ਗ੍ਰਹਿ ਮੰਤਰਾਲਾ

ਈ-ਕਮਰਸ ਕੰਪਨੀਆਂ ਪਹਿਲਾਂ ਦਿੱਤੀ ਗਈ ਆਗਿਆ ਅਨੁਸਾਰ ਲਾਜ਼ਮੀ ਵਸਤਾਂ ਲਈ ਕੰਮ ਕਰਨਾ ਜਾਰੀ ਰੱਖਣੀਆਂ

ਰਾਜਾਂ ਨੂੰ ਈ-ਕਮਰਸ ਸਮੇਤ ਲਾਜ਼ਮੀ ਵਸਤਾਂ ਦੀ ਸੰਪੂਰਨ ਸਪਲਾਈ ਚੇਨ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਉਣਾ ਚਾਹੀਦਾ ਹੈ

Posted On: 19 APR 2020 6:45PM by PIB Chandigarh

ਗ੍ਰਹਿ ਮੰਤਰਾਲੇ ਨੇ ਰਾਸ਼ਟਰ ਵਿਆਪੀ ਕੋਵਿਡ-19 ਲੌਕਡਾਊਨ ਸਬੰਧੀ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਤਹਿਤ ਕੁਝ ਗਤੀਵਿਧੀਆਂ ਨੂੰ ਛੂਟ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।

(https://www.mha.gov.in/sites/default/files/MHA%20order%20dt%2015.04.2020%2C%20with%20Revised%20Consolidated%20Guidelines_compressed%20%283%29.pdf)

ਅੱਜ ਇੱਕ ਆਦੇਸ਼ ਵਿੱਚ ਈ-ਕਮਰਸ ਕੰਪਨੀਆਂ ਨਾਲ ਸਬੰਧਿਤ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਦੀ ਕਲਾਜ (v) ਨੂੰ ਬਾਹਰ ਰੱਖਿਆ ਗਿਆ ਹੈ। ਇਸ ਸਬੰਧੀ ਮੁੜ ਤੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਗ਼ੈਰ-ਜ਼ਰੂਰੀ ਵਸਤਾਂ ਲਈ ਈ-ਕਮਰਸ ਕੰਪਨੀਆਂ ਦੇ ਸੰਚਾਲਨ ਤੇ ਰੋਕ ਹੈ, ਹਾਲਾਂਕਿ ਉਹ ਲਾਜ਼ਮੀ ਵਸਤਾਂ ਲਈ ਕੰਮ ਕਰਨਾ ਜਾਰੀ ਰੱਖਣਗੀਆਂ ਜਿਵੇਂ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਗਿਆ ਦਿੱਤੀ ਗਈ ਹੈ ਅਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਕਲਾਜ 13 (1) ਤਹਿਤ ਆਗਿਆ ਦਿੱਤੀ ਜਾਣੀ ਜਾਰੀ ਹੈ।

ਗ੍ਰਹਿ ਮੰਤਰਾਲੇ ਨੇ ਇਸ ਨੂੰ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤਾ ਹੈ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਨੂੰ ਸਾਰੀਆਂ ਖੇਤਰੀ ਏਜੰਸੀਆਂ ਨੂੰ ਸਪਸ਼ਟ ਕਰਨ ਅਤੇ ਆਮ ਜਨਤਾ ਵਿਚਕਾਰ ਵੀ ਉਚਿਤ ਰੂਪ ਨਾਲ ਪ੍ਰਚਾਰ ਅਤੇ ਪਸਾਰ ਕਰਨ ਤਾਕਿ ਈ-ਕਮਰਸ ਸਮੇਤ ਲਾਜ਼ਮੀ ਵਸਤਾਂ ਦੀ ਸੰਪੂਰਨ ਸਪਲਾਈ ਚੇਨ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕੀਤਾ ਜਾ ਸਕੇ। ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੁਆਰਾਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਦੇ ਪਾਲਣ ਵਿੱਚ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ/ਆਦੇਸ਼ਾਂ ਨੂੰ ਸਹੀ ਸਥਿਤੀ ਨੂੰ ਦਰਸਾਉਣ ਲਈ ਢੁਕਵੇਂ ਰੂਪ ਨਾਲ ਸੋਧਿਆ ਜਾ ਸਕਦਾ ਹੈ।

Click here to see the Official Communication to States/UTs

 

*****

ਵੀਜੀ/ਐੱਸਐੱਨਸੀ/ਵੀਐੱਮ
 


(Release ID: 1616166) Visitor Counter : 276