ਰੇਲ ਮੰਤਰਾਲਾ

ਭਾਰਤੀ ਰੇਲਵੇ ਦਾ ਮੁਫਤ ਭੋਜਨ ਵੰਡਣ ਦਾ ਅੰਕੜਾ 2 ਮਿਲੀਅਨ ਨੂੰ ਪਾਰ ਕਰ ਗਿਆ ਦੇਸ਼ ਭਰ ਦੇ ਲਗਭਗ 300 ਸਥਾਨਾਂ 'ਤੇ ਕੋਵਿਡ-19 ਦੇ ਮੱਦੇਨਜ਼ਰ ਲੌਕਡਾਊਨ ਦੌਰਾਨ ਭੋਜਨ ਵੰਡਿਆ ਗਿਆ ਭਾਰਤੀ ਰੇਲਵੇ ਸੰਗਠਨਾਂ ਨੇ ਹਰ ਰੋਜ਼ ਗਰਮ ਪੱਕਿਆ ਹੋਇਆ ਭੋਜਨ ਖਿਲਾਉਣ ਅਤੇ ਹਜ਼ਾਰਾਂ ਲੋਕਾਂ ਦੀ ਉਮੀਦ ਲਈ ਟੀਮ ਬਣਾਈ

Posted On: 20 APR 2020 3:11PM by PIB Chandigarh


ਕੋਵਿਡ-19 ਦੇ ਕਾਰਨ ਰਾਸ਼ਟਰੀ ਲੌਕਡਾਊਨ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਅੱਜ ਤੱਕ ਕੁੱਲ 20.5 ਲੱਖ ਤੋਂ ਜ਼ਿਆਦਾ ਮੁਫਤ ਗਰਮ ਪੱਕਿਆ ਹੋਇਆ ਭੋਜਨ ਵੰਡਣ ਦੇ ਨਾਲ ਅੰਕੜਾ ਦੋ ਮਿਲੀਅਨ ਨੂੰ ਪਾਰ ਕਰ ਗਿਆ ਹੈ।
ਆਲਮੀ ਮਹਾਮਾਰੀ ਨੇ ਅਨੋਖੀਆਂ ਪਰਸਥਿਤੀਆਂ ਪੈਦਾ ਕਰ ਦਿੱਤੀਆ ਹਨ, ਜਿਸ ਨਾਲ ਵੱਡੀ ਸੰਖਿਆ ਵਿੱਚ ਲੋਕ ਭੁੱਖ ਦੀ ਚਪੇਟ ਵਿੱਚ ਆ ਗਏ ਹਨ। ਇਸ ਮਹਾਮਾਰੀ ਅਤੇ ਲੌਕਡਾਊਨ ਨਾਲ ਸਭ ਤੋਂ ਜ਼ਿਆਦਾ ਲੋਕ ਫਸੇ ਹੋਏ ਵਿਅਕਤੀ,ਦਿਹਾੜੀਦਾਰ ਮਜ਼ਦੂਰ,ਪ੍ਰਵਾਸੀ,ਬੱਚੇ,ਕੁਲੀ,ਬੇਘਰ,ਗ਼ਰੀਬ ਅਤੇ ਅਸਥਾਈ ਅਬਾਦੀ ਵਾਲੇ ਬਹੁਤ ਸਾਰੇ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਹਨ।
ਭਾਰਤੀ ਰੇਲਵੇ ਦੇ ਕਈ ਸੰਗਠਨਾਂ ਦੇ ਸਟਾਫ ਮੈਂਬਰ ਕੋਵਿਡ-19 ਦੇ ਕਾਰਨ ਲੌਕਡਾਊਨ ਹੋਣ ਤੋਂ ਬਾਅਦ ਲੋੜਵੰਦਾਂ ਨੂੰ ਗਰਮ ਪੱਕਿਆ-ਪਕਾਇਆ ਭੋਜਨ ਮੁਹੱਈਆ ਕਰਵਾਉਣ ਲਈ 28 ਮਾਰਚ 2020 ਤੋਂ ਅਣਥੱਕ ਮਿਹਨਤ ਕਰ ਰਹੇ ਹਨ। ਰੇਲਵੇ ਆਈਆਰਸੀਟੀਸੀ ਬੇਸ ਰਸੋਈਆਂ,ਆਰਪੀਐੱਫ ਸਰੋਤਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਰਾਹੀਂ ਦੁਪਹਿਰ ਦੇ ਭੋਜਨ ਲਈ ਕਾਗਜ਼ ਦੀਆਂ ਪਲੇਟਾਂ ਸਮੇਤ ਥੋਕ ‘ਚ ਪੱਕੇ-ਪਕਾਏ ਭੋਜਨ ਦੇ ਪੈਕਟ ਅਤੇ ਰਾਤ ਦੇ ਭੋਜਨ ਲਈ ਭੋਜਨ ਪੈਕਟ ਮੁਹੱਈਆ ਕਰਵਾ ਰਿਹਾ ਹੈ। ਲੋੜਵੰਦ ਵਿਅਕਤੀਆਂ ਨੂੰ ਭੋਜਨ ਪਹੁੰਚਾਉਂਦੇ ਸਮੇਂ ਸਮਾਜਿਕ ਦੂਰੀ ਅਤੇ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ।
ਰੇਲਵੇ ਸਟੇਸ਼ਨ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਨੂੰ ਖਾਣ-ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਰਪੀਐੱਫ,ਜੀਆਰਪੀ, ਜ਼ੋਨਾਂ ਦੇ ਵਪਾਰਕ ਵਿਭਾਗਾਂ,ਰਾਜ ਸਰਕਾਰਾਂ,ਜ਼ਿਲ੍ਹਾ ਪ੍ਰਸ਼ਾਸਨ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਭੋਜਨ ਦੀ ਵੰਡ ਕੀਤੀ ਜਾ ਰਹੀ ਹੈ।
ਆਈਆਰਸੀਟੀਸੀ ਬੇਸ ਰਸੋਈਆਂ ਦੇ ਸਰਗਰਮ ਸਹਿਯੋਗ ਨਾਲ ਉਤਰੀ,ਪੱਛਮੀ,ਪੂਰਬੀ,ਦੱਖਣੀ ਅਤੇ ਦੱਖਣੀ ਕੇਂਦਰੀ ਆਦਿ ਜ਼ੋਨਾਂ ਵਿੱਚ ਫੈਲੇ ਨਵੀਂ ਦਿੱਲੀ,ਬੰਗਲੌਰ,ਹੁਬਲੀ,ਮੁੰਬਈ ਸੈਂਟਰਲ,ਅਹਿਮਦਾਬਾਦ, ਭੁਸਾਵਲ,ਹਾਵੜਾ,ਪਟਨਾ,ਗਯਾ, ਰਾਂਚੀ,ਕਟਿਹਾਰ,ਦੀਨ ਦਿਆਲ ਉਪਾਧਿਆਏ ਨਗਰ,ਬਾਲਸੋਰ,ਵਿਜੈਵਾੜਾ,ਖੁਰਦਾ, ਕਟਪਾਡੀ,ਤਿਰੂਚਿਰਾਪੱਲੀ,ਧਨਬਾਦ,ਗੁਵਾਹਾਟੀ,ਵਿਸ਼ਾਖਾਪਟਨਮ,ਚੇਂਗਲਾਪੱਟੂ,ਪੁਣੇ,ਸਮਸਤੀਪੁਰ,ਪ੍ਰਯਾਗਰਾਜ, ਇਟਾਰਸੀ, ਹਾਜੀਪੁਰ,ਰਾਏਪੁਰ ਅਤੇ ਟਾਟਾਨਗਰ ਵਿੱਚ ਅੱਜ 20 ਅਪ੍ਰੈਲ 2020 ਤੱਕ 20.5 ਲੱਖ ਤੋਂ ਵੱਧ ਪੱਕਿਆ- ਪਕਾਇਆ ਭੋਜਨ ਵੰਡਿਆ ਜਾ ਚੁੱਕਿਆ ਹੈ।
ਇਨ੍ਹਾਂ ਵਿੱਚੋਂ ਆਈਆਰਸੀਟੀਸੀ ਦੁਆਰਾ ਲਗਭਗ 11.6 ਲੱਖ ਪੱਕਿਆ-ਪਕਾਇਆ ਭੋਜਨ ਦੇ ਪੈਕਟ,ਆਰਪੀਐੱਫ ਵੱਲੋਂ ਆਪਣੇ ਸਰੋਤਾਂ ਤੋਂ ਤਕਰੀਬਨ 3.6 ਲੱਖ ਭੋਜਨ ਪੈਕਟ ਦਿੱਤੇ ਗਏ ਹਨ, 1.5 ਲੱਖ ਭੋਜਨ ਪੈਕਟ ਰੇਲਵੇ ਦੇ ਵਪਾਰਕ ਅਤੇ ਹੋਰ ਵਿਭਾਗਾਂ ਦੁਆਰਾ ਦਿੱਤਾ ਗਿਆ ਅਤੇ ਰੇਲਵੇ ਸੰਗਠਨਾਂ ਨਾਲ ਕੰਮ ਕਰ ਰਹੇ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ 3.8 ਲੱਖ ਭੋਜਨ ਦਾਨ ਕੀਤਾ ਗਿਆ। 
ਰੇਲਵੇ ਸੁਰੱਖਿਆ ਬਲ ਨੇ ਆਈਆਰਸੀਟੀਸੀ,ਹੋਰ ਵਿਭਾਗਾਂ, ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਅਤੇ ਇਸ ਦੀਆਂ ਆਪਣੀਆ ਰਸੋਈਆਂ ਤੋਂ ਤਿਆਰ ਕੀਤੇ ਭੋਜਨ ਨੁੰ ਨੁੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਪ੍ਰਮੁੱਖ ਭੂਮਿਕਾ ਨਿਭਾਈ ਹੈ।28.03.2020 ਨੂੰ 74 ਥਾਵਾਂ 'ਤੇ 5419 ਜ਼ਰੁਰਤਮੰਦ ਵਿਅਕਤੀਆਂ ਨੂੰ ਭੋਜਨ ਵੰਡਣ ਦੀ ਸ਼ੁਰੂਆਤ ਕਰਕੇ, ਇਹ ਗਿਣਤੀ ਰੋਜ਼ਾਨਾ ਵੱਧ ਰਹੀ ਹੈ। ਇਸ ਸਮੇਂ ਦੇਸ਼ ਭਰ ਵਿੱਚ 300 ਥਾਵਾਂ 'ਤੇ ਰੋਜ਼ਾਨਾ ਔਸਤਨ 50,000 ਵਿਅਕਤੀਆਂ ਨੁੰ ਆਰਪੀਐੱਫ ਦੁਆਰਾ ਭੋਜਨ ਦਿੱਤਾ ਜਾਂਦਾ ਹੈ।
ਭਾਰਤੀ ਰੇਲਵੇ ਸੰਗਠਨਾਂ ਨੇ ਮਿਲ ਕੇ ਵੱਧ ਤੋਂ ਵੱਧ ਲੋਕਾਂ ਦੀ ਸਹਾਇਤਾ ਲਈ ਗਰਮ ਪੱਕਿਆ ਹੋਇਆ ਭੋਜਨ ਖਿਲਾਉਣ ਅਤੇ ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਉਮੀਦ ਲਈ ਟੀਮ ਬਣਾਈ ਹੈ। 

                                                           ****
ਐੱਸਜੀ/ਐੱਮਕੇਵੀ
 


(Release ID: 1616496) Visitor Counter : 250