ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ)-ਬੀਆਈਆਰਏਸੀ ਦਾ ਕੋਵਿਡ-19 ਰਿਸਰਚ ਕੰਸਟੋਰੀਅਮ ਦਾ ਸੱਦਾ
ਜਾਂਚ, ਵੈਕਸੀਨ, ਮੈਡੀਕਲ ਵਿਗਿਆਨ ਅਤੇ ਹੋਰ ਖੋਜਾਂ ਲਈ ਪ੍ਰਸਤਾਵ ਮੰਗੇ
ਵਿੱਤੀ ਸਹਾਇਤਾ ਲਈ 16 ਪ੍ਰਸਤਾਵਾਂ ਦੀ ਸਿਫਾਰਸ਼

Posted On: 20 APR 2020 10:41AM by PIB Chandigarh

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਬਾਇਓਟੈਕਨੋਲੋਜੀ ਇੰਡਸਟ੍ਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ ) ਨੇ ਕੋਵਿਡ-19 ਰਿਸਰਚ ਕੰਸਟੋਰੀਅਮ ਤੇ ਅਰਜ਼ੀਆਂ ਮੰਗੀਆਂ ਹਨ। ਇਸ ਦਿੱਤੇ ਗਏ ਸੱਦੇ ਦਾ ਪਹਿਲਾ ਫੇਜ਼ 30 ਮਾਰਚ, 2020 ਨੂੰ ਖਤਮ ਹੋਇਆ ਅਤੇ ਅਕਾਦਮਿਕ ਅਤੇ ਉਦਯੋਗਿਕ ਉਪਯੋਗ ਲਈ ਲਗਭਗ 500 ਅਰਜ਼ੀਆਂ ਪ੍ਰਾਪਤ ਹੋਈਆਂ। ਇਸ ਸਬੰਧੀ ਬਹੁਪੱਧਰੀ ਸਮੀਖਿਆ ਪ੍ਰਕਿਰਿਆ ਜਾਰੀ ਹੈ ਅਤੇ ਹੁਣ ਤੱਕ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਉਪਕਰਣਾਂ, ਜਾਂਚ, ਵੈਕਸੀਨ, ਉਮੀਦਵਾਰਾਂ, ਥੈਰੇਪੈਟੀਕਲ ਅਤੇ ਹੋਰ 16 ਪ੍ਰਸਤਾਵਾਂ ਦੀ ਸਿਫਾਰਸ਼ ਕੀਤੀ ਗਈ ਹੈ।

ਇਹ ਯਕੀਨੀ ਬਣਾਉਣ ਲਈ ਇੱਕ ਬਹੁਪੱਖੀ ਪਹੁੰਚ ਅਪਣਾਈ ਜਾ ਰਹੀ ਹੈ ਕਿ ਵੈਕਸੀਨ ਉਮੀਦਵਾਰ ਵਿਭਿੰਨ ਮੰਚਾਂ ਦਾ ਉਪਯੋਗ ਕਰਦੇ ਹਨ ਅਤੇ ਵਿਕਾਸ ਦੇ ਵੱਖ-ਵੱਖ ਪੜਾਵਾਂ ਤੇ ਨੈਸ਼ਨਲ ਬਾਇਓਫਾਰਮਾ ਮਿਸ਼ਨ ਵੱਲੋਂ ਵਿੱਤੀ ਪੋਸ਼ਣ ਤਹਿਤ ਇਸ ਰਿਸਰਚ ਕੰਸਟੋਰੀਅਮ ਜ਼ਰੀਏ ਤੇਜ਼ੀ ਨਾਲ ਟ੍ਰੈਕ ਕੀਤੇ ਜਾਂਦੇ ਹਨ।

ਦੋਵੇਂ ਉੱਚ ਜੋਖਮ ਵਾਲੇ ਸਮੂਹਾਂ ਦੀ ਤੁਰੰਤ ਸੁਰੱਖਿਆ ਲਈ ਮੌਜੂਦਾ ਵੈਕਸੀਨ ਉਮੀਦਵਾਰਾਂ ਨੂੰ ਮੁੜ ਪ੍ਰਸਤਾਵਿਤ ਕਰਨ ਅਤੇ ਨੋਵੇਲ ਵੈਕਸੀਨ ਉਮੀਦਵਾਰ ਵਿਕਾਸ ਨੂੰ ਇਸ ਸੱਦੇ ਤਹਿਤ ਪ੍ਰਸਤਾਵਾਂ ਦੀ ਚੋਣ ਕਰਦੇ ਸਮੇਂ ਵਿਚਾਰਿਆ ਗਿਆ ਸੀ। ਨੋਵੇਲ ਕੋਰੋਨਾਵਾਇਰਸ ਸਾਰਸ-ਸੀਓਵੀ-2 ਖ਼ਿਲਾਫ਼ ਡੀਐੱਨਏ ਵੈਕਸੀਨ ਉਮੀਦਵਾਰ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਕੈਡਿਲਾ ਹੈਲਥਕੇਅਰ ਲਿਮਿਟਿਡ ਅਤੇ ਅਕਿਰਿਆਸ਼ੀਲ ਰੈਬੀਜ਼ ਵੈਕਟਰ ਪਲੈਟਫਾਰਮ ਦਾ ਉਪਯੋਗ ਕਰਕੇ ਕੋਵਿਡ-19 ਵੈਕਸੀਨ ਉਮੀਦਵਾਰ ਲਈ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡ ਨੂੰ ਵਿੱਤ ਪੋਸ਼ਣ ਦੀ ਸਿਫਾਰਸ਼ ਕੀਤੀ ਗਈ ਹੈ। ਇਸਦੇ ਇਲਾਵਾ ਪੜਾਅ 3 ਲਈ ਉੱਚ ਜੋਖਮ ਵਾਲੀ ਆਬਾਦੀ ਵਿੱਚ ਯੋਜਨਾਬੱਧ ਢੰਗ ਨਾਲ ਦੁਬਾਰਾ ਬੀਸੀਜੀ ਵੈਕਸੀਨ (ਵੀਪੀਐੱਮ1002) ਦੀ ਮਨੁੱਖੀ ਜਾਂਚ ਦੇ ਅਧਿਐਨ ਲਈ ਸੀਰਮ ਇਸੰਟੀਟਿਊਟ ਆਵ੍ ਇੰਡੀਆ ਪ੍ਰਾਈਵੇਟ ਲਿਮਿਟਿਡ (ਐੱਸਆਈਆਈਪੀਐੱਲ) ਦੀ ਸਹਾਇਤਾ ਕੀਤੀ ਜਾਵੇਗੀ। ਸਾਰਸ-ਸੀਓਵੀ-2 ਵੈਕਸੀਨ ਵਿਕਾਸ ਦਾ ਸਮਰਥਨ ਕਰਨ ਲਈ ਨੈਸ਼ਨਲ ਇਸੰਟੀਟਿਊਟ ਆਵ੍ ਇਮੂਓਨੋਲੋਜੀ ਵਿੱਚ ਇੱਕ ਨੋਵੇਲ ਵੈਕਸੀਨ ਮੁੱਲਾਂਕਣ ਪਲੈਟਫਾਰਮ ਦਾ ਵਿਕਾਸ ਵੀ ਵਿੱਤੀ ਸਹਾਇਤਾ ਲਈ ਪ੍ਰਸਤਾਵਿਤ ਕੀਤਾ ਗਿਆ ਹੈ।

ਕੋਵਿਡ-19 ਕੋਵਲੇਸੈਂਟ ਸੇਰਾ ਤੋਂ ਵਪਾਰਕ ਪੱਧਰ ਤੇ ਸ਼ੁੱਧ ਇਮੂਓਨੋਗਲੋਬੁਲਿਨ ਜੀ, ਆਈਜੀਜੀ ਦਾ ਉਤਪਾਦਨ ਅਤੇ ਵੱਡੇ ਪੱਧਰ ਤੇ ਕੋਵਿਡ ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਲਈ ਇਕਵਾਇਨ ਹਾਈਪਰ ਇਮੂਅਨ ਗਲੋਬੁਲਿਨ ਦੇ ਉੱਚ ਪੱਧਰ ਦਾ ਉਤਪਾਦਨ ਵਰਚੋ ਬਾਇਓਟੈਕ ਪ੍ਰਾਈਵੇਟ ਲਿਮਿਟਿਡ ਵਿਖੇ ਕੀਤਾ ਜਾਵੇਗਾ। ਇਨ ਵਿਟਰੋ ਲੰਗ ਆਰਗੇਨੋਇਡ ਮਾਡਲ ਬਣਾਉਣ ਲਈ ਓਨਕੋਸੀਕ ਬਾਇਓ ਪ੍ਰਾਈਵੇਟ ਲਿਮਿਟਿਡ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਸਵਦੇਸ਼ੀ ਉਤਪਾਦਨ ਨੂੰ ਪ੍ਰੋਤਸਾਹਨ ਦੇਣ ਅਤੇ ਅਣੂ ਅਤੇ ਰੈਪਿਡ ਜਾਂਚ ਟੈਸਟਾਂ ਦੇ ਉਤਪਾਦਨ ਦਾ ਪੱਧਰ ਵਧਾਉਣ ਲਈ ਹੇਠ ਲਿਖੀਆਂ ਕੰਪਨੀਆਂ ਨੂੰ ਵਿੱਤੀ ਸਹਾਇਤਾ ਮਿਲੇਗੀ: ਮਾਈਲੈਬ ਡਿਸਕਵਰੀ ਸਲਿਊਸ਼ੰਨਜ਼ ਪ੍ਰਾਈਵੇਟ ਲਿਮਿਟਿਡ, ਹੁਵੇਲ ਲਾਇਫਸਾਇੰਸਜ਼, ਯੂਬੀਓ ਬਾਇਓਟੈਕਨੋਲੋਜੀ ਸਿਸਟਮਜ਼ ਪ੍ਰਾਈਵੇਟ ਲਿਮਿਟਿਡ, ਧਿਤੀ ਲਾਇਫ ਸਾਇੰਸਜ਼ ਪ੍ਰਾਈਵੇਟ ਲਿਮਿਟਿਡ, ਮੈਗਜੀਨੋਮ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ, ਬਿੱਗਟੈੱਕ ਪ੍ਰਾਈਵੇਟ ਅਤੇ ਯਾਥੁਮ ਬਾਇਓਟੈਕ ਪ੍ਰਾਈਵੇਟ ਲਿਮਿਟਿਡ।

ਵਿਭਿੰਨ ਨਿਰਮਾਤਾਵਾਂ ਨੂੰ ਉਤਪਾਦਨ ਸਮਰੱਥਾ ਪ੍ਰਦਾਨ ਕਰਨ ਲਈ ਡੀਬੀਟੀ ਦੇ ਰਾਸ਼ਟਰੀ ਬਾਇਓਫਾਰਮਾ ਮਿਸ਼ਨ ਤਹਿਤ ਆਂਧਰ ਪ੍ਰਦੇਸ਼ ਮੈਡਟੈਕ ਜ਼ੋਨ (ਏਐੱਮਟੀਜ਼ੈੱਡ) ਵਿੱਚ ਜਾਂਚ ਕਿੱਟ ਅਤੇ ਵੈਂਟੀਲੇਟਰ ਦੇ ਨਿਰਮਾਣ ਲਈ ਸਾਂਝੀ ਸੁਵਿਧਾ ਸਥਾਪਿਤ ਕੀਤੀ ਜਾਵੇਗੀ।

 

ਕੋਵਿਡ-19 ਦੇ ਸ਼ੱਕੀ ਵਿਅਕਤੀਆਂ ਦੀ ਸਕ੍ਰੀਨਿੰਗ ਲਈ ਸੰਪਰਕ ਰਹਿਤ, ਕਿਫਾਇਤੀ ਥਰਮੋਪਾਈਲ ਅਧਾਰਿਤ ਅਲਟਰਾਸੋਨਿਕ ਸੈਂਸਰਾਂ ਦਾ ਵਿਕਾਸ ਅਤੇ ਤੈਨਾਤੀ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਨੋਵੇਲ ਪੀਪੀਈ ਦੇ ਦੇਸੀ ਉਤਪਾਦਨ ਨੂੰ ਵੀ ਸਮਰਥਨ ਦਿੱਤਾ ਜਾਵੇਗਾ।

 

                                               ****

 

ਕੇਜੀਐੱਸ / (ਡੀਬੀਟੀ)(Release ID: 1616327) Visitor Counter : 87