ਵਿੱਤ ਮੰਤਰਾਲਾ

ਕੋਵਿਡ – 19 ਦੀਆਂ ਪ੍ਰਸਥਿਤੀਆਂ ਵਿੱਚ ਜੀਐੱਸਟੀ ਟੈਕਸ ਦੇਣ ਵਾਲਿਆਂ ਦੀ ਮਦਦ ਕਰਨ ਲਈ ਪ੍ਰਤੀਬੱਧ ਹੈ: ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ)

Posted On: 17 APR 2020 9:12PM by PIB Chandigarh

ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਕਿਹਾ ਕਿ ਉਹ ਕੋਵਿਡ - 19 ਦੀਆਂ ਮੌਜੂਦਾ ਪ੍ਰਸਥਿਤੀਆਂ ਵਿੱਚ ਜੀਐੱਸਟੀ ਟੈਕਸ ਦੇਣ ਵਾਲਿਆਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ

ਸੀਬੀਆਈਸੀ ਨੇ 30 ਮਾਰਚ 2020 ਤੋਂ ਲੈ ਕੇ ਹੁਣ ਤੱਕ 5,575 ਕਰੋੜ ਰੁਪਏ ਦੇ ਦਾਅਵਿਆਂ ਵਾਲੀਆਂ 12,923 ਰਿਫ਼ੰਡ ਅਰਜ਼ੀਆਂ ਤੇ ਕਾਰਵਾਈ ਕੀਤੀ ਹੈਸਿਰਫ਼ ਪਿਛਲੇ ਹਫ਼ਤੇ ਵਿੱਚ ਹੀ ਸੀਬੀਆਈਸੀ ਨੇ 3854 ਕਰੋੜ ਰੁਪਏ ਵਾਲੀਆਂ 7,873 ਅਰਜ਼ੀਆਂ ਤੇ ਕਾਰਵਾਈ ਕੀਤੀ ਹੈ

ਸੀਬੀਆਈਸੀ ਨੇ ਕਿਹਾ ਕਿ ਉਸਨੇ ਵਪਾਰ ਅਤੇ ਕਾਰੋਬਾਰ ਅਨੁਕੂਲ ਪੈਮਾਨਾ (ਇਸਦੇ ਸਰਕੂਲਰ ਨੰਬਰ 133, ਤਾਰੀਖ਼ 31.03.2020 ਨੂੰ ਦੇਖੋ) ਕੀਤਾ ਹੈ, ਤਾਕਿ ਜੀਐੱਸਟੀ ਰਿਟਰਨ ਭਰਨ ਵਾਲਿਆਂ ਨੂੰ ਆਈਟੀਸੀ ਰਿਫ਼ੰਡ ਜਲਦ ਹੋ ਸਕੇ ਅਤੇ ਇਸਦੇ ਨਾਲ ਹੀ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਬੰਧਿਤ ਜਾਣਕਾਰੀ ਦੀ ਅਣਹੋਂਦ ਵਿੱਚ ਗਲਤ ਆਈਟੀਸੀ ਦਾਅਵਿਆਂ ਤੇ ਕਾਰਵਾਈ ਨਾ ਹੋ ਜਾਵੇ, ਪਰ ਇਸਦੇ ਬਾਰੇ ਵਿੱਚ ਸ਼ੋਸ਼ਲ ਮੀਡੀਆ ਅਤੇ ਹੋਰ ਮੀਡੀਆ ਦੇ ਕੁਝ ਖ਼ਾਸ ਵਰਗਾਂ ਵਿੱਚ ਗ਼ਲਤ ਢੰਗ ਨਾਲ ਇਹ ਦੱਸਿਆ ਗਿਆ ਹੈ ਕਿ ਇਸ ਨਾਲ ਕੋਵਿਡ - 19 ਜਿਹੀਆਂ ਪ੍ਰਸਥਿਤੀਆਂ ਵਿੱਚ ਟੈਕਸ ਦੇਣ ਵਾਲਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ

ਸੀਬੀਆਈਸੀ ਨੇ ਦੱਸਿਆ ਹੈ ਕਿ 14 ਮਾਰਚ, 2020 ਨੂੰ ਆਯੋਜਿਤ ਕੀਤੀ ਗਈ ਜੀਐੱਸਟੀ ਕੌਂਸਲ ਦੀ 39ਵੀਂ ਬੈਠਕ ਵਿੱਚ ਇਹ ਮਨਜੂਰੀ ਮਿਲਣ ਦੇ ਨਾਲ ਹੀ ਇਹ ਪੈਮਾਨਾ ਲਾਗੂ ਹੋ ਗਿਆ, ਤਾਂਕਿ ਟੈਕਸ ਦੇਣ ਵਾਲਿਆਂ ਨੂੰ ਆਈਟੀਸੀ ਰਿਫ਼ੰਡ ਵਿੱਚ ਹੋ ਰਹੀ ਦੇਰੀ ਨੂੰ ਘੱਟ ਕੀਤਾ ਜਾ ਸਕੇ ਅਤੇ ਇਸਦੇ ਨਾਲ ਹੀ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਬੰਧਿਤ ਜਾਣਕਾਰੀ ਦੀ ਘਾਟ ਵਿੱਚ ਫ਼ਰਜ਼ੀ ਆਈਟੀਸੀ ਦਾਅਵਿਆਂ ਤੇ ਕਾਰਵਾਈ ਨਾ ਹੋ ਜਾਵੇਇਸ ਨੂੰ ਟੈਕਸ ਦੇਣ ਵਾਲਿਆਂ ਸਮੇਤ ਵੱਖ-ਵੱਖ ਹਿਤਧਾਰਕਾਂ ਦੁਆਰਾ ਜੀਐੱਸਟੀਸੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀਇਹ ਨੋਟ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਦੇ ਰਿਫੰਡ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਕਿ ਕੀ ਰਿਫ਼ੰਡ ਦੇ ਦਾਅਵਿਆਂ ਲਈ ਕੁਝ ਸ਼੍ਰੇਣੀਆਂ ਵਿੱਚ ਸੇਵਾਵਾਂ ਅਤੇ / ਜਾਂ ਪੂੰਜੀਗਤ ਚੀਜ਼ਾਂ ਤੇ ਕ੍ਰੈਡਿਟ ਲਿਆ ਗਿਆ ਸੀ

ਸੀਬੀਆਈਸੀ ਨੇ ਕਿਹਾ ਕਿ ਦਾਅਵਿਆਂ ਦੀ ਪ੍ਰਕਿਰਿਆ ਸਮੇਂ ਇਸ ਅੰਕੜੇ ਨੂੰ ਦੇਣ ਵਿੱਚ ਵਪਾਰੀਆਂ ਨੂੰ ਹੋ ਰਹੀਆਂ ਮੁਸ਼ਕਲਾਂ, ਜਿਸ ਕਰਕੇ ਦੇਰੀ ਹੁੰਦੀ ਹੈ ਅਤੇ ਪਾਲਣਾ ਲਾਗਤ ਵਧ ਜਾਂਦੀ ਹੈ, ਇਸਨੂੰ ਦੂਰ ਕਰਨ ਲਈ ਜੀਐੱਸਟੀ ਕੌਂਸਲ ਦੀ ਬੈਠਕ ਵਿੱਚ ਵਰਗੀਕਰਣ ਕੋਡਾਂ ਦਾ ਐਲਾਨ ਕਰਨ ਨੂੰ ਖ਼ੁਦ ਅਰਜ਼ੀ ਦਾ ਹੀ ਇੱਕ ਹਿੱਸਾ ਬਣਾਉਣ ਦਾ ਫ਼ੈਸਲਾ ਲਿਆ ਗਿਆਜੀਐੱਸਟੀ ਕੌਂਸਲ ਦੀ ਇਸੇ ਬੈਠਕ ਵਿੱਚ ਨਿਰਯਾਤਕਾਂ ਦੁਆਰਾ ਰਿਫ਼ੰਡ ਦੇ ਦਾਅਵੇ ਵਿੱਚ ਸੁਵਿਧਾ ਦੇ ਲਈ ਅਲੱਗ-ਅਲੱਗ ਵਿੱਤੀ ਸਾਲਾਂ ਵਿੱਚ ਟੈਕਸ ਦੀ ਮਿਆਦ ਦੇ ਸਮੂਹ ਬਣਾਉਣ ਦੀ ਆਗਿਆ ਦੇਣ ਦਾ ਫੈਸਲਾ ਵੀ ਲਿਆ ਗਿਆ ਹੈਇਹ 31 ਮਾਰਚ 2020 ਤੋਂ ਬਾਅਦ ਦਾਇਰ ਕੀਤੀਆਂ ਅਰਜ਼ੀਆਂ ਤੇ ਲਾਗੂ ਹੋਵੇਗਾਇਹ ਵੀ ਨੋਟ ਕੀਤਾ ਗਿਆ ਹੈ ਕਿ ਅਜਿਹੀਆਂ ਸਾਰੀਆਂ ਅਰਜ਼ੀਆਂ ਦੀ ਅੰਤਮ ਤਾਰੀਖ਼, ਜੋ ਪਹਿਲਾਂ 20 ਮਾਰਚ 2020 ਅਤੇ 29 ਜੂਨ 2020 ਦੇ ਦੌਰਾਨ ਨਿਰਧਾਰਿਤ ਸੀ, ਨੂੰ ਵਧਾ ਕੇ 30 ਜੂਨ 2020 ਕਰ ਦਿੱਤਾ ਗਿਆ ਹੈ

ਸੀਬੀਆਈਸੀ ਨੇ ਸਪਸ਼ਟ ਕੀਤਾ ਕਿ ਸਰਕੂਲਰ ਨੰਬਰ 133 (ਮਿਤੀ 31.03.2020) ਦਾ ਸੰਬੰਧ ਰਿਫ਼ੰਡ ਦੀ ਅਰਜ਼ੀ ਦੇ ਨਾਲ ਐੱਚਐੱਸਐੱਨ / ਐੱਸਏਸੀ ਕੋਡ ਦੇਣ ਦੀ ਜ਼ਰੂਰਤ ਨਾਲ ਹੈਜੀਐੱਸਟੀ ਕਾਨੂੰਨ ਵਿੱਚ ਕੁਝ ਸ਼੍ਰੇਣੀਆਂ ਵਿੱਚ ਸੇਵਾਵਾਂ ਅਤੇ / ਜਾਂ ਪੂੰਜੀਗਤ ਵਸਤਾਂ (ਕੈਪੀਟਲ ਗੁੱਡਜ਼) ਤੇ ਪ੍ਰਾਪਤ ਕਰੈਡਿਟ ਨੂੰ ਰਿਫ਼ੰਡ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈਉਦਾਹਰਣ ਦੇ ਲਈ, ਕੈਪੀਟਲ ਗੁੱਡਸ ਆਈਟੀਸੀ ਦੇ ਰਿਫ਼ੰਡ ਨਿਰਯਾਤ ਅਤੇ ਹੋਰ ਜ਼ੀਰੋ-ਰੇਟਿੰਗ ਵਾਲੀਆਂ ਅਪੂਰਤੀਆਂ/ ਸਪਲਾਈਆਂ ਦੇ ਕਾਰਨ ਆਈਟੀਸੀਰਿਫ਼ੰਡ ਦੇ ਲਈ ਆਗਿਆ ਨਹੀਂ ਹੈਇਸ ਤੋਂ ਇਲਾਵਾ, ਸੇਵਾਵਾਂ ਅਤੇ ਪੂੰਜੀਗਤ ਸਮਾਨ ਤੇ ਪ੍ਰਾਪਤ ਆਈਟੀਸੀਨੂੰ ਇਨਵਰਟਡ ਸਟਰਕਚਰ ਰਿਫ਼ੰਡ ਸ਼੍ਰੇਣੀ ਵਿੱਚ ਵਾਪਸ ਕਰਨ ਦੀ ਆਗਿਆ ਨਹੀਂ ਹੈ

 

                                                          ****

ਆਰਐੱਮ/ਕੇਐੱਮਐੱਨ



(Release ID: 1615816) Visitor Counter : 214