ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅਪਡੇਟਸ

Posted On: 20 APR 2020 5:29PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਸਰਕਾਰੀ ਦਫ਼ਤਰਾਂ ਨੂੰ ਚਲਾਉਣ ਲਈ ਗ੍ਰਹਿ ਮੰਤਰਾਲੇ ਦੁਆਰਾ 20 ਅਪ੍ਰੈਲ, 2020 ਲਈ ਜਾਰੀ ਦਿਸ਼ਾਨਿਰਦੇਸ਼ਾਂ ਦੇ ਸਬੰਧ ਚ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਆਪਣੇ ਅਧਿਕਾਰੀਆਂ ਤੇ ਹੋਰ ਕਰਮਚਾਰੀਆਂ ਨੂੰ ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਾਵਧਾਨੀ ਦੇ ਸਾਰੇ ਉਪਾਵਾਂ ਦਾ ਖਿਆਲ ਰੱਖਣ ਦੀ ਸਲਾਹ ਦਿੱਤੀ ਹੈ।

•          ਮੁੜਵਰਤੋਂ ਯੋਗ / ਕੱਪੜੇ ਦੇ ਬਣੇ ਫ਼ੇਸ ਕਵਰ ਦੀ ਲਾਜ਼ਮੀ ਵਰਤੋਂ

•          ਕੀਟਾਣੂਮੁਕਤ ਕਰਨ ਦੇ ਪ੍ਰੋਟੋਕੋਲਜ਼ ਦੀ ਸਖ਼ਤੀ ਨਾਲ ਪਾਲਣਾ

•          ਸਾਬਣ ਤੇ ਪਾਣੀ ਨਾਲ ਜਾਂ ਅਲਕੋਹਲਅਧਾਰਿਤ ਹੈਂਡ ਰਬ / ਸੈਨੀਟਾਈਜ਼ਰ ਦੀ ਵਰਤੋਂ ਕਰਦਿਆਂ ਵਾਰਵਾਰ ਹੱਥ ਧੋਣੇ

•          ਇੱਕਦੂਜੇ ਤੋਂ ਉਚਿਤ ਦੂਰੀ ਬਣਾ ਕੇ ਰੱਖਣਾ

•          5 ਜਾਂ ਵੱਧ ਵਿਅਕਤੀਆਂ ਦੇ ਇਕੱਠ ਤੋਂ ਬਚਾਅ

ਪਿਛਲੇ ਸੱਤ ਦਿਨਾਂ ਦੌਰਾਨ ਹੋਏ ਵਾਧੇ ਅਨੁਸਾਰ ਲਾਏ ਹਿਸਾਬ ਮੁਤਾਬਕ ਕੋਵਿਡ–19 ਕੇਸਾਂ ਦੀ ਡਬਲਿੰਗ ਦਰ ਦਰਸਾਉਂਦੀ ਹੈ ਕਿ ਲੌਕਡਾਊਨ ਤੋਂ ਪਹਿਲਾਂ ਭਾਰਤ ਦੀ ਡਬਲਿੰਗ ਦਰ 3.4 ਸੀ ਤੇ ਉਹ 19 ਅਪ੍ਰੈਲ, 2020 ਨੂੰ (ਪਿਛਲੇ ਸੱਤ ਦਿਨਾਂ ਲਈ) ਸੁਧਰ ਕੇ 7.5 ਹੋ ਗਈ ਹੈ। ਕੱਲ੍ਹ 19 ਅਪ੍ਰੈਲ ਨੂੰ ਰਾਸ਼ਟਰੀ ਔਸਤ ਦੇ ਮੁਕਾਬਲੇ ਜਿਹੜੇ 18 ਰਾਜਾਂ ਦੀ ਡਬਲਿੰਗ ਦਰ ਵਿੱਚ ਸੁਧਾਰ ਵੇਖਿਆ ਗਿਆ ਹੈ, ਉਹ ਇਹ ਹਨ:

•          ਡਬਲਿੰਗ ਦਰ: 20 ਦਿਨਾਂ ਤੋਂ ਘੱਟ -

o          ਦਿੱਲੀ (ਕੇਂਦਰੀ ਸ਼ਾਸਿਤ ਪ੍ਰਦੇਸ਼)- 8.5 ਦਿਨ

o          ਕਰਨਾਟਕ- 9.2 ਦਿਨ

o          ਤੇਲੰਗਾਨਾ- 9.4 ਦਿਨ

o          ਆਂਧਰ ਪ੍ਰਦੇਸ਼- 10.6 ਦਿਨ

o          ਜੰਮੂ ਅਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)- 11.5 ਦਿਨ

o          ਪੰਜਾਬ- 13.1 ਦਿਨ

o          ਛੱਤੀਸਗੜ੍ਹ - 13.3 ਦਿਨ

o          ਤਮਿਲ ਨਾਡੂ- 14 ਦਿਨ

o          ਬਿਹਾਰ - 16.4 ਦਿਨ

•          ਡਬਲਿੰਗ ਦਰ: 20 ਦਿਨਾਂ ਤੋਂ 30 ਦਿਨਾਂ ਦੇ ਵਿਚਕਾਰ:

o          ਅੰਡੇਮਾਨ ਤੇ ਨਿਕੋਬਾਰ (ਕੇਂਦਰ ਸ਼ਾਸਿਤ ਪ੍ਰਦੇਸ਼) - 20.1 ਦਿਨ

o          ਹਰਿਆਣਾ - 21 ਦਿਨ

o          ਹਿਮਾਚਲ ਪ੍ਰਦੇਸ਼ - 24.5 ਦਿਨ

o          ਚੰਡੀਗੜ੍ਹ (ਕੇਂਦਰ ਸ਼ਾਸਿਤ ਪ੍ਰਦੇਸ਼)- 25.4 ਦਿਨ

o          ਅਸਾਮ - 25.8 ਦਿਨ

o          ਉੱਤਰਾਖੰਡ - 26.6 ਦਿਨ

o          ਲੱਦਾਖ (ਕੇਂਦਰ ਸ਼ਾਸਿਤ ਪ੍ਰਦੇਸ਼) - 26.6 ਦਿਨ

•          ਡਬਲਿੰਗ ਦਰ: 30 ਦਿਨ ਤੋਂ ਵੱਧ:

o          ਓਡੀਸ਼ਾ - 39.8 ਦਿਨ

o          ਕੇਰਲ - 72.2 ਦਿਨ

ਗੋਆ ਚ ਸਾਰੇ ਕੋਵਿਡ–19 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਹੁਣ ਗੋਆ ਚ ਕੁਝ ਵੀ ਐਕਟਿਵ ਕੇਸ ਨਹੀਂ ਹੈ। ਤਿੰਨ ਜ਼ਿਲ੍ਹੇ ਮਹੇ (ਪੁੱਦੂਚੇਰੀ), ਕੋਡਾਗੂ (ਕਰਨਾਟਕ) ਅਤੇ ਪੌੜੀ ਗੜ੍ਹਵਾਲ (ਉੱਤਰਾਖੰਡ) ਚ ਪਿਛਲੇ 28 ਦਿਨਾਂ ਦੌਰਾਨ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ। ਹੁਣ ਦੇਸ਼ ਦੇ 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 59 ਜ਼ਿਲ੍ਹਿਆਂ ਚ ਪਿਛਲੇ 14 ਦਿਨਾਂ ਦੌਰਾਨ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ। ਇਸ ਸੂਚੀ ਵਿੱਚ ਛੇ ਨਵੇਂ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ:

•          ਡੂੰਗਰਪੁਰ ਅਤੇ ਪਾਲੀ ਰਾਜਸਥਾਨ

•          ਜਾਮਨਗਰ ਅਤੇ ਮੋਰਬੀ ਗੁਜਰਾਤ

•          ਉੱਤਰੀ ਗੋਆ ਗੋਆ

•          ਗੋਮਤੀ ਤ੍ਰਿਪੁਰਾ

ਦੇਸ਼ ਚ ਕੋਵਿਡ–19 ਦੇ ਕੁੱਲ 1,265 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ 2547 ਵਿਅਕਤੀ ਭਾਵ ਕੁੱਲ ਗਿਣਤੀ ਦਾ 14.75% ਠੀਕ ਹੋ ਚੁੱਕੇ / ਠੀਕ ਹੋਣ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੋਵਿਡ–19 ਕਾਰਨ ਕੁੱਲ 543 ਮੌਤਾਂ ਹੋ ਚੁੱਕੀਆਂ ਹਨ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾੱਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ/ਐੱਸਜੀ


(Release ID: 1616472) Visitor Counter : 269