ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅੱਜ ਭਾਰਤੀ ਰਿਜ਼ਰਵ ਬੈਂਕ ਦੁਆਰਾ ਐਲਾਨੇ ਗਏ ਉਪਾਵਾਂ ਦੀ ਸ਼ਲਾਘਾ ਕੀਤੀ; ਪ੍ਰਧਾਨ ਮੰਤਰੀ ਨੇ ਕਿਹਾ, ਇਨ੍ਹਾਂ ਨਾਲ ਬੈਂਕ ਨਕਦੀ (ਤਰਲਤਾ) ਵਿੱਚ ਵਾਧਾ ਹੋਵੇਗਾ ਅਤੇ ਕ੍ਰੈਡਿਟ ਸਪਲਾਈ ਵਿੱਚ ਸੁਧਾਰ ਹੋਵੇਗਾ

Posted On: 17 APR 2020 2:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਕੀਤੇ ਗਏ ਐਲਾਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਪਾਅ, ਬੈਂਕ ਨਕਦੀ (ਤਰਲਤਾ)  ਵਧਾਉਣਗੇ ਅਤੇ ਕ੍ਰੈਡਿਟ ਸਪਲਾਈ ਵਿੱਚ ਸੁਧਾਰ ਕਰਨਗੇ।

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤੀ ਰਿਜ਼ਰਵ ਬੈਂਕ (@RBI) ਦੁਆਰਾ ਅੱਜ ਕੀਤੇ ਗਏ ਐਲਾਨ  ਬੈਂਕ ਨਕਦੀ (ਤਰਲਤਾ) ਵਧਾਉਣਗੇ ਅਤੇ ਕ੍ਰੈਡਿਟ ਸਪਲਾਈ ਵਿੱਚ ਸੁਧਾਰ ਕਰਨਗੇ। ਇਹ ਕਦਮ ਸਾਡੇ ਛੋਟੇ ਕਾਰੋਬਾਰੀਆਂ, ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ), ਕਿਸਾਨਾਂ ਅਤੇ ਗ਼ਰੀਬਾਂ ਦੀ ਸਹਾਇਤਾ ਕਰਨਗੇ। ਇਨ੍ਹਾਂ ਕਦਮਾਂ ਤਹਿਤ ਡਬਲਿਊਐੱਮਏ ਸੀਮਾ ਵਧਾਏ ਜਾਣ ਨਾਲ ਸਾਰੇ ਰਾਜਾਂ ਨੂੰ ਵੀ ਜ਼ਰੂਰੀ ਮਦਦ ਮਿਲੇਗੀ

ਕਿਹਾ, ਰਿਜ਼ਰਵ ਬੈਂਕ

https://twitter.com/narendramodi/status/1251054144284065794

 

****

 

ਵੀਆਰਆਰਕੇ / ਕੇਪੀ


(Release ID: 1615444) Visitor Counter : 151