ਰੱਖਿਆ ਮੰਤਰਾਲਾ

ਸਪੈਸ਼ਲ ਟ੍ਰੇਨ ਫ਼ੌਜੀ ਜਵਾਨਾਂ ਨੂੰ ਫ਼ਰੰਟ ਲਈ ਲੈ ਕੇ ਰਵਾਨਾ ਹੋਈ

Posted On: 17 APR 2020 6:35PM by PIB Chandigarh

ਥਲਸੈਨਾ (ਆਰਮੀ) ਦੇ ਲਗਭਗ 950 ਜਵਾਨਾਂ, ਜਿਨ੍ਹਾਂ ਨੇ ਬੰਗਲੌਰ, ਬੇਲਗਾਮ ਤੇ ਸਿਕੰਦਰਾਬਾਦ ਚ ਸਥਿਤ ਫ਼ੌਜੀ ਸਿਖਲਾਈ ਸੰਸਥਾਨਾਂ ਚ ਪ੍ਰੋਫ਼ੈਸ਼ਨਲ ਕੋਰਸ ਮੁਕੰਮਲ ਕਰ ਲਏ ਹਨ ਅਤੇ ਜਿਨ੍ਹਾਂ ਨੇ ਉੱਤਰੀ ਭਾਰਤ ਦੇ ਆਪਰੇਸ਼ਨ ਇਲਾਕਿਆਂ ਚ ਤੈਨਾਤ ਆਪਣੀਆਂ ਇਕਾਈਆਂ ਚ ਮੁੜ ਜਾ ਜੁੜਨਾ ਹੈ, ਨੂੰ ਲੈ ਕੇ ਇੱਕ ਸਪੈਸ਼ਲ ਟ੍ਰੇਨ ਅੱਜ (17 ਅਪ੍ਰੈਲ) ਨੂੰ ਬੰਗਲੌਰ ਤੋਂ ਰਵਾਨਾ ਹੋ ਗਈ ਹੈ। ਸਾਰੇ ਫ਼ੌਜੀ ਜਵਾਨਾਂ ਨੇ ਕਾਨੂੰਨੀ ਤੌਰ ਤੇ ਲਾਜ਼ਮੀ ਕੁਆਰੰਟੀਨ ਦੀ ਮਿਆਦ ਮੁਕੰਮਲ ਕੀਤੀ ਹੈ ਅਤੇ ਉਹ ਸਾਰੇ ਮੈਡੀਕਲ ਤੌਰ ਤੇ ਫ਼ਿਟ ਹਨ। ਇਹ ਟ੍ਰੇਨ 20 ਅਪ੍ਰੈਲ 2020 ਨੂੰ ਆਪਣੇ ਟਿਕਾਣੇ ਤੇ ਪੁੱਜਣੀ ਤੈਅ ਹੈ।

ਕੋਵਿਡ–19 ਪ੍ਰਬੰਧ ਦੇ ਹਿੱਸੇ ਵਜੋਂ ਸਾਰੀਆਂ ਸੰਭਵ ਸਾਵਧਾਨੀਆਂ ਰੱਖੀਆਂ ਗਈਆਂ ਸਨ; ਜਿਵੇਂ ਸੈਨੇਟਾਇਜ਼ੇਸ਼ਨ ਸੁਰੰਗ ਦੀ ਸਥਾਪਨਾ ਦੇ ਨਾਲਨਾਲ ਪਲੇਟਫ਼ਾਰਮ, ਰੇਲ ਦੇ ਡੱਬਿਆਂ ਤੇ ਸਾਮਾਨ ਦਾ ਸ਼ੁੱਧੀਕਰਣ ਕੀਤਾ ਗਿਆ ਸੀ। ਗੱਲਬਾਤ ਕਰਨ ਤੇ ਸਕ੍ਰੀਨਿੰਗ ਸਮੇਂ ਸਮਾਜਿਕਦੂਰੀ ਨੂੰ ਯਕੀਨੀ ਬਣਾਇਆ ਗਿਆ ਸੀ।

ਦੇਸ਼ ਦੇ ਉੱਤਰਪੂਰਬੀ ਹਿੱਸੇ ਚ ਤੈਨਾਤ ਇਕਾਈਆਂ ਤੱਕ ਫ਼ੌਜੀ ਜਵਾਨਾਂ ਨੂੰ ਲਿਜਾਣ ਲਈ ਦੂਜੀ ਟ੍ਰੇਨ ਬਾਅਦ ਚ ਜਾਣੀ ਤੈਅ ਹੈ।

 

 

***

ਕਰਨਲ ਅਮਨ ਆਨੰਦ

ਪੀਆਰਓ(ਆਰਮੀ)
 



(Release ID: 1615530) Visitor Counter : 144