (5) ਇਸ ਬਿਮਾਰੀ ਨਾਲ ਨਜਿੱਠਣ ਲਈ ਇੱਕ ਜਨ ਅੰਦੋਲਨ ਖੜ੍ਹਾ ਕਰਨਾ।

ਰੋਗ ਨੂੰ ਲੈ ਕੇ ਭਾਰਤ ਦੀ ਰਣਨੀਤਕ ਪ੍ਰਤੀਕਿਰਿਆ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ, ‘ਵਿਸ਼ਵ ਸਿਹਤ ਸੰਗਠਨ ਦੁਆਰਾ ਪ੍ਰਕੋਪ ਨੂੰ ਅੰਤਰਰਾਸ਼ਟਰੀ ਪੱਧਰ ਤੇ ਜਨ ਸਿਹਤ ਐਮਰਜੈਂਸੀ ਐਲਾਨ ਕੀਤੇ ਜਾਣ ਤੋਂ ਕਾਫ਼ੀ ਪਹਿਲਾਂ ਹੀ ਭਾਰਤ ਨੇ ਅੰਤਰਰਾਸ਼ਟਰੀ ਸਿਹਤ ਰੈਗੂਲੇਸ਼ਨਸ (ਆਈਐੱਚਆਰ) ਦੇ ਤਹਿਤ ਮੁੱਖ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਫੈਸਲੇ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਸਨ। ਸਾਡੇ ਪ੍ਰਯਤਨ ਸਮੇਂ ਤੋਂ ਪਹਿਲਾਂ ਅਤੇ ਸਰਗਰਮ ਰਹੇ ਹਨ। ਅਸੀਂ ਭਾਰਤ ਵਿੱਚ 30 ਜਨਵਰੀ 2020 ਨੂੰ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ 12 ਦਿਨ ਪਹਿਲਾਂ ਹੀ ਕੋਵਿਡ ਪ੍ਰਭਾਵਿਤ ਦੇਸ਼ਾਂ ਤੋਂ ਉਡਾਨਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ। 22 ਮਾਰਚ 2020 ਤੱਕ 400 ਤੋਂ ਵੀ ਘੱਟ ਕੇਸ ਸਨ ਪਰ ਅਸੀਂ ਭਾਰਤ ਤੋਂ ਜਾਣ ਅਤੇ ਆਉਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ 25 ਮਾਰਚ 2020 ਤੱਕ ਅਸੀਂ ਦੇਸ਼ਵਿਆਪੀ ਲੌਕਡਾਊਨ ਲਾਗੂ ਕਰ ਦਿੱਤਾ ਸੀ।

ਬਿਮਾਰੀ ਨਾਲ ਨਜਿੱਠਣ ਵਿੱਚ ਭਾਰਤ ਦੀ ਤਾਕਤ ਨੂੰ ਲੈ ਕੇ ਉਨ੍ਹਾਂ ਨੇ ਕਿਹਾ, ‘ਅਤੀਤ ਵਿੱਚ ਵੀ ਭਾਰਤ ਮਹਾਮਾਰੀ ਅਤੇ ਅੰਤਰਰਾਸ਼ਟਰੀ ਚਿੰਤਾ ਦੀਆਂ ਜਨ ਸਿਹਤ ਸੰਕਟਕਾਲੀ ਸਥਿਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕਰ ਚੁੱਕਿਆ ਹੈ।ਉਨ੍ਹਾਂ ਨੇ ਇਹ ਵੀ ਕਿਹਾ, ‘ਸਾਡੇ ਦੇਸ਼ ਵਿੱਚ ਜਨ ਸਿਹਤ ਸੰਕਟਕਾਲੀ ਸਥਿਤੀਆਂ ਦੇ ਪ੍ਰਬੰਧਨ ਲਈ ਅੰਤਰਰਾਸ਼ਟਰੀ ਸਿਹਤ ਅਧਿਨਿਯਮ ਵਿੱਚ ਨਿਰਧਾਰਿਤ ਰਾਸ਼ਟਰੀ ਕੋਰ ਸਮਰੱਥਾਵਾਂ ਹਨ। ਕੋਵਿਡ ਦੀ ਪ੍ਰਤੀਕਿਰਿਆ ਵਿੱਚ ਮਹਾਮਾਰੀ ਮੁਖੀ ਬਿਮਾਰੀਆਂ ਨਾਲ ਸਬੰਧਿਤ ਰਾਸ਼ਟਰਵਿਆਪੀ ਨਿਗਰਾਨੀ ਪ੍ਰਣਾਲੀ ਲਈ ਮੌਜੂਦ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਸਰਗਰਮ ਹੋ ਗਿਆ ਅਤੇ ਡਿਜੀਟਲ ਇਨਪੁਟਸ ਦੇ ਨਾਲ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਅੱਗੇ ਦੀ ਰਣਨੀਤੀ ਨੂੰ ਸਪਸ਼ਟ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਭਾਰਤ ਨੇ ਕੋਵਿਡ ਮਰੀਜ਼ਾਂ ਦੇ ਪ੍ਰਬੰਧਨ ਲਈ ਵਿਸ਼ੇਸ਼ ਬੁਨਿਆਦੀ ਢਾਂਚੇ ਦੇ ਨਿਰਮਾਣ ਤੇ ਧਿਆਨ ਦੇਣ ਦਾ ਜਾਗਰੂਕ ਫੈਸਲਾ ਲਿਆ ਹੈ ਤਾਕਿ ਕੋਵਿਡ ਮਰੀਜ਼ਾਂ ਦਾ ਇੱਕ ਦੂਜੇ ਨਾਲ ਮਿਲਣਾ-ਜੁਲਣਾ ਨਾ ਹੋਵੇ। ਪਾਜ਼ਿਟਿਵ ਪਾਏ ਗਏ ਸਾਰੇ ਲੋਕਾਂ ਦਾ ਤਿੰਨ ਤਰ੍ਹਾਂ ਦੇ ਸਮਰਪਿਤ ਕੋਵਿਡ ਪ੍ਰਬੰਧਨ ਕੇਂਦਰਾਂ ਤੇ ਇਲਾਜ ਕੀਤਾ ਜਾਂਦਾ ਹੈ: ਹਲਕੇ ਰੋਗ ਸੂਚਕ ਮਾਮਲਿਆਂ ਲਈ ਕੋਵਿਡ ਕੇਅਰ ਸੈਂਟਰ (ਸੀਸੀਸੀ), ਦਰਮਿਆਨੇ ਕੇਸ ਲਈ ਕੋਵਿਡ ਹੈਲਥ ਸੈਂਟਰ (ਸੀਐੱਚਸੀ)  ਅਤੇ ਗੰਭੀਰ ਮਾਮਲਿਆਂ ਲਈ ਕੋਵਿਡ ਹਸਪਤਾਲ (ਸੀਐੱਚ)। ਇਨ੍ਹਾਂ ਸਮਰਪਿਤ ਕੋਵਿਡ ਸਹੂਲਤਾਂ ਨੂੰ ਰੈਫਰਲ ਨੈੱਟਵਰਕ ਆਰਕੀਟੈਕਚਰ ਦੇ ਡਿਜ਼ਾਈਨ ਵਿੱਚ ਇੱਕ ਦੂਜੇ ਨਾਲ ਮੈਪ ਕੀਤਾ ਗਿਆ ਹੈ ਜਿਸ ਨਾਲ ਲੱਛਣ ਵਧਣ ਤੇ ਮਰੀਜ਼ਾਂ ਦੀ ਅਸਾਨੀ ਨਾਲ ਮੂਵਮੈਂਟ ਹੋ ਸਕੇ ਅਤੇ ਲੱਛਣਾਂ ਦੇ ਅਨੁਰੂਪ ਸਮੇਂ ਤੇ ਉਚਿਤ ਮੈਡੀਕਲ ਦੇਖਭਾਲ ਕੀਤੀ ਜਾ ਸਕੇ ।

ਵਿਸ਼ੇਸ਼ ਰੋਗ ਤੋਂ ਛੁਟਕਾਰਾ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾਕੋਈ ਵਿਸ਼ੇਸ਼ ਦਵਾਈ ਜਾਂ ਵੈਕਸੀਨ ਨਾ ਹੋਣ ਦੀ ਸਥਿਤੀ ਵਿੱਚ ਭਾਰਤ ਵਿਭਿੰਨ ਗ਼ੈਰ-ਔਸ਼ਧੀ ਇਲਾਜ ਤੇ ਨਿਰਭਰ ਰਿਹਾ ਹੈ। ਵਿਸ਼ੇਸ਼ ਰੂਪ ਨਾਲ ਹੱਥਾਂ ਦੀ ਸਫਾਈ ਅਤੇ ਸਾਹ ਸਬੰਧੀ ਸ਼ਿਸ਼ਟਤਾ ਜਿਵੇਂ ਸਰਲ ਜਨ ਸਿਹਤ ਫੈਂਸਲਿਆਂ ਵਿੱਚ ਜਨਤਾ ਲਈ ਸਮਾਜਿਕ ਦੂਰੀ ਅਤੇ ਰਿਸਕ ਕਮਿਊਨੀਕੇਸ਼ਨ ਜਿਹੇ ਉਪਾਵਾਂ ਤੇ ਫੋਕਸ ਕੀਤਾ ਗਿਆ ।ਕੋਵਿਡ-19 ਲਈ ਵੈਕਸੀਨ ਦੇ ਵਿਕਾਸ ਦੇ ਵਿਸ਼ੇ ਤੇ ਉਨ੍ਹਾਂ ਨੇ ਕਿਹਾਉਂਝ ਤਾਂ ਬਿਮਰੀ ਨਾਲ ਨਜਿੱਠਣ ਦੇ ਪਰੰਪਰਾਗਤ ਤਰੀਕੇ ਅਤੇ ਸਾਧਨ ਇਸਤੇਮਾਲ ਕੀਤੇ ਜਾ ਰਹੇ ਹਨ, ਸਾਡੇ ਵਿਗਿਆਨੀ ਅਤੇ ਡਾਕਟਰ ਸਾਡੀ ਪਹੁੰਚ ਨੂੰ ਵਧਾਉਣ ਲਈ ਨਵੇਂ ਅਤੇ ਉੱਨਤ ਉਪਾਅ ਵੀ ਖੋਜ ਰਹੇ ਹਨ। ਅਤਿ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਨਾ ਕੇਵਲ ਇਨਵੈਂਟ੍ਰੀ ਅਤੇ ਮਰੀਜ਼ ਦੇ ਪੱਧਰ ਦੀ ਜਾਣਕਾਰੀ ਲਈ ਕੀਤੀ ਜਾ ਰਹੀ ਹੈ ਬਲਕਿ ਸਿੱਧੇ ਨਾਗਰਿਕਾਂ ਲਈ ਭੂ-ਸਥਾਨਕ ਜੋਖਮ ਅਤੇ ਉੱਤਮ ਪ੍ਰੈਕਟਿਸ ਦਾ ਪਾਲਣ ਕਰਨ ਲਈ ਮੋਬਾਈਲ ਐਪਲੀਕੇਸ਼ਨਾਂ ਵੀ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ।

ਪਰੰਪਰਾਗਤ ਭਾਰਤੀ ਸਿਧਾਂਤ ਵਸੁਧੈਵ ਕੁਟੁੰਬਕਮ’ (“VasudhaivKutumbakam” )- ਪੂਰੀ ਦੁਨੀਆ ਇੱਕ ਪਰਿਵਾਰ ਹੈ, ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ਇਸ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਭਾਰਤ ਨੇ ਅਗਵਾਈ ਕਰਦੇ ਹੋਏ ਗੁਆਂਢੀ ਦੇਸ਼ਾਂ ਦੀ ਕਈ ਤਰੀਕਿਆਂ ਨਾਲ ਸਹਾਇਤਾ ਕੀਤੀ ਹੈ। ਵੁਹਾਨ, ਚੀਨ ਅਤੇ ਕੋਵਿਡ ਪ੍ਰਭਾਵਿਤ ਡਾਇਮੰਡ ਪ੍ਰਿੰਸੇਸ ਕਰੂਜ ਸ਼ਿਪ ਦੁਆਰਾ ਲੋਕਾਂ ਨੂੰ ਕੱਢਣ ਦੌਰਾਨ ਅਸੀਂ ਮਾਲਦੀਵ, ਬੰਗਲਾਦੇਸ਼ , ਮਿਆਂਮਾਰਦੱਖਣ ਅਫਰੀਕਾ, ਅਮਰੀਕਾ, ਮੈਡਾਗਾਸਕਰ, ਸ਼੍ਰੀਲੰਕਾ, ਨੇਪਾਲ ਅਤੇ ਪੇਰੂ ਦੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਕੱਢਿਆ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਲਾਵਾ ਫਾਰਮਾਸਿਊਟਿਕਲਸ ਵਿੱਚ ਇੱਕ ਗਲੋਬਲ ਲੀਡਰ  ਦੇ ਰੂਪ ਵਿੱਚ ਭਾਰਤ ਨੇ ਹਾਈਡ੍ਰੋਕਸੀਕਲੋਰੋਕੁਈਨ ਜਿਹੀਆਂ ਦਵਾਈਆਂ ਦੀ ਸਪਲਾਈ ਦੁਨੀਆ ਭਰ ਦੇ ਦੇਸ਼ਾਂ ਨੂੰ ਉਪਲੱਬਧ ਕਰਵਾਉਣਾ ਸੁਨਿਸ਼ਚਿਤ ਕਰਨ ਲਈ ਕਦਮ ਚੁੱਕੇ।  ਪ੍ਰਭਾਵੀ ਦਵਾਈਆਂ ਅਤੇ ਵੈਕਸੀਨ ਦਾ ਛੇਤੀ ਵਿਕਾਸ ਅਤੇ ਛੇਤੀ ਤੋਂ ਛੇਤੀ ਸਾਰਿਆਂ ਲਈ ਉਪਲੱਬਧ ਹੋਣਾ ਸੁਨਿਸ਼ਚਿਤ ਕਰਨ ਲਈ ਭਾਰਤ ਆਲਮੀ ਸਾਂਝੇਦਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਅੰਤ ਵਿੱਚ ਧੰਨਵਾਦ ਕਰਦੇ ਹੋਏ, ਡਾ. ਹਰਸ਼ ਵਰਧਨ ਨੇ ਆਲਮੀ ਸਿਹਤ ਏਜੰਡੇ ਨੂੰ ਲੈ ਕੇ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਅਤੇ ਕਿਹਾ, ‘ਭਾਰਤ ਕੋਵਿਡ-19 ਤੋਂ ਰਾਹਤ ਲਈ ਏਕੀਕ੍ਰਿਤ ਪ੍ਰਯਤਨਾਂ ਨੂੰ ਅੱਗੇ ਵਧਾਉਣ ਲਈ ਜੀ20 ਦੇ ਮੈਂਬਰ ਦੇਸ਼ਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ।

 

*****

ਐੱਮਵੀ/ਐੱਮਆਰ



(Release ID: 1616601) Visitor Counter : 212