ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਕੋਵਿਡ-19 ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਦੇ ਹੋਏ ਲਾਈਫਲਾਈਨ ਉਡਾਨ ਫਲਾਈਟਾਂ ਨੇ 2,87,061 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ
ਪਵਨ ਹੰਸ ਸਮੇਤ ਹੈਲੀਕੌਪਟਰ ਸੇਵਾਵਾਂ ਨੇ ਉੱਤਰ-ਪੂਰਬ, ਜੰਮੂ ਤੇ ਕਸ਼ਮੀਰ, ਲੱਦਾਖ ਅਤੇ ਦੀਪਾਂ (ਟਾਪੂਆਂ) ਵਿੱਚ ਮਰੀਜ਼ ਅਤੇ ਮਹੱਤਵਪੂਰਨ ਮੈਡੀਕਲ ਖੇਪ ਪਹੁੰਚਾਏ
Posted On:
19 APR 2020 2:22PM by PIB Chandigarh
ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫਲਾਈਨ ਉਡਾਨ ਤਹਿਤ 288 ਉਡਾਨਾਂ ਸੰਚਾਲਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 180 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ। ਹੁਣ ਤੱਕ ਮਾਲ ਦੀ ਕੀਤੀ ਗਈ ਢੋਆ-ਢੁਆਈ ਲਗਭਗ 479.55 ਟਨ ਹੈ। ਲਾਈਫਲਾਈਨ ਉਡਾਨਾਂ ਦੀ ਹੁਣ ਤੱਕ ਤੈਅ ਕੀਤੀ ਗਈ ਹਵਾਈ ਦੂਰੀ 2,87,061 ਕਿਲੋਮੀਟਰ ਤੋਂ ਜ਼ਿਆਦਾ ਹੈ। ਕੋਵਿਡ-19 ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਲਾਜ਼ਮੀ ਮੈਡੀਕਲ ਖੇਪ ਦੀ ਢੋਆ-ਢੁਆਈ ਲਈ ‘ਲਾਈਫਲਾਈਨ ਉਡਾਨ’ ਦੀਆਂ ਉਡਾਨਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।
ਪਵਨ ਹੰਸ ਹੈਲੀਕੌਪਟਰ ਨੇ 18 ਅਪ੍ਰੈਲ, 2020 ਤੱਕ 6265 ਕਿਲੋਮੀਟਰ ਦੀ ਦੂਰੀ ਤੈਅ ਕਰਕੇ 1.86 ਟਨ ਮਾਲ ਦੀ ਢੋਆ-ਢੁਆਈ ਕੀਤੀ ਹੈ। ਪਵਨ ਹੰਸ ਲਿਮਿਟਿਡ ਸਮੇਤ ਹੈਲੀਕੌਪਟਰ ਸੇਵਾਵਾਂ ਜੰਮੂ ਤੇ ਕਸ਼ਮੀਰ, ਲੱਦਾਖ, ਦੀਪ ਸਮੂਹ ਅਤੇ ਉੱਤਰ ਪੂਰਬੀ ਖੇਤਰ ਵਿੱਚ ਸੰਚਾਲਨ ਕਰ ਰਹੀਆਂ ਹਨ ਜੋ ਮਹੱਤਵਪੂਰਨ ਮੈਡੀਕਲ ਵਸਤਾਂ ਅਤੇ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਹਨ। ਘਰੇਲੂ ਲਾਈਫਲਾਈਨ ਉਡਾਨ ਢੋਆ-ਢੁਆਈ ਵਿੱਚ ਕੋਵਿਡ-19 ਨਾਲ ਸਬੰਧਿਤ ਰੀਏਜੰਟਸ, ਐਂਜ਼ਾਇਮਸ, ਮੈਡੀਕਲ ਉਪਕਰਣ, ਟੈਸਟਿੰਗ ਕਿੱਟਾਂ, ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ), ਮਾਸਕ, ਦਸਤਾਨੇ, ਐੱਚਐੱਲਐੱਲ ਅਤੇ ਆਈਸੀਐੱਮਆਰ ਦੀ ਹੋਰ ਸਮੱਗਰੀ ਸ਼ਾਮਲ ਹੈ, ਜੋ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੇ ਪੋਸਟਲ ਪੈਕਟਾਂ ਆਦਿ ਰਾਹੀਂ ਮੰਗਵਾਏ ਹੁੰਦੇ ਹਨ।
ਉੱਤਰ ਪੂਰਬੀ ਖੇਤਰ, ਦੀਪ ਖੇਤਰਾਂ ਅਤੇ ਪਹਾੜੀ ਰਾਜਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ। ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਨੇ ਮੁੱਖ ਰੂਪ ਨਾਲ ਜੰਮੂ ਅਤੇ ਕਸ਼ਮੀਰ, ਲੱਦਾਖ, ਪੂਰਬ-ਉੱਤਰੀ ਅਤੇ ਹੋਰ ਦੀਪ ਖੇਤਰਾਂ ਲਈ ਸਹਿਯੋਗ ਪ੍ਰਦਾਨ ਕੀਤਾ ਹੈ।
ਘਰੇਲੂ ਕਾਰਗੋ ਅਪਰੇਟਰ ਸਪਾਈਸਜੈੱਟ, ਬਲੂ ਡਾਰਟ ਅਤੇ ਇੰਡੀਗੋ ਵਪਾਰਕ ਅਧਾਰ ’ਤੇ ਕਾਰਗੋ ਉਡਾਨਾਂ ਸੰਚਾਲਿਤ ਕਰ ਰਹੇ ਹਨ। ਸਪਾਈਸਜੈੱਟ ਨੇ 24 ਮਾਰਚ ਤੋਂ 18 ਅਪ੍ਰੈਲ 2020 ਦੌਰਾਨ 410 ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ, ਜਿਸ ਵਿੱਚ 6,00,261 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਅਤੇ 3270 ਟਨ ਮਾਲ ਲੈ ਕੇ ਜਾਇਆ ਗਿਆ। ਇਨ੍ਹਾਂ ਵਿੱਚ 128 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ। ਬਲੂ ਡਾਰਟ ਨੇ 1,39,179 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 141 ਘਰੇਲੂ ਕਾਰਗੋ ਉਡਾਨਾਂ ਸੰਚਾਲਿਤ ਕੀਤੀਆਂ ਅਤੇ 25 ਮਾਰਚ ਤੋਂ 18 ਅਪ੍ਰੈਲ 2020 ਦੌਰਾਨ 2241 ਟਨ ਮਾਲ ਲੈ ਕੇ ਗਏ। ਇੰਡੀਗੋ ਨੇ 3-8 ਅਪ੍ਰੈਲ 2020 ਦੌਰਾਨ 32,290 ਕਿਲੋਮੀਟਰ ਦੀ ਦੂਰੀ ਤੈਅ ਕਰਨ ਅਤੇ ਲਗਭਗ 48 ਟਨ ਮਾਲ ਲੈ ਕੇ ਜਾਣ ਦੌਰਾਨ 31 ਕਾਰਗੋ ਉਡਾਨਾਂ ਦਾ ਸੰਚਾਲਨ ਕੀਤਾ ਹੈ। ਇਨ੍ਹਾਂ ਵਿੱਚ ਸਰਕਾਰ ਲਈ ਮੁਫ਼ਤ ਵਿੱਚ ਦਿੱਤੀ ਜਾਣ ਵਾਲੀ ਮੈਡੀਕਲ ਸਪਲਾਈ ਵੀ ਸ਼ਾਮਲ ਹੈ।
ਅੰਤਰਰਾਸ਼ਟਰੀ ਖੇਤਰ : ਪੂਰਬੀ ਏਸ਼ੀਆ ਨਾਲ ਕਾਰਗੋ ਏਅਰ-ਬ੍ਰਿਜ ਦੀ ਸਥਾਪਨਾ ਤੋਂ ਬਾਅਦ ਮਿਤੀ ਅਨੁਸਾਰ ਮੈਡੀਕਲ ਮਾਲ ਦੀ ਢੋਆ-ਢੁਆਈ ਕੀਤੇ ਗਏ ਫਾਰਮਾਸਿਊਟੀਕਲ, ਮੈਡੀਕਲ ਉਪਕਰਣ ਅਤੇ ਕੋਵਿਡ-19 ਰਾਹਤ ਸਮੱਗਰੀ ਨਿਮਨ ਅਨੁਸਾਰ ਹੈ :
ਲੜੀ ਨੰਬਰ ਮਿਤੀ ਤੋਂ ਮਾਤਰਾ (ਟਨ)
1 04.4.2020 ਸ਼ੰਘਾਈ 21
2 07.4.2020 ਹੌਂਗ ਕੌਂਗ 06
3 09.4.2020 ਸ਼ੰਘਾਈ 22
4 10.4.2020 ਸ਼ੰਘਾਈ 18
5 11.4.2020 ਸ਼ੰਘਾਈ 18
6 12.4.2020 ਸ਼ੰਘਾਈ 24
7 14.4.2020 ਹੌਂਗ ਕੌਂਗ 11
8 14.4.2020 ਸ਼ੰਘਾਈ 22
9 16.4.2020 ਸ਼ੰਘਾਈ 22
10 16.4.2020 ਹੌਂਗ ਕੌਂਗ 17
11 16.4.2020 ਸਿਓਲ 05
12 17.4.2020 ਸ਼ੰਘਾਈ 21
13 18.4.2020 ਸ਼ੰਘਾਈ 17
14 18.4.2020 ਸਿਓਲ 14
15 18.4.2020 ਗੁਆਂਗਜ਼ੂ 04
ਕੁੱਲ 242
ਦੱਖਣੀ ਏਸ਼ੀਆ ਅੰਦਰ ਏਅਰ ਇੰਡੀਆ ਨੇ 7 ਅਪ੍ਰੈਲ 2020 ਨੂੰ 9 ਟਨ ਅਤੇ 8 ਅਪ੍ਰੈਲ 2020 ਨੂੰ ਕੋਲੰਬੋ ਵਿੱਚ ਲਗਭਗ 9 ਟਨ ਦੀ ਸਪਲਾਈ ਕੀਤੀ।
ਏਅਰ ਇੰਡੀਆ ਨੇ ਮੁੰਬਈ ਤੋਂ ਫਰੈਂਕਫਰਟ ਅਤੇ ਮੁੰਬਈ-ਲੰਡਨ ਵਿਚਕਾਰ ਪਿਛਲੇ ਹਫ਼ਤੇ ਕ੍ਰਿਸ਼ੀ ਉਡਾਨ ਪ੍ਰੋਗਰਾਮ ਤਹਿਤ ਦੋ ਉਡਾਨਾਂ ਸੰਚਾਲਿਤ ਕੀਤੀਆਂ ਜਿਨ੍ਹਾਂ ਵਿੱਚ ਮੁੰਬਈ ਤੋਂ ਮੌਸਮੀ ਫਲ਼ ਅਤੇ ਸਬਜ਼ੀਆਂ ਲੈ ਜਾਣਾਂ ਅਤੇ ਆਮ ਮਾਲ ਨਾਲ ਵਾਪਸ ਆਉਣਾ ਸੀ। ਏਅਰ ਇੰਡੀਆ ਨੇ 15 ਅਪ੍ਰੈਲ 2020 ਨੂੰ ਦਿੱਲੀ ਸੇਸ਼ੇਲਜ਼-ਮੌਰੀਸ਼ਸ-ਦਿੱਲੀ (Delhi-Seychelles-Mauritius-Delhi) ਵਿਚਕਾਰ ਇੱਕ ਹੋਰ ਉਡਾਨ ਸੰਚਾਲਿਤ ਕੀਤੀ ਜਿਸ ਵਿੱਚ ਮੈਡੀਕਲ ਸਪਲਾਈ ਕੀਤੀ ਗਈ।
****
ਆਰਜੇ/ਐੱਨਜੀ
(Release ID: 1616123)
Visitor Counter : 173
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Tamil
,
Telugu
,
Kannada