ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ ਹੁਣ ਤੱਕ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ)ਦੇਲਾਭਾਰਥੀਆਂ ਨੂੰ 1.51 ਕਰੋੜ ਤੋਂ ਵੱਧ ਮੁਫ਼ਤ ਐੱਲਪੀਜੀ ਸਿਲੰਡਰ ਵੰਡੇ ਗਏ;

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਲਪੀਜੀ ਡਿਲਿਵਰੀ ਬੌਇਜ਼ ਦੀ ਇਮਾਨਦਾਰੀ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ, ਉਨ੍ਹਾਂ ਨੂੰ ਫਰੰਟਲਾਈਨ ਸਿਪਾਹੀ ਦੱਸਿਆ

ਕੁਝ ਐੱਲਪੀਜੀ ਡਿਲਿਵਰੀ ਬੌਇਜ਼ ਨੇ ਸੂਚਿਤ ਕੀਤਾ ਕਿ ਉਨ੍ਹਾਂ ਨੇ ਪੀਐੱਮ-ਕੇਅਰਸ ਫੰਡ ਵਿੱਚ ਵੀ ਯੋਗਦਾਨ ਪਾਇਆ ਹੈ

Posted On: 16 APR 2020 7:29PM by PIB Chandigarh

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ ਇਸ ਮਹੀਨੇ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਲਾਭਾਰਥੀਆਂ ਨੂੰ ਹੁਣ ਤੱਕ 1.51 ਕਰੋੜ ਤੋਂ ਵੱਧ ਮੁਫ਼ਤ ਐੱਲਪੀਜੀ ਸਿਲੰਡਰ ਵੰਡੇ ਜਾ ਚੁੱਕੇ ਹਨਪੀਐੱਮਜੀਕੇਵਾਈ ਤਹਿਤ, ਕੇਂਦਰ ਸਰਕਾਰ ਦੁਆਰਾ ਗ਼ਰੀਬਾਂ ਦੀ ਭਲਾਈ ਲਈ ਕਈ ਰਾਹਤ ਉਪਾਵਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਯੋਜਨਾ ਦਾ ਇੱਕ ਮਹੱਤਵਪੂਰਨ ਪਹਿਲੂ ਅਪ੍ਰੈਲ ਤੋਂ ਜੂਨ 2020 ਦੀ ਮਿਆਦ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ 8 ਕਰੋੜ ਤੋਂ ਵੱਧ ਲਾਭਾਰਥੀਆਂ ਨੂੰ ਮੁਫ਼ਤ 3 ਐੱਲਪੀਜੀ ਸਿਲੰਡਰ (14.2 ਕਿਲੋਗ੍ਰਾਮ) ਦਿੱਤੇ ਜਾਣੇ ਹਨਯੋਜਨਾ ਨੂੰ ਸਹਿਜ ਤੌਰ ਤੇ ਲਾਗੂ ਕਰਨ ਲਈ, ਤੇਲ ਮਾਰਕਿਟਿੰਗ ਕੰਪਨੀਆਂ 14.2 ਕਿਲੋਗ੍ਰਾਮ ਰੀਫਿਲ ਜਾਂ ਇੱਕ 5 ਕਿਲੋਗ੍ਰਾਮ ਰਿਫਿਲ ਦੇ ਆਰਐੱਸਪੀ ਦੇ ਬਰਾਬਰ ਅਡਵਾਂਸ ਟ੍ਰਾਂਸਫ਼ਰ ਕਰ ਰਹੀਆਂ ਹਨ ਜੋ ਪੀਐੱਮਯੂਵਾਈ ਗਾਹਕ ਦੇ ਲਿੰਕਕੀਤੇ ਗਏ ਬੈਂਕ ਖਾਤੇ ਦੇ ਪੈਕੇਜ ਦੀ ਕਿਸਮ ਉੱਤੇ ਨਿਰਭਰ ਕਰਦਾ ਹੈਗਾਹਕ ਇਸ ਅਡਵਾਂਸ ਰਾਸ਼ੀ ਨੂੰ ਐੱਲਪੀਜੀ ਭਰਨ ਲਈ ਇਸਤੇਮਾਲ ਕਰ ਸਕਦੇ ਹਨਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀ) ਰੋਜ਼ਾਨਾ 50 ਤੋਂ 60 ਲੱਖ ਸਿਲੰਡਰ ਵੰਡ ਰਹੀਆਂ ਹਨ, ਜਿਸ ਵਿੱਚ ਪੀਐੱਮਯੂਵਾਈ ਲਾਭਾਰਥੀਆਂ ਨੂੰ ਮਿਲਣ ਵਾਲੇ ਤਕਰੀਬਨ 18 ਲੱਖ ਮੁਫ਼ਤ ਸਿਲੰਡਰ ਸ਼ਾਮਲ ਹਨ

ਤੇਲ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਐੱਲਪੀਜੀ ਸਿਲੰਡਰ ਦੇਣ ਵਾਲੇ 800 ਤੋਂ ਵੱਧਡਿਲਿਵਰੀ ਬੌਇਜ਼ ਨਾਲ ਇੱਕ ਵੈਬੀਨਾਰ ਯਾਨੀ ਇੰਟਰਨੈੱਟ ਦੇ ਜ਼ਰੀਏ ਚਲਣ ਵਾਲੇ ਸੈਮੀਨਾਰ ਵਿੱਚ ਹਿੱਸਾ ਲਿਆਇਸ ਵਿੱਚ ਤੇਲ ਅਤੇ ਕੁਦਰਤੀ ਗੈਸ ਸਕੱਤਰ, ਤੇਲ ਅਤੇ ਕੁਦਰਤੀ ਗੈਸ ਮੰਤਰਾਲਾ ਅਤੇ ਤੇਲ ਮਾਰਕਿਟਿੰਗ ਕੰਪਨੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆਕੋਵਿਡ - 19 ਮਹਾਮਾਰੀ ਕਾਰਨ ਉਪਜੇ ਬੇਮਿਸਾਲ ਸੰਕਟ ਦੇ ਸਮੇਂ ਵਿੱਚ ਐੱਲਪੀਜੀ ਦੇ ਡਿਲਿਵਰੀ ਬੌਇਜ਼ਨੂੰ ਫਰੰਟਲਾਈਨ ਸਿਪਾਹੀ ਅਤੇ ਕੋਰੋਨਾ ਜੋਧੇ ਦੱਸਦੇ ਹੋਏ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੇ ਯੋਗਦਾਨ ਨੂੰ ਮੰਨਦਾ ਹੈਉਨ੍ਹਾਂ ਦੀ ਇਮਾਨਦਾਰੀ, ਸਖ਼ਤ ਮਿਹਨਤ ਅਤੇ ਡਿਊਟੀ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ, ਉਹ ਰੋਜ਼ਾਨਾ 60 ਲੱਖ ਸਿਲੰਡਰ ਤੱਕ ਵੰਡ ਰਹੇ ਹਨ, ਇੱਥੇ ਤੱਕ ਕਿ ਕਈ ਵਾਰ ਉਹ ਆਪਣੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਰਹੇ ਹਨਸ੍ਰੀ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਨਿਭਾਉਂਦਿਆਂ ਸਾਵਧਾਨੀ ਵਰਤਣਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮੌਕੇ ਤੇ ਅੱਗੇ ਆ ਕੇ ਉਨ੍ਹਾਂ ਨੇ ਸਮਾਜ ਵਿੱਚ ਖ਼ਾਸ ਸਨਮਾਨ ਪ੍ਰਾਪਤ ਕੀਤਾ ਹੈ ਅਤੇ ਗ਼ਰੀਬਾਂ ਦੀਆਂ ਦੁਆਵਾਂ ਲੈ ਰਹੇ ਹਨ

ਕਈ ਐੱਲਪੀਜੀ ਡਿਲਿਵਰੀ ਕਰਨ ਵਾਲਿਆਂ ਨੇ ਇਸ ਮੁਸ਼ਕਿਲ ਸਮੇਂ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਕਿੱਟਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਸਾਬਣ, ਸੈਨੀਟਾਈਜ਼ਰ, ਮਾਸਕ ਅਤੇ ਦਸਤਾਨੇ ਸ਼ਾਮਲ ਹਨਡਿਲਿਵਰੀ ਤੋਂ ਪਹਿਲਾਂ ਉਹ ਸਿਲੰਡਰ ਨੂੰ ਸੈਨੀਟਾਈਜ਼ ਕਰਦੇ ਹਨ ਅਤੇ ਸਿਲੰਡਰ ਵੰਡਦੇ ਸਮੇਂ ਸਮਾਜਿਕ ਦੂਰੀ ਨੂੰ ਵੀ ਬਣਾਈ ਰੱਖਦੇ ਹਨਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਉਹ ਗਾਹਕਾਂ ਨੂੰ ਸਮਾਜਿਕ ਦੂਰੀ ਬਾਰੇ ਜਾਗਰੂਕ ਕਰਦੇ ਹਨ, ਉਨ੍ਹਾਂ ਦੇ ਫ਼ੋਨ ਵਿੱਚ ਆਰੋਗਯਾ ਸੇਤੂ ਐਪ ਨੂੰ ਇੰਸਟਾਲ ਕਰਨ ਅਤੇ ਡਿਜੀਟਲ ਮਾਧਿਅਮ ਦੁਆਰਾ ਭੁਗਤਾਨ ਕਰਨ ਦੇ ਲਾਭ ਬਾਰੇ ਜਾਗਰੂਕ ਕਰ ਰਹੇ ਹਨਉਨ੍ਹਾਂ ਵਿੱਚੋਂ ਬਹੁਤਿਆਂ ਨੇ ਬੀਮਾ ਕਰਾਉਣ ਅਤੇ ਅਨੁਦਾਨ ਰਾਸ਼ੀ ਵੀ ਦੇਣ ਲਈ ਸਰਕਾਰ ਅਤੇ ਤੇਲ ਕੰਪਨੀਆਂ ਦਾ ਧੰਨਵਾਦ ਕੀਤਾਡਿਲਿਵਰੀ ਕਰਨ ਵਾਲੇ ਕੁਝ ਮੁੰਡਿਆਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ-ਕੇਅਰਸ ਫ਼ੰਡ ਵਿੱਚ ਯੋਗਦਾਨ ਵੀ ਦਿੱਤਾ ਹੈ ਅਤੇ ਆਪਣੀ ਡਿਊਟੀ ਨਿਭਾਉਂਦੇ ਸਮੇਂ ਗ਼ਰੀਬਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਵੀ ਕਰ ਰਹੇ ਹਨ

https://ci6.googleusercontent.com/proxy/0ObhlrHmba7x8A7yIHgq-uDncl7x6eHzVQPBN0fbNGNwf1ygHDT8pvXXOzUzaiQj3JUkblWTZjcWQ8pz6Ids1yyiA8hHnZcxNyWnUi7xbU5y4CPzDESN=s0-d-e1-ft#https://static.pib.gov.in/WriteReadData/userfiles/image/image0018F75.jpg

https://ci3.googleusercontent.com/proxy/UUpgXbw8f_sP0SJtjyLOJKc0jzImj3XY_SShqd4Pq-cVAw4-baManPbP9ecibMhRL37YUklGeXE-iQJ5fo5zWGNJgLfkEGspkXSdbSH03Ww5AAd7wC1W=s0-d-e1-ft#https://static.pib.gov.in/WriteReadData/userfiles/image/image00277J3.jpg

 

https://ci3.googleusercontent.com/proxy/N-1mZloYf25wmiXYNb8fBvHbVkbFUUNXSeikDegilxdKlrUqexrUl8G4vIo1crjyTCCj-qdEeN9WxVBkcAb82PwEzjiqAPvN753CrCOq8KyPu6X7H1A7=s0-d-e1-ft#https://static.pib.gov.in/WriteReadData/userfiles/image/image003MR85.jpg

 

                                                   *****

ਵਾਈਬੀ



(Release ID: 1615377) Visitor Counter : 144