ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਟਾਕਰੇ ਲਈ ਲਗਾਈਆਂ ਗਈਆਂ ਲੌਕਡਾਊਨ ਪਾਬੰਦੀਆਂ ਵਿੱਚ ਲਘੂ ਵਣ ਉਪਜ, ਪੌਦੇ ਲਾਉਣ, ਐੱਨਬੀਐੱਫਸੀ, ਕੋਆਪਰੇਟਿਵ ਕ੍ਰੈਡਿਟ ਸੁਸਾਇਟੀਆਂ ਅਤੇ ਗ੍ਰਾਮੀਣ ਖੇਤਰਾਂ ਵਿੱਚ ਨਿਰਮਾਣ ਦੀਆਂ ਕੁਝ ਗਤੀਵਿਧੀਆਂ ਨੂੰ ਛੂਟਾਂ ਦੇਣ ਦੇ ਆਦੇਸ਼ ਜਾਰੀ ਕੀਤੇ ਹਨ

Posted On: 17 APR 2020 10:42AM by PIB Chandigarh

ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਟਾਕਰੇ ਲਈ ਰਾਸ਼ਟਰ ਵਿਆਪੀ ਐਲਾਨੇ ਲੌਕਡਾਊਨ ਦੌਰਾਨ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਤਹਿਤ ਕੁਝ ਗਤੀਵਿਧੀਆਂ ਨੂੰ ਛੂਟਾਂ    ਦੇਣ ਦਾ ਆਦੇਸ਼ ਜਾਰੀ ਕੀਤਾ ਹੈ।

 (https://www.mha.gov.in/sites/default/files/MHA%20order%20dt%2015.04.2020%2C%20with%20Revised%20Consolidated%20Guidelines_compressed%20%283%29.pdf)

ਇਸ ਆਦੇਸ਼ ਤਹਿਤ ਲੌਕਡਾਊਨ ਵਿੱਚ ਨਿਮਨ ਪਾਬੰਦੀਆਂ ਤੋਂ ਛੂਟ ਦਿੱਤੀ ਗਈ ਹੈ:

•          ਵਣ ਖੇਤਰਾਂ ਵਿੱਚ ਅਨੁਸੂਚਿਤ ਜਨਜਾਤੀਆਂ ਅਤੇ ਹੋਰ ਵਣ ਵਾਸੀਆਂ ਵੱਲੋਂ ਲਘੂ ਵਣ ਉਪਜ (ਐੱਮਐੱਫਪੀ)/ਗ਼ੈਰ  ਲੱਕੜ ਵਣ ਉਪਜ (ਐੱਨਟੀਐੱਫਪੀ) ਨੂੰ ਇਕੱਤਰ ਕਰਨ, ਕਟਾਈ ਅਤੇ ਪ੍ਰੋਸੈੱਸਿੰਗ।

•          ਬਾਂਸ, ਨਾਰੀਅਲ, ਸੁਪਾਰੀ, ਕੋਕੋ, ਮਸਾਲਿਆਂ ਦੇ ਬਾਗ ਅਤੇ ਉਨ੍ਹਾਂ ਦੀ ਕਟਾਈ, ਪ੍ਰੋਸੈੱਸਿੰਗ, ਪੈਕੇਜਿੰਗ, ਵਿਕਰੀ ਅਤੇ ਮਾਰਕੀਟਿੰਗ।

•          ਗ਼ੈਰ  ਬੈਂਕਿੰਗ ਵਿੱਤੀ ਸੰਸਥਾਨ (ਐੱਨਬੀਐੱਫਸੀ) ਜਿਨ੍ਹਾਂ ਵਿੱਚ ਹਾਊਸਿੰਗ ਫਾਇਨਾਂਸ ਕੰਪਨੀਆਂ (ਐੱਚਐੱਫਸੀ) ਅਤੇ ਮਾਈਕ੍ਰੋ   ਫਾਇਨਾਂਸ ਕੰਪਨੀਆਂ (ਐੱਨਬੀਐੱਫਸੀ-ਐੱਮਐੱਫਆਈ) ਸ਼ਾਮਲ ਹਨ, ਘੱਟ ਤੋਂ ਘੱਟ ਸਟਾਫ ਨਾਲ ਕੰਮ ਕਰਨ ਦੀ ਆਗਿਆ।

•          ਕੋਆਪਰੇਟਿਵ ਕ੍ਰੈਡਿਟ ਸੁਸਾਇਟੀਆਂ।

•          ਗ੍ਰਾਮੀਣ ਖੇਤਰਾਂ ਵਿੱਚ ਜਲ ਸਪਲਾਈ ਅਤੇ ਸਵੱਛਤਾ, ਬਿਜਲੀ ਸਪਲਾਈ ਦੀਆਂ ਲਾਈਨਾਂ ਵਿਛਾਉਣ/ਨਿਰਮਾਣ ਅਤੇ ਦੂਰਸੰਚਾਰ ਆਪਟੀਕਲ ਫਾਈਬਰ ਅਤੇ ਕੇਬਲ ਵਿਛਾਉਣ ਦੇ ਨਾਲ-ਨਾਲ ਸਬੰਧਿਤ ਗਤੀਵਿਧੀਆਂ ਨੂੰ ਸ਼ਾਮਲ ਕਰਨਾ ਹੈ।

Click here Order to see the Order Document

*****

ਵੀਜੀ/ਐੱਸਐੱਨਸੀ/ਵੀਐੱਮ



(Release ID: 1615316) Visitor Counter : 151