ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
19 APR 2020 5:37PM by PIB Chandigarh
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਦਵਾਈਆਂ ਦੀ ਟੈਸਟਿੰਗ ਅਤੇ ਵੈਕਸੀਨਾਂ ਨਾਲ ਸਬੰਧਿਤ ਵਿਗਿਆਨ ਦੇ ਮੋਰਚਿਆਂ ’ਤੇ ਕੰਮ ਕਰਨ ਲਈ ਇੱਕ ਉੱਚ–ਪੱਧਰੀ ਟਾਸਕ–ਫ਼ੋਰਸ (ਕਾਰਜ–ਬਲ) ਕਾਇਮ ਕੀਤਾ ਗਿਆ ਹੈ। ਇਸ ਟਾਸਕ–ਫ਼ੋਰਸ ਦੇ ਸਹਿ–ਚੇਅਰਪਰਸਨ – ਮੈਂਬਰ (ਸਿਹਤ), ਨੀਤੀ ਆਯੋਗ ਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਹਨ। ਇਨ੍ਹਾਂ ਤੋਂ ਇਲਾਵਾ, ਹੋਰ ਮੈਂਬਰ – ਆਯੁਸ਼, ਆਈਸੀਐੱਮਆਰ, ਵਿਗਿਆਨ ਤੇ ਟੈਕਨੋਲੋਜੀ, ਬਾਇਓਟੈਕਨੋਲੋਜੀ ਵਿਭਾਗ, ਕੌਂਸਲ ਆਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਅਰ), ਡੀਆਰਡੀਓ, ਡਾਇਰੈਕਟੋਰੇਟ ਜਨਰਲ ਆਵ੍ ਹੈਲਥ ਸਰਵਿਸੇਜ਼ (ਡੀਜੀਐੱਚਐੱਸ) ਅਤੇ ਡਰੱਗ ਕੰਟਰੋਲਰ ਆਵ੍ ਇੰਡੀਆ (ਡੀਸੀਜੀਆਈ) ਦੇ ਪ੍ਰਤੀਨਿਧ ਹਨ। ਇਹ ਟਾਸਕ–ਫ਼ੋਰਸ ਵੈਕਸੀਨ ਵਿਕਾਸ ਨਾਲ ਸਬੰਧਿਤ ਮੁੱਦੇ ’ਤੇ ਸਾਰੇ ਮੰਤਰਾਲਿਆਂ ਦੁਆਰਾ ਕੀਤੇ ਜਾ ਰਹੇ ਕੰਮਾਂ ’ਚ ਤਾਲਮੇਲ ਦੀ ਰਫ਼ਤਾਰ ਵਧਾਏਗੀ। ਇਹ ਅਕਾਦਮਿਕ ਅਤੇ ਖੋਜ ਸੰਸਥਾਨਾਂ ਦੁਆਰਾ ਅੰਤਰਰਾਸ਼ਟਰੀ ਯਤਨਾਂ ਰਾਹੀਂ ਕੀਤੇ ਜਾ ਰਹੇ ਖੋਜ–ਕਾਰਜਾਂ ਨੂੰ ਹੋਰ ਤੇਜ਼ ਕਰਨ ਦੇ ਯੋਗ ਹੋਵੇਗੀ। ਵੈਕਸੀਨ ਦੇ ਵਿਕਾਸ ਲਈ ਬਾਇਓਟੈਕਨੋਲੋਜੀ ਵਿਭਾਗ ਇੱਕ ਨੋਡਲ ਏਜੰਸੀ ਰਿਹਾ ਹੈ। ਉਨ੍ਹਾਂ ਦੇ ਯਤਨ ਵੈਕਸੀਨ ਵਿਕਾਸ ਲਈ ਰਾਹ ਤਿਆਰ ਕਰਨ ’ਤੇ ਧਿਆਨ ਕੇਂਦ੍ਰਿਤ ਕਰਨਗੇ। ਇਸ ਟਾਸਕ ਫ਼ੋਰਸ ਰਾਹੀਂ, ਸਰਕਾਰ ਨੂੰ ਵੈਕਸੀਨ ਵਿਕਾਸ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਯਤਨਾਂ ਦੀ ਪ੍ਰਗਤੀ ਦੀ ਪੈੜ ਨੱਪਣ ਅਤੇ ਨਿਗਰਾਨੀ ਰੱਖਣ ਵਿੱਚ ਹੋਰ ਸੁਵਿਧਾ ਹੋਵੇਗੀ। ਇਹ ਟਾਸਕ–ਫ਼ੋਰਸ ‘ਕਲੀਨੀਕਲ ਸਾਥੀਆਂ’ ’ਤੇ ਧਿਆਨ ਕੇਂਦ੍ਰਿਤ ਕਰੇਗੀ, ਜਿਸ ਰਾਹੀਂ ਰੋਗ ਤੇ ਉਸ ਦੇ ਪ੍ਰਬੰਧ ਨਾਲ ਬਿਹਤਰ ਤਰੀਕੇ ਨਾਲ ਨਜਿੱਠਣ ਲਈ ਲੋਕਾਂ ਦੇ ਲੰਮੇ ਸਮੇਂ ਤੱਕ ਫ਼ਾਲੋ–ਅੱਪ ਉੱਤੇ ਫ਼ੋਕਸ ਕੀਤਾ ਜਾ ਸਕੇਗਾ।
20 ਅਪ੍ਰੈਲ, 2020 ਤੋਂ ਨਾਨ–ਕੰਟੇਨਮੈਂਟ ਇਲਾਕਿਆਂ ਵਿੱਚ ਪਾਬੰਦੀਆਂ ਵਿੱਚ ਢਿੰਲ ਦਿੱਤੀ ਜਾਵੇਗੀ ਪਰ ਹੌਟ–ਸਪੌਟ ਜ਼ਿਲ੍ਹਿਆਂ ਦੇ ਕੰਟੇਨਮੈਂਟ ਇਲਾਕਿਆਂ ’ਚ ਕੋਈ ਢਿੱਲ ਨਹੀਂ ਹੋਵੇਗੀ। ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਜ਼ਰੂਰਤਾਂ ਅਨੁਸਾਰ ਕੋਈ ਹੋਰ ਵਾਧੂ ਉਪਾਅ ਵੀ ਲਾਗੂ ਕਰ ਸਕਦੇ ਹਨ। ਸਿਹਤ ਮੰਤਰਾਲੇ ਦੀਆਂ ਹਿਦਾਇਤਾਂ ਅਨੁਸਾਰ ਕੰਟੇਨਮੈਂਟ ਜ਼ੋਨਾਂ ਨਿਮਨਲਿਖਤ ਹਨ:
• ਹੌਟ–ਸਪੌਟਸ ਉਹ ਇਲਾਕੇ ਹਨ, ਜਿੱਥੇ ਕੋਵਿਡ–19 ਮਹਾਮਾਰੀ ਵੱਡੇ ਪੱਧਰ ’ਤੇ ਫੈਲੀ ਹੈ ਜਾਂ ਅਜਿਹੇ ਸਮੂਹ (ਕਲਸਟਰ) ਹਨ, ਜਿੱਥੇ ਇਹ ਬਿਮਾਰੀ ਜ਼ਿਆਦਾ ਫੈਲੀ ਹੋਈ ਹੈ।
• ਜਿੱਥੇ ਵਧੇਰੇ ਕੇਸ ਰਹੇ ਹਨ ਜਾਂ ਜਿੱਥੇ ਕੇਸਾਂ ਦੀ ਡਬਲਿੰਗ–ਦਰ 4 ਦਿਨਾਂ ਤੋਂ ਘੱਟ ਹੈ।
ਹੌਟ–ਸਪੌਟਸ ਦੇ ਅੰਦਰ ਸਥਾਨਕ ਪ੍ਰਸ਼ਾਸਨ ਨੇ ਇਹ ਰੋਗ ਫੈਲਣ ਤੋਂ ਰੋਕਣ ਲਈ ਕੰਟੇਨਮੈਂਟ ਜ਼ੋਨਾਂ ਤੇ ਬਫ਼ਰ ਜ਼ੋਨਾਂ ਦੀ ਹੱਦਬੰਦੀ ਕੀਤੀ ਹੋਈ ਹੈ।
ਕੰਟੇਨਮੈਂਟ ਜ਼ੋਨਾਂ ਵਿੱਚ, ਇੱਕ ਸਖ਼ਤ ਸੀਮਾ ਦੇ ਅੰਦਰ ਕਿਸੇ ਤਰ੍ਹਾਂ ਦੀ ਗਤੀਵਿਧੀ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ। ਉਹ ਸਥਾਨ, ਜਿੱਥੇ ਚੋਣਵੀਆਂ ਢਿੱਲਾਂ ਪ੍ਰਵਾਨ ਕੀਤੀਆਂ ਗਈਆਂ ਹਨ, ਉੱਥੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਜ਼ਿਲ੍ਹਾ ਪ੍ਰਸ਼ਾਸਕਾਂ ਨੂੰ ਜ਼ਰੂਰ ਹੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮੌਜੂਦ ਲੌਕਡਾਊਨ ਦੇ ਨੇਮਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਦਫ਼ਤਰਾਂ, ਕੰਮਕਾਜ ਵਾਲੇ ਸਥਾਨਾਂ, ਫ਼ੈਕਟਰੀਆਂ ਤੇ ਸੰਸਥਾਨਾਂ ਵਿੱਚ ਸਮਾਜਕ–ਦੂਰੀ ਨਾਲ ਸਬੰਧਿਤ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲਾਂ (ਐੱਸਓਪੀਜ਼) ਅਨੁਸਾਰ ਤਿਆਰੀ ਲਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਜੇ ਕੁਝ ਸਥਾਨਾਂ ’ਤੇ ਕੇਸ ਆਉਂਦੇ ਹਨ, ਤਾਂ ਉੱਥੇ ਮਾਪਦੰਡ ਬਦਲੇ ਵੀ ਜਾ ਸਕਦੇ ਹਨ, ਅਜਿਹੀ ਹਾਲਤ ’ਚ ਅਜਿਹੇ ਸਕਾਨ ਰੈੱਡ ਜ਼ੋਨ ਅਤੇ ਕੰਟੇਨਮੈਂਟ ਜ਼ੋਨ ਦਾ ਹਿੱਸਾ ਵੀ ਬਣਾਏ ਜਾ ਸਕਦੇ ਹਨ। ਕੰਟੇਨਮੈਂਟ ਜ਼ੋਨਾਂ ਲਈ, ਉਨ੍ਹਾਂ ਨੂੰ ਲੌਕਡਾਊਨ ਦੇ ਉਪਾਅ ਸਖ਼ਤੀ ਨਾਲ ਲਾਗੂ ਕਰਨੇ ਚਾਹੀਦੇ ਹਨ, ਤਾਂ ਜੋ ਉਹ ਸਾਰੇ ਹੌਲੀ–ਹੌਲੀ ਆਮ ਵਰਗੇ ਹਾਲਾਤ ਵੱਲ ਪਰਤ ਸਕਣ। ਢਿੱਲ ਵਾਲੇ ਖੇਤਰਾਂ ’ਚ ਵੀ ਸਮਾਜਕ–ਦੂਰੀ ਦੇ ਸਾਰੇ ਐੱਸਓਪੀਜ਼ (SOPs) ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਹੋਵੇਗੀ, ਤਾਂ ਜੋ ਤਿਆਰੀ ਲਈ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਸਕਣ।
ਕੁੱਲ ਮਿਲਾ ਕੇ ਕੇਂਦਰ ਤੇ ਰਾਜ ਦੋਵੇਂ ਪੱਧਰਾਂ ਉੱਤੇ 2,144 ਸਮਰਪਿਤ ਕੋਵਿਡ–19 ਹਸਪਤਾਲਾਂ ਦੀ ਸ਼ਨਾਖ਼ਤ ਕੀਤੀ ਗਈ ਹੈ; ਜਿਨ੍ਹਾਂ ਵਿੱਚ 755 ਸਮਰਪਿਤ ਕੋਵਿਡ ਹਸਪਤਾਲ ਅਤੇ 1,389 ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ – DCHC) ਸ਼ਾਮਲ ਹਨ।
ਦੇਸ਼ ਵਿੱਚ ਹੁਣ ਤੱਕ ਕੋਵਿਡ–19 ਦੇ 15,712 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 2,231 ਵਿਅਕਤੀ ਭਾਵ ਕੁੱਲ ਮਾਮਲਿਆਂ ਦੇ 14.19% ਠੀਕ ਹੋ ਚੁੱਕੇ ਹਨ / ਠੀਕ ਹੋਣ ਪਿੱਛੋਂ ਡਿਸਚਾਰਜ ਹੋ ਚੁੱਕੇ ਹਨ।
ਮਹੇ (ਪੁੱਦੂਚੇਰੀ) ਅਤੇ ਕੋਡਾਗੂ (ਕਰਨਾਟਕ) ’ਚ ਪਿਛਲੇ 28 ਦਿਨਾਂ ਦੋਰਾਨ ਕੋਈ ਤਾਜ਼ਾ ਕੇਸ ਦਰਜ ਨਹੀਂ ਹੋਇਆ। ਹੁਣ 23 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਜਿਹੇ 54 ਜ਼ਿਲ੍ਹੇ ਹਨ, ਜਿੱਥੇ ਪਿਛਲੇ 14 ਦਿਨਾਂ ’ਚ ਕੋਈ ਤਾਜ਼ਾ ਮਾਮਲਾ ਦਰਜ ਨਹੀਂ ਹੋਇਆ। ਪਿਛਲੀ ਸੂਚੀ ਵਿੱਚ 10 ਨਵੇਂ ਜ਼ਿਲ੍ਹੇ ਜੁੜ ਗਏ ਹਨ। ਉਹ ਹਨ: ਗਯਾ ਅਤੇ ਸਾਰਨ (ਬਿਹਾਰ); ਬਰੇਲੀ (ਉੱਤਰ ਪ੍ਰਦੇਸ਼); ਫ਼ਤਿਹਗੜ੍ਹ ਸਾਹਿਬ ਤੇ ਰੂਪਨਗਰ (ਪੰਜਾਬ); ਭਿਵਾਨੀ, ਹਿਸਾਰ, ਫ਼ਤੇਹਾਬਾਦ (ਹਰਿਆਣਾ), ਕਾਚਾਰ ਅਤੇ ਲਖੀਮਪੁਰ (ਆਸਾਮ)।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ/ਐੱਸਜੀ
(Release ID: 1616131)
Visitor Counter : 139
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam